ਕੁੜੀਉ, ਸ਼ਾਮ ਛੇ ਵਜੇ ਤੋਂ ਬਾਅਦ ਘਰੋਂ ਬਾਹਰ ਨਾ ਨਿਕਲਿਆ ਕਰੋ ਤੇ ਮੁੰਡੇ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰੋ!! ¸ਯੂਨੀਵਰਸਟੀ ਦਾ ਵੀ.ਸੀ. ਕਹਿੰਦਾ ਹੈ!
Published : Sep 25, 2017, 10:21 pm IST
Updated : Sep 25, 2017, 4:51 pm IST
SHARE ARTICLE


ਕਿੰਨੀ ਅਜੀਬ ਗੱਲ ਹੈ ਕਿ ਭਾਰਤੀ ਸਮਾਜ ਖ਼ੁਦ ਅਪਣੇ ਮੁੰਡਿਆਂ ਨੂੰ ਨਿਰਦਈ ਅਤੇ ਸੜਕ ਛਾਪ  ਰੋਮੀਉ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਨੂੰ ਰਾਤ ਦੇ ਹਨੇਰੇ ਵਿਚ ਨਿਕਲਣ ਵਾਲੇ ਹੈਵਾਨ ਬਣਨ ਦੀ ਆਜ਼ਾਦੀ ਦੇਂਦਾ ਹੈ ਭਾਵੇਂ ਉਹ ਹਨੇਰੇ ਵਿਚ ਬਲਾਤਕਾਰ ਕਰਨ ਜਾਂ ਛੇੜਛਾੜ ਕਰਨ। ਕਿਉਂ ਇਹ ਅਪਣੇ ਹੀ ਬੱਚਿਆਂ ਨੂੰ ਹੈਵਾਨ ਬਣਾਉਣ ਨੂੰ ਮਰਦਾਨਗੀ ਸਮਝਦੇ ਹਨ?

ਬਨਾਰਸ ਹਿੰਦੂ ਯੂਨੀਵਰਸਟੀ •ਵਿਚ ਜਦ ਛੇੜਛਾੜ ਦੀ ਘਟਨਾ ਇਕ ਕੁੜੀ ਨਾਲ ਵਾਪਰੀ ਤਾਂ ਉਥੋਂ ਦੀਆਂ ਵਿਦਿਆਰਥਣਾਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਲੈ ਕੇ ਅਪਣੇ ਵੀ.ਸੀ. ਕੋਲ ਗਈਆਂ। ਪਰ ਵੀ.ਸੀ. ਨੇ ਤਾਂ ਔਰਤਾਂ ਪ੍ਰਤੀ ਅਪਣੀ ਛੋਟੀ ਸੋਚ ਵਿਖਾ ਕੇ ਇਕ ਯੂਨੀਵਰਸਟੀ ਦੇ ਮੁਖੀ ਦੀ ਕੁਰਸੀ ਨੂੰ ਹੀ ਸ਼ਰਮਿੰਦਾ ਕਰ ਦਿਤਾ। ਵੀ.ਸੀ. ਮੁਤਾਬਕ ਜੇ ਕੁੜੀਆਂ ਨੂੰ ਛੇੜਛਾੜ ਪਸੰਦ ਨਹੀਂ ਤਾਂ ਉਹ ਛੇ ਵਜੇ ਤੋਂ ਬਾਅਦ ਬਾਹਰ ਨਾ ਨਿਕਲਿਆ ਕਰਨ। ''ਤੂੰ ਲੜਕੀ ਹੈਂ, ਲੜਕਾ ਬਣਨ ਦੀ ਕੋਸ਼ਿਸ਼ ਨਾ ਕਰ।''

ਲੜਕਾ ਬਣਨ ਦੀ ਕੋਸ਼ਿਸ਼ ਔਰਤਾਂ ਕਿਉਂ ਕਰਨਗੀਆਂ? ਕਿਹੜੀ ਕੁੜੀ ਚਾਹੁੰਦੀ ਹੈ ਕਿ ਉਹ ਮੁੰਡਿਆਂ ਨੂੰ ਸੀਟੀ ਮਾਰੇ, ਉਨ੍ਹਾਂ ਦੇ ਕਪੜੇ ਪਾੜੇ ਜਾਂ ਉਨ੍ਹਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇ? ਕੁੜੀਆਂ ਸਿਰਫ਼ ਇਕ ਮਨੁੱਖ ਵਾਂਗ ਇਕ ਆਜ਼ਾਦ ਦੇਸ਼ ਵਿਚ ਅਪਣੀ ਜ਼ਿੰਦਗੀ ਜਿਊਣਾ ਚਾਹੁੰਦੀਆਂ ਹਨ। ਪਰ ਇਕ ਸੁਰੱਖਿਅਤ ਕੈਂਪਸ ਦੀ ਮੰਗ ਸੁਣਦਿਆਂ ਹੀ ਯੂਨੀਵਰਸਟੀ ਏਨੀ ਨਾਰਾਜ਼ ਹੋ ਗਈ ਕਿ ਉਨ੍ਹਾਂ ਨੇ ਕੁੜੀਆਂ ਉਤੇ ਲਾਠੀਚਾਰਜ ਵੀ ਕਰਵਾ ਦਿਤਾ। ਮਰਦ ਪੁਲਿਸ ਅਫ਼ਸਰਾਂ ਵਲੋਂ ਕੁੜੀਆਂ ਦੇ ਸਿਰ ਭੰਨੇ ਗਏ ਅਤੇ ਸੁਬਰਾਮਨੀਅਮ ਸਵਾਮੀ ਆਖਦੇ ਹਨ ਕਿ ਯੂਨੀਵਰਸਟੀ ਦੇ ਵਿਦਿਆਰਥੀਆਂ ਵਲੋਂ ਸੁਰੱਖਿਆ ਪ੍ਰਬੰਧਾਂ ਦੀ ਮੰਗ ਲੈ ਕੇ ਇਕ ਸ਼ਾਂਤਮਈ ਅੰਦੋਲਨ ਕਰਨਾ, ਨਕਸਲੀ ਹਮਲੇ ਵਾਂਗ ਹੀ ਜਾਪਦਾ ਹੈ।

ਇਨ੍ਹਾਂ ਸ਼ਬਦਾਂ ਵਿਚੋਂ ਔਰਤਾਂ ਪ੍ਰਤੀ ਇਕ ਡਰ ਝਲਕਦਾ ਹੈ ਜੋ 'ਬੇਟੀ ਪੜ੍ਹਾਉ, ਬੇਟੀ ਬਚਾਉ' ਮੁਹਿੰਮ ਨੂੰ ਖੋਖਲਾ ਕਰਦਾ ਹੈ। ਜਦੋਂ ਤਾਕਤਵਰ ਅਹੁਦਿਆਂ ਉਤੇ ਬੈਠਾ ਹਰ ਦਿਮਾਗ਼ ਔਰਤਾਂ ਪ੍ਰਤੀ ਇਸ ਤਰ੍ਹਾਂ ਦੀ ਸੋਚ ਰਖਦਾ ਹੈ ਤਾਂ ਫਿਰ ਇਹ ਖੋਖਲੀ ਮੁਹਿੰਮ ਅਤੇ ਪ੍ਰਚਾਰ, ਪੈਸੇ ਦੀ ਬਰਬਾਦੀ ਕਿਉਂ? ਇੰਜ ਪਹਿਲੀ ਵਾਰ ਨਹੀਂ ਹੋਇਆ ਸਗੋਂ ਹਰ ਵਾਰ ਜਦੋਂ ਔਰਤਾਂ ਦੀ ਰਾਖੀ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਦੀ ਸੋਚ ਗੁਨਾਹਗਾਰਾਂ ਵਾਲੇ ਪਾਸੇ ਝੁਕ ਜਾਂਦੀ ਹੈ। ਜਦੋਂ ਚੰਡੀਗੜ੍ਹ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਰਿਆਣਾ ਮੁਖੀ ਦਾ ਬੇਟਾ ਕੁੜੀ ਨੂੰ ਅਗਵਾ ਕਰਨ ਦੇ ਕੇਸ ਵਿਚ ਫਸਿਆ ਸੀ ਤਾਂ ਕੇਂਦਰੀ ਮੰਤਰੀ ਬਾਬੁਲ ਸੁਪਰੀਉ ਨੇ ਉਸ ਵਿਰੁਧ ਹਲਕੀ ਦਫ਼ਾ ਲਾਉਣ ਦੀ ਅਪੀਲ ਕੀਤੀ ਸੀ। ਸਿਆਸਤ ਵਿਚ ਭਾਜਪਾ ਇਕੱਲੀ ਹੀ ਨਹੀਂ ਜੋ ਔਰਤਾਂ ਨੂੰ ਚਾਰਦੀਵਾਰੀ ਅੰਦਰ ਬੰਦ ਕਰਨਾ ਚਾਹੁੰਦੀ ਹੈ ਪਰ ਆਰ.ਐਸ.ਐਸ. ਦੀ ਸੋਚ ਉਤੇ ਪਲੀ ਭਾਜਪਾ, ਔਰਤ-ਮਰਦ ਬਰਾਬਰੀ ਬਾਰੇ ਸੋਚ ਹੀ ਨਹੀਂ ਸਕਦੀ।

ਕਿੰਨੀ ਅਜੀਬ ਗੱਲ ਹੈ ਕਿ ਭਾਰਤੀ ਸਮਾਜ ਖ਼ੁਦ ਅਪਣੇ ਮੁੰਡਿਆਂ ਨੂੰ ਨਿਰਦਈ ਅਤੇ ਸੜਕ ਛਾਪ  ਰੋਮੀਉ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਨੂੰ ਰਾਤ ਦੇ ਹਨੇਰੇ ਵਿਚ ਨਿਕਲਣ ਵਾਲੇ ਹੈਵਾਨ ਬਣਨ ਦੀ ਆਜ਼ਾਦੀ ਦੇਂਦਾ ਹੈ ਭਾਵੇਂ ਉਹ ਹਨੇਰੇ ਵਿਚ ਬਲਾਤਕਾਰ ਕਰਨ ਜਾਂ ਛੇੜਛਾੜ ਕਰਨ। ਕਿਉਂ ਇਹ ਅਪਣੇ ਹੀ ਬੱਚਿਆਂ ਨੂੰ ਹੈਵਾਨ ਬਣਾਉਣ ਨੂੰ ਮਰਦਾਨਗੀ ਸਮਝਦੇ ਹਨ? ਅਫ਼ਸੋਸ ਕਿ ਹੁਣ ਸੁਸ਼ਮਾ ਸਵਰਾਜ ਅਤੇ ਸਮ੍ਰਿਤੀ ਇਰਾਨੀ ਮੌਨ ਧਾਰਨ ਕਰ ਬੈਠੀਆਂ ਹਨ! ਕੀ ਫ਼ਾਇਦਾ ਔਰਤਾਂ ਦੇ ਮੰਤਰੀ ਬਣਨ ਦਾ ਜੇ ਉਨ੍ਹਾਂ ਨੇ ਔਰਤਾਂ ਦੇ ਹੱਕਾਂ ਵਾਸਤੇ ਮੂੰਹੋਂ ਇਕ ਸ਼ਬਦ ਵੀ ਨਹੀਂ ਕਢਣਾ? ਅੱਜ ਲੋੜ ਹੈ ਬੇਟਿਆਂ ਨੂੰ ਹਮਦਰਦੀ ਸਿਖਾਉਣ ਅਤੇ ਰਾਤ ਸਮੇਂ ਘਰ ਬਿਠਾਉਣ ਦੀ, ਜਦੋਂ ਤਕ ਉਨ੍ਹਾਂ ਅੰਦਰਲੇ ਹੈਵਾਨ ਦਾ ਖ਼ਾਤਮਾ ਨਹੀਂ ਹੋ ਜਾਂਦਾ।

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement