ਨਸ਼ਾ-ਮੁਕਤ ਪੰਜਾਬ ਸਿਰਜਣ ਦੇ ਰਾਹ ਵਿਚ ਵਿਛੇ ਹੋਏ ਕੰਡੇ
Published : Aug 2, 2017, 3:08 pm IST
Updated : Mar 31, 2018, 5:56 pm IST
SHARE ARTICLE
Drug free
Drug free

ਪੰਜਾਬ ਸਰਕਾਰ ਦੀ ਨੀਤ ਉਤੇ ਸ਼ੱਕ ਨਾ ਕਰਦੇ ਹੋਏ, ਉਸ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸ ਵਪਾਰ ਪਿਛੇ ਕੰਮ ਕਰਦੇ ਵੱਡੇ ਸਿਆਸੀ ਲੋਕ ਜਦੋਂ ਤਕ ਕਾਨੂੰਨ ਦੀ...

ਪੰਜਾਬ ਸਰਕਾਰ ਦੀ ਨੀਤ ਉਤੇ ਸ਼ੱਕ ਨਾ ਕਰਦੇ ਹੋਏ, ਉਸ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸ ਵਪਾਰ ਪਿਛੇ ਕੰਮ ਕਰਦੇ ਵੱਡੇ ਸਿਆਸੀ ਲੋਕ ਜਦੋਂ ਤਕ ਕਾਨੂੰਨ ਦੀ ਗ੍ਰਿਫ਼ਤ ਵਿਚ ਨਹੀਂ ਆਉਂਦੇ, ਪੰਜਾਬ ਦਾ ਭਵਿੱਖ ਇਸ ਜ਼ਹਿਰ ਤੋਂ ਸੁਰੱਖਿਅਤ ਨਹੀਂ ਹੋ ਸਕਦਾ।
ਨਸ਼ਿਆਂ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਦਾ ਵਾਅਦਾ, ਕਾਂਗਰਸ ਸਰਕਾਰ ਦਾ ਦੂਜਾ ਸੱਭ ਤੋਂ ਵੱਡਾ ਵਾਅਦਾ ਸੀ, ਭਾਵੇਂ ਕਿ ਇਸ ਦੀਆਂ ਜੜ੍ਹਾਂ ਆਰਥਕ ਤੰਗੀ, ਭ੍ਰਿਸ਼ਟ ਸਿਆਸਤਦਾਨਾਂ ਅਤੇ ਵਪਾਰੀਆਂ ਤੋਂ ਸ਼ੁਰੂ ਹੁੰਦੀਆਂ ਹਨ। ਨਸ਼ੇ ਦੀ ਲਪੇਟ ਵਿਚ ਸਿਰਫ਼ ਪੰਜਾਬ ਦੇ ਨੌਜਵਾਨ ਹੀ ਨਹੀਂ ਬਲਕਿ ਹੋਰ ਬਹੁਤ ਵੱਡੀ ਆਬਾਦੀ ਵੀ ਆ ਚੁੱਕੀ ਹੈ। ਹਰ ਪੰਜਾਬੀ, ਨਸ਼ੇ ਦੀ ਮਾੜੀ ਆਦਤ ਦੇ ਆਦੀ ਕਿਸੇ ਦੂਜੇ ਪੰਜਾਬੀ ਨੂੰ ਜ਼ਰੂਰ ਜਾਣਦਾ ਹੈ ਅਤੇ ਇਹੀ ਨਸ਼ੇ ਦੇ ਫੈਲਦੇ ਜ਼ਹਿਰ ਦੀ ਨਿਸ਼ਾਨੀ ਹੈ।
ਪੰਜਾਬ ਵਿਚੋਂ ਚਾਰ ਹਫ਼ਤਿਆਂ ਅੰਦਰ ਨਸ਼ਾ ਖ਼ਤਮ ਕਰ ਦੇਣ ਦਾ ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਜੁਮਲਾ ਤਾਂ ਨਹੀਂ ਸੀ ਪਰ ਪੂਰਾ ਨਾ ਹੋ ਸਕਿਆ। ਕੈਪਟਨ ਅਮਰਿੰਦਰ ਸਿੰਘ ਦੀ ਨੀਤ ਨੂੰ ਵੇਖ ਕੇ ਪੰਜਾਬ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿਤਾ ਸੀ। ਐਸ.ਟੀ.ਐਫ਼. ਸਥਾਪਤ ਕਰ ਕੇ ਸ਼ੁਰੂਆਤ ਬੜੀ ਤੇਜ਼ੀ ਨਾਲ ਹੋਈ ਸੀ ਅਤੇ ਜਾਪਦਾ ਸੀ ਕਿ ਹੁਣ ਪੰਜਾਬ ਵਿਚ ਖੁਲੇਆਮ ਨਸ਼ਾ ਤਸਕਰੀ ਕਰਨ ਵਾਲੇ ਦਿਨ ਖ਼ਤਮ ਹੋ ਗਏ ਸਮਝੋ।
ਪਰ ਇਹ ਤੇਜ਼ ਰਫ਼ਤਾਰ ਚਾਰ ਮਹੀਨਿਆਂ ਬਾਅਦ ਹੀ ਮੱਠੀ ਪੈ ਗਈ। ਭਾਵੇਂ ਅੱਜ 'ਚਿੱਟਾ' ਪਹਿਲਾਂ ਨਾਲੋਂ ਚੌਗੁਣੀ ਕੀਮਤ ਉਤੇ ਮਿਲ ਰਿਹਾ ਹੈ ਪਰ ਮਿਲ ਜ਼ਰੂਰ ਰਿਹਾ ਹੈ। ਪੰਜਾਬ ਸਰਕਾਰ ਕੀਮਤਾਂ 'ਚ ਵਾਧਾ ਅਪਣੀ ਸਫ਼ਲਤਾ ਦੀ ਨਿਸ਼ਾਨੀ ਮੰਨ ਰਹੀ ਹੈ ਅਤੇ ਇਹੀ ਕੁੱਝ ਉਨ੍ਹਾਂ ਨੇ ਹਾਈ ਕੋਰਟ ਵਿਚ ਵੀ ਕਿਹਾ ਹੈ। ਉਨ੍ਹਾਂ ਵਲੋਂ ਬੀ.ਐਸ.ਐਫ਼. ਨਾਲ ਨਸ਼ਿਆਂ ਦੀ ਤਸਕਰੀ ਦੇ ਮੁੱਦੇ ਤੇ ਬੈਠਕਾਂ ਵੀ ਚਲ ਰਹੀਆਂ ਹਨ।
ਪਰ ਜਦੋਂ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਨਸ਼ਾ ਪੰਜਾਬ ਵਿਚ ਅਜੇ ਵੀ ਵੱਡਾ ਮੁੱਦਾ ਹੈ। ਕਾਂਗਰਸ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਜਦੋਂ ਇਹ ਬਿਆਨ ਆਉਂਦਾ ਹੈ ਕਿ ਕਾਂਗਰਸ ਸਰਕਾਰ ਨਸ਼ਿਆਂ ਦੀ ਵਿਕਰੀ ਨੂੰ ਕਾਬੂ ਕਰਨ ਵਿਚ ਅਸਫ਼ਲ ਰਹੀ ਹੈ ਤਾਂ ਫਿਰ ਚਿੰਤਾ ਹੋਰ ਵੀ ਵੱਧ ਜਾਂਦੀ ਹੈ। ਪੰਜਾਬ ਵਿਚ ਜਿਸ ਤਰ੍ਹਾਂ ਅੱਜ ਗੈਂਗਵਾਰ ਅਤੇ ਬੇਰੁਜ਼ਗਾਰੀ ਦੇ ਬਾਵਜੂਦ ਖੁਲ੍ਹਦਿਲੀ ਵਾਲੇ, ਖ਼ਰਚੇ ਹੋ ਰਹੇ ਹਨ, ਸਾਫ਼ ਹੈ ਕਿ ਇਹ ਪੈਸਾ ਹੱਕ-ਹਲਾਲ ਦੀ ਕਮਾਈ ਨਹੀਂ। ਨਸ਼ਾ ਤਸਕਰੀ ਵਿਚ ਜੁਟੇ ਲੋਕ ਹੀ ਇਸ ਤਰ੍ਹਾਂ ਦੀ ਅੰਨ੍ਹੀ ਕਮਾਈ ਕਰ ਸਕਦੇ ਹਨ ਅਤੇ ਉਨ੍ਹਾਂ ਵਿਚਕਾਰ ਲੜਾਈਆਂ ਅਤੇ ਝੜਪਾਂ ਹੁੰਦੀਆਂ ਹਨ। ਸੁਰਜੀਤ ਸਿੰਘ ਧੀਮਾਨ ਨੇ ਭਾਵੇਂ ਇਹ ਬਿਆਨ, ਪਾਰਟੀ ਦੇ ਹਿਤ ਵਿਚਾਰ ਕੇ ਵਾਪਸ ਲੈ ਲਿਆ ਹੈ ਪਰ ਜੋ ਕੁੱਝ ਵੀ ਅਖ਼ਬਾਰਾਂ ਵਿਚ ਛਪਿਆ ਹੈ, ਉਸ ਵਿਚਲੇ ਸੱਚ ਨੂੰ ਵੇਖਣੋਂ ਕੋਈ ਨਹੀਂ ਰਹਿ ਸਕੇਗਾ।
ਅੱਜ ਕਪੂਰਥਲਾ ਜੇਲ ਵਿਚ ਬੈਠਾ ਇਕ ਨਸ਼ਾ ਵਪਾਰੀ ਅਮਰੀਕਾ ਵਿਚ ਅਪਣਾ ਨਸ਼ਾ ਵੇਚਣ ਦਾ ਕੰਮ ਕਰਦਾ ਫੜਿਆ ਗਿਆ। ਅਮਰੀਕਾ ਵਿਚ ਮਹਿੰਗੇ ਨਸ਼ੇ ਭੇਜੇ ਜਾਂਦੇ ਹਨ। ਇਸ ਦੇ ਫੜੇ ਜਾਣ ਦਾ ਸਿਹਰਾ ਵੀ ਐਸ.ਟੀ.ਐਫ਼. ਨੂੰ ਜਾਂਦਾ ਹੈ ਜੋ ਪੂਰੀ ਤਰ੍ਹਾਂ ਨਸ਼ਾ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਨਾ ਰੁਕਣ ਪਿਛੇ ਇਕ ਤਾਕਤਵਰ ਗਿਰੋਹ ਦੀ ਮੌਜੂਦਗੀ ਦੇ ਸੰਕੇਤ ਵੀ ਮਿਲਦੇ ਹਨ। ਨਸ਼ਾ ਤਸਕਰੀ ਤੋਂ ਆਇਆ ਪੈਸਾ ਪੰਜਾਬ ਦੀ ਸਿਆਸਤ ਨੂੰ ਉਸੇ ਤਰ੍ਹਾਂ ਨਚਾ ਰਿਹਾ ਹੈ ਜਿਵੇਂ ਫ਼ਿਲਮ ਨਗਰੀ ਬਾਲੀਵੁੱਡ ਨੂੰ ਦਾਊਦ ਦਾ ਪੈਸਾ ਨਚਾ ਰਿਹਾ ਹੈ। ਇਸ ਪੈਸੇ ਨੇ ਨਾ ਸਿਰਫ਼ ਸਿਆਸਤ ਬਲਕਿ ਪੰਜਾਬ ਪੁਲਿਸ ਵਿਚ ਵੀ ਅਪਣੀ ਪਕੜ ਮਜ਼ਬੂਤ ਬਣਾਈ ਹੋਈ ਹੈ। ਜਿਨ੍ਹਾਂ ਲੋਕਾਂ ਨੂੰ ਜੇਲਾਂ ਵਿਚ ਸੁਧਾਰ ਲਿਆਉਣ ਵਾਸਤੇ ਭੇਜਿਆ ਜਾਂਦਾ ਹੈ, ਉਨ੍ਹਾਂ ਨੂੰ ਨਸ਼ੇ ਦੀ ਮਾੜੀ ਆਦਤ ਤੇ ਇਸ ਦੇ ਵਪਾਰ ਵਲ ਖਿੱਚਣ ਵਾਲੇ ਰਾਜਾ ਕੰਧੋਲਾ ਵਰਗੇ ਅਪਰਾਧੀ ਅਤੇ ਕੁੱਝ ਪੁਲਿਸ ਅਫ਼ਸਰ, ਗ਼ਲਤ ਰਸਤੇ ਪਾ ਦੇਂਦੇ ਹਨ।
ਪੰਜਾਬ ਸਰਕਾਰ ਦੀ ਨੀਤ ਉਤੇ ਸ਼ੱਕ ਨਾ ਕਰਦੇ ਹੋਏ, ਉਸ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸ ਵਪਾਰ ਪਿਛੇ ਕੰਮ ਕਰਨ ਵਾਲੇ ਵੱਡੇ ਸਿਆਸੀ ਲੋਕ ਜਦੋਂ ਤਕ ਕਾਨੂੰਨ ਦੀ ਗ੍ਰਿਫ਼ਤ ਵਿਚ ਨਹੀਂ ਆਉਂਦੇ, ਪੰਜਾਬ ਦਾ ਭਵਿੱਖ ਇਸ ਜ਼ਹਿਰ ਤੋਂ ਸੁਰੱਖਿਅਤ ਨਹੀਂ ਰਹਿ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement