ਪ੍ਰਦੂਸ਼ਣ ਨਾਲ ਭਰੀ ਹਵਾ ਲਈ ਦੋਸ਼ੀ ਕਿਸ ਨੂੰ ਮੰਨੀਏ?
Published : Nov 9, 2017, 10:33 pm IST
Updated : Nov 9, 2017, 5:03 pm IST
SHARE ARTICLE

ਇਸ ਦਾ ਹੱਲ ਕੇਂਦਰ ਸਰਕਾਰ ਕੋਲ ਹੈ ਪਰ ਉਹ ਕੁੱਝ ਕਰਦੀ ਕਿਉਂ ਨਹੀਂ?
ਆਮ ਲੋਕ ਵੀ ਕਿਸਾਨਾਂ ਨੂੰ ਕੋਸ ਰਹੇ ਹਨ ਜਦਕਿ ਉਹ ਅਪਣੇ ਵਲ ਝਾਤ ਮਾਰ ਕੇ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸ਼ਹਿਰੀ ਆਬਾਦੀ ਇਸ ਪ੍ਰਦੂਸ਼ਣ ਵਿਚ ਕਿੰਨਾ ਵੱਡਾ ਹਿੱਸਾ ਸਾਰਾ ਸਾਲ ਪਾਈ ਰਖਦੀ ਹੈ। ਇਕ-ਇਕ ਘਰ ਵਿਚ ਕਿੰਨੇ ਹੀ ਏ.ਸੀ., ਕਿੰਨੀਆਂ ਗੱਡੀਆਂ, ਤੇਲ ਬਾਲ ਕੇ ਹਵਾ ਨੂੰ ਪ੍ਰਦੂਸ਼ਤ ਕਰ ਰਹੀਆਂ ਹਨ। ਕਿਸਾਨ ਜੇ ਕਣਕ ਛੇਤੀ ਨਹੀਂ ਬੀਜੇਗਾ ਤਾਂ ਤੁਹਾਡੇ ਘਰਾਂ ਵਾਸਤੇ ਕਣਕ ਵਿਦੇਸ਼ਾਂ ਵਿਚੋਂ ਚਾਰ ਗੁਣਾ ਕੀਮਤ ਤੇ ਮੰਗਵਾਉਣੀ ਪਵੇਗੀ ਅਤੇ ਗ਼ਰੀਬ ਕਿਸਾਨ ਭੁੱਖਾ ਮਰ ਜਾਵੇਗਾ।

ਰਿਆਨ ਇੰਟਰਨੈਸ਼ਨਲ ਸਕੂਲ ਵਿਚ ਪੰਜ ਸਾਲ ਦੇ ਇਕ ਬੱਚੇ ਪ੍ਰਦੁਮਣ ਦੇ ਕਤਲ ਵਿਚ ਸੱਭ ਤੋਂ ਪਹਿਲਾ ਸ਼ੱਕ ਗ਼ਰੀਬ ਬਸ ਕੰਡਕਟਰ ਉਤੇ ਕੀਤਾ ਗਿਆ ਸੀ ਪਰ ਅੰਤ ਵਿਚ ਕਾਤਲ ਇਕ ਨਾਸਮਝ ਭਟਕਿਆ ਹੋਇਆ ਨੌਜੁਆਨ ਨਿਕਲਿਆ। ਸਮਾਜ ਵਿਚ ਗ਼ਰੀਬ ਅਤੇ ਕਮਜ਼ੋਰ ਉਤੇ ਇਲਜ਼ਾਮ ਲਾਉਣ ਦੀ ਪ੍ਰਥਾ ਬੜੀ ਪੁਰਾਣੀ ਹੈ। ਅੱਜ ਹਰ ਇਨਸਾਨ ਕਿਸਾਨਾਂ ਨੂੰ ਕੋਸ ਰਿਹਾ ਹੈ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਹਵਾਵਾਂ ਵਿਚ ਪ੍ਰਦੂਸ਼ਣ ਭਰ ਦਿਤਾ ਹੈ ਜਿਸ ਕਰ ਕੇ ਸਾਹ ਲੈਣਾ ਔਖਾ ਹੋਇਆ ਪਿਆ ਹੈ। ਹਰ ਪਾਸੇ ਇਲਜ਼ਾਮ ਕਿਸਾਨ ਦੇ ਮੱਥੇ ਮੜ੍ਹਿਆ ਜਾ ਰਿਹਾ ਹੈ।ਹਰ ਸਾਲ ਇਹੀ ਸਥਿਤੀ ਪੈਦਾ ਹੁੰਦੀ ਹੈ ਅਤੇ ਪਿਛਲੇ ਸਾਲ ਨਾਲੋਂ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਜੇ ਪਿਛਲੇ ਸਾਲ ਦੀਆਂ ਅਖ਼ਬਾਰਾਂ ਚੁੱਕ ਲਈਏ ਤਾਂ ਉਨ੍ਹਾਂ ਵਿਚ ਵੀ ਇਹੀ ਗੱਲਾਂ ਲਿਖੀਆਂ ਹੋਣਗੀਆਂ। ਸਥਿਤੀ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਸਿਰਫ਼ ਸੁਪਰੀਮ ਕੋਰਟ ਨੇ ਕੀਤੀ, ਜਿਸ ਨੇ ਅਪਣੀ ਜ਼ਮੀਰ ਦੀ ਸੁਣੀ ਅਤੇ ਦਿੱਲੀ ਨੂੰ ਪਟਾਕਿਆਂ ਦੇ ਧੂੰਏਂ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। 2015 ਵਿਚ ਤਿੰਨ ਬੱਚਿਆਂ ਨੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਸੀ ਕਿ ਉਨ੍ਹਾਂ ਨੂੰ ਸਾਫ਼ ਹਵਾ ਵਿਚ ਸਾਹ ਲੈਣ ਦਾ ਹੱਕ ਦਿਤਾ ਜਾਏ ਪਰ ਅਦਾਲਤਾਂ ਦੇ ਹੱਥ ਬੱਝੇ ਹੋਏ ਸਨ। 2017 ਵਿਚ ਅਦਾਲਤਾਂ ਨੇ ਦਿੱਲੀ ਨੂੰ ਬਚਾਉਣ ਦਾ ਹਥਿਆਰ ਦਿੱਲੀ ਦੇ ਲੋਕਾਂ ਦੇ ਹੱਥ ਵਿਚ ਫੜਾ ਦਿਤਾ ਪਰ ਦਿੱਲੀ ਵਾਲੇ, ਨੇੜਲੇ ਸ਼ਹਿਰਾਂ ਵਿਚੋਂ ਜਾ ਕੇ ਪਟਾਕੇ ਲੈ ਆਏ।ਕੁੱਝ ਨਾਸਮਝ ਪੜ੍ਹੇ-ਲਿਖੇ ਲੋਕਾਂ, ਜਿਨ੍ਹਾਂ ਵਿਚ ਚੇਤਨ ਭਗਤ ਵਰਗੇ ਲੇਖਕ ਵੀ ਸ਼ਾਮਲ ਸਨ, ਨੇ ਇਸ ਫ਼ੈਸਲੇ ਨੂੰ ਧਾਰਮਕ ਰੰਗਤ ਦੇ ਕੇ, ਹਿੰਦੂ ਧਰਮ ਨਾਲ ਨਾਇਨਸਾਫ਼ੀ ਵਜੋਂ ਪੇਸ਼ ਕਰ ਦਿਤਾ। ਭਾਜਪਾ ਦੇ ਦਿੱਲੀ ਦੇ ਆਗੂ ਨੇ ਲੱਖਾਂ ਦਾ ਦਾਨ ਇਕੱਠਾ ਕਰ ਕੇ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਬੱਚਿਆਂ ਨੂੰ ਪਟਾਕੇ ਵੰਡੇ ਤਾਕਿ ਉਹ ਹਿੰਦੂ ਧਰਮ ਦਾ ਪ੍ਰਸਾਰ ਕਰ ਸਕਣ। ਚੇਤਨ ਭਗਤ ਵਰਗੇ ਹਿੰਦੂ, ਹਿੰਦੂ ਫ਼ਲਸਫ਼ੇ ਨੂੰ ਨਹੀਂ ਸਮਝਦੇ। ਦੀਵਾਲੀ ਦਾ ਜਿਹੜਾ ਤਿਉਹਾਰ ਬੁਰਾਈ ਉਤੇ ਜਿੱਤ ਦਾ ਪ੍ਰਤੀਕ ਸੀ, ਉਸ ਦਾ ਅਰਥ ਇਨ੍ਹਾਂ ਭਗਤਾਂ ਦੇ ਮੈਲੇ ਦਿਲਾਂ ਦੀ ਪਕੜ ਵਿਚ ਹੀ ਨਹੀਂ ਆਇਆ।


ਪੰਜਾਬ ਵਿਚ 10 ਨੌਜੁਆਨਾਂ ਦੀ ਦਰਦਨਾਕ ਮੌਤ ਦੀਆਂ ਤਸਵੀਰਾਂ ਵੇਖ ਕੇ ਵੀ ਕਿਸੇ ਨੂੰ ਅਸਲ ਸਮੱਸਿਆ ਦੀ ਸਮਝ ਨਹੀਂ ਆਈ। ਸਾਰੇ ਹਸਪਤਾਲ ਖੰਘਦੇ ਤੇ ਸਾਹ ਲਈ ਤੜਪਦੇ ਲੋਕਾਂ ਨਾਲ ਭਰੇ ਹੋਏ ਹਨ। ਬੱਚਿਆਂ ਵਾਸਤੇ ਘਰ ਅੰਦਰ ਬੈਠ ਕੇ ਟੀ.ਵੀ. ਵੇਖਣਾ ਬਾਹਰ ਖੇਡਣ ਨਾਲੋਂ ਜ਼ਿਆਦਾ ਸਿਹਤਮੰਦ ਬਣ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵਿਚ ਤਕਰਾਰ ਚੱਲ ਰਿਹਾ ਹੈ। ਦਿੱਲੀ ਸਰਕਾਰ ਨੂੰ ਨਿਹੱਥਾ ਕਰ ਕੇ ਕੇਂਦਰ ਨੇ ਅਪਣੀ ਤਾਕਤ ਦਾ ਨਮੂਨਾ ਹੀ ਵਿਖਾਇਆ ਹੈ ਪਰ ਨਾਲ ਹੀ ਅਪਣੀ ਨਾਸਮਝੀ ਵੀ ਵਿਖਾ ਦਿਤੀ ਹੈ ਕਿਉਂਕਿ ਦਿੱਲੀ ਦੇ ਗੈਸ ਚੈਂਬਰ ਵਿਚ ਅੱਜ ਉਹ ਲੋਕ ਆਪ ਵੀ ਝੁਲਸ ਰਹੇ ਹਨ। ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਵਾਅਦਿਆਂ ਦੇ ਮੋਰਚੇ ਤੇ ਹਾਰਦੀ ਵੇਖ ਕੇ ਉਹ ਭਾਜਪਾ-ਕਾਂਗਰਸ ਲੜਾਈ ਵਿਚ ਤਾਂ ਸ਼ਾਇਦ ਅੱਗੇ ਹੋ ਜਾਣਗੇ ਪਰ ਕੇਂਦਰੀ ਸਰਕਾਰ ਵੀ ਪੂਰੀ ਤਰ੍ਹਾਂ ਹਾਰ ਦੇ ਰਾਹ ਪੈ ਗਈ ਹੈ। ਕਿਸਾਨਾਂ ਨੂੰ ਇਕ ਪੁਖ਼ਤਾ ਹੱਲ ਚਾਹੀਦਾ ਹੈ ਜਿਸ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸਰਕਾਰ ਉਤੇ ਹੋਵੇ। ਸਰਕਾਰ ਦਾ ਖ਼ਰਚਾ ਇਸ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ, ਮੌਤਾਂ ਅਤੇ ਰੇਲ ਗੱਡੀਆਂ ਦੀ ਦੇਰੀ ਦੇ ਖ਼ਰਚੇ ਨਾਲੋਂ ਘੱਟ ਹੋਵੇਗਾ ਪਰ ਅਫ਼ਸੋਸ ਕਿਸੇ ਨੂੰ ਇਸ ਬਾਰੇ ਚਿੰਤਾ ਹੀ ਕੋਈ ਨਹੀਂ ਬਲਕਿ ਉਹ ਇਕ-ਦੂਜੇ ਉਤੇ ਇਲਜ਼ਾਮ ਲਾਉਣ ਵਿਚ ਹੀ ਮਸਰੂਫ਼ ਹਨ। ਆਮ ਲੋਕ ਵੀ ਕਿਸਾਨਾਂ ਨੂੰ ਕੋਸ ਰਹੇ ਹਨ ਜਦਕਿ ਉਹ ਅਪਣੇ ਵਲ ਝਾਤ ਮਾਰ ਕੇ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸ਼ਹਿਰੀ ਆਬਾਦੀ ਇਸ ਪ੍ਰਦੂਸ਼ਣ ਵਿਚ ਕਿੰਨਾ ਵੱਡਾ ਹਿੱਸਾ ਸਾਰਾ ਸਾਲ ਪਾਈ ਰਖਦੀ ਹੈ। ਇਕ-ਇਕ ਘਰ ਵਿਚ ਕਿੰਨੇ ਹੀ ਏ.ਸੀ., ਕਿੰਨੀਆਂ ਗੱਡੀਆਂ, ਤੇਲ ਬਾਲ ਕੇ ਹਵਾ ਨੂੰ ਪ੍ਰਦੂਸ਼ਤ ਕਰ ਰਹੀਆਂ ਹਨ। ਕਿਸਾਨ ਜੇ ਕਣਕ ਛੇਤੀ ਨਹੀਂ ਬੀਜੇਗਾ ਤਾਂ ਤੁਹਾਡੇ ਘਰਾਂ ਵਾਸਤੇ ਕਣਕ ਵਿਦੇਸ਼ਾਂ ਵਿਚੋਂ ਚਾਰ ਗੁਣਾ ਕੀਮਤ ਤੇ ਮੰਗਵਾਉਣੀ ਪਵੇਗੀ ਅਤੇ ਗ਼ਰੀਬ ਕਿਸਾਨ ਭੁੱਖਾ ਮਰ ਜਾਵੇਗਾ।ਹੁਣ ਹਰ ਕਿਸੇ ਲਈ ਸਾਫ਼ ਹਵਾ ਵਾਸਤੇ ਅਪਣੀ ਨਿਜੀ/ਸਿਆਸੀ/ਧਾਰਮਕ ਸੋਚ ਨੂੰ ਛੱਡ ਕੇ ਇਕਜੁਟ ਹੋਣ ਦਾ ਸਮਾਂ ਹੈ। ਕੁਦਰਤ ਨਾਲ ਧੋਖਾ ਕਰਾਂਗੇ ਤਾਂ ਕੀਮਤ ਸਾਰਿਆਂ ਨੂੰ ਚੁਕਾਉਣੀ ਪਵੇਗੀ। ਅਸੀ ਨਾਸਮਝ ਲੋਕ ਕੁਦਰਤ ਨੂੰ ਭੰਡਦੇ ਹਾਂ ਪਰ ਕੁਦਰਤ ਸਾਨੂੰ ਬਰਾਬਰ ਦੇ ਦੋਸ਼ੀ ਮੰਨਦੀ ਹੈ। ਅਪਣੇ ਅੰਦਰ ਦੀ ਜ਼ਮੀਰ ਨੂੰ ਜਗਾਉ।                   -ਨਿਮਰਤ ਕੌਰ

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement