ਸਪੋਕਸਮੈਨ ਦੀ ਆਵਾਜ਼ ਦੁਨੀਆਂ ਦੇ ਹਰ ਦੇਸ਼ ਵਿਚ ਸੁਣੀ ਜਾਂਦੀ ਹੈ
Published : Aug 27, 2018, 3:29 pm IST
Updated : Aug 27, 2018, 3:29 pm IST
SHARE ARTICLE
The voice of Spokesman is heard in every country of the world
The voice of Spokesman is heard in every country of the world

ਸਪੋਕਸਮੈਨ ਅਖ਼ਬਾਰ ਦੇਸ਼ ਵਿਦੇਸ਼ ਦੇ ਸਾਰੇ ਸਿੱਖ ਸਮਾਜ ਵਿਚ ਇਕ ਨਵੇਕਲੀ ਥਾਂ ਬਣਾ ਚੁੱਕਾ ਹੈ। ਇਲਾਜ ਦੇ ਨੁਸਖ਼ਿਆਂ ਦੇ ਛਪਣ ਵਾਲੇ ਦਿਨ ਦੇਸ਼ ਵਿਚੋਂ ਤਾਂ ਫ਼ੋਨ ਆਉਂਦੇ.........

ਸਪੋਕਸਮੈਨ ਅਖ਼ਬਾਰ ਦੇਸ਼ ਵਿਦੇਸ਼ ਦੇ ਸਾਰੇ ਸਿੱਖ ਸਮਾਜ ਵਿਚ ਇਕ ਨਵੇਕਲੀ ਥਾਂ ਬਣਾ ਚੁੱਕਾ ਹੈ। ਇਲਾਜ ਦੇ ਨੁਸਖ਼ਿਆਂ ਦੇ ਛਪਣ ਵਾਲੇ ਦਿਨ ਦੇਸ਼ ਵਿਚੋਂ ਤਾਂ ਫ਼ੋਨ ਆਉਂਦੇ ਹੀ ਹਨ ਪਰ ਦੁਨੀਆਂ ਦੇ ਤਕਰੀਬਨ ਹਰ ਨਾਮਵਰ ਦੇਸ਼ ਤੋਂ ਵੀ ਫ਼ੋਨ ਆਉਂਦੇ ਹਨ। ਉਹ ਲੋਕ ਆਨ ਲਾਈਨ ਪੜ੍ਹ ਕੇ ਅਪਣੀ ਪ੍ਰਤੀਕ੍ਰਿਯਾ ਲੇਖਕ ਨਾਲ ਜ਼ਰੂਰ ਸਾਂਝੀ ਕਰਦੇ ਹਨ। ਸਿੱਖ ਧਰਮ ਤੇ ਨਿਜ਼ਾਮ ਬਾਰੇ ਮੇਰੇ ਵਿਚਾਰਾਂ ਨੇ ਕਈ ਈ-ਮੇਲ ਸੰਪਰਕ ਬਣਾ ਦਿਤੇ ਹਨ। ਸੱਚੀ ਗੱਲ ਇਹ ਹੈ ਕਿ ਸਾਰੀ ਡਾਕ ਪੜ੍ਹੀ ਨਹੀਂ ਜਾ ਸਕਦੀ ਪਰ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਜ਼ਰੂਰ ਕਰਨਾ ਬਣਦਾ ਹੈ ਤੇ ਗੁਰੂ ਅੱਗੇ ਇਹੋ ਅਰਦਾਸ ਹੈ

ਕਿ 'ਉਠੇ ਚੇਲਾ ਮਰਦ ਕਾ ਸਰਦਾਰ ਸਦਾਏ' ਅਨੁਸਾਰ ਕੋਈ ਸੂਰਮਾ ਸਿੱਖ ਧਰਮ ਦੇ ਵਿਸ਼ਵ ਧਰਮ ਬਣਨ ਦੇ ਰਾਹ ਦਾ ਆਗ਼ਾਜ਼ ਕਰੇ। ਅਜੇ ਤਾਂ ਪੰਜਾਬ ਵਿਚ ਚਿੱਟੇ ਝੋਕਿਆਂ ਨੇ ਖ਼ੂਨ ਸਫ਼ੈਦ ਕਰ ਦਿਤਾ ਹੈ। ਇਲਾਜ ਗੁਰਬਾਣੀ ਗੁਰਮਤਿ ਹੈ ਤੇ ਹਰ ਗੁਰਦਵਾਰੇ ਵਿਚ ਲੰਗਰ ਦੀ ਵਿਵਸਥਾ ਕਾਇਮ ਕਰ ਕੇ ਤੇ ਲੋਕ ਭਲਾਈ ਦੇ ਕਾਰਜ ਆਰੰਭ ਕਰ ਕੇ ਗੁਰਦਵਾਰਿਆਂ ਦੇ ਬੈਂਕ ਬੈਲੇਂਸ ਖ਼ਤਮ ਕਰਨੇ ਜ਼ਰੂਰੀ ਹਨ। ਗੋਲਕਾਂ ਦੇ ਪੂਜਾ ਧਾਨ ਨੇ ਪ੍ਰਬੰਧਕਾਂ ਦੀ ਮੱਤ ਮਾਰ ਦਿਤੀ ਹੈ। ਕੇਸਾਂ ਸਵਾਸਾਂ ਨਾਲ ਨਿਭਣ ਵਾਲੀ ਸਿੱਖੀ ਦੇ ਅਲੰਬਰਦਾਰ ਖ਼ਾਨਾ ਜੰਗੀ ਕਰ ਰਹੇ ਹਨ।

ਅਟਲ ਬਿਹਾਰੀ ਦੇ ਰਾਜ ਵਿਚ ਸਿੱਖ ਕੌਮ ਉਤੇ ਰਾਸ਼ਟਰੀ ਸੰਗਤ ਦੀ ਗੁੱਝੀ ਮਾਰ ਮਾਰੀ ਗਈ ਸੀ। ਹੁਣ ਮੋਦੀ ਰਾਜ ਵਿਚ ਵੀ ਲੰਗਰ ਪ੍ਰਥਾ ਨੂੰ ਮਿਟਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਖ਼ੁਦ ਨੂੰ ਹਿੰਦੂ ਕਹਿਣ ਵਾਲੇ, ਹਿੰਦੂ ਸ਼ਬਦ ਦੀ ਉਤਪਤੀ ਦੀ ਖੋਜ ਕਰਨ ਅਤੇ ਹਮਲਾਵਰ ਦੇਸ਼ਾਂ ਦੀਆਂ ਡਿਕਸ਼ਨਰੀਆਂ ਵਿਚ ਇਸ ਦੇ ਅਰਥ ਵੇਖ ਕੇ ਨਿਰਣਾ ਕਰਨ ਕਿ ਕਿਹੜੀ ਸਭਿਅਤਾ ਦਾ ਵਿਕਾਸ ਕਰ ਰਹੇ ਹਨ?        -ਕਰਤਾਰ ਸਿੰਘ ਨੀਲਧਾਰੀ, ਸੰਪਰਕ : 94171-43360

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement