ਮਕਰ ਸੰਕ੍ਰਾਂਤੀ/ਸੰਗਰਾਂਦ (ਮਾਘੀ)
Published : Jan 12, 2018, 11:13 pm IST
Updated : Jan 12, 2018, 5:43 pm IST
SHARE ARTICLE

ਪ੍ਰਾ  ਚੀਨ ਭਾਰਤੀ ਧਾਰਮਕ ਪੁਸਤਕਾਂ, ਪੁਰਾਣ ਗ੍ਰੰਥਾਂ ਅਤੇ ਦੂਜੇ ਸਾਹਿਤ ਵਿਚ ਏਨੇ ਵਰਤ, ਉਤਸਵ, ਪੁਰਬ ਅਤੇ ਤਿਉਹਾਰ ਵਗੈਰਾ ਆਉਂਦੇ ਹਨ ਕਿ ਉਨ੍ਹਾਂ ਦੀ ਗਿਣਤੀ ਕੁਲ ਮਿਲਾ ਕੇ 365 ਤੋਂ ਵੀ ਵੱਧ ਬਣਦੀ ਹੋਵੇਗੀ। ਉਲਟੇ ਸਿੱਧੇ ਢੰਗ ਨਾਲ ਹਰ ਦਿਨ ਨੂੰ ਕੋਈ ਨਾ ਕੋਈ ਵਰਤ ਤਿਉਹਾਰ, ਪੁਰਬ ਜਾਂ ਉਤਸਵ ਬਣਾ ਦਿਤਾ ਹੈ। ਇਸ ਸਿਲਸਿਲੇ 'ਚ ਬਹੁਤ ਸਾਰੀਆਂ ਊਟ-ਪਟਾਂਗ ਗੱਲਾਂ ਲਿਖੀਆਂ ਗਈਆਂ ਅਤੇ ਕਈ ਅੰਧਵਿਸ਼ਵਾਸਪੂਰਨ ਕਥਾਵਾਂ ਘੜੀਆਂ ਗਈਆਂ ਹਨ। ਹਾਲਾਤ ਅਨੁਸਾਰ ਕਈ ਪੂਰਬ, ਤਿਉਹਾਰ ਬਣੇ, ਬਣਦੇ ਗਏ ਅਤੇ ਕਈ ਅਲੋਪ ਹੁੰਦੇ ਗਏ। ਜਿਊਂਦੇ ਤਿਉਹਾਰਾਂ ਵਿਚ ਇਕ ਪ੍ਰਸਿੱਧ ਤਿਉਹਾਰ ਹੈ ਮੱਕਰ ਸੰਕ੍ਰਾਂਤੀ (ਸੰਗਰਾਂਦ)। ਪੰਜਾਬ ਅਤੇ ਨੇੜੇ ਤੇੜੇ ਦੇ ਸੂਬਿਆਂ ਵਿਚ ਇਹ ਤਿਉਹਾਰ ਦੋ ਦਿਨ ਦਾ ਮੰਨਿਆ ਜਾਂਦਾ ਹੈ। ਪਹਿਲੇ ਦਿਨ 'ਲੋਹੜੀ' ਅਤੇ ਦੂਜੇ ਦਿਨ 'ਮਾਘੀ'। ਇਸ ਨੂੰ ਮਕਰ ਸੰਕ੍ਰਾਂਤੀ ਕਿਉਂ ਕਿਹਾ ਜਾਂਦਾ ਹੈ? ਮੱਕਰ ਇਕ ਰਾਸ਼ੀ ਹੈ ਅਤੇ ਸੰਕ੍ਰਾਂਤੀ ਦਾ ਅਰਥ ਹੈ ਗਤੀ। ਪ੍ਰਾਚੀਨ ਖਗੋਲ ਵਿਗਿਆਨੀਆਂ ਨੇ ਸੂਰਜ ਦੇ ਰਸਤੇ ਨੂੰ 12 ਹਿੱਸਿਆਂ ਵਿਚ ਵੰਡਿਆ ਸੀ। ਇਸ ਰਸਤੇ ਨੂੰ ਉਨ੍ਹਾਂ ਨੇ 'ਕ੍ਰਾਂਤੀ ਵ੍ਰਿਤ' ਕਿਹਾ ਹੈ। ਇਹ 12 ਫ਼ਰਜ਼ੀ/ਕਲਪਿਤ ਭਾਗ ਹਨ: ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਚਕ, ਧਨੁ, ਮਕਰ, ਕੁੰਭ ਅਤੇ ਮੀਨ। ਹਰ ਇਕ ਭਾਗ ਨੂੰ ਰਾਸ਼ੀ ਕਿਹਾ  ਗਿਆ ਹੈ। ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਦਾਖ਼ਲੇ ਨੂੰ 'ਸੰਕ੍ਰਾਂਤੀ' ਕਹਿੰਦੇ ਹਨ। ਜਦ ਸੂਰਜ ਮੱਕਰ ਰਾਸ਼ੀ ਵਿਚ ਦਾਖ਼ਲ ਹੁੰਦਾ ਹੈ ਤਦ ਇਸ ਸੰਕ੍ਰਾਂਤੀ ਨੂੰ 'ਮਕਰ ਸੰਕ੍ਰਾਂਤੀ' ਕਹਿੰਦੇ ਹਨ। ਅੱਜ ਭਾਵੇਂ ਸਕੂਲ ਜਾਣ ਵਾਲਾ ਬੱਚਾ ਵੀ ਇਹ ਜਾਣਦਾ ਹੈ ਕਿ ਧਰਤੀ ਗਤੀਸ਼ੀਲ ਹੈ ਨਾਕਿ ਸੂਰਜ। ਫਿਰ ਵੀ ਵੱਡੇ-ਵਡੇਰਿਆਂ ਦੇ ਆਦਰ ਦੇ ਨਾਂ ਤੇ ਉਨ੍ਹਾਂ ਦੀ ਹਰ ਗ਼ਲਤ ਗੱਲ ਨੂੰ ਵੀ ਹਜ਼ਮ ਕਰਦੇ ਆ ਰਹੇ ਹਿੰਦੂ ਅੰਨ੍ਹੇਵਾਹ 'ਮੱਕਰ ਸੰਕ੍ਰਾਂਤੀ' ਸੰਗਰਾਂਦੇ ਚਲੇ ਆ ਰਹੇ ਹਾਂ। ਬਗ਼ੈਰ ਇਹ ਸੋਚੇ ਕਿ ਉਨ੍ਹਾਂ ਦੇ ਆਦਰਯੋਗ ਪੁਰਾਣੇ ਗ੍ਰੰਥਾਂ ਵਿਚ ਕਿਤੇ ਵਿਗਿਆਨ ਦੇ ਉਲਟ ਗੱਲਾਂ ਤਾਂ ਨਹੀਂ ਦੱਸ ਰਹੇ। ਚੰਗੇ ਪੜ੍ਹੇ-ਲਿਖੇ ਲੋਕ ਵੀ ਮਾਣਪੂਰਵਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਮੱਕਰ ਸੰਕ੍ਰਾਂਤੀ ਦੇ ਦਿਨ ਸੂਰਜ ਮੱਕਰ ਰਾਸ਼ੀ ਵਿਚ ਦਾਖ਼ਲ ਹੁੰਦਾ ਹੈ। ਵੀਹਵੀਂ ਸਦੀ ਵਿਚ ਵੀ ਸੂਰਜ ਵਲੋਂ ਧਰਤੀ ਦੇ ਦੁਆਲੇ ਚੱਕਰ ਲਾਉਣ ਦੀਆਂ ਗੱਲਾਂ ਕਰਨਾ ਬਹੁਤ ਹੀ ਗ਼ਲਤ ਹੈ। ਪੁਰਾਣੇ ਧਰਮ ਗ੍ਰੰਥਾਂ ਅਤੇ ਪੁਰਾਣਾਂ ਵਿਚ ਮੱਕਰ ਸੰਕ੍ਰਾਂਤੀ ਦਾ ਬਹੁਤ ਮਹੱਤਵ ਦਸਿਆ ਗਿਆ ਹੈ। ਰਿਸ਼ੀ ਵਸ਼ਿਸਟ ਦਾ ਕਹਿਣਾ ਹੈ : ਜੇਕਰ ਸੂਰਜ ਦਿਨ ਦੇ ਸਮੇਂ ਦੂਜੀ ਰਾਸ਼ੀ ਵਿਚ ਜਾਵੇ ਤਾਂ ਸਾਰਾ ਦਿਨ ਪੰਨਮਈ ਹੁੰਦਾ ਹੈ, ਜੇਕਰ ਰਾਤ ਨੂੰ ਰਾਸ਼ੀ ਤਬਦੀਲ ਕਰੇ, ਤਦ ਅੱਧੇ ਦਿਨ ਵਿਚ ਕੀਤੇ ਗਏ ਇਸ਼ਨਾਨ ਅਤੇ ਦਾਨ ਦਾ ਹੀ ਪੁੰਨ ਮਿਲਦਾ ਹੈ। ਅੱਧੀ ਰਾਤ ਤੋਂ ਪਹਿਲਾਂ ਜੇਕਰ ਸੂਰਜ ਰਾਸ਼ੀ ਤਬਦੀਲ ਕਰ ਲਵੇ ਤਾਂ ਪਹਿਲੇ ਦਿਨ ਦਾ ਸਮਾਂ ਪੁੰਨਮਈ ਹੁੰਦਾ ਹੈ। ਅੱਧੀ ਰਾਤ ਦੇ ਬਾਅਦ ਸਮੇਂ ਵਿਚ ਸੂਰਜ ਦੇ ਰਾਸ਼ੀ ਬਦਲਣ ਦੀ ਹਾਲਤ ਵਿਚ ਅਗਲੇ ਦਿਨ ਦਾ ਦੁਪਹਿਰ ਤੋਂ ਪਹਿਲਾਂ ਦਾ ਸਮਾਂ ਪੁੰਨ ਦਾ ਸਮਾਂ ਹੁੰਦਾ ਹੈ। ਸੁਮੰਤ ਅਤੇ ਬਜ਼ੁਰਗ ਵਸ਼ਿਸਟ ਵਰਗੇ ਧਰਮਾਚਾਰੀਆਂ ਨੇ ਤਾਂ ਰਾਸ਼ੀ ਵਿਚ ਸੂਰਜ ਦੇ ਰਾਸ਼ੀ ਬਦਲੀ ਦੀ ਹਾਲਤ ਵਿਚ ਰਾਤ ਨੂੰ ਇਸ਼ਨਾਨ ਕਰਨ ਦਾ ਕਾਨੂੰਨ ਕੀਤਾ ਹੈ। 
-ਜੈ ਸਿੰਘ ਕਲਪਦ੍ਰਮ ਮ, ਸਫ਼ਾ 36 ਹੇਮਾਦਰੀ' ਨਾਂ ਦੇ ਗ੍ਰੰਥ ਵਿਚ ਮਕਰ ਸੰਕ੍ਰਾਂਤੀ ਦੇ ਦਿਨ 'ਲਕੜੀਆਂ ਅਤੇ ਅਗਨੀ ਦਾ ਦਾਨ' ਕਰਨ ਦਾ ਹੁਕਮ ਦਿਤਾ ਗਿਆ ਹੈ ਕਿਉਂਕਿ ਅਜਿਹਾ ਕਰਨ ਨਾਲ ਮਨੁੱਖ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। 'ਸਕੰਦ ਪੁਰਾਣ' ਵਿਚ ਕਿਹਾ ਗਿਆ ਹੈ ਕਿ 'ਜੋ ਬੰਦਾ ਮਕਰ ਸੰਕ੍ਰਾਂਤੀ ਦੇ ਦਿਨ ਤਿਲਾਂ ਦੀ ਬਣੀ ਗਊ ਦਾਨ ਕਰਦਾ ਹੈ ਉਸ ਦੀਆਂ ਸੱਭ ਮਨੋਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ ਅਤੇ ਉਹ ਵਧੀਆ ਸੁੱਖ ਨੂੰ ਪ੍ਰਾਪਤ ਕਰਦਾ ਹੈ।' 'ਵਿਸ਼ਨੂੰ ਧਰਮੋਤਰ' ਪੁਰਾਣ ਵਿਚ ਲਿਖਿਆ ਹੈ ਕਿ ਮੱਕਰ ਸੰਕ੍ਰਾਂਤੀ ਦੇ ਦਿਨ ਕਪੜੇ ਦਾਨ ਕਰਨ ਨਾਲ ਮਹਾਂਪੁੰਨ ਹੁੰਦਾ ਹੈ ਅਤੇ ਜਿਹੜਾ ਬੰਦਾ ਇਸ ਦਿਨ ਤਿਲਾਂ ਨਾਲ ਲਦਿਆ ਬੈਲ ਦਾਨ ਕਰਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। 'ਕਾਲਿਕਾ ਪੁਰਾਣ' ਦਾ ਕਥਨ ਹੈ ਕਿ ਇਸ ਦਿਨ ਘਿਉ ਅਤੇ ਕੰਬਲਾਂ ਦਾ ਦਾਨ ਕਰੋ। ਬ੍ਰਾਹਮਣਾਂ ਨੂੰ ਭੋਜਨ ਕਰਾਉ। ਗਾਂ ਦਾ ਦੁੱਧ, ਦਹੀਂ, ਘੀ, ਗੋਹੇ ਅਤੇ ਗਊਮੂਤਰ ਵਿਚ ਤਿਲ ਮਿਲਾ ਕੇ ਪੀਉ। ਤਿਲਾਂ ਨਾਲ ਹੀ ਇਸ਼ਨਾਨ ਕਰੋ। ਉਨ੍ਹਾਂ ਨਾਲ ਹੀ ਹਵਨ ਕਰੋ। ਅਜਿਹਾ ਕਰਨ ਵਾਲੇ ਦੇ ਸੱਭ ਫ਼ਿਕਰ/ਚਿਤਾਵਾਂ ਦੂਰ ਹੋ ਜਾਂਦੇ ਹਨ। ਮਤਲਬ ਹੈ ਕਿ ਮੱਕਰ ਸੰਕ੍ਰਾਂਤੀ (ਮਾਘੀ) ਦੇ ਦਿਨ ਕੀਤੇ ਗਏ ਦਾਨ ਅਤੇ ਇਸ਼ਨਾਨ ਦਾ ਬਹੁਤ ਮਹੱਤਵ ਹੈ। ਇਸ ਦਿਨ ਤਿਲ, ਕਪੜੇ ਅਤੇ ਘੀ ਦਾਨ ਕਰਨ ਤੋਂ ਇਲਾਵਾ ਬ੍ਰਾਹਮਣਾਂ ਨੂੰ ਭੋਜਨ ਕਰਾਉਣਾ ਨਾਲ ਬਹੁਤ ਪੁੰਨ ਮਿਲਦਾ ਹੈ। ਇਸ ਪੁੰਨਮਈ ਮੌਕੇ ਨਾਲ ਤਿਲਾਂ ਦਾ ਗੂੜ੍ਹਾ ਸਬੰਧ ਹੈ। ਸਰਦੀ ਦੇ ਦਿਨਾਂ ਵਿਚ ਤਿਲਾਂ ਦੀ ਵਰਤੋਂ ਕੋਈ ਗ਼ਲਤ ਜਾਂ ਬੇਮੇਲ ਨਹੀਂ ਕਿਉਂਕਿ ਤਿਲ ਗਰਮ ਹੁੰਦੇ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਤਿਲਾਂ ਨਾਲ ਨਹਾਉਣ ਵਿਚ ਕੀ ਰਹੱਸ ਹੈ? ਕੀ ਇਹ ਪਾਗ਼ਲਪਨ ਨਹੀਂ? ਗਊਮੂਤਰ ਅਤੇ ਗੋਹੇ ਵਿਚ ਤਿਲ ਮਿਲਾ ਕੇ ਖਾਣਾ/ਪੀਣਾ ਕੀ ਘ੍ਰਿਣਤ ਕੰਮ ਨਹੀਂ? ਤਿਲਾਂ ਦੀ ਗਾਂ ਬਣਾ ਕੇ ਦਾਨ ਕਰਨ ਦਾ ਕੀ ਉਦੇਸ਼ ਹੈ?
ਮੱਕਰ ਸੰਕ੍ਰਾਂਤੀ ਪੁਰਬ ਦੇ ਵਿਸ਼ੇ ਵਿਚ ਜਿੰਨੇ ਪ੍ਰਸ਼ੰਸਾਤਮਕ ਵਾਕ ਵੱਖ ਵੱਖ ਪੁਰਾਣਾਂ ਅਤੇ ਧਰਮਸ਼ਾਸਤਰਾਂ ਵਿਚ ਮਿਲਦੇ ਹਨ, ਇਸ ਪੁਰਬ ਵਿਚ ਉਨ੍ਹਾਂ ਤੋਂ ਵੀ ਵੱਧ ਬੇਮੇਲ ਅਤੇ ਸਬੰਧਹੀਣ ਗੱਲਾਂ ਹਨ। ਅਜੋਕੇ ਸਮੇਂ ਵਿਚ ਪ੍ਰਾਪਤ ਤੱਥਾਂ ਦੀ ਰੌਸ਼ਨੀ ਵਿਚ ਇਸ ਪੂਰਬ ਦਾ ਆਰੰਭ ਈਸਾ ਪੂਰਵ 422 ਤੋਂ ਪਹਿਲਾਂ ਦਾ ਨਹੀਂ ਹੋ ਸਕਦਾ ਕਿਉਂਕਿ ਇਸ ਕਾਲ ਤਕ ਰਚੇ ਜਾ ਚੁੱਕੇ ਰਿਗਵੇਦ ਜੋਤਿਸ਼, ਯਜੁਰਵੇਦ ਜੋਤਿਸ਼ ਅਤੇ ਅਥਰਵ ਜੋਤਿਸ਼ ਗ੍ਰੰਥਾਂ ਵਿਚ ਰਾਸ਼ੀਆਂ ਦਾ ਕਿਤੇ ਜ਼ਿਕਰ ਤਕ ਨਹੀਂ ਮਿਲਦਾ। ਈਸਾ ਤੋਂ ਬਾਅਦ ਪੰਜਵੀਂ ਸਦੀ ਵਿਚ ਇਹ ਰਾਸ਼ੀਆਂ ਵਿਦੇਸ਼ੀਆਂ ਤੋਂ (ਕੁੱਝ ਦੇ ਅਨੁਸਾਰ ਖਾਲਡੀਆ ਵਾਸੀਆਂ ਤੋਂ ਅਤੇ ਕੁੱਝ ਦੇ ਅਨੁਸਾਰ ਮਿਸਰ ਦੇ ਨਿਵਾਸੀਆਂ ਤੋਂ) ਅਸੀ ਸਿਖੀਆਂ ਹਨ। (ਵੇਖੋ, ਸ਼ੰਕਰ ਬਾਲਕ੍ਰਿਸ਼ਨ ਦੀਕਸ਼ਿਤ ਕ੍ਰਿਤ ਭਾਰਤੀਆਂ ਜੋਤਿਸ਼ ਹਿੰਦੀ ਅਨੁਵਾਦ ਸ਼ਿਵਨਾਥ ਝਾਰਖੰਡੀ ਸਫ਼ਾ 195, 668)ਇਸ ਤੋਂ ਬਾਅਦ ਸੂਰਜ ਦੇ ਗਤੀਸ਼ੀਲ ਹੋਣ ਦੇ ਭਰਮ ਵਿਸ਼ਵਾਸ ਤੇ ਉਨ੍ਹਾਂ ਰਾਸ਼ੀਆਂ ਨੂੰ ਥੋਪਿਆ ਗਿਆ। ਇਹ ਸਿਧਾਂਤ ਦਿਤਾ ਗਿਆ ਕਿ ਸੂਰਜ ਧਰਤੀ ਦੇ ਦੁਆਲੇ ਸਾਰੇ ਸਾਲ ਵਿਚ ਚੱਕਰ ਲਗਾਉਂਦਾ ਹੈ। ਉਸ ਦੇ ਰਸਤੇ ਦੇ 12 ਰਾਸ਼ੀਆਂ ਦੇ ਨਾਂ ਤੇ 12 ਭਾਗ ਕਰ ਦਿਤੇ ਅਤੇ ਇਹ ਗ਼ੈਰਵਿਗਿਆਨਕ ਗੱਲ ਹਾਲੇ ਤਕ ਭਾਰਤ ਦੇ ਬਹੁਗਿਣਤੀ ਦੇ ਲੋਕਾਂ ਦੀ ਨਸ ਨਸ ਵਿਚ ਮੌਜੂਦ ਹੈ ਕਿ ਸੂਰਜ ਹਰ ਮਹੀਨੇ ਨਵੀਂ ਰਾਸ਼ੀ ਵਿਚ ਦਾਖ਼ਲ ਹੁੰਦਾ ਹੈ। ਸੰਕ੍ਰਾਂਤੀ ਦੇ ਦਿਨ ਅਤੇ 12 ਅਤੇ 14 ਜਨਵਰੀ ਨੂੰ ਉਹ ਮੱਕਰ ਰਾਸ਼ੀ ਵਿਚ ਪੈਰ ਪਾਉਣ ਦੀ ਕਿਰਿਆ ਕਰਦਾ ਹੈ। ਮੱਕਰ ਸੰਕ੍ਰਾਂਤੀ ਦੇ ਦਿਨ ਭਾਰਤ ਦੇ ਜੋਤਿਸ਼ੀ, ਭਾਰਤੀ ਜੋਤਿਸ਼ ਨੂੰ ਸਹੀ ਮੰਨਣ ਵਾਲੇ ਲੋਕ ਅਤੇ ਭਾਰਤੀ ਸੰਸਕ੍ਰਿਤੀ ਦੇ ਠੇਕੇਦਾਰ ਇਸ ਗੱਲ ਵਿਚ ਵਿਸ਼ਵਾਸ ਕਰਦੇ ਹੋਏ ਸ਼ਰਮਾਉਂਦੇ ਬਿਲਕੁਲ ਨਹੀਂ।
ਇਸ ਪੁਰਬ ਦੇ ਸੰਦਰਭ ਵਿਚ ਇਕ ਹੋਰ ਅਗਿਆਨਤਾਪੂਰਨ ਗ਼ਲਤੀ ਲਿਖਣਯੋਗ ਹੈ। ਭਾਤਰੀ ਜੋਤਿਸ਼ ਦਾ ਕਹਿਣਾ ਹੈ ਕਿ ਮੱਕਰ ਸੰਕ੍ਰਾਂਤੀ ਦੇ ਦਿਨ ਸੂਰਜ ਉਤਰਾਇਣ ਵਿਚ ਜਾਂਦਾ ਹੈ ਅਰਥਾਤ ਇਸ ਦਿਨ ਤੋਂ ਸੂਰਜ ਰੋਜ਼ਾਨਾ ਉੱਤਰ ਵਲ ਖਿਸਕਦਾ ਹੈ। (ਭਾਰਤੀ ਜੋਤਿਸ਼, ਸਫ਼ਾ-46) ਉੱਤਰਾਇਣ ਕਾਲ ਵਿਚ ਸੂਰਜ ਉੱਤਰ ਵਲ ਤੋਂ ਨਿਕਲਦਾ ਪ੍ਰਗਟ ਹੋਇਆ ਦਿਸਦਾ ਹੈ ਅਤੇ ਉਸ ਵਿਚ ਦਿਨ ਵਧਦਾ ਜਾਂਦਾ ਹੈ ਅਤੇ ਰਾਤ ਘਟਦੀ ਜਾਂਦੀ ਹੈ। (ਪੰਡਤ ਭਵਾਨੀ ਪ੍ਰਸ਼ਾਦ ਕ੍ਰਿਤ ਆਰੀਆ ਪੂਰਵ ਪੱਧਤੀ, ਸਫ਼ਾ 174) ਇਹ ਉੱਤਰਾਇਣ ਕਾਲ ਦਾ ਸਿਧਾਂਤ ਅਪਣੇ ਆਪ ਵਿਚ ਇਕ ਬੇਮੇਲ ਜਾਂ ਗ਼ਲਤੀ ਹੈ। ਉਤਰਾਇਣ ਕਾਲ ਦੇ ਸ਼ੁਰੂ ਹੋਣ ਦਾ ਸਮਾਂ 13 ਅਤੇ 14 ਜਨਵਰੀ ਦਸਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਇਸੇ ਦਿਨ ਹੁੰਦੀ ਹੈ ਜਦਕਿ ਅਸਲ ਵਿਚ ਉਤਰੀ ਗੋਲਾਈ ਵਿਚ 23 ਦਸੰਬਰ ਤੋਂ ਰਾਤ ਘਟਣੀ ਸ਼ੁਰੂ ਹੋ ਜਾਂਦੀ ਹੈ। 23 ਦਸੰਬਰ ਨੂੰ ਹੀ ਸੂਰਜ ਦੀਆਂ ਕਿਰਨਾਂ ਮੱਕਰ ਰੇਖਾ ਉਤੇ ਲੰਬ ਰੂਪ ਵਿਚ ਪੈਂਦੀਆਂ ਹਨ। ਇਸ ਲਈ 23 ਦਸੰਬਰ ਨੂੰ ਖਗੋਲ ਵਿਚ ਹੋਣ ਵਾਲੇ ਕੁਦਰਤੀ ਤਬਦੀਲੀ ਦਾ 13 ਅਤੇ 14 ਜਨਵਰੀ ਨੂੰ ਹੋਣਾ ਦਸਣਾ ਨਾ ਸਿਰਫ਼ ਗ਼ਲਤ ਹੈ ਸਗੋਂ ਪ੍ਰਾਚੀਨ ਭਾਰਤੀਆਂ ਦੇ ਗ੍ਰਹਿਨਛੱਤਰਾਂ ਸਬੰਧੀ ਭਰਮ ਗਿਆਨ ਦਾ ਸੂਚਕ ਵੀ ਹੈ। ਇਸ ਸੱਚਾਈ ਤੋਂ ਵਾਕਫ਼ ਵਿਦਵਾਨਾਂ ਨੂੰ ਮਜਬੂਰ ਹੋ ਕੇ ਲਿਖਣਾ ਪਿਆ ਕਿ 'ਇਸ ਸਮੇਂ ਮੱਕਰ ਸੰਕ੍ਰਾਂਤੀ ਤੋਂ 23 ਦਿਨ ਪਹਿਲਾਂ ਧਨ ਰਾਸ਼ੀ ਦੇ 7 ਅੰਸ਼ 23 ਕਲਾ ਉਤੇ ਉੱਤਰਾਇਣ ਹੁੰਦਾ ਹੈ। ਪਰ ਤਿਉਹਾਰ ਮੱਕਰ ਸੰਕ੍ਰਾਂਤੀ ਦੇ ਦਿਨ ਹੀ ਹੁੰਦਾ ਚਲਿਆ ਆਉਂਦਾ ਹੈ। ਇਸ ਤੋਂ ਸਰਵਧਾਰਨ ਜੋਤਿਸ਼ ਸ਼ਾਸਤਰ ਦੇ ਵਿਸ਼ੇ ਬਾਰੇ ਅਣਭਿੱਜਤਾ ਦੀ ਵਾਕਫ਼ੀ ਮਿਲਦੀ ਹੈ।'' (ਆਰੀਆ ਪਰਵ ਪੱਧਤੀ, ਸਫ਼ਾ-174)ਬੀਤੀ ਹੋਈ ਸ਼ਤਾਬਦੀ ਪ੍ਰਸਿੱਧ ਜੋਤਿਸ਼ ਇਤਿਹਾਸਕਾਰ ਸ਼ੰਕਰ ਬਾਲਕ੍ਰਿਸ਼ਨ ਦੀਕਸ਼ਿਤ ਦਾ ਕਹਿਣਾ ਹੈ, ''ਜਿਸ ਦਿਨ ਤੋਂ ਦਿਨਮਾਨ (ਦਿਨ ਚੜ੍ਹਨ ਤੋਂ ਲੈ ਕੇ ਛਿਪਣ ਤਕ ਦਾ ਸਮਾਂ) ਘੱਟਣ ਜਾਂ ਵੱਧਣ ਲਗਦਾ ਹੈ, ਠੀਕ ਉਸੇ ਦਿਨ ਤੋਂ ਸਿਲਸਿਲੇਵਾਰ ਉੱਤਰਾਇਣ ਅਤੇ ਦੱਖਣ ਸ਼ੁਰੂ ਹੁੰਦਾ ਹੈ ਅਤੇ ਇਹ ਗੱਲ ਆਕਾਸ਼ ਵਿਚ ਵੀ ਪ੍ਰਤੱਖ ਵਿਖਾਈ ਦੇਣ ਲਗਦੀ ਹੈ। ਪਰ ਅਜਿਹਾ ਹੋਣ ਉਤੇ ਵੀ ਸਾਡੇ ਦੇਸ਼ ਵਿਚ ਪ੍ਰਚਲਤ ਅਜਕਲ ਦੇ ਪੰਚਾਂਗਾ (ਪਤਰੀਆਂ) ਵਿਚ ਸਾਡੇ ਪੱਤਰੀਆਂ ਬਣਾਉਣ ਵਾਲੇ ਮੱਕਰ ਸੰਕ੍ਰਾਂਤੀ ਲਗਭਗ 22 ਦਿਨ ਬਾਅਦ ਲਿਖਦੇ ਹਨ। ਆਮ ਲੋਕਾਂ ਨੂੰ ਵੀ ਸ਼ੱਕ ਹੋਵੇਗਾ ਕਿ ਅਸਲੀ ਹਾਲਤ ਦੇ ਉਲਟ ਅਜਿਹਾ ਕਿਉਂ ਕੀਤਾ ਜਾਂਦਾ ਹੈ।'' (ਭਾਰਤੀਆ ਜੋਤਿਸ਼, ਸਫ਼ਾ 533)20ਵੀਂ ਸਦੀ ਦੇ ਉੱਨਤ ਵਿਗਿਆਨਕ ਯੁੱਗ ਵਿਚ ਪ੍ਰਾਚੀਨ ਭਾਰਤੀਆਂ ਦੇ ਖਗੋਲ ਦੇ ਵਿਸ਼ੇ ਵਿਚ ਘੱਟ ਗਿਆਨ ਦੀ ਵੱਡੀ ਆਵਾਜ਼ ਕਰਨ ਵਾਲੇ ਇਸ ਪੁਰਬ ਦਾ ਮਨਾਇਆ ਜਾਣਾ ਬਹੁਤ ਸ਼ਰਮਨਾਕ ਹੈ। ਵਿਗਿਆਨ ਵਿਰੋਧੀ ਕਲਪਨਾਵਾਂ ਤੇ ਆਧਾਰਤ ਪੁਰਬਾਂ ਨੂੰ ਮਨਾਉਂਦੇ ਰਹਿਣ ਨਾਲ ਕਿਸੇ ਤਰ੍ਹਾਂ ਦੇ ਭਲੇ ਦੀ ਉਮੀਦ ਕਰਨਾ ਖ਼ਿਆਲਾਂ ਦਾ ਦੀ ਦੁਨੀਆਂ ਵਿਚ ਰਹਿਣਾ ਹੈ। ਹਾਂ, ਇਨ੍ਹਾਂ ਨਾਲ ਤਰੱਕੀ ਦੇ ਰਸਤੇ ਵਿਚ ਰੋੜਾ ਜ਼ਰੂਰ ਅਟਕਦਾ ਹੈ।
ਮਨੋਰੰਜਨ ਲਈ ਤਿਉਹਾਰਾਂ ਅਤੇ ਮੇਲਿਆਂ ਦਾ ਅਪਣਾ ਸਭਿਆਚਾਰਕ ਮਹੱਤਵ ਹੈ ਪਰ ਵਿਚਾਰਵਾਨ ਲੋਕਾਂ ਦੇ ਮਨੋਰੰਜਨ ਦੇ ਢੰਗ ਤਰੀਕੇ ਅਗਿਆਨਤਾਪੂਰਨ, ਅਵਿਗਿਆਨਕ ਮਾਨਤਾਵਾਂ ਉਤੇ ਆਧਾਰਤ ਅਤੇ ਅੰਧਵਿਸ਼ਵਾਸਾਂ ਨਾਲ ਭਿੱਜੇ ਹੋਏ/ਤਰ ਨਹੀਂ ਹੋਣੇ ਚਾਹੀਦੇ, ਜਿਵੇਂ ਕਿ ਮੱਕਰ ਸੰਕ੍ਰਾਂਤੀ ਦਾ ਹਾਲ ਹੈ। ਇਸ ਵਿਚ (À) ਸੂਰਜ ਨੂੰ ਚਲਦਾ ਫਿਰਦਾ ਅਤੇ ਜ਼ਮੀਨ ਨੂੰ ਖੜੀ ਮੰਨਿਆ ਜਾਂਦਾ ਹੈ, (ਅ) ਇਸ ਨਾਲ ਤਿਲਾਂ ਨੂੰ ਪਾਗਲਪਨ ਦੀ ਹੱਦ ਤਕ ਜੋੜ ਦਿਤਾ ਗਿਆ ਹੈ, (Â) ਇਹ ਤਿਉਹਾਰ ਉਸ ਕੁਦਰਤੀ ਤਬਦੀਲੀ ਵਾਪਰਨ ਤੋਂ 23-23 ਦਿਨ ਬਾਅਦ ਵਿਚ ਮਨਾਇਆ ਜਾਂਦਾ ਹੈ, ਜਿਸ ਤੋਂ ਕਿ ਸ਼ੁਰੂ ਹੋਣ ਦੇ ਉਦੇਸ਼ ਵਿਚ ਇਸ ਦੇ ਮਨਾਏ ਜਾਣ ਦੀਆਂ ਗੱਲਾਂ ਕਹੀਆਂ ਗਈਆਂ ਹਨਅ ਤੇ ਆਖੀਆਂ ਜਾਂਦੀਆਂ ਹਨ। ਜਦ ਪ੍ਰਤੱਖ ਗੱਲਾਂ ਹੀ ਸਹੀ ਨਹੀਂ ਉਤਰ ਰਹੀਆਂ ਤਦ ਉਨ੍ਹਾਂ ਗ੍ਰੰਥਾਂ ਦੀ ਚੀਕਣੀ-ਚੋਪੜੀ ਭਾਸ਼ਾ ਵਿਚ ਪੁੰਨ ਸਬੰਧੀ ਵਿਖਾਏ ਗਏ ਸਬਜ਼ਬਾਗ਼ਾਂ ਦੀ ਸਚਾਈ ਉੱਤੇ ਤਾਂ ਵਿਸ਼ਵਾਸ ਦਾ ਕੋਈ ਆਧਾਰ ਹੀ ਨਹੀਂ ਰਹਿ ਜਾਂਦਾ। ਜੇਕਰ ਪਲ ਭਰ ਲਈ ਉਨ੍ਹਾਂ ਨੂੰ ਸਹੀ ਮੰਨ ਲਈਏ, ਫਿਰ ਵੀ ਮੱਕਰ ਸੰਕ੍ਰਾਂਤੀ ਦੇ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਬੱਚੇ ਅਤੇ ਬੱਚੀਆਂ 'ਲੋਹੜੀ' ਮੰਗਦੇ ਹਨ। ਇਹ ਪ੍ਰਤੱਖ ਰੂਪ ਵਿਚ ਭਿਖਿਆ/ਭੀਖ ਮੰਗਣਾ ਹੀ ਹੈ। ਖ਼ੁਸ਼ੀ ਅਤੇ ਮਨੋਰੰਜਨ ਲਈ ਕਲਪਿਤ ਕੀਤੇ ਗਏ ਪੁਰਬ ਦੇ ਦਿਨ ਭਿਖਿਆ ਮੰਗਣਾ, ਲੋਕਾਂ ਅੱਗੇ ਹੱਥ ਫੈਲਾਉਣਾ ਉਸੇ ਤਰ੍ਹਾਂ ਦੀ ਗੱਲ ਹੈ ਜਿਹੋ ਜਿਹਾ ਕਿ ਦੀਵਾਲੀ ਦੇ ਦਿਨ ਜੂਆ ਖੇਡਣਾ ਜਾਂ ਵਿਆਹ ਦੇ ਮੌਕੇ ਉਤੇ ਇਸਤਰੀਆਂ ਦੁਆਰਾ ਬਰਾਤੀਆਂ ਨੂੰ ਗੰਦੀਆਂ ਗਾਲਾਂ ਦੇਣੀਆਂ (ਸਿੱਠਣੀਆਂ) ਹਨ।  ਏਨੀਆਂ ਬੇਮੇਲ ਅਤੇ ਗ਼ਲਤੀਆਂ ਨਾਲ ਦੂਸ਼ਿਤ ਪੁਰਬ ਦਾ ਪੁਰਾਣਾਂ ਵਿਚ ਵਡਿਆਈ ਤਦ ਤਕ ਪਾਗਲ ਬਕਵਾਸ (ਊਲ-ਜਲੂਲ ਗੱਲਾਂ) ਨਾਲ ਜ਼ਿਆਦਾ ਮਹੱਤਵ ਦਾ ਨਹੀਂ ਹੈ, ਜਦ ਤਕ ਕਿ ਇਸ ਨੂੰ ਉਕਤ ਦੋਸ਼ਾਂ ਤੋਂ ਮੁਕਤ ਕਰ ਕੇ ਠੀਕ ਮੇਲੇ ਦਾ ਰੂਪ ਨਹੀਂ ਦਿਤਾ ਜਾਂਦਾ ਹੈ।

SHARE ARTICLE
Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement