ਕੇਜਰੀਵਾਲ ਜੀ ਮੌਨ ਵਰਤ ਮਗਰੋਂ ਫਿਰ ਸਰਗਰਮ ਹੋਏ
Published : Sep 21, 2017, 10:02 pm IST
Updated : Sep 21, 2017, 4:32 pm IST
SHARE ARTICLE

ਪੰਜਾਬ ਦੀਆਂ ਚੋਣਾਂ ਅਤੇ ਫਿਰ ਦਿੱਲੀ ਜ਼ਿਮਨੀ ਚੋਣਾਂ 'ਚ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਚੁੱਪੀ ਧਾਰ ਬੈਠੇ ਸਨ। ਚੁੱਪੀ ਦਾ ਏਨਾ ਸ਼ੌਕ ਪੈਦਾ ਹੋ ਗਿਆ ਸੀ ਕਿ ਉਹ 10 ਦਿਨਾਂ ਦੇ ਵਿਪਾਸਨਾ ਕੈਂਪ ਵਾਸਤੇ ਵੀ ਚਲੇ ਗਏ ਅਤੇ 10 ਦਿਨਾਂ ਵਾਸਤੇ ਚੁੱਪੀ ਧਾਰਨ ਕਰ ਕੇ ਘਰ ਵੀ ਬੈਠ ਗਏ। ਪਰ ਹੁਣ ਲਗਦਾ ਹੈ ਕਿ ਉਹ ਵਾਪਸ ਚੋਣ ਮੈਦਾਨ ਵਿਚ ਆ ਗਏ ਹਨ। ਪਹਿਲਾਂ ਤਾਂ ਸੋਸ਼ਲ ਮੀਡੀਆ ਰਾਹੀਂ ਮੋਦੀ ਜੀ ਨੂੰ ਇਕ ਤਿੱਖੀ ਚੇਤਾਵਨੀ ਦਿਤੀ ਜਿਥੇ ਉਨ੍ਹਾਂ ਨੇ ਚੁਨੌਤੀ ਦਿੰਦਿਆਂ ਪਿਛਲੇ ਸਾਲ ਦੇ ਲਫ਼ਜ਼ ਦੁਹਰਾਏ 'ਡਰਪੋਕ ਅਤੇ ਮਾਨਸਿਕ ਰੋਗੀ'।

ਅਰਵਿੰਦ ਕੇਜਰੀਵਾਲ ਤਾਮਿਲਨਾਡੂ ਵਿਚ ਕਮਲ ਹਸਨ ਨਾਲ ਮੁਲਾਕਾਤ ਕਰਨ ਲਈ ਵੀ ਜਾ ਰਹੇ ਹਨ। ਮਮਤਾ ਬੈਨਰਜੀ ਨਾਲ ਉਨ੍ਹਾਂ ਦਾ ਰਾਬਤਾ ਲਗਾਤਾਰ ਬਣਿਆ ਆ ਰਿਹਾ ਹੈ। ਉਨ੍ਹਾਂ ਦੇ ਮੌਨ ਮੰਥਨ ਨੇ ਉਨ੍ਹਾਂ ਦੀ ਸੋਚ ਅਤੇ ਟੀਚੇ ਉਤੇ ਅਸਰ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਬਿਨਾਂ ਸਬੂਤ ਇਲਜ਼ਾਮ ਲਾਉਣ ਦੀ ਆਦਤ ਉਤੇ। ਪਰ ਸਵਾਲ ਇਹ ਹੈ ਕਿ ਭਾਰਤ ਉਨ੍ਹਾਂ ਬਾਰੇ ਕੀ ਸੋਚਦਾ ਹੈ? ਕੀ ਸਿਰਫ਼ ਮੋਦੀ ਜੀ ਵਿਰੁਧ ਬੋਲਣ ਨਾਲ ਹੀ ਵੋਟ ਮਿਲ ਸਕਦੀ ਹੈ? ਕੀ ਦਿੱਲੀ ਦੀ ਜਨਤਾ ਅਰਵਿੰਦ ਕੇਜਰੀਵਾਲ ਨੂੰ ਇਕ ਹੋਰ ਮੌਕਾ ਦੇਵੇਗੀ?  -ਨਿਮਰਤ ਕੌਰ

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement