ਸੌਦਾ ਸਾਧ ਨਾਲ ਜੁੜੀ ਗ਼ਲਤੀ ਕਾਰਨ ਬਣਿਆ 'ਤਨਖ਼ਾਹੀਆ' ਸਿੱਖ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਸਕਦਾ ਹੈ?
Published : Nov 30, 2017, 11:28 pm IST
Updated : Nov 30, 2017, 5:58 pm IST
SHARE ARTICLE

ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੇ ਸੁਪਨੇ ਵਿਚ ਵੀ ਕਦੇ ਸੌਦਾ ਸਾਧ ਵਰਗਿਆਂ ਦੇ ਮੱਥੇ ਲਗਣਾ ਪ੍ਰਵਾਨ ਨਾ ਕੀਤਾ ਹੋਵੇ ਤੇ ਸਿੱਖੀ ਸਿਧਾਂਤਾਂ ਤੋਂ ਜ਼ਰਾ ਜਿੰਨਾ ਵੀ ਨਾ ਥਿੜਕਿਆ ਹੋਵੇ। ਤਨਖ਼ਾਹ ਲਵਾਉਣ ਮਗਰੋਂ, ਕੋਈ ਵੀ ਤਨਖ਼ਾਹੀਆ ਹਰ ਕੰਮ ਲਈ ਯੋਗ ਸਿੱਖ ਮੰਨਿਆ ਜਾ ਸਕਦਾ ਹੈ ਪਰ ਬਹੁਤ ਵੱਡੇ ਅਹੁਦਿਆਂ ਲਈ ਤਾਂ ਮਾੜਾ ਜਿਹਾ ਦਾਗ਼ ਵੀ ਰੁਕਾਵਟ ਬਣ ਜਾਣਾ ਚਾਹੀਦਾ ਹੈ। ਪਰ ਸ਼ਾਇਦ ਕੁੱਝ ਲੋਕ ਠੀਕ ਹੀ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਹੁਣ ਧਰਮ ਦਾ ਕੇਂਦਰ ਨਹੀਂ ਰਹੀ ਸਗੋਂ ਸਿਆਸਤ ਦਾ ਕੇਂਦਰ ਬਣ ਚੁੱਕੀ ਹੈ ਤੇ ਸਿਆਸਤ ਵਿਚ ਸੱਭ ਕੁੱਝ ਜਾਇਜ਼ ਹੁੰਦਾ ਹੈ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਵਿਚ ਗੋਬਿੰਦ ਸਿੰਘ ਲੌਂਗੋਵਾਲ ਦੀ ਜਿੱਤ ਨੂੰ ਸੁਖਬੀਰ ਸਿੰਘ ਬਾਦਲ ਦੀ ਜਿੱਤ ਮੰਨਿਆ ਜਾ ਰਿਹਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਗੋਦ ਲਏ ਪੁੱਤਰ ਦੇ, ਸ਼੍ਰੋਮਣੀ ਕਮੇਟੀ ਦੇ ਮੁਖੀ ਵਜੋਂ ਚੁਣੇ ਜਾਣ ਨੂੰ ਮੁੜ ਤੋਂ ਸਿੱਖੀ ਸੋਚ ਨੂੰ ਬਲ ਮਿਲਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਪਰ ਪ੍ਰੋ. ਬਡੂੰਗਰ ਵੀ ਤਾਂ ਸੁਖਬੀਰ ਸਿੰਘ ਬਾਦਲ ਦੇ ਖ਼ਾਸ ਬੰਦੇ ਸਨ ਅਤੇ ਲੋਂਗਵਾਲ ਦੀ ਜਿੱਤ ਉਤੇ ਖ਼ੁਸ਼ੀ ਦਾ ਮਤਲਬ ਕੀ ਇਹ ਲਿਆ ਜਾਏ ਕਿ ਪ੍ਰੋ. ਬਡੂੰਗਰ ਸਿੱਖੀ ਸੋਚ ਨਾਲ ਜੁੜੇ ਹੋਏ ਨਹੀਂ ਸਨ?ਇਸ ਚੋਣ ਵਲ ਪ੍ਰਵਾਸੀ ਅਤੇ ਭਾਰਤ 'ਚ ਵਸਦੇ ਸਾਰੇ ਸਿੱਖਾਂ ਦੀਆਂ ਨਜ਼ਰਾਂ ਲਗੀਆਂ ਹੋਈਆਂ ਸਨ। ਕਾਰਨ ਇਹ ਕਿ ਅੱਜ ਦਾ ਸਹੀ ਸਿੱਖ ਸੋਚ ਨਾਲ ਪ੍ਰਣਾਇਆ ਹੋਇਆ ਸਿੱਖ, ਸ਼੍ਰੋੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਸੀ। ਸ਼ਾਇਦ ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਵਿਚ ਸੋਚ ਦੀ ਇਹ ਵੰਡ ਬੜੀ ਖੁੱਲ੍ਹ ਕੇ ਸਾਹਮਣੇ ਆਈ। ਗੋਬਿੰਦ ਸਿੰਘ ਲੌਂਗੋਵਾਲ ਬਾਰੇ ਇਹ ਤਾਂ ਸਾਫ਼ ਹੈ ਕਿ ਉਨ੍ਹਾਂ ਦੇ ਮੁਖੀ ਬਣਨ ਨੂੰ ਲੈ ਕੇ ਸਾਰਿਆਂ ਦੀ ਰਾਏ ਇਕ ਨਹੀਂ ਬਣ ਸਕੀ। ਧੜਿਆਂ ਤੋਂ ਨਿਰਲੇਪ ਪਰ ਗੁਰਮਤਿ ਨੂੰ ਪ੍ਰਣਾਏ ਸਿੱਖ ਇਹੀ ਮੰਗਦੇ ਸਨ ਕਿ ਸ਼੍ਰੋਮਣੀ ਕਮੇਟੀ ਅਪਣੇ ਮਿਥੇ ਕਿਰਦਾਰ ਮੁਤਾਬਕ ਹਰ ਉਹ ਕੰਮ ਕਰੇ ਜੋ ਗੁਰੂਆਂ ਦੇ ਗਿਆਨ ਨੂੰ ਅੱਗੇ ਵਧਾਵੇ। ਰੁਮਾਲਿਆਂ ਵਿਚ ਲਪੇਟੀ ਗੁਰਬਾਣੀ ਨੂੰ ਬਾਹਰ ਕੱਢ ਕੇ ਲੋਕਾਂ ਵਿਚ ਪ੍ਰਚਾਰਿਆ ਜਾਵੇ ਅਤੇ ਸਿੱਖ ਧਰਮ ਵਿਚ ਆਈਆਂ ਕੁਰੀਤੀਆਂ ਨੂੰ ਬਾਹਰ ਕਢਿਆ ਜਾਵੇ। ਸ਼ੁਰੂਆਤ ਸ਼੍ਰੋਮਣੀ ਕਮੇਟੀ ਤੋਂ ਹੀ ਹੋ ਸਕਦੀ ਹੈ ਕਿਉਂਕਿ ਸਾਰੇ ਗੁਰੂਘਰ ਇਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਹੀ ਚਲਦੇ ਹਨ ਅਤੇ ਗੁਰੂ ਘਰਾਂ ਦੀ ਗੋਲਕ ਦੀ ਸਹੀ ਵਰਤੋਂ ਹੀ ਸੁਧਾਰ ਦਾ ਪਹਿਲਾ ਕਦਮ ਹੈ। ਡੇਰਾਵਾਦ ਦੀਆਂ ਪੰਜਾਬ ਵਿਚ ਜੜ੍ਹਾਂ ਪਸਰਨੀਆਂ ਸ਼੍ਰੋਮਣੀ ਕਮੇਟੀ ਦੀ ਹਾਰ ਹੈ। ਪਰ ਜਿਸ ਸਿਆਸਤਦਾਨ ਨੂੰ ਐਸ.ਜੀ.ਪੀ.ਸੀ. ਦਾ ਮੁਖੀ ਚੁਣਿਆ ਗਿਆ ਹੈ, ਉਸ ਉਤੇ ਦੋਸ਼ ਲੱਗਾ ਸੀ ਕਿ ਕੁੱਝ ਸਮਾਂ ਪਹਿਲਾਂ ਹੀ ਉਹ ਬਲਾਤਕਾਰੀ ਅਤੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਕੋਲੋਂ ਹਮਾਇਤ ਲੈਣ ਗਿਆ ਸੀ ਤੇ ਅਕਾਲ ਤਖ਼ਤ ਨੇ ਉਸ ਨੂੰ 'ਤਨਖ਼ਾਹ' ਵੀ ਲਾਈ ਸੀ। ਸੌਦਾ ਸਾਧ ਕੋਲ ਜਾਣ ਦੇ ਅਮਲ ਨਾਲ ਜੁੜੇ ਹੋਏ ਕਿਸੇ ਸਿੱਖ ਦਾ ਸਿੱਖਾਂ ਦੀ ਸੱਭ ਤੋਂ ਵੱਡੀ ਧਾਰਮਕ ਜਥੇਬੰਦੀ ਦਾ ਪ੍ਰਧਾਨ ਬਣ ਜਾਣਾ, ਸ਼ਾਇਦ ਸਿਆਸਤਦਾਨ ਸੁਖਬੀਰ ਸਿੰਘ ਬਾਦਲ ਦੀ ਜਿੱਤ ਹੋ ਸਕਦੀ ਹੈ ਪਰ ਸਿੱਖ ਪੰਥ ਦੀ ਤਾਂ ਇਸ ਵਿਚ ਹਾਰ ਹੀ ਹੋਈ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੇ ਸੁਪਨੇ ਵਿਚ ਵੀ ਕਦੇ ਸੌਦਾ ਸਾਧ ਵਰਗਿਆਂ ਦੇ ਮੱਥੇ ਲਗਣਾ ਪ੍ਰਵਾਨ ਨਾ ਕੀਤਾ ਹੋਵੇ ਤੇ ਸਿੱਖੀ ਸਿਧਾਂਤਾਂ ਤੋਂ ਜ਼ਰਾ ਜਿੰਨਾ ਵੀ ਨਾ ਥਿੜਕਿਆ ਹੋਵੇ। ਤਨਖ਼ਾਹ ਲਵਾਉਣ ਮਗਰੋਂ, ਕੋਈ ਵੀ 'ਤਨਖ਼ਾਹੀਆ' ਹਰ ਕੰਮ ਲਈ ਯੋਗ ਸਿੱਖ ਮੰਨਿਆ ਜਾ ਸਕਦਾ ਹੈ ਪਰ ਬਹੁਤ ਵੱਡੇ ਅਹੁਦਿਆਂ ਲਈ ਤਾਂ ਮਾੜਾ ਜਿਹਾ ਦਾਗ਼ ਵੀ ਰੁਕਾਵਟ ਬਣ ਜਾਣਾ ਚਾਹੀਦਾ ਹੈ। ਪਰ ਸ਼ਾਇਦ ਕੁੱਝ ਲੋਕ ਠੀਕ ਹੀ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਹੁਣ ਧਰਮ ਦਾ ਕੇਂਦਰ ਨਹੀਂ ਰਹੀ ਸਗੋਂ ਸਿਆਸਤ ਦਾ ਕੇਂਦਰ ਬਣ ਚੁੱਕੀ ਹੈ ਤੇ ਸਿਆਸਤ ਵਿਚ ਸੱਭ ਕੁੱਝ ਜਾਇਜ਼ ਹੁੰਦਾ ਹੈ। 


ਨਫ਼ਰਤ ਪੈਦਾ ਕਰ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼!

ਭਾਰਤ ਅਪਣੇ ਆਪ ਨੂੰ ਧਰਮ ਨਿਰਪੱਖ ਦੇਸ਼ ਆਖਦਾ ਹੈ। ਸੰਵਿਧਾਨ ਧਰਮ ਨਿਰਪੱਖ ਸੋਚ ਨੂੰ ਸਾਹਮਣੇ ਰੱਖ ਕੇ ਲਿਖਿਆ ਗਿਆ ਸੀ।  ਆਮ ਭਾਰਤੀ ਬਚਪਨ ਵਿਚ ਪਹਿਲਾ ਪਾਠ ਇਹੀ ਪੜ੍ਹਦਾ ਹੈ ਅਤੇ ਇਸੇ ਗੱਲ ਨੂੰ ਦਿਲ ਵਿਚ ਬੰਨ੍ਹ ਲੈਂਦਾ ਹੈ। ਪਰ ਸਾਡੇ ਸਿਆਸਤਦਾਨ ਕਿਸੇ ਹੋਰ ਹੀ ਮਿੱਟੀ ਵਿਚੋਂ ਢਲੇ, ਇਸ ਗੱਲ ਨੂੰ ਨਾ ਹੀ ਮੰਨਦੇ ਹਨ ਅਤੇ ਨਾ ਹੀ ਇਸ ਸੋਚ ਨੂੰ ਅਪਣੀਆਂ ਨੀਤੀਆਂ ਵਿਚ ਢਾਲਦੇ ਹਨ। ਜਿਸ ਤਰ੍ਹਾਂ ਘੱਟ ਗਿਣਤੀਆਂ, ਖ਼ਾਸ ਕਰ ਕੇ ਸਿੱਖਾਂ ਨਾਲ ਪੰਜਾਬ ਵਿਚ ਵਿਤਕਰਾ ਹੋਇਆ ਹੈ, ਸਾਫ਼ ਹੈ ਕਿ ਸਿੱਖਾਂ ਨੂੰ ਕੁੱਝ ਦੇਣਾ (ਬਹੁਤਾ ਖੋਹਣਾ) ਕੁੱਝ ਲੋਕਾਂ (ਆਗੂਆਂ) ਦੀ ਮਜਬੂਰੀ ਸੀ, ਦਿਲੀ ਚਾਹਤ ਨਹੀਂ। ਪਾਣੀ ਤੋਂ ਲੈ ਕੇ ਪੰਜਾਬੀ ਬੋਲੀ ਤਕ ਹਰ ਮਾਮਲੇ ਵਿਚ, ਰਾਜੀਵ ਗਾਂਧੀ ਦੇ ਹੁੰਦਿਆਂ ਸਿੱਖਾਂ ਨਾਲ ਧੋਖਾ ਹੀ ਹੁੰਦਾ ਰਿਹਾ ਹੈ। ਜਿਸ ਤਰ੍ਹਾਂ ਸਿੱਖਾਂ ਨਾਲ ਪੰਜਾਬ ਵਿਚ ਮਤਰਏ ਪੁੱਤਰ ਵਾਲਾ ਸਲੂਕ ਕੀਤਾ ਗਿਆ ਹੈ, ਉਸੇ ਤਰ੍ਹਾਂ ਦਾ ਸਲੂਕ ਮੁਸਲਮਾਨਾਂ ਨਾਲ ਗੁਜਰਾਤ ਵਿਚ ਹੋਇਆ ਹੈ। ਕਾਂਗਰਸ ਪਾਰਟੀ ਅੰਦਰ ਸਿੱਖ-ਵਿਰੋਧੀ ਸੋਚ ਵਿਚ ਵੱਡੀ ਤਬਦੀਲੀ ਆਈ ਹੈ, ਖ਼ਾਸ ਕਰ ਕੇ ਇਕ ਸਿੱਖ ਪ੍ਰਧਾਨ ਮੰਤਰੀ ਅਤੇ ਪੰਜਾਬ ਵਿਚ ਕਾਂਗਰਸੀ ਸਿੱਖ ਮੁੱਖ ਮੰਤਰੀ ਕਾਰਨ। ਪਰ ਮੁਸਲਮਾਨਾਂ ਨਾਲ ਭਾਜਪਾ ਦਾ ਰਿਸ਼ਤਾ ਅਜੇ ਵੀ ਨਫ਼ਰਤ ਵਾਲਾ ਹੀ ਬਣਿਆ ਹੋਇਆ ਹੈ। 

ਅੱਜ ਗੁਜਰਾਤ ਵਿਧਾਨ ਸਭਾ ਦੀ ਚੋਣ ਭਾਜਪਾ ਅਤੇ ਰਾਹੁਲ ਗਾਂਧੀ ਦੀ ਇੱਜ਼ਤ ਦਾ ਸਵਾਲ ਬਣੀ ਹੋਈ ਹੈ। ਦੋਵੇਂ ਪਾਰਟੀਆਂ ਧਰਮ ਨੂੰ ਪਿਆਦਾ ਬਣਾ ਕੇ ਲੋਕਾਂ ਨੂੰ ਵੰਡ ਰਹੀਆਂ ਹਨ। ਭਾਜਪਾ ਚੋਣਾਂ ਵਿਚ ਅਪਣੀ ਨਜ਼ਰ ਆ ਰਹੀ ਹਾਰ ਤੋਂ ਇਸ ਕਦਰ ਘਬਰਾਈ ਹੋਈ ਹੈ ਕਿ ਉਹ ਰਾਹੁਲ ਦੇ ਧਰਮ ਉਤੇ ਵੀ ਸਵਾਲ ਉਠਾ ਰਹੀ ਹੈ। ਗੁਜਰਾਤ ਵਿਚ ਕਿਹਾ ਜਾ ਰਿਹਾ ਹੈ ਕਿ ਭਾਜਪਾ ਹਾਰ ਗਈ ਤਾਂ ਮੁੜ ਤੋਂ ਹਿੰਦੂਆਂ ਨੂੰ ਮਾਰਿਆ ਜਾਵੇਗਾ। ਗੁਜਰਾਤ ਦੀ ਚੋਣ ਵਿਚ ਕਾਂਗਰਸ ਤੋਂ ਪੁਛਿਆ ਜਾ ਰਿਹਾ ਹੈ ਕਿ ਉਹ ਮੰਦਰ (ਯਾਨੀ ਕਿ ਉੱਤਰ ਪ੍ਰਦੇਸ਼ ਵਿਚ ਰਾਮ ਮੰਦਰ) ਬਣਾਉਣਗੇ ਜਾਂ ਨਹੀਂ? ਗੁਜਰਾਤ ਵਿਚ ਬਹੁਗਿਣਤੀ ਹਿੰਦੂਆਂ ਨੂੰ ਡਰਾਇਆ ਜਾ ਰਿਹਾ ਹੈ ਕਿ ਕਾਂਗਰਸ ਆ ਗਈ ਤਾਂ ਮੁਸਲਮਾਨ, ਗੁਜਰਾਤ ਵਿਚ ਛਾ ਜਾਣਗੇ। ਪ੍ਰਧਾਨ ਮੰਤਰੀ ਵੀ ਇਸ ਗ਼ਲਤ ਵਿਚਾਰ ਨੂੰ ਹਵਾ ਦੇਣ ਵਾਲਿਆਂ ਵਿਚ ਸ਼ਾਮਲ ਹਨ। ਇਨ੍ਹਾਂ ਗ਼ਲਤ-ਬਿਆਨੀਆਂ ਨਾਲ ਭਾਜਪਾ ਗੁਜਰਾਤ ਜਿੱਤ ਜ਼ਰੂਰ ਸਕਦੀ ਹੈ ਪਰ ਅਜਿਹੀ ਜਿੱਤ, ਭਾਰਤ ਦੇ ਭਵਿੱਖ ਬਾਰੇ ਕੀ ਸੁਨੇਹਾ ਦੇਵੇਗੀ? ਕੀ ਪੂਰਾ ਭਾਰਤ ਇਸ ਤਰ੍ਹਾਂ ਡਰ ਨਾਲ ਵੋਟ ਪਾਉਣ ਦੇ ਦੌਰ ਵਿਚ ਦਾਖ਼ਲ ਹੋ ਰਿਹਾ ਹੈ ਜਿੱਥੇ ਮੁੱਠੀ ਭਰ ਲੋਕਾਂ ਨੂੰ ਬਹੁਗਿਣਤੀ ਦੁਸ਼ਮਣ ਮੰਨਣਾ ਸ਼ੁਰੂ ਕਰ ਦੇਵੇਗੀ? ਕੀ ਭਾਰਤ ਵਿਚ ਵਿਕਾਸ ਦਾ ਮੁੱਦਾ ਹੀ ਖ਼ਤਮ ਹੋ ਚੁੱਕਾ ਹੈ?  -ਨਿਮਰਤ ਕੌਰ

SHARE ARTICLE
Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement