ਜੇਲ ਵਿਚ ਸ. ਜੋਗਿੰਦਰ ਸਿੰਘ ਵਿਰੁਧ ਸਾਰੇ ਖਾੜਕੂਆਂ ਨੇ ਨਹੀਂ, ਕੇਵਲ ਭਾਈ ਰਾਜੋਆਣਾ ਨੇ ਨਾਹਰੇ ਮਾਰੇ ਸਨ
Published : Jan 22, 2018, 2:01 pm IST
Updated : Jan 22, 2018, 8:31 am IST
SHARE ARTICLE

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੇ ਪਿਛਲੇ ਸਾਲ 26 ਮਾਰਚ ਐਤਵਾਰ ਵਾਲੇ ਦਿਨ 'ਮੇਰੀ ਨਿਜੀ ਡਾਇਰੀ ਦੇ ਪੰਨੇ' ਰਾਹੀਂ ਜੋ ਲੇਖ ਬੇਅੰਤ ਸਿੰਘ ਕਤਲ ਕੇਸ ਵਿਚ ਸਿੰਘਾਂ ਦੇ ਹੱਕ ਵਿਚ ਦਿਤੀ ਗਵਾਹੀ ਅਤੇ ਅਦਾਲਤ ਵਿਚ ਵਾਪਰੀ ਘਟਨਾ ਬਾਰੇ ਲਿਖਿਆ ਹੈ, ਉਹ ਹੈ ਤਾਂ ਸੱਚ ਪਰ ਉਸ ਵਿਚ ਸ. ਜੋਗਿੰਦਰ ਸਿੰਘ ਜੀ ਕਿਤੇ ਨਾ ਕਿਤੇ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਗਏ ਲਗਦੇ ਹਨ। ਮੈਂ ਵਿਸਥਾਰ ਵਿਚ ਨਾ ਜਾਂਦਾ ਹੋਇਆ, ਸਰਦਾਰ ਸਾਹਬ ਦੀ ਗ਼ਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਸਰਦਾਰ ਸਾਹਬ ਵਲੋਂ ਲਿਖਿਆ ਕੋਈ ਵੀ ਲੇਖ ਉਨ੍ਹਾਂ ਦੇ ਰੌਸ਼ਨ ਦਿਮਾਗ਼ ਦੀ ਗਵਾਹੀ ਭਰਦਾ ਹੈ ਅਤੇ ਜੇ ਉਹ 'ਨਿਜੀ ਡਾਇਰੀ ਦੇ ਪੰਨੇ' ਹੋਣ ਤਾਂ ਉਸ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ 26 ਮਾਰਚ ਵਾਲਾ ਲੇਖ ਇਕ ਬਹੁਤ ਹੀ ਵੱਡੇ ਇਤਿਹਾਸਕ ਕੇਸ ਅਤੇ ਇਸ ਨਾਲ ਜੁੜੇ ਸਿੰਘਾਂ ਨਾਲ ਸਬੰਧ ਰਖਦਾ ਹੈ। ਇਸ ਲਈ ਜੇ ਕੋਈ ਗ਼ਲਤਫ਼ਹਿਮੀ ਹੈ ਤਾਂ ਉਸ ਨੂੰ ਦਰੁਸਤ ਕਰਨਾ ਸਾਡਾ ਫ਼ਰਜ਼ ਹੈ। 



ਸਭ ਤੋਂ ਪਹਿਲਾਂ ਮੈਂ ਅਪਣੇ ਨਾਲ ਦੇ ਬੰਦੀ ਸਿੰਘਾਂ ਬਾਰੇ ਅਦਾਲਤ ਵਿਚ ਕੀਤੀ ਨਾਹਰੇਬਾਜ਼ੀ ਬਾਰੇ ਸਪੱਸ਼ਟ ਕਹਾਂ ਕਿ ਜਦੋਂ ਕਦੇ ਵੀ ਸਾਡੀ ਤਰੀਕ ਕਿਸੇ ਵੱਡੀ ਪੰਥਕ ਘਟਨਾ ਦੇ ਨੇੜੇ ਪੈਂਦੀ ਸੀ ਜਿਵੇਂ ਜੂਨ '84 ਦਾ ਘੱਲੂਘਾਰਾ, ਨਵੰਬਰ '84 ਦਾ ਸਿੱਖ ਕਤਲੇਆਮ (ਨਸਲਕੁਸ਼ੀ) ਜਾਂ ਕੋਈ ਹੋਰ ਦਿਨ ਹੁੰਦਾ ਸੀ ਤਾਂ ਸਾਡੇ ਵਿਚੋਂ ਸਿਰਫ਼ ਮੇਰੇ ਸਣੇ, ਜਗਤਾਰ ਸਿੰਘ 'ਤਾਰਾ' ਅਤੇ ਜਗਤਾਰ ਸਿੰਘ ਹਵਾਰਾ ਹੀ ਖ਼ਾਲਿਸਤਾਨ ਪੱਖੀ ਅਤੇ ਸਬੰਧਤ ਸਿੱਖ ਵਿਰੋਧੀ ਘਟਨਾ ਦੇ ਵਿਰੋਧ ਵਿਚ ਅਦਾਲਤ ਵਿਚ ਨਾਹਰੇਬਾਜ਼ੀ ਕਰਦੇ ਸੀ। ਭਾਈ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਨਸੀਬ ਸਿੰਘ, ਨਵਜੋਤ ਸਿੰਘ ਨੇ ਕਦੇ ਵੀ ਅਦਾਲਤ ਵਿਚ ਨਾਹਰੇਬਾਜ਼ੀ ਨਹੀਂ ਕੀਤੀ। ਹਾਂ, ਇਹ ਗੱਲ ਵੀ ਸੱਚ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਦੋਂ ਵੀ ਕੋਈ ਨਾਹਰੇਬਾਜ਼ੀ ਕੀਤੀ ਹੈ ਤਾਂ ਉਹ ਇਕੱਲਿਆਂ ਹੀ ਕਰਦਾ ਸੀ, ਸਾਡੇ ਨਾਲ ਨਹੀਂ ਸੀ ਰਲਦਾ। 


ਮੇਰੇ ਕੇਸ ਦਾ ਟਰਾਇਲ ਅਲੱਗ ਚਲਦਾ ਸੀ ਪਰ ਗਵਾਹ ਇਕੱਠੇ ਹੋਣ ਕਰ ਕੇ ਮੈਂ ਵੀ ਸਾਰਿਆਂ ਨਾਲ ਹੀ ਅਦਾਲਤ ਵਿਚ ਬੈਠਦਾ ਸੀ। ਪਰ ਜੇਲ ਬਰੇਕ ਤੋਂ ਬਾਅਦ ਬੇਅੰਤ ਸਿੰਘ ਕੇਸ ਵਿਚ ਮੈਨੂੰ ਸਾਰੇ ਸਿੰਘਾਂ ਨਾਲ ਬੈਠਣ ਦਾ ਮੌਕਾ ਘੱਟ ਮਿਲਿਆ ਅਤੇ ਕਿਉਂਕਿ ਸਫ਼ਾਈ ਦੇ ਗਵਾਹ ਦੇ ਤੌਰ 'ਤੇ ਜਦੋਂ ਸ. ਜੋਗਿੰਦਰ ਸਿੰਘ ਆਏ ਤਾਂ ਉਸ ਦਿਨ ਮੈਂ ਅਦਾਲਤ ਵਿਚ ਮੌਜੂਦ ਨਹੀਂ ਸੀ। ਹੁਣ ਮੈਂ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਇਕ ਹੀ ਬੈਰਕ ਵਿਚ ਬੰਦ ਹਾਂ ਜੋ ਸਾਰੇ ਹੀ ਸ. ਜੋਗਿੰਦਰ ਸਿੰਘ ਦਾ ਲੇਖ ਪੜ੍ਹ ਕੇ ਕੁੱਝ ਨਾਰਾਜ਼ ਹਨ ਕਿ ਪਹਿਲਾਂ ਤੱਥਾਂ ਦੀ ਪੜਤਾਲ ਕਰ ਕੇ ਹੀ ਕੋਈ ਲੇਖ ਲਿਖਣਾ ਚਾਹੀਦਾ ਹੈ। ਗੱਲ ਕੋਈ ਵੱਡੀ ਵੀ ਨਹੀਂ ਪਰ ਸੱਚ ਆਖ਼ਰ ਸੱਚ ਹੀ ਹੈ। 



ਹੋਇਆ ਇਸ ਤਰ੍ਹਾਂ ਕਿ ਸ. ਜੋਗਿੰਦਰ ਸਿੰਘ ਜੀ ਦੀ ਗਵਾਹੀ ਵਾਲੇ ਦਿਨ ਅਦਾਲਤ ਵਿਚ ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ ਹਵਾਰਾ, ਸ਼ਮਸ਼ੇਰ ਸਿੰਘ, ਨਸੀਬ ਸਿੰਘ, ਨਵਜੋਤ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਮੌਜੂਦ ਸਨ। ਜਦ ਸ. ਜੋਗਿੰਦਰ ਸਿੰਘ ਜੀ ਸਫ਼ਾਈ ਦੇ ਗਵਾਹ ਵਜੋਂ ਅਤੇ ਮਾਸਕ ਸਪੋਕਸਮੈਨ ਦੇ ਸੰਪਾਦਕ ਦੇ ਤੌਰ 'ਤੇ ਕਟਹਿਰੇ ਵਿਚ ਆਏ ਤਾਂ ਸਾਰੇ ਸਿੰਘਾਂ ਵਿਚੋਂ ਸਿਰਫ਼ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਰਦਾਰ ਸਾਹਿਬ ਵਿਰੁਧ ਨਾਹਰੇਬਾਜ਼ੀ ਕੀਤੀ ਸੀ ਨਾਕਿ ਕਿਸੇ ਵੀ ਹੋਰ ਸਿੰਘ ਨੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜ਼ਿਆਦਾਤਰ ਸਿਆਸੀ ਫ਼ੈਸਲੇ ਹੀ ਹੁੰਦੇ ਹਨ, ਇਸ ਲਈ ਕਿਸੇ ਵੀ ਅਜਿਹੇ ਹੁਕਮਨਾਮੇ ਵਲ ਗ਼ੌਰ ਨਹੀਂ ਕੀਤੀ। ਜੇ ਸਾਡੇ ਨਾਲ ਸ. ਜੋਗਿੰਦਰ ਸਿੰਘ ਦੇ ਕੋਈ ਮਤਭੇਦ ਹੁੰਦੇ ਵੀ ਤਾਂ ਅਸੀ ਇਸ ਤਰ੍ਹਾਂ ਕਦੇ ਵੀ ਨਾ ਕਰਦੇ। ਹਾਂ, ਇਨ੍ਹਾਂ ਦੇ ਕਈ ਆਰਟੀਕਲਾਂ ਬਾਰੇ ਸਿੰਘਾਂ ਦੀ ਰਾਏ ਹੁੰਦੀ ਸੀ ਕਿ ਜ਼ਿਆਦਾ ਹੀ ਚੁਭਵੇਂ ਹੁੰਦੇ ਹਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement