ਗੁਰਦਾਸਪੁਰ ਜ਼ਿਮਨੀ ਚੋਣ ਦਾ ਸੁਨੇਹਾ ਸਥਾਨਕ ਹੀ ਜਾਂ ਸਾਰੇ ਭਾਰਤ ਲਈ?
Published : Oct 17, 2017, 11:08 pm IST
Updated : Oct 17, 2017, 5:38 pm IST
SHARE ARTICLE

ਗੁਰਦਾਸਪੁਰ ਭਾਜਪਾ ਦਾ ਗੜ੍ਹ ਸੀ ਅਤੇ ਜੇ ਕਾਂਗਰਸ ਹਾਰ ਜਾਂਦੀ ਤਾਂ ਇਹ ਜਿੱਤ ਭਾਜਪਾ ਦੀ ਹੀ ਗਿਣੀ ਜਾਣੀ ਸੀ, ਅਕਾਲੀਆਂ ਦੀ ਨਹੀਂ। ਉਨ੍ਹਾਂ ਨਾਲ ਭਾਜਪਾ ਆਗੂਆਂ ਦੀ ਨਾਰਾਜ਼ਗੀ ਅਜੇ ਖ਼ਤਮ ਨਹੀਂ ਹੋਈ ਅਤੇ ਲਗਾਤਾਰ ਇਸ ਤਰ੍ਹਾਂ ਦੇ ਕਾਂਡ ਸਾਹਮਣੇ ਆਉਂਦੇ ਰਹੇ ਹਨ ਜਿਨ੍ਹਾਂ ਕਰ ਕੇ ਅਕਾਲੀ ਦਲ (ਬਾਦਲ) ਲੋਕਾਂ ਤੋਂ ਹੋਰ ਦੂਰ ਹੁੰਦਾ ਜਾ ਰਿਹਾ ਹੈ। ਭਾਜਪਾ ਦਾ ਪੰਜਾਬ ਵਿਚ ਵਜੂਦ ਅਕਾਲੀ ਦਲ ਦੇ ਨਾਲ ਹੀ ਜੁੜਿਆ ਹੋਇਆ ਹੈ। ਭਾਵੇਂ ਗੁਰਦਾਸਪੁਰ ਵਿਚ ਹਿੰਦੂ ਵੋਟ ਭਾਰੂ ਹੈ ਪਰ ਉਹ ਹਿੰਦੂ ਵੋਟ ਪੰਜਾਬੀ ਵੋਟਰ ਦੀ ਵੋਟ ਵੀ ਹੈ ਅਤੇ ਉਸੇ ਆਗੂ ਨੂੰ ਹੀ ਪਵੇਗੀ ਜਿਹੜਾ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਗੱਲ ਕਰੇਗਾ। ਪੰਜਾਬ ਨੂੰ ਭਾਜਪਾ ਤੋਂ ਕੁੱਝ ਨਹੀਂ ਮਿਲਿਆ ਅਤੇ ਇਸ ਦਾ ਨੁਕਸਾਨ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਬਰਾਬਰ ਦਾ ਹੋਇਆ ਹੈ।

ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਦੀ ਜਿੱਤ ਵੈਸੇ ਤਾਂ ਤੈਅ ਹੀ ਹੁੰਦੀ ਹੈ ਪਰ ਤਿੰਨ ਪਾਰਟੀਆਂ ਵਿਚ ਵੰਡੇ ਗੁਰਦਾਸਪੁਰ ਵਿਚ ਤਕਰੀਬਨ ਦੋ ਲੱਖ ਵੋਟਾਂ ਨਾਲ ਪ੍ਰਾਪਤ ਕੀਤੀ ਜਿੱਤ ਕੋਈ ਆਮ ਜਹੀ ਜਿੱਤ ਨਹੀਂ ਆਖੀ ਜਾ ਸਕਦੀ। ਵੋਟ ਪਾਉਣ ਲਈ ਬਹੁਤ ਘੱਟ ਲੋਕ ਆਏ। ਸਿਰਫ਼ 56% ਵੋਟਾਂ ਵਿਚੋਂ ਕਾਂਗਰਸ ਦਾ ਜਿਤਣਾ ਸੂਬਾ ਸਿਆਸਤ ਅਤੇ ਰਾਸ਼ਟਰੀ ਸਿਆਸਤ ਲਈ ਇਕ ਵੱਡਾ ਸੁਨੇਹਾ ਬਣ ਕੇ ਸਾਹਮਣੇ ਆਇਆ ਹੈ।'ਆਪ' ਨੂੰ ਤਾਂ ਪੰਜਾਬ ਵਿਚ ਪੂਰੀ ਤਰ੍ਹਾਂ ਹੂੰਝਾ ਫਿਰ ਗਿਆ ਲਗਦਾ ਹੈ। 'ਆਪ' ਨੇ ਪਿਛਲੀਆਂ ਚੋਣਾਂ ਵਿਚ ਵਿਰੋਧੀ ਧਿਰ ਵਜੋਂ ਜਿਹੜਾ ਮੁਕਾਮ ਹਾਸਲ ਕੀਤਾ ਸੀ, ਜਾਪਦਾ ਹੈ ਕਿ ਉਨ੍ਹਾਂ ਅਪਣੀਆਂ ਆਪਸੀ ਲੜਾਈਆਂ ਅਤੇ ਨਿਜੀ ਸਵਾਰਥਾਂ ਕਾਰਨ ਸੱਭ ਗੁਆ ਲਿਆ ਹੈ। ਲੋਕਾਂ ਵਿਚ ਵਿਚਰਨ ਵਾਲਾ ਕੋਈ ਲੀਡਰ ਰਹਿ ਹੀ ਨਹੀਂ ਗਿਆ। ਸੋਸ਼ਲ ਮੀਡੀਆ ਉਤੇ ਪ੍ਰੈੱਸ ਕਾਨਫ਼ਰੰਸਾਂ ਕਰਦੀ ਪਾਰਟੀ ਇਕ ਬੁਲਬੁਲਾ ਸਾਬਤ ਹੋਈ ਜਿਸ ਲਈ ਹੁਣ ਮੁੜ ਤੋਂ ਪੰਜਾਬ ਦਾ ਵਿਸ਼ਵਾਸ ਹਾਸਲ ਕਰਨਾ ਮੁਸ਼ਕਲ ਹੈ।


ਗੁਰਦਾਸਪੁਰ ਭਾਜਪਾ ਦਾ ਗੜ੍ਹ ਸੀ ਅਤੇ ਜੇ ਕਾਂਗਰਸ ਹਾਰ ਜਾਂਦੀ ਤਾਂ ਇਹ ਜਿੱਤ ਭਾਜਪਾ ਦੀ ਹੀ ਗਿਣੀ ਜਾਣੀ ਸੀ, ਅਕਾਲੀਆਂ ਦੀ ਨਹੀਂ। ਉਨ੍ਹਾਂ ਨਾਲ ਉਸ ਦੀ ਨਾਰਾਜ਼ਗੀ ਅਜੇ ਖ਼ਤਮ ਨਹੀਂ ਹੋਈ ਅਤੇ ਲਗਾਤਾਰ ਇਸ ਤਰ੍ਹਾਂ ਦੇ ਕਾਂਡ ਸਾਹਮਣੇ ਆਉਂਦੇ ਰਹੇ ਹਨ ਜਿਨ੍ਹਾਂ ਕਰ ਕੇ ਅਕਾਲੀ ਦਲ (ਬਾਦਲ) ਲੋਕਾਂ ਤੋਂ ਹੋਰ ਦੂਰ ਹੁੰਦਾ ਜਾ ਰਿਹਾ ਹੈ। ਭਾਜਪਾ ਦਾ ਪੰਜਾਬ ਵਿਚ ਵਜੂਦ ਅਕਾਲੀ ਦਲ ਦੇ ਨਾਂ ਨਾਲ ਹੀ ਜੁੜਿਆ ਹੋਇਆ ਹੈ। ਭਾਵੇਂ ਗੁਰਦਾਸਪੁਰ ਵਿਚ ਹਿੰਦੂ ਵੋਟ ਭਾਰੂ ਹੈ ਪਰ, ਉਹ ਹਿੰਦੂ ਵੋਟ ਪੰਜਾਬੀ ਵੋਟਰ ਦੀ ਵੋਟ ਵੀ ਹੈ ਅਤੇ ਉਸੇ ਆਗੂ ਨੂੰ ਹੀ ਪਵੇਗੀ ਜਿਹੜਾ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਗੱਲ ਕਰੇਗਾ। ਪੰਜਾਬ ਨੂੰ ਭਾਜਪਾ ਤੋਂ ਕੁੱਝ ਨਹੀਂ ਮਿਲਿਆ ਅਤੇ ਇਸ ਦਾ ਨੁਕਸਾਨ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਬਰਾਬਰ ਦਾ ਹੋਇਆ ਹੈ। ਸੂਬੇ ਵਿਚ ਭਾਵੇਂ ਕਾਂਗਰਸ ਤੋਂ ਲੋਕ ਨਿਰਾਸ਼ ਵੀ ਹਨ ਪਰ ਅਜੇ ਹੋਰ ਕੋਈ ਰਸਤਾ ਵੀ ਤਾਂ ਨਹੀਂ ਅਤੇ ਅਜੇ 6 ਮਹੀਨੇ ਹੀ ਹੋਏ ਹਨ ਕਾਂਗਰਸ ਦੀ ਸਰਕਾਰ ਬਣੇ ਨੂੰ। ਖ਼ਾਲੀ ਖ਼ਜ਼ਾਨੇ ਨੂੰ ਭਰਨ ਲਈ ਲੋਕ ਇਸ ਨਵੀਂ ਸਰਕਾਰ ਨੂੰ 2 ਸਾਲ ਦਾ ਸਮਾਂ ਵੀ ਦੇ ਦੇਣਗੇ।


ਕੀ ਗੁਰਦਾਸਪੁਰ ਦੀ ਜਿੱਤ ਕਾਂਗਰਸ ਲਈ ਭਾਰਤ ਵਿਚ ਬਦਲਦੇ ਸਮੇਂ ਦੀ ਆਹਟ ਵੀ ਮੰਨੀ ਜਾ ਸਕਦੀ ਹੈ? ਜ਼ਰੂਰ ਕਿਉਂਕਿ ਇਸ ਚੋਣ ਵਿਚ 2 ਲੱਖ ਵੋਟਾਂ ਦੀ ਜਿੱਤ ਸਿਰਫ਼ ਸੂਬੇ ਦੀ ਸਿਆਸਤ ਦੀ ਹੀ ਜਿੱਤ ਨਹੀਂ, ਦੇਸ਼ ਨੂੰ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਦਾ ਇਕ ਨਵਾਂ ਰੂਪ ਵੀ ਨਜ਼ਰ ਆ ਰਿਹਾ ਹੈ। ਜਿਸ ਨੂੰ ਪੱਪੂ ਆਖਿਆ ਜਾਂਦਾ ਸੀ, ਉਸ ਨੇ ਵਿਦੇਸ਼ੀ ਮਾਹਰਾਂ ਨੂੰ ਅਪਣੀ ਸੂਝ ਬੂਝ ਦੇ ਪ੍ਰਗਟਾਵੇ ਨਾਲ ਅਪਣਾ ਸਮਰਥਕ ਬਣਾ ਲਿਆ ਹੈ। ਰਾਹੁਲ ਦੀ ਕਮਜ਼ੋਰੀ ਇਹ ਮੰਨੀ ਜਾਂਦੀ ਸੀ ਕਿ ਉਹ ਭਾਸ਼ਣ ਦੇਣ ਵਿਚ ਮੋਦੀ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ ਪਰ ਰਾਹੁਲ ਨੇ ਮੋਦੀ ਜੀ ਦੇ ਸ਼ਬਦਾਂ ਨੂੰ ਅਪਣੇ ਭਾਸ਼ਣਾਂ ਵਿਚ ਪ੍ਰਯੋਗ ਕਰ ਕੇ ਉਨ੍ਹਾਂ ਦੇ ਹਰ ਭਾਸ਼ਣ ਨੂੰ ਚੁਨੌਤੀ ਦਿਤੀ ਹੈ। ਸੋਸ਼ਲ ਮੀਡੀਆ ਦਾ ਫ਼ਾਇਦਾ ਇਹ ਹੈ ਕਿ ਉਹ ਫੈਲਦਾ ਬਹੁਤ ਤੇਜ਼ੀ ਨਾਲ ਹੈ ਪਰ ਉਸ ਦਾ ਸਿਆਤਦਾਨਾਂ ਨੂੰ ਨੁਕਸਾਨ ਇਹ ਹੈ ਕਿ ਉਸ ਵਿਚ ਬੋਲਿਆ ਗਿਆ ਹਰ ਅੱਖਰ ਹਮੇਸ਼ਾ ਵਾਸਤੇ ਕੈਦ ਹੋ ਜਾਂਦਾ ਹੈ। ਰਾਹੁਲ ਗਾਂਧੀ ਸੋਸ਼ਲ ਮੀਡੀਆ ਵਿਚ ਮੋਦੀ ਜੀ ਦੇ ਵਾਅਦਿਆਂ ਨੂੰ ਯਾਦ ਕਰਵਾ ਕਰਵਾ ਕੇ ਉਨ੍ਹਾਂ ਨੂੰ ਹੀ ਅਪਣਾ ਨਿਸ਼ਾਨਾ ਬਣਾ ਰਹੇ ਹਨ। 'ਪੱਪੂ' ਨੂੰ ਸਿਆਸਤ ਦੀ ਖੇਡ ਵੀ ਖੇਡਣੀ ਆ ਗਈ ਹੈ। ਪਰ ਕੀ ਚੋਣਾਂ ਮੋਦੀ ਜੀ ਅਤੇ ਰਾਹੁਲ ਗਾਂਧੀ ਦੇ ਜੁਮਲਿਆਂ ਤੇ ਜਵਾਬੀ ਜੁਮਲਿਆਂ ਸਦਕਾ ਹੀ ਜਿੱਤੀਆਂ ਜਾ ਸਕਣਗੀਆਂ?  ਚੋਣਾਂ ਵਿਚ ਆਮ ਇਨਸਾਨ ਨੇ ਅਪਣੇ ਨਿਜੀ ਸਵਾਰਥ ਵੇਖਣੇ ਹਨ। ਉਸ ਨੇ ਵੇਖਣਾ ਹੈ ਕਿ ਕਿਸ ਸਰਕਾਰ ਦੇ ਸਮੇਂ ਉਸ ਦੇ ਖਾਤੇ ਵਿਚ ਕਿੰਨੀ ਆਮਦਨੀ ਪਈ ਸੀ? ਕਿਸ ਸਰਕਾਰ ਨੇ ਪਟਰੌਲ ਦੀ ਕੀਮਤ ਕਾਬੂ ਵਿਚ ਰੱਖੀ? ਕਿਸ ਸਰਕਾਰ ਨੇ ਸਬਜ਼ੀ-ਦਾਲ ਗ਼ਰੀਬ ਦੀ ਥਾਲੀ ਵਿਚ ਰੱਖੀ?


ਜਨਤਾ ਨੂੰ ਵੋਟਾਂ ਵੇਲੇ ਬੁਲੇਟ ਟਰੇਨ ਦਾ ਫ਼ਰਕ ਨਹੀਂ ਪੈਣਾ ਅਤੇ ਨਾ ਹੀ ਗਊ ਰਕਸ਼ਾ ਦਾ। ਨਾ ਉਨ੍ਹਾਂ ਨੇ ਪ੍ਰਵਾਹ ਕਰਨੀ ਹੈ ਕਿ ਕਿਹੜੇ ਇਤਿਹਾਸਕ ਮਹਾਂਰਥੀਆਂ ਦੇ ਬੁੱਤ ਬਣਾਏ ਗਏ। ਉੱਤਰ ਪ੍ਰਦੇਸ਼ ਵਿਚ ਮਾਇਆਵਤੀ ਨੇ ਹਾਥੀਆਂ ਨੂੰ ਹਰ ਥਾਂ ਖੜਾ ਕਰ ਦਿਤਾ ਸੀ ਪਰ ਅੱਜ ਉਹ ਖ਼ੁਦ ਸਿਆਸਤ ਵਿਚ ਨਾਂਹ ਦੇ ਬਰਾਬਰ ਹਨ। ਅਟਲ ਬਿਹਾਰੀ ਵਾਜਪਾਈ ਨੇ ਭਾਰਤ ਵਿਚ ਸੜਕਾਂ ਦਾ ਜਾਲ ਵਿਛਾ ਦਿਤਾ ਸੀ ਪਰ ਅੱਜ ਉਹ ਸਿਆਸਤ ਵਿਚੋਂ ਪੂਰੀ ਤਰ੍ਹਾਂ ਗ਼ਾਇਬ ਹਨ। ਇੰਦਰਾ ਗਾਂਧੀ ਨੇ ਭਾਰਤ ਉਤੇ ਅਪਣਾ ਹੁਕਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਕੌਣ ਹੈ ਜੋ ਉਨ੍ਹਾਂ ਦੀ ਅਸਲੀਅਤ ਨੂੰ ਨਹੀਂ ਜਾਣਦਾ? ਭਾਰਤ ਦੀ ਬੁਨਿਆਦ ਧਰਮ ਨਿਰਪੱਖਪਤਾ ਅਤੇ ਅਨੇਕਾਂ ਸਮਾਜਾਂ ਦੇ ਮਿਲਾਪ ਤੋਂ ਬਣੀ ਹੈ। ਜਿਹੜਾ ਕੋਈ ਵੀ ਇਸ ਗੱਲ ਨੂੰ ਸਮਝ ਕੇ, ਸੱਭ ਦਾ ਵਿਕਾਸ ਕਰ ਜਾਵੇਗਾ, ਭਾਰਤ ਉਤੇ ਰਾਜ ਕਰ ਜਾਵੇਗਾ। ਲੋਕਤੰਤਰ ਵਿਚ ਕਿਸਮਤ ਬਦਲਣ ਵਿਚ ਸਮਾਂ ਨਹੀਂ ਲਗਦਾ।                 -ਨਿਮਰਤ ਕੌਰ


SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement