ਕਦੋਂ ਰੁਕੇਗੀ ਪੰਜਾਬ ਵਿਚ ਖ਼ੁਦਕੁਸ਼ੀਆਂ ਦੀ ਖੇਤੀ?
Published : Dec 5, 2017, 10:37 pm IST
Updated : Dec 5, 2017, 5:07 pm IST
SHARE ARTICLE

ਪੰਜਾਬ ਦੇ ਕਿਸਾਨ ਦੀ ਆਰਥਕ ਸਥਿਤੀ ਕੀ ਹੈ? ਇਸ ਬਾਰੇ ਜ਼ਿਆਦਾ ਵਿਸਥਾਰ ਵਿਚ ਜਾਣਨ ਦੀ ਲੋੜ ਨਹੀਂ ਜਾਪਦੀ ਕਿਉਂਕਿ ਅਸੀ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ ਕਿ ਅੱਜ ਕਿਸਾਨ ਇਕ ਅਜਿਹੇ ਕੰਢੇ ਉਤੇ ਖੜਾ ਹੈ, ਜਿਸ ਨੂੰ ਸਿਰਫ਼ ਇਕ ਹੀ ਰਾਹ ਦਿਸਦਾ ਹੈ ਤੇ ਉਹ ਹੈ ਖ਼ੁਦਕੁਸ਼ੀ ਦਾ।ਜ਼ਿਆਦਾਤਾਰ ਕਿਸਾਨ ਆਰਥਕ ਪੱਖੋਂ ਏਨੇ ਕਮਜ਼ੋਰ ਹੋ ਚੁੱਕੇ ਹਨ ਕਿ ਜੋ ਰਕਮ ਉਸ ਨੇ ਅਪਣੀ ਫ਼ਸਲ ਤੇ ਪ੍ਰਵਾਰ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਕਿਸੇ ਬੈਂਕ ਜਾਂ ਸ਼ਾਹੂਕਾਰ ਤੋਂ ਨਿਸ਼ਚਿਤ ਸਮੇਂ ਲਈ ਉਧਾਰ ਲਈ ਸੀ, ਉਸ ਨੂੰ ਵਾਪਸ ਕਰਨ ਵਿਚ ਅਸਫ਼ਲ ਹੋ ਚੁੱਕੇ ਹਨ। ਇਸ ਲਈ ਪਿਛਲੇ ਕਈ ਸਾਲਾਂ ਤੋਂ ਉਹ ਕਰਜ਼ਾ ਨਾ ਵਾਪਸ ਕਰ ਸਕਣ ਕਾਰਨ, ਧੜਾ-ਧੜ ਖ਼ੁਦਕੁਸ਼ੀਆਂ ਕਰ ਰਿਹਾ ਹੈ। ਹਰ ਵਿਅਕਤੀ ਮਰਨ ਦੇ ਨਾਂ ਤੋਂ ਹੀ ਡਰਦਾ ਹੈ, ਪਰ ਪਤਾ ਨਹੀਂ ਕੀ ਬੀਤਦੀ ਹੋਵੇਗੀ, ਉਸ ਮਾਂ ਦੇ ਜਾਇਆਂ ਦੇ ਮਨ ਉੱਪਰ ਜੋ ਅਪਣੀ ਜੀਵਨ-ਲੀਲਾ ਅਪਣੇ ਹੱਥੀਂ ਸਮਾਪਤ ਕਰਦੇ ਹੋਣਗੇ। ਕੀ ਉਨ੍ਹਾਂ ਨੂੰ ਅਪਣੇ ਮਾਂ-ਬਾਪ, ਬੱਚਿਆਂ ਅਤੇ ਪ੍ਰਵਾਰ ਦਾ ਧਿਆਨ ਇਕ ਵਾਰ ਵੀ ਨਜ਼ਰ ਨਹੀਂ ਆਉਂਦਾ ਹੋਵੇਗਾ?ਵਿਚਾਰਨਯੋਗ ਗੱਲ ਇਹ ਹੈ, ਕੀ ਇਹ ਸੱਭ ਕੁਝ ਇਕੋ ਦਮ ਵਾਪਰਿਆ ਹੈ? ਇਹ ਕਰਜ਼ੇ ਦੀ ਪੰਡ ਅਚਾਨਕ ਏਨੀ ਭਾਰੀ ਕਿਵੇਂ ਹੋ ਗਈ? ਇਸ ਨੂੰ ਰਾਜ ਸਰਕਾਰ ਵੀ ਮਦਦ ਕਰਨ ਵਿਚ ਅਸਫ਼ਲ ਜਾਪ ਰਹੀ ਹੈ। ਇਸ ਪਿੱਛੇ ਥੋੜੇ-ਬਹੁਤ ਅਜਿਹੇ ਤੱਤ ਵੀ ਜ਼ਿੰਮੇਵਾਰ ਹਨ ਜੋ ਕਿਸਾਨ ਦੀ ਅਜੋਕੀ ਆਰਥਕ ਸਥਿਤੀ ਲਈ ਜ਼ਿੰਮੇਵਾਰ ਹਨ।ਸੱਭ ਤੋਂ ਪਹਿਲੀ ਗੱਲ, ਪੁਰਾਤਨ ਸਮੇਂ ਦੀਆਂ ਖੋਜਾਂ ਤੋਂ ਪਤਾ ਲਗਦਾ ਹੈ ਕਿ ਕਿਸਾਨ ਲੋਕ ਜਿਨ੍ਹਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ, ਉਨ੍ਹਾਂ ਦੇ ਸਹਾਇਕ ਧੰਦਿਆਂ ਵਿਚੋਂ ਇਕ ਸੀ ਪਸ਼ੂ ਪਾਲਣਾ। ਦੁੱਧ ਦੀ ਪੈਦਾਵਾਰ ਤੋਂ ਖਾਣ-ਪੀਣ ਦੀਆਂ ਲੋੜਾਂ ਦੇ ਨਾਲ-ਨਾਲ ਵੇਚੇ ਜਾਦੇਂ ਦੁੱਧ ਦੀ ਜੋ ਨਕਦੀ ਪ੍ਰਾਪ੍ਰਤ ਹੁੰਦੀ, ਉਸ ਨਾਲ ਅਪਣਾ ਗੁਜ਼ਾਰਾ ਕਰਦਾ ਸੀ।ਪਰ ਅੱਜ ਪਸ਼ੂ ਪਾਲਣਾ, ਖ਼ਾਸਕਰ ਦੁੱਧ ਦਾ ਧੰਦਾ ਘਾਟੇ ਦਾ ਵਣਜ ਬਣ ਚੁਕਾ ਹੈ। ਪਿੰਡਾਂ ਦੇ ਕਿਸਾਨ ਜੋ 5-10 ਲੀਟਰ ਤਕ ਦੁੱਧ ਵੇਚਦੇ ਹਨ, ਉਹ ਪਿੰਡਾਂ ਵਿਚ ਬਣੀਆਂ ਡੇਅਰੀਆਂ ਜਾਂ ਦੋਧੀਆਂ ਨੂੰ ਹੀ ਵੇਚ ਦਿੰਦੇ ਹਨ ਜੋ ਦੁੱਧ ਨੂੰ ਇਕ ਨਿਯਮਤ ਰੇਟ ਤੇ ਖ਼ਰੀਦ ਕੇ ਅੱਗੇ ਦੁਗਣੇ ਰੇਟ ਤਕ ਵੀ ਵੇਚਦੇ ਹਨ। ਦੋਧੀਆਂ ਨੂੰ ਦੁੱਧ ਵੇਚਣਾ ਕਿਸਾਨ ਦੀ ਮਜਬੂਰੀ ਹੈ ਕਿ ਏਨੇ ਥੋੜੇ ਦੁੱਧ ਨੂੰ ਕਿੱਥੇ ਵੇਚਣ? ਦੁੱਧ ਦੀ ਮੋਟੀ ਮਲਾਈ ਦੁੱਧ ਖ਼ਰੀਦਣ ਵਾਲੇ ਦੋਧੀ ਹੀ ਕਰ ਜਾਂਦੇ ਹਨ, ਉਪਰੋਂ ਦੱਧ ਦੀ ਫ਼ੈਟ, ਗਿਣਤੀ-ਮਿਣਤੀ ਵਿਚ ਗੜਬੜ ਕਰ ਦੇਂਦੇ ਹਨ। ਅੰਤ ਖ਼ਰਚ ਆਮਦਨ ਤੋਂ ਵੱਧ ਜਾਂਦਾ ਹੈ ਜਿਸ ਕਾਰਨ ਕਿਸਾਨ ਇਨ੍ਹਾਂ ਦੁਧਾਰੂ ਪਸ਼ੂਆਂ ਦੀ ਗਿਣਤੀ ਨੂੰ ਘਟਾਉਂਦਾ ਜਾ ਰਿਹਾ ਹੈ ਜਿਸ ਦਾ ਭਾਰ ਉਸ ਦੇ ਮੁੱਖ ਧੰਦੇ ਉੱਪਰ ਪੈ ਰਿਹਾ ਹੈ। ਸਹਾਇਕ ਧੰਦੇ ਤੋਂ ਹੋਣ ਵਾਲੀ ਆਮਦਨ ਘਟਦੀ ਜਾ ਰਹੀ ਹੈ। ਮੁੱਖ ਫ਼ਸਲ ਦੇ ਪੱਕਣ ਤੋਂ ਪਹਿਲਾਂ ਹੀ ਬੋਝ ਫ਼ਸਲ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ।ਆਖਿਆ ਜਾਦਾ ਹੈ ਕਿ ਕਿਸਾਨ ਜਦੋਂ ਤਕ ਫ਼ਸਲੀ ਚੱਕਰ ਤੋਂ ਬਾਹਰ ਨਹੀਂ ਨਿਕਲਦਾ ਇਸ ਦੀ ਤਰੱਕੀ ਨਹੀਂ ਹੋ ਸਕਦੀ। ਕਿਸਾਨ ਨੂੰ ਖੇਤੀ ਵਿਭੰਨਤਾ (ਸਬਜ਼ੀਆਂ, ਦਾਲਾਂ) ਅਪਨਾਉਣੀ ਪਵੇਗੀ, ਪਰ ਜਦੋਂ ਕਿਸਾਨ ਇਸ ਫ਼ਸਲੀ ਚੱਕਰ ਤੋਂ ਬਾਹਰ ਆਉਂਦਾ ਹੈ ਤਾਂ ਉਸ ਦਾ ਹਾਲ ਵੇਖਣ ਵਾਲਾ ਹੁੰਦਾ ਹੈ ਕਿਉਂਕਿ ਉਸ ਸਮੇਂ ਉਹ ਖ਼ੁਦ ਨੂੰ ਲੁਟਿਆ ਹੋਇਆ ਮਹਿਸੂਸ ਕਰਦਾ ਹੈ, ਜਦੋਂ ਨਾ ਤਾਂ ਸ਼ਬਜ਼ੀਆਂ ਦਾ ਕੋਈ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ, ਨਾ ਦਾਲਾਂ, ਮੱਕੀ, ਜੌਆਂ ਅਤੇ ਆਲੂਆਂ ਦਾ। ਪਰ ਜਦ ਇਹ ਸਾਰੀਆਂ ਕਿਸਮਾਂ ਵਪਾਰੀ ਦੇ ਹੱਥ ਵਿਚ ਚਲੀਆਂ ਜਾਦੀਆਂ ਹਨ, ਫਿਰ ਇਨ੍ਹਾਂ ਦੇ ਭਾਅ ਅਸਮਾਨੀ ਚੜ੍ਹ ਜਾਂਦੇ ਹਨ। ਫਿਰ ਕਿਸਾਨ ਨਾਲ ਕੀ ਵੈਰ ਹੈ, ਕਿਉਂ ਉਸ ਨੂੰ ਹੀ ਬਰਬਾਦ ਕਰਨ ਤੇ ਸੱਭ ਤੁਰੇ ਹੋਏ ਹਨ?ਖੇਤੀਬਾੜੀ ਮਾਹਿਰਾਂ ਵਲੋਂ ਸਮੇਂ-ਸਮੇਂ ਕਿਸਾਨਾਂ  ਨੂੰ ਸੂਚਿਤ ਕੀਤਾ ਜਾਂਦਾ  ਹੈ ਕਿ ਚੰਗਾ ਝਾੜ ਲੈਣ ਲਈ ਚੰਗੀ ਕਿਸਮ ਦੇ ਸੋਧੇ ਬੀਜ ਤੇ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ। ਕਿਸਾਨ ਉਨ੍ਹਾਂ ਦੇ ਦਿਤੇ ਨਿਰਦੇਸ਼ਾਂ ਮੁਤਾਬਕ ਹੀ ਸੋਧੇ ਹੋਏ ਬੀਜ ਤੇ ਖਾਦਾਂ ਦੀ ਵਰਤੋਂ ਕਰਦਾ ਹੈ। ਅੰਤ ਨਤੀਜਾ ਹੋਰ ਹੀ ਨਿਕਲਦਾ ਹੈ। ਸੋਧੇ ਹੋਏ ਬੀਜਾਂ ਨਾਲੋਂ ਘਰ ਵਿਚ ਰਖਿਆ ਬੀਜ ਹੀ ਚੋਖਾ ਝਾੜ ਦੇ ਜਾਂਦਾ ਹੈ। ਦੂਜਾ ਖਾਦਾਂ ਤੇ ਸਪ੍ਰੇਆਂ ਵੀ ਨਕਲੀ ਨਿਕਲ ਆਉਂਦੀਆਂ ਹਨ। ਫਿਰ ਕਿਸਾਨ ਦੀ ਤਕਦੀਰ ਹੀ ਫੁੱੱਟ ਜਾਂਦੀ ਹੈ। ਇਕ ਸਮਾਂ ਸੀ ਜਦੋਂ ਹਾੜੀ-ਸਾਉਣੀ ਦੇ ਸੀਜ਼ਨ ਸਮੇਂ ਅਪਣੇ ਮੇਲ ਮਿਲਾਪ ਵਾਲੇ ਪ੍ਰਵਾਰਾਂ ਨਾਲ ਕੰਮ ਸਾਂਝੇ ਕਰ ਲਏ ਜਾਂਦੇ ਸਨ, ਤਾਕਿ ਇਕ ਦੂਜੇ ਦੀ ਮਦਦ ਨਾਲ ਕੰਮ ਜਲਦੀ ਖ਼ਤਮ ਹੋ ਜਾਣ। ਸਮਾਂ ਬਦਲਿਆ ਤੇ ਦੂਜੇ ਰਾਜਾਂ ਤੋਂ ਮਜ਼ਦੂਰਾਂ ਦਾ ਆਉਣਾ ਸ਼ੁਰੂ ਹੋ ਗਿਆ। ਜੋ  ਕਿਸਾਨਾਂ ਦੇ ਸੁਭਾਅ ਵਿਚ ਆਲਸ ਪੈਦਾ ਕਰ ਗਏ। ਚੰਗਾ ਭਲਾ ਵਿਅਕਤੀ ਉਨ੍ਹਾਂ ਮਜ਼ਦੂਰਾਂ ਉਤੇ ਹੀ ਨਿਰਭਰ ਹੋ ਗਿਆ। ਜੇਕਰ ਵੇਖਿਆ ਜਾਵੇ ਤਾਂ ਇਕ ਮਜ਼ਦੂਰ ਦੀ ਇਕ ਸਾਲ ਦੀ ਤਨਖ਼ਾਹ ਅਤੇ ਹੋਰ ਖ਼ਰਚਿਆਂ ਦਾ ਜੋੜ 5 ਏਕੜ ਜ਼ਮੀਨ ਦੇ ਖ਼ਰਚੇ ਬਰਾਬਰ ਚਲਾ ਜਾਂਦਾ ਹੈ। ਇਸ ਵਾਧੂ ਖ਼ਰਚ ਉੱਪਰ ਅਸੀ ਨੱਥ ਕਿਉਂ ਨਹੀਂ ਪਾ ਸਕੇ?ਪਤਾ ਨਹੀਂ ਸਾਡੇ ਲੋਕਾਂ ਦਾ ਰਹਿਣ-ਸਹਿਣ ਏਨਾ ਉੱਚਾ ਕਿਉਂ ਹੋ ਗਿਆ? ਅਸੀ ਕੰਮ ਕਰਨ ਨੂੰ ਕਿਉਂ ਬੇਇੱਜ਼ਤੀ ਸਮਝਣ ਲੱਗ ਗਏ ਹਾਂ? ਕੋਈ ਸਮਾਂ ਸੀ, ਜਦੋਂ ਇਕ ਕਿਸਾਨ ਦੇ ਘਰ ਵਿਚ ਇਕ ਖੁੱਲਾ ਵਰਾਂਡਾਂ ਜ਼ਰੂਰ ਹੁੰਦਾ ਸੀ ਤਾਕਿ ਲੋੜ ਪੈਣ ਉਤੇ ਆਨਾਜ ਦੀ ਸੰਭਾਲ ਕੀਤੀ ਜਾ ਸਕੇ। ਪਰ ਹੁਣ ਇਹ ਕਿਸਾਨ ਸੋਹਣੀਆਂ-ਸੋਹਣੀਆਂ ਕੋਠੀਆਂ ਬਣਾਉਣ ਵਿਚ ਹੀ ਅਪਣੀ ਸ਼ਾਨ ਸਮਝਦੇ ਹਨ ਜੋ ਇਕ ਮੋਟੇ ਕਰਜ਼ੇ ਦਾ ਕਾਰਨ ਬਣ ਜਾਂਦੀਆਂ ਹਨ ਦੂਜਾ ਸਮੇਂ ਨਾਲ ਭਾਈਆਂ ਦੀ ਵੰਡ ਨੇ ਪੰਜਾਬ ਦੀ ਖੇਤੀ ਯੋਗ ਜ਼ਮੀਨ ਨੂੰ ਛੋਟੀਆਂ-ਛੋਟੀਆਂ ਜੋਤਾਂ ਵਿਚ ਵੰਡ ਦਿਤਾ ਹੈ। ਖ਼ਰਚੇ ਵੱਧ ਗਏ, ਆਮਦਨਾਂ ਅੱਧੀਆਂ ਰਹਿ ਗਈਆਂ।ਆਧੁਨਿਕ ਮਸ਼ੀਨੀਕਰਨ ਸਦਕਾ ਨਵੇਂ-ਨਵੇਂ ਸੰਦਾਂ ਦੀ ਖੋਜ ਕਰ ਲਈ ਹੈ। ਬੇਸ਼ੱਕ ਜ਼ਮੀਨ ਥੋੜੀ ਹੈ, ਜਾਂ ਬਹੁਤੀ, ਪਰ ਇਨ੍ਹਾਂ ਸੰਦਾਂ ਦੀ ਲੋੜ ਹਰ ਕਿਸਾਨ ਨੂੰ ਹੁੰਦੀ ਹੈ, ਜੋ ਇਨ੍ਹਾਂ ਦੀ ਪੂਰਤੀ ਲਈ ਕਈ ਪ੍ਰਕਾਰ ਦੇ ਕਰਜ਼ੇ ਲੈ ਲੈਂਦੇ ਹਨ ਜੋ ਵਾਪਸ ਕਰਨੇ ਬਹੁਤ ਔਖੇ ਹੋ ਜਾਂਦੇ ਹਨ। ਉਸ ਵੇਲੇ ਵੀ ਕਿਸਾਨ ਦੀ  ਹਾਲਤ ਹੋਰ ਤਰਸਯੋਗ ਹੋ ਜਾਂਦੀ ਹੈ।ਰਹਿੰਦੀ-ਖੁਹਿੰਦੀ ਕਸਰ ਪ੍ਰਾਈਵੇਟ ਬੈਕਾਂ ਨੇ ਕੱਢ ਦਿਤੀ ਹੈ। ਇਕ ਸਮਾਂ ਸੀ, ਜਦੋਂ ਸਰਕਾਰੀ ਬੈਂਕਾਂ ਵਿਚ ਕਰਜ਼ ਬਹੁਤ ਘੱਟ ਮਿਲਦਾ ਸੀ ਜੋ  ਗੰਰਟੀ ਦੇ ਤੌਰ ਉਤੇ ਜ਼ਮੀਨ ਦੇ ਨੰਬਰ ਦਿਤੇ ਜਾਂਦੇ ਸਨ, ਉਸ ਦੇ ਮੁੱਲ ਤੋਂ ਬਹੁਤ ਹੀ ਘੱਟ। ਪਰ ਇਨ੍ਹਾਂ ਪ੍ਰਇਵੇਟ ਬੈਂਕਾਂ ਨੇ ਕਿਸਾਨਾਂ ਨੂੰ 20-20 ਲੱਖ ਰੁਪਏ ਦੇਣ ਵੇਲੇ ਇਹ ਨਹੀਂ ਵੇਖਿਆ ਕਿ ਕਿਸਾਨ ਏਨੀ ਰਕਮ ਵਾਪਸ ਕਿਵੇਂ ਕਰਨਗੇ। ਪੈਸਾ ਖ਼ਰਚ ਕਰਨ ਵੇਲੇ ਕਿਸਾਨ ਨੇ ਵੀ ਕੁੱਝ ਨਹੀਂ ਸੋਚਿਆ, ਪਰ ਹੁਣ ਗੱਲ ਸਮਝ ਤੋਂ ਬਾਹਰ ਹੋ ਗਈ ਕਿ ਕਰਜ਼ ਵਾਪਸ ਕਿਵੇਂ ਕੀਤਾ ਜਾਵੇ?ਇਕ ਕਿਸਾਨ ਜੋ ਦੇਸ਼ ਦਾ ਅੰਨਦਾਤਾ ਹੈ, ਉਸ ਦੀ ਆਰਥਕ ਹਾਲਤ ਏਨੀ ਕਮਜ਼ੋਰ ਹੋ ਚੁਕੀ ਹੈ ਚਾਰੇ-ਪਾਸਿਉਂ ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਭਾਵੇਂ ਹਰੀ ਕ੍ਰਾਂਤੀ ਸਦਕਾ ਅਪਣੇ ਦੇਸ਼ ਦੀ ਅੰਨ ਦੀ ਭੁੱਖ ਨੂੰ ਪੂਰਾ ਕਰ ਦਿਤਾ ਹੈ, ਪਰ ਅਪਣੀ ਜ਼ਮੀਨ ਨੂੰ ਉਸ ਔਰਤ ਵਰਗੀ ਬਣਾ ਲਿਆ ਹੈ, ਜੋ ਇਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੂਜੇ ਬੱਚੇ ਨੂੰ ਜਨਮ ਦੇਣ ਤੋਂ ਅਸਮਰੱਥ ਹੋ ਜਾਦੀ ਹੈ। ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਰਸਾਇਣਕ ਖਾਦਾਂ ਨੇ ਖ਼ਤਮ ਕਰ ਦਿਤਾ ਹੈ, ਉੱਥੇ ਜ਼ਮੀਨ ਵਿਚਲੇ ਪਾਣੀ ਦਾ ਪੱਧਰ ਨੀਵਾਂ ਜਾ ਚੁੱਕਾ ਹੈ ਜਿਸ ਕਰ ਕੇ ਆਉਣ ਵਾਲੇ ਸਮੇਂ ਵਿਚ ਪੀਣ ਯੋਗ ਪਾਣੀ ਦੀ ਕਿੱਲਤ ਵੀ ਖੜੀ ਹੋ ਸਕਦੀ ਹੈ।ਆਖ਼ਰਕਾਰ ਕਦੋਂ ਤਕ ਕਿਸਾਨ ਨੂੰ ਸਰਕਾਰਾਂ ਦੀ ਮੇਹਰ ਦਾ ਇੰਤਜ਼ਾਰ ਕਰਨਾ ਪਵੇਗਾ ਤਾਕਿ ਕਿਸਾਨ ਇਨ੍ਹਾਂ ਸੰਕਟਾਂ ਵਿਚੋਂ ਬਾਹਰ ਆ ਸਕੇ। ਕਰਜ਼ਾ ਮੁਕਤੀ ਵੀ ਕਿਸਾਨੀ ਸੰਕਟ ਦਾ ਪੂਰਨ ਹੱਲ ਨਹੀਂ ਜਾਪਦੀ। ਇਸ ਨੂੰ ਸਿਰਫ਼ ਮੁਢਲੀ ਸਹਾਇਤਾ ਹੀ ਕਿਹਾ ਜਾ ਸਕਦਾ ਹੈ।ਜੇਕਰ ਕਿਸਾਨ ਨੂੰ ਫ਼ਸਲੀ ਚੱਕਰਾਂ ਵਿਚੋਂ ਬਾਹਰ ਕਢਣਾ ਹੈ ਤਾਂ ਦੂਜੀਆਂ ਫ਼ਸਲਾਂ ਦਾ ਕੋਈ ਸਮਰਥਨ ਮੁੱਲ ਤੈਅ ਕੀਤਾ ਜਾਵੇ। ਮਹਿੰਗੀ ਮਸ਼ੀਨਰੀ, ਬੀਜਾਂ, ਖਾਦਾਂ ਆਦਿ ਨੂੰ ਸਬਸਿਡੀਆਂ ਤੇ ਮੁਹਈਆ ਕਰਵਾਇਆ ਜਾਵੇ ਜਿਸ ਨਾਲ ਕਿਸਾਨ ਦੀ ਆਰਥਕ ਹਾਲਤ ਵਿਚ ਸੁਧਾਰ ਆ ਸਕੇ।ਇਸ ਨੂੰ ਅਮਲੀ ਰੂਪ ਦੇਣ ਲਈ, ਭ੍ਰਿਸ਼ਟ ਅਫ਼ਸਰਾਂ ਨੂੰ ਨੱਥ ਪਾਈ ਜਾਵੇ। ਇਨ੍ਹਾਂ ਉੱਪਰ ਬਣਦੀ ਕਾਰਵਾਈ ਹਥੋ-ਹੱਥ ਕੀਤੀ ਜਾਵੇ ਤਾਕਿ ਉਸ ਅੰਨਦਾਤਾ ਨੂੰ ਕਰਜ਼ੇ ਅਤੇ ਖ਼ੁਦਕੁਸ਼ੀ ਦੇ ਜਾਲ ਵਿਚੋਂ ਬਾਹਰ ਕੱਢ ਸਕੀਏ।    

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement