ਆਸਾ ਰਾਮ ਦੀ ਸਤਾਈ ਹੋਈ ਕੁੜੀ ਨੂੰ ਕੇਵਲ ਇਕ ਲੱਖ ਦਾ ਮੁਆਵਜ਼ਾ?
Published : Apr 27, 2018, 3:07 am IST
Updated : Apr 27, 2018, 3:07 am IST
SHARE ARTICLE
Asaram
Asaram

ਅਦਾਲਤ ਇਥੇ ਆ ਕੇ ਚੂਕ ਗਈ, ਉਹ ਆਸ਼ਰਮ ਹੀ ਪੀੜਤਾ ਦੇ ਨਾਂ ਕਰ ਦਿਤਾ ਜਾਣਾ ਚਾਹੀਦਾ ਸੀ...

ਇਸ ਪੀੜਤ ਦੇ ਪ੍ਰਿੰਸੀਪਲ ਨੂੰ 50 ਲੱਖ ਦਾ ਲਾਲਚ ਦਿਤਾ ਗਿਆ ਤਾਕਿ ਉਹ ਕੁੜੀ ਨੂੰ ਸਕੂਲ ਦੇ ਰੀਕਾਰਡ ਵਿਚ ਬਾਲਗ਼ ਵਿਖਾ ਦੇਣ। ਪੀੜਤ ਪੰਜ ਸਾਲ ਘਰ ਅੰਦਰ ਡਰ ਕੇ ਬੈਠੀ ਰਹੀ। ਪੀੜਤ ਮਾਨਸਿਕ ਪੀੜਾ ਦੀ ਸ਼ਿਕਾਰ ਵੀ ਹੋ ਚੁੱਕੀ ਹੈ ਜੋ ਕਿ ਇਸ ਤਣਾਅ ਵਿਚ ਰਹਿੰਦਿਆਂ ਸੁਭਾਵਕ ਜਹੀ ਗੱਲ ਹੈ। ਇਸ ਕੇਸ ਵਿਚ ਜਿੱਤ ਨਾ ਸਾਡੇ ਸੁਰੱਖਿਆ ਸਿਸਟਮ ਦੀ ਹੋਈ, ਨਾ ਨਿਆਂਪਾਲਕਾ ਦੀ ਹੋਈ। ਇਸ ਲੜਕੀ ਉਪਰ ਅਦਾਲਤ ਵਿਚ ਆਸਾ ਰਾਮ ਦੇ ਵਕੀਲਾਂ ਨੇ 54 ਘੰਟੇ ਤਕ ਸਵਾਲਾਂ ਦੀ ਬੁਛਾੜ ਕੀਤੀ ਸੀ। ਆਸਾਰਾਮ ਨੂੰ ਸਜ਼ਾ ਮਿਲਣ ਬਾਰੇ ਸੁਣ ਕੇ ਇੰਜ ਲਗਿਆ ਹੈ ਕਿ ਭਾਰਤ ਵਿਚ ਇਨਸਾਫ਼ ਸ਼ਾਇਦ ਹੁਣ ਸਿਰਫ਼ ਅਮੀਰਾਂ ਦੀ ਬਾਂਦੀ ਹੀ ਬਣ ਕੇ ਨਹੀਂ ਰਹਿ ਗਿਆ ਸਗੋਂ ਗ਼ਰੀਬ ਵੀ ਕਦੇ ਕਦੇ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਪੰਜ ਸਾਲ ਬਾਅਦ ਇਕ ਬਲਾਤਕਾਰ ਪੀੜਤਾ ਨੂੰ ਅਦਾਲਤ ਤੋਂ ਨਿਆਂ ਮਿਲਣਾ ਇਤਿਹਾਸਕ ਕਾਰਜ ਮੰਨਿਆ ਜਾ ਰਿਹਾ ਹੈ ਪਰ ਇਸ ਕੇਸ ਦੇ ਕੁੱਝ ਪਹਿਲੂ ਹੋਰ ਵੀ ਹਨ ਜਿਨ੍ਹਾਂ ਉਤੇ ਨਜ਼ਰ ਮਾਰਨੀ ਜ਼ਰੂਰੀ ਹੈ। ਪਿਛਲੇ ਪੰਜ ਸਾਲਾਂ ਵਿਚ ਇਸ ਬਲਾਤਕਾਰ ਪੀੜਤਾ ਨਾਲ ਕੀ ਕੀ ਨਹੀਂ ਵਾਪਰਿਆ? ਉਸ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਸਿਰਫ਼ ਇਸ 'ਬਾਪੂ' ਦੇ ਸਾਥੀਆਂ ਵਲੋਂ ਹੀ ਨਹੀਂ ਕੀਤੀਆਂ ਗਈਆਂ ਬਲਕਿ ਪੁਲਿਸ ਨੇ ਵੀ 'ਬਾਪੂ' ਦਾ ਹੀ ਸਾਥ ਦਿਤਾ। ਦੋ ਗਵਾਹਾਂ ਦਾ ਕਤਲ ਹੋਇਆ ਜਿਨ੍ਹਾਂ ਵਿਰੁਧ ਸਾਜ਼ਸ਼ ਰਚਣ ਦਾ ਮਾਮਲਾ ਅਜੇ ਦਰਜ ਨਹੀਂ ਹੋਇਆ। ਜਦੋਂ ਗਵਾਹਾਂ ਦਾ ਕਤਲ ਹੋਇਆ ਸੀ ਤਾਂ ਇਸ ਲੜਕੀ ਅਤੇ ਉਸ ਦੇ ਪ੍ਰਵਾਰ ਨੂੰ ਦਿਤੀ ਸੁਰੱਖਿਆ ਹਟਾ ਦਿਤੀ ਗਈ ਸੀ। ਇਸ ਪੀੜਤ ਦੇ ਪ੍ਰਿੰਸੀਪਲ ਨੂੰ 50 ਲੱਖ ਦਾ ਲਾਲਚ ਦਿਤਾ ਗਿਆ ਤਾਕਿ ਉਹ ਕੁੜੀ ਨੂੰ ਸਕੂਲ ਦੇ ਰੀਕਾਰਡ ਵਿਚ ਬਾਲਗ਼ ਵਿਖਾ ਦੇਣ। ਪੀੜਤ ਪੰਜ ਸਾਲ ਘਰ ਅੰਦਰ ਡਰ ਕੇ ਬੈਠੀ ਰਹੀ। ਪੀੜਤ ਮਾਨਸਿਕ ਪੀੜਾ ਦੀ ਸ਼ਿਕਾਰ ਵੀ ਹੋ ਚੁੱਕੀ ਹੈ ਜੋ ਕਿ ਇਸ ਤਣਾਅ ਵਿਚ ਰਹਿੰਦਿਆਂ ਸੁਭਾਵਕ ਜਹੀ ਗੱਲ ਹੈ। ਇਸ ਕੇਸ ਵਿਚ ਜਿੱਤ ਨਾ ਸਾਡੇ ਸੁਰੱਖਿਆ ਸਿਸਟਮ ਦੀ ਹੋਈ, ਨਾ ਨਿਆਂਪਾਲਕਾ ਦੀ ਹੋਈ। ਇਸ ਲੜਕੀ ਉਪਰ ਅਦਾਲਤ ਵਿਚ ਆਸਾ ਰਾਮ ਦੇ ਵਕੀਲਾਂ ਨੇ 54 ਘੰਟੇ ਤਕ ਸਵਾਲਾਂ ਦੀ ਬੁਛਾੜ ਕੀਤੀ ਸੀ। ਪੰਜ ਸਾਲ ਉਸ ਦੇ ਪ੍ਰਵਾਰ ਨੇ ਸ਼ਾਇਦ ਆਸਾਰਾਮ ਤੋਂ ਵੀ ਮਾੜੀ ਹਾਲਤ ਵਿਚ ਅਪਣਾ ਜੀਵਨ ਬਤੀਤ ਕੀਤਾ ਹੋਵੇਗਾ। ਆਸਾਰਾਮ ਭਾਵੇਂ ਜੇਲ ਵਿਚ ਹੀ ਸੀ ਪਰ ਖ਼ਾਸ ਲੋਕਾਂ ਵਾਲੀਆਂ ਸਾਰੀਆਂ ਸਹੂਲਤਾਂ ਉਸ ਨੂੰ ਮਿਲਦੀਆਂ ਰਹੀਆਂ ਹੋਣਗੀਆਂ। ਜਦੋਂ ਗੁਜਰਾਤ ਦਾ ਸਾਬਕਾ ਡੀ.ਜੀ.ਪੀ. ਅਜੇ ਵੀ ਆਸਾਰਾਮ ਦੀ ਬੇਗੁਨਾਹੀ ਦੀਆਂ ਕਸਮਾਂ ਖਾਂਦਾ ਹੈ ਤਾਂ ਜ਼ਾਹਰ ਹੈ ਕਿ ਉਸ ਨੂੰ ਜੇਲ ਵਿਚ ਤਕਲੀਫ਼ ਨਹੀਂ ਹੋਣ ਦਿਤੀ ਗਈ ਹੋਣੀ। ਜੇ ਅੱਜ ਸਜ਼ਾ ਮਿਲੀ ਹੈ ਤਾਂ ਉਸ ਦਾ ਸਿਹਰਾ ਪੀੜਤ ਅਤੇ ਉਸ ਦੇ ਪਿਤਾ ਦੀ ਦਲੇਰੀ ਸਿਰ ਹੀ ਬਝਦਾ ਹੈ ਜੋ ਏਨੇ ਦਬਾਅ ਹੇਠ ਵੀ ਨਹੀਂ ਡਗਮਗਾਏ। 

AsaramAsaram

ਫਿਰ ਅੱਜ ਭਾਰਤ ਕਿਸ ਚੀਜ਼ ਨੂੰ ਇਤਿਹਾਸਕ ਮੰਨ ਰਿਹਾ ਹੈ? ਇਕ ਗ਼ਰੀਬ ਪੀੜਤ ਅਤੇ ਉਸ ਦੇ ਪਿਤਾ ਦੀ ਦਲੇਰੀ ਜਾਂ ਨਿਆਂ ਦੇਣ ਨੂੰ ਮਜਬੂਰ ਭਾਰਤੀ ਨਿਆਂ ਸਿਸਟਮ ਨੂੰ? ਸਜ਼ਾ ਘੱਟ ਨਹੀਂ ਦਿਤੀ ਗਈ ਪਰ ਮੁਆਵਜ਼ਾ ਸਿਰਫ਼ ਇਕ ਲੱਖ ਹੀ ਕਿਉਂ? ਜਿਸ ਬਹਿਰੂਪੀਏ ਨੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਅਰਬਾਂ ਰੁਪਏ ਕਮਾ ਲਏ ਹੋਣ, ਉਸ ਤੋਂ ਤਾਂ ਇਸ ਲੜਕੀ ਦੀ ਜ਼ਿੰਦਗੀ ਦੀ ਕੀਮਤ ਪੂਰੀ ਤਰ੍ਹਾਂ ਵਸੂਲਣੀ ਚਾਹੀਦੀ ਸੀ। ਆਸਾਰਾਮ ਕੋਲ 2008 ਵਿਚ 5000 ਕਰੋੜ ਰੁਪਏ ਦੀ ਜਾਇਦਾਦ ਸੀ। ਉਸ ਦੇ ਨਾਂ ਤੇ ਅੱਜ ਵੀ 400 ਆਸ਼ਰਮ ਚਲ ਰਹੇ ਹਨ ਜਿਨ੍ਹਾਂ ਉਤੇ ਇਹ ਪਿਉ-ਪੁੱਤਰ ਜੇਲ ਵਿਚ ਬੈਠੇ ਹੀ ਰਾਜ ਕਰ ਰਹੇ ਹਨ। ਪਿਉ-ਪੁੱਤਰ ਉਤੇ 2008 'ਚ ਦੋ ਮੁੰਡਿਆਂ ਨੂੰ ਕਤਲ ਕਰਨ ਦੇ ਮਾਮਲੇ ਦੀ ਜਾਂਚ ਜਾਰੀ ਹੈ। ਨਾਰਾਇਣ ਸਾਈਂ ਉਤੇ ਅਪਣੇ ਪਿਤਾ ਨਾਲ ਰਲ ਕੇ 2 ਭੈਣਾਂ ਨਾਲ ਬਲਾਤਕਾਰ ਕਰਨ ਦਾ ਮਾਮਲਾ ਵੀ ਦਰਜ ਹੈ। 2008 ਵਿਚ ਛਾਪੇਮਾਰੀ ਦੌਰਾਨ 2500 ਕਰੋੜ ਰੁਪਏ ਦੇ ਨਿਵੇਸ਼ ਦੇ ਕਾਗ਼ਜ਼ ਮਿਲੇ ਸਨ। ਉਸ ਵੇਲੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਪਰ 2013 ਵਿਚ ਜਦੋਂ ਆਸਾਰਾਮ ਵਿਰੁਧ ਇਸ ਮਾਮਲੇ ਵਿਚ ਪਰਚਾ ਦਰਜ ਹੋਇਆ ਤਾਂ ਆਸਾਰਾਮ ਨੇ ਇਸ ਨੂੰ ਸੋਨੀਆ ਗਾਂਧੀ ਵਲੋਂ ਰਚੀ ਗਈ ਸਾਜ਼ਸ਼ ਆਖਿਆ ਸੀ ਕਿਉਂਕਿ ਆਸਾਰਾਮ ਭਾਜਪਾ ਨੂੰ ਹਮਾਇਤ ਦੇ ਰਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਰਾਮ ਨਾਲ ਅਕਸਰ ਵਿਖਾਈ ਦਿੰਦੇ ਸਨ।ਏਨੇ ਅਸਰਦਾਰ ਅਤੇ ਅਮੀਰ 'ਉਦਯੋਗਪਤੀ ਬਾਬੇ' ਵਲੋਂ ਇਕ ਪੀੜਤ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੀਮਤ 1 ਲੱਖ ਨਾਲੋਂ 1000 ਗੁਣਾਂ ਤਾਂ ਜ਼ਿਆਦਾ ਹੋਣੀ ਹੀ ਚਾਹੀਦੀ ਸੀ ਸਗੋਂ ਉਹ ਆਸ਼ਰਮ ਹੀ ਪੀੜਤਾ ਦੇ ਨਾਂ ਕਰ ਦੇਣਾ ਚਾਹੀਦਾ ਸੀ ਜਿਥੇ ਉਸ ਦੀ ਪੱਤ ਰੋਲੀ ਗਈ ਸੀ। ਅੱਜ ਸਿਰਫ਼ ਪੀੜਤ ਦੀ ਦਲੇਰੀ ਇਤਿਹਾਸਕ ਹੈ, ਬਾਕੀ ਸੱਭ ਕੁੱਝ ਉਸੇ ਤਰ੍ਹਾਂ ਗੁੰਝਲਦਾਰ ਅਤੇ ਸਿਆਸਤ ਵਿਚ ਉਲਝਿਆ ਹੋਇਆ ਹੈ। 'ਭਗਤ ਲੋਕ' ਅਜੇ ਵੀ ਬਲਾਤਕਾਰੀਆਂ ਨੂੰ ਰੱਬ ਦਾ ਰੂਪ ਮੰਨ ਰਹੇ ਹਨ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement