'ਨਵੇਂ ਭਾਰਤ' ਦੀ ਸੁਪਨਮਈ ਅਵੱਸਥਾ ਤੇ ਜ਼ਮੀਨੀ ਸਚਾਈ ਵਿਚ ਬਹੁਤ ਫ਼ਰਕ ਹੈ!
Published : Sep 27, 2017, 10:00 pm IST
Updated : Sep 27, 2017, 4:30 pm IST
SHARE ARTICLE

ਜੇ ਅਸੀ ਅੱਜ ਭਾਜਪਾ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੀ ਗੱਲ ਹੀ ਸੁਣੀਏ ਤਾਂ ਅੱਜ ਜੀ.ਡੀ.ਪੀ. 5.7% ਨਹੀਂ ਬਲਕਿ ਅਸਲ ਪੁਰਾਣੇ ਮਾਪਦੰਡਾਂ ਮੁਤਾਬਕ 3.7% ਜਾਂ ਉਸ ਤੋਂ ਵੀ ਘੱਟ ਹੈ। ਉਨ੍ਹਾਂ ਮੁਤਾਬਕ ਸਰਕਾਰ ਅਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਘਬਰਾਏ ਹੋਏ ਹਨ ਅਤੇ ਇਹ ਸੱਭ ਨਾਹਰੇ ਉਨ੍ਹਾਂ ਵਲੋਂ ਸੱਚੀ ਤਸਵੀਰ ਲੁਕਾਉਣ ਦੀ ਕੋਸ਼ਿਸ਼ ਵਜੋਂ ਹੀ ਉਛਾਲੇ ਜਾ ਰਹੇ ਹਨ।

ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਸਾਡੇ ਸੁਪਨਿਆਂ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਕਦੇ 'ਅੱਛੇ ਦਿਨ' ਆਉਣ ਦੇ ਸੁਪਨੇ ਵਿਖਾਏ ਜਾਂਦੇ ਹਨ ਅਤੇ ਕਦੇ ਭਾਰਤ ਨੂੰ 'ਸਵੱਛ' ਬਣਾਉਣ ਵਾਸਤੇ ਪ੍ਰਧਾਨ ਮੰਤਰੀ ਖ਼ੁਦ ਝਾੜੂ ਚੁੱਕ ਲੈਂਦੇ ਹਨ। ਹਰ ਸੰਸਦ ਮੈਂਬਰ ਨੂੰ ਇਕ-ਇਕ ਪਿੰਡ ਗੋਦ ਲੈਣ ਦੀ ਯੋਜਨਾ ਚੱਲੀ ਤੇ ਅਸੀ ਸੁਪਨੇ ਲੈਣ ਲੱਗ ਪਏ ਕਿ ਹੁਣ ਤਾਂ ਪਿੰਡਾਂ ਦੀ ਨੁਹਾਰ ਹੀ ਬਦਲੀ ਹੋਈ ਨਜ਼ਰ ਆਵੇਗੀ ਤੇ ਕਾਂਗਰਸ-ਮੁਕਤ ਭਾਰਤ ਨਾ ਸਹੀ ਪਰ ਗੰਦਗੀ-ਮੁਕਤ ਭਾਰਤ ਤਾਂ ਹੁਣ ਵੇਖਿਆ ਹੀ ਜਾ ਸਕੇਗਾ। ਫਿਰ 'ਮੇਕ ਇਨ ਇੰਡੀਆ' ਆਇਆ, ਨੋਟਬੰਦੀ ਆਈ, ਜੀ.ਐਸ.ਟੀ. ਆਈ ਅਤੇ ਹੁਣ 'ਨਵੇਂ ਭਾਰਤ' ਦਾ ਸੁਪਨਾ ਸਾਡੇ ਦਿਮਾਗ਼ਾਂ ਵਿਚ ਦਾਖ਼ਲ ਕਰਨ ਦੇ ਯਤਨ ਸ਼ੁਰੂ ਹੋ ਗਏ ਹਨ।

ਸੁਪਨੇ ਵੇਖਣੇ ਚੰਗੇ ਹੁੰਦੇ ਹਨ ਪਰ ਜਿਥੇ ਰੁਪਈਆਂ-ਪੈਸਿਆਂ ਦੀ ਗੱਲ ਹੋਵੇ, ਉਥੇ ਸੁਪਨਿਆਂ ਦੇ ਨਾਲ-ਨਾਲ ਇਕ ਠੋਸ ਕਾਬਲੀਅਤ ਦੀ ਲੋੜ ਵੀ ਰਹਿੰਦੀ ਹੀ ਰਹਿੰਦੀ ਹੈ। ਤਿੰਨ ਸਾਲਾਂ ਵਿਚ ਇਨ੍ਹਾਂ ਸੁਪਨਿਆਂ ਵਿਚੋਂ ਇਕ ਵੀ ਸਾਕਾਰ ਨਹੀਂ ਹੋਇਆ ਅਤੇ ਹੁਣ ਤਾਂ ਇਹ ਵੀ ਸਾਫ਼ ਲਗਦਾ ਹੈ ਕਿ ਇਨ੍ਹਾਂ ਸੁਪਨਿਆਂ ਪਿਛੇ ਸਿਰਫ਼ ਤਿੰਨ ਬੰਦਿਆਂ ਦੀ ਜ਼ਿਦ ਹੈ, ਨਾਕਿ ਕੋਈ ਖ਼ਾਸ ਯੋਜਨਾ।

'ਸਵੱਛ ਭਾਰਤ' ਦੀ ਗੱਲ ਕਰੀਏ ਤਾਂ ਪਖ਼ਾਨੇ ਬਣਾਏ ਗਏ ਹਨ ਪਰ ਉਨ੍ਹਾਂ ਵਿਚ ਖ਼ਾਮੀਆਂ ਏਨੀਆਂ ਹਨ ਕਿ ਜੇ ਨਾ ਬਣਾਏ ਗਏ ਹੁੰਦੇ ਤਾਂ ਚੰਗਾ ਹੁੰਦਾ। ਕਿਤੇ ਉਨ੍ਹਾਂ ਪਖ਼ਾਨਿਆਂ ਦਾ ਪ੍ਰਯੋਗ ਸਟੋਰ ਵਾਂਗ ਹੋ ਰਿਹਾ ਹੈ, ਕਿਤੇ ਪਾਣੀ ਦੀ ਸਹੂਲਤ ਨਹੀਂ ਅਤੇ ਔਰਤਾਂ ਨੂੰ ਸ੍ਰੀਰ ਦਾ ਮੈਲਾ, ਹੱਥ ਨਾਲ ਚੁਕਣਾ ਪੈ ਰਿਹਾ ਹੈ, ਕਿਤੇ ਪਖ਼ਾਨੇ ਦੀਆਂ ਪਾਈਪਾਂ ਪੀਣ ਵਾਲੇ ਪਾਣੀ ਦੇ ਏਨੇ ਨੇੜੇ ਪਾ ਦਿਤੀਆਂ ਗਈਆਂ ਹਨ ਕਿ ਉਹ ਬਿਮਾਰੀਆਂ ਫੈਲਾ ਰਹੀਆਂ ਹਨ। ਸਰਕਾਰ ਗੰਗਾ ਦੀ ਸਫ਼ਾਈ ਵਿਚ ਵੀ ਪੂਰੀ ਤਰ੍ਹਾਂ ਨਾਕਾਮ ਰਹੀ। ਉਮਾ ਭਾਰਤੀ ਨੂੰ ਤਾਂ ਹਟਾ ਦਿਤਾ ਗਿਆ ਪਰ ਕਰੋੜਾਂ ਦੇ ਖ਼ਰਚੇ ਦਾ ਹਿਸਾਬ ਕੌਣ ਦੇਵੇਗਾ?

ਕਾਲੇ ਧਨ ਦੀ ਵਾਪਸੀ ਦੇ ਸੱਚ ਬਾਰੇ ਕੁੱਝ ਕਹਿਣ ਦੀ ਲੋੜ ਨਹੀਂ ਪਰ ਕੀ ਭਾਰਤ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਸਕਦਾ ਹੈ ਜਿਥੇ ਲਲਿਤ ਮੋਦੀ ਅਤੇ ਵਿਜੇ ਮਾਲਿਆ ਵਰਗੇ ਆਰਾਮ ਨਾਲ ਦੇਸ਼ ਵਿਚੋਂ ਕਾਲਾ ਧਨ ਲੈ ਕੇ ਨਿਕਲ ਜਾਂਦੇ ਹਨ? ਸਫ਼ਾਈ ਮੁਹਿੰਮ ਲਈ ਝਾੜੂ ਚੁੱਕ ਕੇ ਤਸਵੀਰ ਖਿਚਵਾਉਣ ਵਿਚ ਕਿਸੇ ਨੇ ਦੇਰ ਨਹੀਂ ਕੀਤੀ ਪਰ ਜਿਸ ਤਰ੍ਹਾਂ ਦੀ ਗੰਦੀ ਸੋਚ ਭਾਰਤ ਵਿਚ ਇਨ੍ਹਾਂ ਤਿੰਨ ਸਾਲਾਂ ਵਿਚ ਉੱਭਰ ਕੇ ਆਈ ਹੈ, ਸ਼ਾਇਦ ਪਹਿਲਾਂ ਕਦੇ ਨਹੀਂ ਆਈ ਹੋਵੇਗੀ।

ਮੁਸਲਮਾਨਾਂ ਨੂੰ ਦੇਸ਼ ਵਿਚ ਏਨਾ ਡਰਾ ਦਿਤਾ ਗਿਆ ਹੈ ਕਿ ਉਨ੍ਹਾਂ ਨੇ ਬਾਬਰੀ ਮਸਜਿਦ ਦੀ ਲੜਾਈ ਹੀ ਤਿਆਗ ਦਿਤੀ ਹੈ। ਜਿਹੜੇ ਲੋਕ ਗਊ ਨੂੰ ਮਾਂ ਕਹਿੰਦੇ ਹਨ, ਦੂਜੇ ਇਨਸਾਨਾਂ ਨੂੰ ਸੜਕਾਂ ਉਤੇ ਮਾਰਨ ਵਿਚ ਇਕ ਪਲ ਨਹੀਂ ਲਾਉਂਦੇ। ਫ਼ਿਰਕੂ ਸੋਚ ਦਾ ਖ਼ਾਤਮਾ ਕਰਨ ਦੀ ਸਹੁੰ ਚੁੱਕੀ ਗਈ ਹੈ ਪਰ ਹਰ ਫ਼ਿਰਕੂ ਸੋਚ ਦੀ ਡੋਰੀ ਭਾਜਪਾ ਅਤੇ ਆਰ.ਐਸ.ਐਸ. ਦੇ ਕਾਰਕੁਨਾਂ ਨਾਲ ਜਾ ਜੁੜਦੀ ਹੈ।

'ਮੇਕ ਇਨ ਇੰਡੀਆ' ਮੁਹਿੰਮ ਵਲ ਵੇਖੀਏ ਤਾਂ ਅੱਜ ਤੋਂ ਘੱਟ ਨਿਵੇਸ਼, ਨਿਜੀ ਅਤੇ ਸਰਕਾਰੀ, ਖੇਤਰ ਵਿਚ ਕਦੇ ਨਹੀਂ ਰਿਹਾ ਹੋਵੇਗਾ। ਆਰਥਕ ਮਾਹਰ ਵੀ ਚੇਤਾਵਨੀ ਦਿੰਦੇ ਆ ਰਹੇ ਹਨ ਪਰ ਜੇ ਅਸੀ ਅੱਜ ਭਾਜਪਾ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੀ ਗੱਲ ਹੀ ਸੁਣੀਏ ਤਾਂ ਅੱਜ ਜੀ.ਡੀ.ਪੀ. 5.7% ਨਹੀਂ ਬਲਕਿ ਅਸਲ ਪੁਰਾਣੇ ਮਾਪਦੰਡਾਂ ਮੁਤਾਬਕ 3.7% ਜਾਂ ਉਸ ਤੋਂ ਵੀ ਘੱਟ ਹੈ। ਉਨ੍ਹਾਂ ਮੁਤਾਬਕ ਸਰਕਾਰ ਅਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਘਬਰਾਏ ਹੋਏ ਹਨ ਅਤੇ ਇਹ ਸੱਭ ਨਾਹਰੇ ਉਨ੍ਹਾਂ ਵਲੋਂ ਸੱਚੀ ਤਸਵੀਰ ਲੁਕਾਉਣ ਦੀ ਕੋਸ਼ਿਸ਼ ਵਜੋਂ ਹੀ ਉਛਾਲੇ ਜਾ ਰਹੇ ਹਨ।


ਨੋਟਬੰਦੀ ਦੇ ਪੂਰੀ ਤਰ੍ਹਾਂ ਅਸਫ਼ਲ ਹੋਣ ਬਾਰੇ ਹੁਣ ਇਕ ਤਿਣਕੇ ਜਿੰਨਾ ਵੀ ਸ਼ੱਕ ਨਹੀਂ ਰਹਿ ਗਿਆ ਸਗੋਂ ਸੁਸ਼ੀਲ ਮੋਦੀ ਮੁਤਾਬਕ ਜੀ.ਐਸ.ਟੀ. ਇਕ ਅਜਿਹਾ ਜਹਾਜ਼ ਹੈ ਜਿਸ ਨੂੰ ਸਮੁੰਦਰ ਵਿਚ ਤੈਰਦਿਆਂ ਹੀ ਬਣਾਇਆ ਜਾ ਰਿਹਾ ਹੈ। ਮਤਲਬ ਸਰਕਾਰ ਤਿਆਰ ਨਹੀਂ ਸੀ ਪਰ ਅਪਣੀ ਕਾਹਲੀ ਵਿਚ ਭਾਰਤ ਦੇ ਲੋਕਾਂ ਨੂੰ ਅਪਣੇ ਤਜਰਬੇ ਖ਼ਾਤਰ ਬਲੀ ਦਾ ਬਕਰਾ ਬਣਾ ਦਿਤਾ। ਜਿਹੜਾ 90 ਹਜ਼ਾਰ ਕਰੋੜ ਵਿੱਤ ਮੰਤਰੀ ਕੋਲ ਆਇਆ ਹੈ, ਉਸ ਵਿਚੋਂ 60 ਹਜ਼ਾਰ ਕਰੋੜ ਵਾਪਸ ਕਰਨਾ ਬਣਦਾ ਹੈ ਪਰ ਸਰਕਾਰ ਨਿਯਮਾਂ ਨੂੰ ਤਬਦੀਲ ਕਰ ਰਹੀ ਹੈ ਤਾਕਿ ਉਹ ਪੈਸਾ ਅਪਣੇ ਕੋਲ ਰੱਖ ਸਕੇ। ਪੰਜਾਬ ਦਾ 800 ਕਰੋੜ ਦਾ ਨੁਕਸਾਨ ਹੋ ਹੀ ਚੁੱਕਾ ਹੈ।

ਜੇ ਅਸੀ ਅੱਜ ਇਕ ਯਥਾਰਥਵਾਦੀ ਸੋਚ ਨਾਲ ਭਾਰਤ ਵਲ ਵੇਖੀਏ ਤਾਂ ਪਿਛਲੇ 70 ਸਾਲਾਂ ਵਿਚ ਭਾਰਤ ਦਾ ਜੋ ਕੁੱਝ ਬਣਿਆ ਸੀ, ਉਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪਰ ਜੋ ਨਵਾਂ ਭਾਰਤ ਉਜਾਗਰ ਹੋ ਰਿਹਾ ਹੈ, ਕੀ ਉਹ ਮਹਾਨ ਦੇਸ਼ਾਂ ਵਿਚ ਅਪਣੀ ਗਿਣਤੀ ਵੀ ਕਰਵਾ ਸਕੇਗਾ? ਸ਼ਰਨਾਰਥੀਆਂ ਨੂੰ ਆਸਰਾ ਨਹੀਂ ਦੇਂਦਾ, ਨਾਕਾਬਲਾਂ ਨੂੰ ਉੱਚ ਅਹੁਦਿਆਂ ਉਤੇ ਬਿਠਾਉਂਦਾ ਹੈ, ਕੁੜੀਆਂ ਉਤੇ ਲਾਠੀਚਾਰਜ ਕਰਵਾਉਣ ਨੂੰ ਮਾੜਾ ਨਹੀਂ ਸਮਝਦਾ, ਇਕ ਕੱਟੜਵਾਦੀ ਸੋਚ ਇਤਿਹਾਸ ਨੂੰ ਬਦਲ ਰਹੀ ਹੈ। ਇਹ ਤਾਂ ਇਕ ਕੱਟੜਵਾਦੀ ਦੇਸ਼ ਦੀ ਗਾਥਾ ਲਗਦੀ ਹੈ ਜਿਥੇ ਇਕ ਧਰਮ ਦੀ ਵਿਚਾਰਧਾਰਾ ਸਾਰੇ ਦੇਸ਼ ਉਤੇ ਲਾਗੂ ਹੋਵੇਗੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ, ਬਰਾਬਰੀ ਅਤੇ ਧਰਮਨਿਰਪੱਖਤਾ ਲਈ ਕੋਈ ਥਾਂ ਨਹੀਂ ਹੋਵੇਗੀ। ਨਵੀਂ ਭਾਰਤੀ ਪੀੜ੍ਹੀ ਨੂੰ ਰਾਸ ਨਹੀਂ ਆਉਣ ਵਾਲਾ ਇਹ ਦੇਸੀ ਚੂਰਨ।  -ਨਿਮਰਤ ਕੌਰ

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement