ਮਰਦ-ਔਰਤ ਦੇ ਰੱਬੀ ਪ੍ਰਬੰਧ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਅਸਲ ਮਸਲਾ ਆਬਾਦੀ ਉਤੇ ਕਾਬੂ ਪਾਉਣਾ ਹੈ!
Published : Dec 13, 2017, 11:23 pm IST
Updated : Dec 13, 2017, 5:53 pm IST
SHARE ARTICLE

ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਦੀ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦੀ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।

ਭਾਰਤੀ ਸਿਆਸਤ 'ਚ ਇਕ ਅਜਿਹਾ ਦੌਰ ਚੱਲ ਰਿਹਾ ਹੈ ਜੋ ਹਕੀਕਤਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰਖਦਾ। ਉਹ ਇਕ ਅਜਿਹੀ 'ਸੰਸਕ੍ਰਿਤੀ' ਚਿਤਰਨਾ ਚਾਹੁੰਦਾ ਹੈ ਜੋ ਰੱਬ ਦੇ ਅਸੂਲਾਂ ਦੀ ਖ਼ਿਲਾਫ਼ਤ ਕਰਦੀ ਹੋਵੇ। ਮਨੁੱਖੀ ਅਧਿਕਾਰਾਂ, ਔਰਤਾਂ ਦੀ ਬਰਾਬਰੀ ਤੇ ਜਾਤ-ਪਾਤ ਤੋਂ ਵੀ ਮੁਢਲੀ ਹਕੀਕਤ ਹੈ ਔਰਤ ਅਤੇ ਮਰਦ ਵਿਚਕਾਰ ਸਰੀਰਕ ਸਬੰਧ, ਜਿਨ੍ਹਾਂ ਨੂੰ ਰੱਬ ਨੇ ਬਣਾਇਆ ਹੈ। 'ਸੈਕਸ' ਅਤੇ ਉਸ ਨਾਲ ਜੁੜੀ ਹਰ ਚੀਜ਼ ਨੂੰ ਏਨਾ ਬੁਰਾ ਮੰਨਣ ਵਾਲੇ ਕਿਸ ਤਰ੍ਹਾਂ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਜਨਮ ਕਿਸੇ ਦੇ 'ਕੰਨ' ਵਿਚੋਂ ਨਹੀਂ ਹੋਇਆ। ਮਰਦ-ਔਰਤ ਦੇ ਸਰੀਰਕ ਸਬੰਧਾਂ ਨੂੰ ਕਾਇਨਾਤ ਦੇ ਅੱਗੇ ਵਧਣ ਵਾਸਤੇ ਰੱਬ ਨੇ ਬਣਾਇਆ ਅਤੇ ਰੱਬ ਦੀ ਕੋਈ ਚੀਜ਼ ਗ਼ਲਤ ਨਹੀਂ ਹੋ ਸਕਦੀ। ਗ਼ਲਤੀ ਤਾਂ ਇਨਸਾਨ ਦੀ ਸਮਝ ਵਿਚ ਹੋ ਸਕਦੀ ਹੈ ਜੋ ਇਸ ਕੁਦਰਤੀ ਕਾਰਵਾਈ ਨੂੰ ਗੰਦੀ ਨਜ਼ਰ ਨਾਲ ਵੇਖਦਾ ਹੈ। ਅੱਜ ਦੇ ਦਿਨ ਭਾਰਤ ਦੀ ਆਬਾਦੀ 1,34,5,890,025 (13 ਦਸੰਬਰ ਨੂੰ 12:30 ਵਜੇ) ਹੈ ਅਤੇ ਹਰ ਸੈਕਿੰਡ ਵਧਦੀ ਜਾ ਰਹੀ ਹੈ। ਇਸ ਨਾਲ ਭਾਰਤ ਦੀ ਛੋਟੀ ਜਹੀ ਜ਼ਮੀਨ ਤੇ ਭਾਰ ਵੀ ਵਧਦਾ ਜਾ ਰਿਹਾ ਹੈ। 2024 ਤਕ ਭਾਰਤ ਦੀ ਆਬਾਦੀ ਚੀਨ ਤੋਂ ਕਿਤੇ ਅੱਗੇ ਵੱਧ ਜਾਵੇਗੀ। ਇਸ ਚਿੰਤਾ ਵਿਚ ਭਾਰਤੀ ਸਿਆਸਤਦਾਨ ਸ਼ਾਮਲ ਨਹੀਂ, ਪਰ ਦੁਨੀਆਂ ਭਾਰਤ ਬਾਰੇ ਚਿੰਤਿਤ ਹੈ। ਦੁਨੀਆਂ ਵਿਚ ਮੁਸਲਮਾਨਾਂ ਦੀ ਵਧਦੀ ਆਬਾਦੀ ਤੋਂ ਡਰਨ ਵਾਲੇ ਲੋਕ, ਭਾਰਤ ਦੀ ਵਧਦੀ ਆਬਾਦੀ ਤੋਂ ਵੀ ਡਰਦੇ ਹਨ। ਡੋਨਾਲਡ ਟਰੰਪ ਭਾਵੇਂ ਅਜੇ ਖੁੱਲੇਆਮ ਭਾਰਤ ਬਾਰੇ ਕੁੱਝ ਨਹੀਂ ਆਖਦੇ ਕਿਉਂਕਿ ਉਹ ਭਾਰਤ ਦੀ ਆਬਾਦੀ ਨੂੰ ਅਪਣੇ ਅਰਥਚਾਰੇ ਨੂੰ ਸੁਧਾਰਨ ਵਾਸਤੇ ਪ੍ਰਯੋਗ ਕਰਨਾ ਚਾਹੁੰਦੇ ਹਨ। ਪਰ ਉਨ੍ਹਾਂ ਦੇ ਸੱਤਾ ਵਿਚ ਆਉਂਦੇ ਹੀ ਭਾਰਤੀਆਂ ਵਾਸਤੇ ਅਮਰੀਕਾ ਵਿਚ ਕੰਮ ਕਰਨਾ ਮੁਸ਼ਕਲ ਕਰ ਦਿਤਾ ਗਿਆ ਹੈ। ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦਾ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।


ਪਰ ਕੀ ਇਨ੍ਹਾਂ ਦੇਸ਼ਾਂ ਦਾ ਰਵਈਆ ਗ਼ਲਤ ਹੈ? ਆਖ਼ਰ ਅਸੀ ਅਪਣੀ ਆਬਾਦੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਤਾਂ ਨਹੀਂ ਕਰ ਰਹੇ ਅਤੇ ਨਾ ਹੀ ਅਪਣੀ ਆਬਾਦੀ ਵਾਸਤੇ ਰੁਜ਼ਗਾਰ ਵਧਾਉਣ ਵਿਚ ਸਫ਼ਲ ਹੋ ਰਹੇ ਹਾਂ। ਫਿਰ ਦੁਨੀਆਂ ਸਾਡੀ ਅਮਸਰਥਾ ਦਾ ਭਾਰ ਕਿਉਂ ਚੁੱਕੇ? ਸਾਡੀ ਜ਼ਮੀਨੀ ਹਕੀਕਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਅਸੀ ਹਰ ਬੱਚੇ ਅਤੇ ਨੌਜੁਆਨ ਨੂੰ ਸੈਕਸ ਵਲੋਂ ਵਰਜਣ ਦੀ ਬਜਾਏ ਇਕ ਸਾਕਾਰਾਤਮਕ ਮੁਹਿੰਮ ਚਲਾਈਏ ਜਿਥੇ ਯੌਨ ਮੰਗ ਅਤੇ ਪਿਆਰ ਵਿਚਕਾਰ ਰਿਸ਼ਤਾ ਸਮਝਾਇਆ ਜਾਵੇ। ਪਰਿਵਾਰਕ ਯੋਜਨਾਬੰਦੀ ਨੂੰ ਹਰ ਪਲ, ਹਰ ਪਾਸੇ ਹਰ ਨੌਜੁਆਨ, ਹਰ ਪ੍ਰਵਾਰ ਦੀ ਜਾਣਕਾਰੀ ਵਿਚ ਲਿਆਉਣ ਦੀ ਲੋੜ ਹੈ।ਪਰ ਸਾਡੀ 'ਸੰਸਕਾਰੀ' ਸਿਆਸਤ ਨੇ ਇਸ ਤੋਂ ਉਲਟ ਕਦਮ ਚੁੱਕਣ ਦਾ ਫ਼ੈਸਲਾ ਕਰ ਦਿਤਾ ਹੈ। ਹੁਣ ਸਰਕਾਰ ਨੇ ਪ੍ਰਵਾਰ ਨਿਯੋਜਨ ਦੇ ਸੱਭ ਤੋਂ ਆਸਾਨ ਤਰੀਕੇ, ਕੰਡੋਮ ਦੇ ਇਸ਼ਤਿਹਾਰਾਂ ਉਤੇ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤਕ ਪਾਬੰਦੀ ਲਾ ਦਿਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇਸ਼ਤਿਹਾਰ ਬੱਚਿਆਂ ਦੇ ਦਿਮਾਗ਼ ਉਤੇ ਗ਼ਲਤ ਅਸਰ ਪਾਉਂਦੇ ਹਨ। ਪਰ ਕੀ ਇਨ੍ਹਾਂ ਅਸਲੀਅਤ ਤੋਂ ਅਨਜਾਣ ਸਿਆਸਤਦਾਨਾਂ ਨੂੰ ਪਤਾ ਨਹੀਂ ਕਿ ਭਾਰਤ ਵਿਚ ਹਰ ਸਾਲ 1.6 ਕਰੋੜ ਗਰਭਪਾਤ ਹੋ ਰਹੇ ਹਨ, ਜਿਨ੍ਹਾਂ ਵਿਚੋਂ 81% ਘਰਾਂ ਵਿਚ ਹੋ ਰਹੇ ਹਨ। ਇਹ ਉਹੀ ਬੱਚੇ ਹਨ ਜੋ ਕੰਡੋਮ ਤੋਂ ਅਨਜਾਣ ਹਨ ਜਾਂ ਉਸ ਨੂੰ ਖ਼ਰੀਦਣ ਤੋਂ ਕਤਰਾਉਂਦੇ ਹਨ ਅਤੇ ਅਪਣੀ ਜਾਨ ਖ਼ਤਰੇ ਵਿਚ ਪਾ ਰਹੇ ਹੁੰਦੇ ਹਨ। ਜਿੰਨਾ ਕਿਸੇ ਗੱਲ ਨੂੰ ਰੋਕੋਗੇ, ਉਹ ਓਨੀ ਹੀ ਅੱਗ ਵਾਂਗ ਫੈਲੇਗੀ। ਮਰਦ-ਔਰਤ ਸਬੰਧਾਂ ਨੂੰ ਸਮਝਣ ਅਤੇ ਸੰਬੋਧਨ ਕਰਨ ਦੀ ਜ਼ਰੂਰਤ ਹੈ। ਉਸ ਬਾਰੇ ਠਹਿਰਾਅ ਅਤੇ ਉਡੀਕ ਕਰਨਾ ਸਿਖਾਉਣ ਦੀ ਜ਼ਰੂਰਤ ਹੈ ਅਤੇ ਕੰਡੋਮ ਦੀ ਮਸ਼ਹੂਰੀ ਨੂੰ ਟੀ.ਵੀ. ਛੱਡੋ, ਹਰ ਸਿਨੇਮਾ ਘਰ ਵਿਚ ਫ਼ਿਲਮ ਤੋਂ ਪਹਿਲਾਂ ਹੋਰ ਪ੍ਰਵਾਰ ਨਿਯੋਜਨ ਦੇ ਤਰੀਕਿਆਂ ਸਮੇਤ, ਲੋਕ-ਪ੍ਰਿਯ ਬਣਾਉਣ ਦੀ ਜ਼ਰੂਰਤ ਹੈ।ਦੇਸ਼ਪ੍ਰੇਮ ਮੰਗ ਕਰਦਾ ਹੈ ਕਿ ਭਾਰਤ ਮਾਂ ਉਤੇ ਬੋਝ ਹਲਕਾ ਕਰਨ ਦੀ ਲੋੜ ਹੈ ਪਰ ਸਾਡੇ ਸੰਸਕਾਰੀ ਸਿਆਸਤਦਾਨਾਂ ਨੇ ਕੰਡੋਮ ਦੇ ਪ੍ਰਚਾਰ ਉਤੇ ਪਾਬੰਦੀ ਲਾ ਕੇ ਸਾਬਤ ਕਰ ਦਿਤਾ ਹੈ ਕਿ ਉਹ ਰੱਬ ਦੀ ਸੱਚਾਈ ਨੂੰ ਸਮਝਣ ਤੋਂ ਬਹੁਤ ਦੂਰ ਹਨ।  -ਨਿਮਰਤ ਕੌਰ

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement