ਬੱਚੀਆਂ ਦੇ ਬਲਾਤਕਾਰੀ, ਬਾਹਰੋਂ ਘੱਟ ਤੇ ਘਰ ਅੰਦਰੋਂ ਜ਼ਿਆਦਾ ਉਪਜਦੇ ਹਨ!
Published : Dec 5, 2017, 10:33 pm IST
Updated : Dec 5, 2017, 5:03 pm IST
SHARE ARTICLE

ਜਾਣ-ਪਛਾਣ ਵੀ ਪ੍ਰਵਾਰ ਵਿਚੋਂ ਨਿਕਲੀ। 38,859 ਕੇਸਾਂ ਵਿਚੋਂ 38,947 ਕੇਸਾਂ ਵਿਚ ਅਪਰਾਧੀ ਕੋਈ ਕਰੀਬੀ ਰਿਸ਼ਤੇਦਾਰ ਹੀ ਨਿਕਲਿਆ। 630 ਕੇਸਾਂ ਵਿਚ ਬਲਾਤਕਾਰੀ ਪਿਤਾ, ਭਰਾ, ਪੁੱਤਰ ਅਤੇ ਨਾਨਾ/ਦਾਦਾ ਨਿਕਲੇ।

ਐਨ.ਸੀ.ਆਰ.ਬੀ. ਦੇ 2016 ਦੇ ਅੰਕੜੇ ਚਾਰ ਦਿਨ ਪਹਿਲਾਂ ਆਏ ਸਨ ਅਤੇ ਭਾਵੇਂ ਅੰਕੜੇ ਦੇਸ਼ ਵਿਚ ਔਰਤਾਂ ਵਿਰੁਧ ਵਧਦੀ ਅਪਰਾਧਾਂ ਦੀ ਇਕ ਕਾਲੀ ਤਸਵੀਰ ਪੇਸ਼ ਕਰਦੇ ਹਨ ਪਰ ਸਾਰੇ ਦੇਸ਼ ਵਿਚੋਂ ਸਿਰਫ਼ ਇਕ ਸੂਬੇ ਨੇ ਇਨ੍ਹਾਂ ਅੰਕੜਿਆਂ ਤੋਂ ਸ਼ਰਮਸਾਰ ਹੋ ਕੇ, ਕੁੱਝ ਕਰਨ ਬਾਰੇ ਸੋਚਿਆ ਹੈ। ਮੱਧ ਪ੍ਰਦੇਸ਼, ਜਿੱਥੇ ਬੱਚੀਆਂ ਨਾਲ ਬਲਾਤਕਾਰ ਦੇ ਅੰਕੜੇ ਦੇਸ਼ ਵਿਚ ਸੱਭ ਤੋਂ ਵੱਧ ਸਨ, ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਕੀਤੇ ਬਲਾਤਕਾਰ ਨੂੰ ਮੌਤ ਦੀ ਸਜ਼ਾ ਮਿਲਣ ਵਾਲਾ ਕਾਨੂੰਨ ਬਣਾ ਦਿਤਾ ਹੈ। 2016 ਵਿਚ ਮੱਧ ਪ੍ਰਦੇਸ਼ ਵਿਚ 2,479 ਬੱਚੀਆਂ ਨਾਲ ਬਲਾਤਕਾਰ ਹੋਇਆ ਪਰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵੀ ਕੁੱਝ ਜ਼ਿਆਦਾ ਪਿੱਛੇ ਨਹੀਂ ਸਨ। 2015 ਦੇ ਮੁਕਾਬਲੇ 2016 ਵਿਚ ਬੱਚੀਆਂ ਵਿਰੁਧ ਅਪਰਾਧਾਂ ਵਿਚ 82% ਦਾ ਵਾਧਾ ਹੋਇਆ ਹੈ।ਵਿਕਾਸ ਦੀ ਅਜੀਬ ਚਾਲ ਚੱਲ ਰਿਹਾ ਹੈ ਇਹ ਦੇਸ਼ ਜਿਥੇ ਇਨਸਾਨ ਕੁੱਤਿਆਂ ਵਾਂਗ ਅਪਣੇ ਹੀ ਪ੍ਰਵਾਰ ਦੀਆਂ ਬੱਚੀਆਂ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਕੁੱਤਿਆਂ ਵਿਚ ਵੇਖਿਆ ਜਾਂਦਾ ਹੈ ਕਿ ਜਦ ਉਹ ਵੱਡੇ ਹੋ ਜਾਂਦੇ ਹਨ ਤਾਂ ਮਾਤਾ-ਬੱਚੇ ਵਿਚਕਾਰਲੀਆਂ ਲਕੀਰਾਂ ਖ਼ਤਮ ਹੋ ਜਾਂਦੀਆਂ ਹਨ। ਅੱਜ ਐਨ.ਸੀ.ਆਰ.ਬੀ. ਦੇ ਅੰਕੜੇ ਸਿੱਧ ਕਰਦੇ ਹਨ ਕਿ 94.6% ਮਾਮਲਿਆਂ ਵਿਚ ਪੀੜਤ ਦਾ ਬਲਾਤਕਾਰੀ ਉਨ੍ਹਾਂ ਦੀ ਜਾਣ-ਪਛਾਣ ਵਿਚੋਂ ਕੋਈ 'ਅਪਣਾ' ਬੰਦਾ ਹੀ ਨਿਕਲਿਆ। ਜਾਣ-ਪਛਾਣ ਵੀ ਪ੍ਰਵਾਰ ਵਿਚੋਂ ਨਿਕਲੀ। 38,859 ਕੇਸਾਂ ਵਿਚੋਂ 38,947 ਕੇਸਾਂ ਵਿਚ ਅਪਰਾਧੀ ਕੋਈ ਕਰੀਬੀ ਰਿਸ਼ਤੇਦਾਰ ਹੀ ਨਿਕਲਿਆ।630 ਕੇਸਾਂ ਵਿਚ ਬਲਾਤਕਾਰੀ ਪਿਤਾ, ਭਰਾ, ਪੁੱਤਰ ਅਤੇ ਨਾਨਾ/ਦਾਦਾ ਨਿਕਲੇ। ਇਸ ਅੰਕੜੇ ਨਾਲ ਦੇਸ਼ ਦਾ ਮੂੰਹ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। 2017 ਦੇ ਅੰਕੜੇ ਜ਼ਰੂਰ ਵੱਧ ਹੋਣਗੇ ਕਿਉਂਕਿ ਤਕਰੀਬਨ ਹਰ ਰੋਜ਼ ਹੀ ਇਸ ਤਰ੍ਹਾਂ ਦੀ ਹੈਵਾਨੀਅਤ ਸਾਹਮਣੇ ਆ ਰਹੀ ਹੈ। ਸਦੀਆਂ ਤੋਂ 'ਭਾਰਤੀ ਸੰਸਕ੍ਰਿਤੀ' ਦੀ ਕਸੌਟੀ ਉਤੇ ਔਰਤਾਂ ਨੂੰ ਹੀ ਪਰਖਿਆ ਜਾਂਦਾ ਰਿਹਾ ਹੈ। ਪਰ ਇਕ ਸਮਾਂ ਸੀ ਜਦੋਂ ਬੱਚੀਆਂ ਇਸ ਹੈਵਾਨੀਅਤ ਤੋਂ 


ਸੁਰੱਖਿਅਤ ਸਨ। ਕੰਜਕਾਂ ਵਜੋਂ ਪੂਜੀਆਂ ਜਾਣ ਵਾਲੀਆਂ ਕੁੜੀਆਂ ਅੱਜ ਹਵਸ ਦਾ ਸ਼ਿਕਾਰ ਬਣੀ ਜਾ ਰਹੀਆਂ ਹਨ।ਝਾਰਖੰਡ ਵਿਚ ਇਕ ਪ੍ਰਿੰਸੀਪਲ ਨੇ 6 ਸਾਲ ਦੀ ਬੱਚੀ ਦਾ ਸ਼ੋਸ਼ਣ ਕੀਤਾ ਅਤੇ ਫਿਰ ਸਫ਼ਾਈ ਦਿਤੀ ਕਿ ਉਸ ਨੇ ਦਿਮਾਗ਼ੀ ਪ੍ਰੇਸ਼ਾਨੀ (ਤਣਾਅ) ਦੌਰਾਨ, ਸਿਰਫ਼ ਸ਼ੋਸ਼ਣ (ਛੇੜਛਾੜ) ਕੀਤਾ, ਬਲਾਤਕਾਰ ਨਹੀਂ ਕੀਤਾ। ਸ਼ਾਇਦ ਉਹ ਅਪਣੇ ਇਸ 'ਅਹਿਸਾਨ' ਵਾਸਤੇ ਕੋਈ ਪੁਰਸਕਾਰ ਮੰਗਦੇ ਹਨ ਕਿਉਂਕਿ ਭਾਰਤੀ ਸੰਸਕ੍ਰਿਤੀ ਵਿਚ ਔਰਤ ਅਰਧਾਂਗਿਨੀ ਹੈ। ਉਸ ਦਾ ਫ਼ਰਜ਼ ਹੈ ਕਿ ਉਹ ਮਰਦ ਦੀ ਹਰ ਗੱਲ ਮੰਨੇ। ਗੁੱਸਾ, ਪਿਆਰ, ਹੈਵਾਨੀਅਤ, ਔਰਤ ਉਤੇ ਕੱਢਣ ਦਾ ਪਤੀ ਪਰਮੇਸ਼ਵਰ ਜਾਂ ਕਿਸੇ ਵੀ ਮਰਦ ਦਾ ਹੱਕ ਮੰਨਿਆ ਜਾਂਦਾ ਹੈ। ਹੁਣ ਜਦ ਔਰਤਾਂ ਅਪਣੇ ਆਪ ਦਾ ਬਚਾਅ ਕਰਨਾ ਸਿਖ ਰਹੀਆਂ ਹਨ ਤਾਂ ਇਨ੍ਹਾਂ ਹੈਵਾਨਾਂ ਵਾਸਤੇ ਬੱਚੀਆਂ ਜ਼ਿਆਦਾ ਆਸਾਨ ਨਿਸ਼ਾਨਾ ਬਣ ਸਕਦੀਆਂ ਹਨ।ਜਿਥੇ ਦੇਸ਼ ਵਿਚ 2.6% ਅਪਰਾਧਾਂ ਵਿਚ ਵਾਧਾ ਹੋਇਆ ਹੈ, ਬਲਾਤਕਾਰ ਵਿਚ 12% ਵਾਧਾ ਹੋਇਆ ਹੈ। ਹੁਣ ਤਾਂ ਦੇਸ਼ ਨੂੰ ਸਮਝਣ ਦੀ ਜ਼ਰੂਰਤ ਮਹਿਸੂਸ ਹੋਣੀ ਚਾਹੀਦੀ ਹੈ ਕਿ ਅੱਜ ਬਲਾਤਕਾਰ ਘਰ ਘਰ ਦਾ ਮਸਲਾ ਬਣ ਚੁੱਕਾ ਹੈ। ਅੱਜ ਸਮਝਣ ਦੀ ਜ਼ਰੂਰਤ ਹੈ ਕਿ 'ਹੈਵਾਨ' ਕਿਸ ਤਰ੍ਹਾਂ ਪੈਦਾ ਹੋ ਰਹੇ ਹਨ। ਕੀ ਇਨ੍ਹਾਂ ਦੀ ਸੋਚ ਜਨਮ ਤੋਂ ਪਹਿਲਾਂ ਹੀ ਵਿਗੜੀ ਹੈ ਜਾਂ ਕਿਤੇ ਸਾਡੀ ਪਰਵਰਿਸ਼ ਵਿਚ ਕਮੀ ਹੈ ਜੋ ਇਕ ਮਾਸੂਮ ਦੇ ਰੂਪ ਵਿਚ ਰੱਬ ਵਲੋਂ ਭੇਜੇ ਬੱਚੇ ਨੂੰ ਹੈਵਾਨ ਬਣਾ ਰਹੀ ਹੈ?ਭਾਰਤ ਵਿਚ ਪੁੱਤਰ ਨੂੰ ਤੋਹਫ਼ਾ ਅਤੇ ਬੇਟੀ ਨੂੰ ਰੱਬ ਦੀ ਮਾਰ ਮੰਨਣ ਵਾਲੀ ਸੋਚ ਵਿਚੋਂ ਹੀ ਇਸ ਸਮੱਸਿਆ ਦਾ ਹੱਲ ਲਭਿਆ ਜਾ ਸਕਦਾ ਹੈ। ਹੱਲ ਲਭਣਾ ਅੱਜ ਪੁੱਤਰਾਂ ਦੇ ਪ੍ਰਵਾਰਾਂ ਵਾਸਤੇ ਓਨਾ ਹੀ ਜ਼ਰੂਰੀ ਹੈ ਜਿੰਨਾ ਬੇਟੀਆਂ ਦੇ ਪ੍ਰਵਾਰਾਂ ਵਾਸਤੇ। ਪੁੱਤਰ ਜੇਕਰ ਅਪਣੇ ਘਰ ਦੀ ਧੀ ਤੇ ਹੀ ਵਾਰ ਕਰਨਗੇ ਤਾਂ ਇਕ ਪ੍ਰਵਾਰ ਬੇਟੀ ਦੇ ਦਰਦ ਨੂੰ ਵੀ ਜ਼ਰੂਰ ਵੇਖੇਗਾ ਅਤੇ ਵੇਖੇਗਾ ਤਾਂ ਪੁੱਤਰ ਨੂੰ ਨਿਆਂ ਵਾਸਤੇ ਜੇਲ ਵੀ ਜ਼ਰੂਰ ਭੇਜੇਗਾ।ਸ਼ਾਇਦ ਕੁਦਰਤ ਨੇ ਹੀ ਹੈਵਾਨੀਅਤ ਦਾ ਰੁਖ਼ ਅਪਣੇ ਘਰਾਂ ਵਲ ਮੋੜ ਦਿਤਾ ਹੈ ਤਾਕਿ ਬੇਟੀਆਂ ਪ੍ਰਤੀ ਹਮਦਰਦੀ, ਭਾਰਤ ਦੇ ਪੁੱਤਰ ਮੋਹ ਵਿਚ ਪਾਗਲ ਹੋਏ ਸਭਿਆਚਾਰ ਵਿਚ ਵੀ ਪੈਦਾ ਹੋ ਸਕੇ। ਜ਼ਰੂਰਤ ਹੈ ਕਿ ਬੇਟੀਆਂ ਅਤੇ ਪੁੱਤਰਾਂ ਨੂੰ ਬਰਾਬਰ ਮੰਨ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਹੱਦਾਂ ਅਤੇ ਮਾਨਵਤਾ ਵਾਸਤੇ ਹਮਦਰਦੀ ਬਚਪਨ ਵਿਚ ਹੀ ਸਿਖਾਈ ਜਾਵੇ। ਸਜ਼ਾ-ਏ-ਮੌਤ ਨਾ ਸਿਰਫ਼ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਮਿਲਣੀ ਚਾਹੀਦੀ ਹੈ ਬਲਕਿ ਹਰ ਬਲਾਤਕਾਰੀ ਵਾਸਤੇ ਇਹੀ ਸਜ਼ਾ ਨਿਸਚਿਤ ਕਰਨੀ ਹੀ ਨਿਆਂ ਵਾਲੀ ਗੱਲ ਹੋਵੇਗੀ। -ਨਿਮਰਤ ਕੌਰ

SHARE ARTICLE
Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement