ਸ਼੍ਰੋਮਣੀ ਕਮੇਟੀ ਸੂਰਜ ਨੂੰ ਰੁੱਤਾਂ ਦਾ ਜਨਮ ਦਾਤਾ ਮੰਨਦੀ ਹੈ ਜਾਂ ਚੰਨ ਨੂੰ?
Published : Sep 13, 2017, 1:01 pm IST
Updated : Sep 13, 2017, 7:31 am IST
SHARE ARTICLE

ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ 'ਤੇ ਖੜੀ ਹੈ ਅਤੇ ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਤੇ ਕੈਪਲਰ (1571-1630) ਨੇ ਗਣਿਤ ਰਾਹੀਂ ਇਹ ਸਾਬਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਉ (1564-1642) ਨੇ ਪ੍ਰਯੋਗ ਰਾਹੀਂ ਸਾਬਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦਵਾਲੇ, ਇਕ ਖ਼ਾਸ ਰਫ਼ਤਾਰ ਅਤੇ ਇਕ ਖ਼ਾਸ ਦੂਰੀ 'ਤੇ ਰਹਿ ਕੇ ਚੱਕਰ ਲਾਉਂਦੇ ਹਨ। 

ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਉ ਨਾਲ ਕਿਵੇਂ ਸਿਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਅਖ਼ੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ ਸਮਝ ਆਈ ਤਾਂ ਉਨ੍ਹਾਂ ਨੂੰ ਅਪਣੇ ਪੂਰਵਜਾਂ ਵੱਲੋਂ ਕੀਤੀ ਗ਼ਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਉ ਨਾਲ ਜ਼ਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਸਦੀਆਂ ਪਿੱਛੋਂ, 1992 ਈ. ਵਿਚ ਪਿਛਲਾ ਫ਼ੈਸਲਾ ਖ਼ਾਰਜ ਕਰ ਦਿਤਾ ਗਿਆ। ਪੋਪ ਜੋਹਨਪਾਲ (ਦੂਜਾ) ਨੇ ਗੈਲੀਲੀਉ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਤੁਸੀ ਸਹੀ ਸੀ, ਅਸੀ ਸਾਰੇ ਹੀ ਗ਼ਲਤ ਸੀ। ਅੱਜ ਇਹ ਘੋੜੇ ਚੜ੍ਹੀ ਸੱਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਅਪਣੇ ਧੁਰੇ ਦੁਆਲੇ ਲਗਭਗ 1037 ਮੀਲ ਪ੍ਰਤੀ ਘੰਟਾ (ਭੂ-ਮੱਧ ਰੇਖਾ ਉੱਪਰ) ਦੀ ਰਫ਼ਤਾਰ ਨਾਲ ਘੁੰਮਦੀ ਹੈ। 


ਇਸ ਕਾਰਨ ਧਰਤੀ ਉਤੇ ਦਿਨ ਤੇ ਰਾਤ ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ, ਉਥੇ ਸੂਰਜ ਦੀ ਰੋਸ਼ਨੀ ਪੈਣ ਕਾਰਨ ਦਿਨ ਹੁੰਦਾ ਹੈ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ ਲਗਭਗ 92962000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ, ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (“ropical year) ਕਿਹਾ ਜਾਂਦਾ ਹੈ। ਧਰਤੀ 'ਤੇ ਰੁੱਤਾਂ ਇਸੇ ਮੁਤਾਬਿਕ ਬਦਲਦੀਆਂ ਹਨ। 

ਧਰਤੀ ਦੇ ਸੂਰਜ ਦੁਆਲੇ ਇਸ ਚੱਕਰ ਵਿਚ ਦੋ ਦਿਨ ਅਜਿਹੇ ਆਉਂਦੇ ਹਨ, ਜਿਹੜੇ ਉੱਤਰੀ ਅਰਧ ਗੋਲੇ ਵਿਚ ਦਿਨ ਵਡੇ ਤੋਂ ਵੱਡਾ ਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ। ਉਸ ਵੇਲੇ ਦਖਣੀ ਅਰਧ ਗੋਲੇ ਵਿਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ ਹੈ। ਸਾਲ ਵਿਚ ਦੋ ਦਿਨ ਅਜਿਹੇ ਵੀ ਆਉਂਦੇ ਹਨ ਜਦੋਂ ਸਾਰੀ ਧਰਤੀ ਤੇ ਦਿਨ ਅਤੇ ਰਾਤ ਬਾਰਬਰ ਹੁੰਦੇ ਹਨ। ਭਾਵੇਂ ਸਾਨੂੰ ਇਹ ਪੜ੍ਹਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿਚ ਛਿੱਪ ਜਾਂਦਾ ਹੈ ਪਰ ਅਜਿਹਾ ਸਾਲ ਵਿਚ ਦੋ ਕੁ ਦਿਨ ਹੀ ਹੁੰਦਾ ਹੈ, ਜਦੋਂ ਸੂਰਜ ਪੂਰਬ ਭਾਵ 90 ਤੋਂ ਨਿਕਲਦਾ ਹੈ। 


ਉਸ ਤੋਂ ਅਗਲੇ ਦਿਨ ਇਹ 89 ਜਾਂ 91 ਤੋਂ ਚੜ੍ਹਦਾ ਹੈ। ਸੂਰਜ ਦੇ ਚੜ੍ਹਣ ਦੀ ਦਿਸ਼ਾ ਲਗਭਗ 62 ਤੋਂ 117 ਇਸੇ ਤਰ੍ਹਾਂ ਹੀ ਬਦਲਦੀ ਰਹਿੰਦੀ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ। ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ। (ਪੰਨਾ 1108) ਧਰਤੀ ਦੇ ਧੁਰੇ ਦਾ ਲਗਭਗ 23.5 ਝੁਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਸੂਰਜ ਦੀ ਰੋਸ਼ਨੀ ਅਤੇ ਗਰਮੀ ਵਧਦੀ-ਘਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ। 


ਚੰਨ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ ਦਿਨ ਦਾ ਇਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਨ ਦਾ ਧਰਤੀ ਦੁਆਲੇ ਇਕ ਚੱਕਰ ਦਾ 27.32 ਦਿਨ (27 ਦਿਨ 7 ਘੰਟੇ 43 ਮਿੰਟ) ਸਮਾਂ ਬਣਦਾ ਹੈ ਪਰ ਇਸੇ ਸਮੇਂ ਦੌਰਾਨ ਧਰਤੀ ਜੋ ਸੂਰਜ ਦੁਆਲੇ ਘੁੰਮਦੀ ਹੈ, ਲਗਭਗ 27 ਦਿਨ ਅੱਗੇ ਵੱਧ ਜਾਂਦੀ ਹੈ ਤਾਂ ਇਹ ਵਧੇ ਹੋਏ ਫ਼ਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਨ ਨੂੰ 29.53 (29 ਦਿਨ 12 ਘੰਟੇ 44 ਮਿੰਟ) ਦਿਨ ਲਗਦੇ ਹਨ। ਇਸ ਨੂੰ ਚੰਨ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ ਮੱਸਿਆ (ਅਮੰਤਾ) ਜਾਂ ਪੁੰਨਿਆ ਤੋਂ ਪੁੰਨਿਆ (ਪੂਰਨਮੰਤਾ) ਤਾਂਈ ਗਿਣਿਆ ਜਾਂਦਾ ਹੈ। ਚੰਨ ਦੇ ਸਾਲ ਵਿਚ 12 ਮਹੀਨੇ ਹੁੰਦੇ ਹਨ, ਚੰਨ ਦੇ ਸਾਲ ਦੀ ਲੰਮਾਈ 354.37 ਦਿਨ ਮੰਨੀ ਗਈ ਹੈ। ਚੰਨ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਇਕ ਸਾਲ ਵਿਚ 11 ਦਿਨ, ਦੋ ਸਾਲਾਂ ਵਿਚ 22. ਜਦੋਂ ਚੰਨ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਜੋੜ ਦਿਤਾ ਜਾਂਦਾ ਹੈ। ਇਸ ਨਾਲ ਚੰਨ ਦੇ ਸਾਲ ਵਿਚ 384/85 ਦਿਨ ਹੋ ਜਾਂਦੇ ਹਨ। ਏਹੀ ਕਾਰਨ ਹੈ ਕਿ ਚੰਨ ਦੇ ਸਾਲ ਜਾਂ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਬਣਦਾ। 


ਹੈਰਾਨੀ ਹੁੰਦੀ ਹੈ ਜਦੋਂ ਅਪਣੇ ਆਪ ਨੂੰ ਸ਼੍ਰੋਮਣੀ ਸਮਝਣ ਵਾਲੀ ਕਮੇਟੀ, ਬਸੰਤ ਰੁੱਤ ਦਾ ਅਰੰਭ, ਚੰਨ ਦੇ ਕੈਲੰਡਰ ਮੁਤਾਬਕ ਮਾਘ ਸੁਦੀ 5 ਨੂੰ ਹੀ ਮਨਾਉਂਦੀ ਹੈ, ਜੋ ਇਸ ਸਾਲ 1 ਫ਼ਰਵਰੀ ਨੂੰ ਸੀ। ਹਰ ਸਾਲ ਮਾਘ ਸੁਦੀ ਪੰਚਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦਵਾਰਿਆਂ ਵਿਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ। ਸਨਾਤਨ ਧਰਮ ਵਿਚ ਇਹ ਦਿਨ ਮਿਥਹਾਸਕ ਦੇਵੀ ਸਰਸਵਤੀ ਦਾ ਜਨਮ ਦਿਨ ਹੈ। ਜੋ ਹਰ ਸਾਲ ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਹੈ, ਜਿਸ ਨੂੰ ਆਮ ਲੋਕਾਂ ਵਿਚ ਪ੍ਰਚੱਲਤ ਕਰਨ ਲਈ ਬਸੰਤ ਨੂੰ ਇਸ ਨਾਲ ਜੋੜ ਦਿਤਾ ਗਿਆ ਹੈ। ਬਸੰਤ ਤਾਂ ਇਕ ਰੁੱਤ ਹੈ, ਉਹ ਰੁੱਤ ਜਦੋਂ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ ਖ਼ਤਮ ਹੋਣ ਪਿਛੋਂ ਬਨਸਪਤੀ ਵਿਚ ਖੇੜਾ ਆਉਂਦਾ ਹੈ। ਇਸ ਦਾ ਸਿੱਧਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਨ ਨਾਲ। ਮਾਘ ਸੁਦੀ 5 ਨੂੰ ਮਨਾਈ ਜਾਣ ਵਾਲੀ ਬਸੰਤ 2015 ਈ. ਵਿਚ 24 ਜਨਵਰੀ 2016 ਈ. ਵਿਚ 12 ਫ਼ਰਵਰੀ ਅਤੇ ਇਸ ਸਾਲ 1 ਫ਼ਰਵਰੀ ਨੂੰ ਆਈ ਸੀ। ਹੁਣ 2018 ਈ. ਵਿਚ 22 ਜਨਵਰੀ, 2019 ਈ. ਵਿਚ 10 ਫ਼ਰਵਰੀ ਤੇ 2020 ਈ. ਵਿਚ 30 ਜਨਵਰੀ ਨੂੰ ਆਵੇਗੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਕੇਂਦਰੀ ਸੰਸਥਾ ਇਹ ਗੱਲ ਸਮਝਣ ਤੋਂ ਅਸਮਰੱਥ ਹੈ ਕਿ ਕਿਸੇ ਵੀ ਰੁੱਤ ਦਾ ਆਰੰਭ ਇਸ ਤਰ੍ਹਾਂ ਡੱਡੂ ਛੱੜਪਿਆਂ ਨਾਲ ਨਹੀਂ ਹੁੰਦਾ ਸਗੋਂ ਰੁੱਤ ਦਾ ਆਰੰਭ ਤਾਂ ਇਕ ਖ਼ਾਸ ਸਮੇਂ ਉਤੇ ਹੁੰਦਾ ਹੈ। ਉਨ੍ਹਾਂ ਨੂੰ ਕੋਈ ਵੀ ਸਵਾਲ ਪੁੱਛ ਕੇ ਵੇਖੋ, ਸਾਰੇ ਸਵਾਲਾਂ ਦਾ ਇਕ ਹੀ ਜਵਾਬ ਹੁੰਦਾ ਹੈ ਤੇ ਉਹ ਇਹ ਹੈ ਕਿ ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ”ਚਲੀ ਜਾ ਰਹੀ ਹੈ, ਭਾਵੇਂ ਇਹ ਮਰਯਾਦਾ, ਗੁਰਬਾਣੀ ਦੀ ਅਵੱਗਿਆ ਹੀ ਕਰਦੀ ਕਿਉਂ ਨਾ ਹੋਵੇ।


ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਮਕਲੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ 'ਰਾਮਕਲੀ ਮਹਲਾ ੫ ਰੁਤੀ ਸਲੋਕੁ' (ਪੰਨਾ 927) ਦਰਜ ਹੈ। ਇਸ ਸਲੋਕ ਵਿਚ 6 ਰੁੱਤਾਂ ਦਾ ਜ਼ਿਕਰ ਹੈ ਜਿਸ ਅਨੁਸਾਰ ਬਸੰਤ ਰੁੱਤ, ਚੇਤ ਅਤੇ ਵੈਸਾਖ ਮਹੀਨੇ ਵਿਚ ਆਉਂਦੀ ਹੈ।“'ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ'”ਤੇ ਮਾਘ ਅਤੇ ਫੱਗਣ ਮਹੀਨੇ ਵਿਚ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ, ਹਿਮਕਰਰੁਤਿਮਿਨਭਾਵਤੀਮਾਘੁਫਗਣੁਗੁਣਵੰਤਜੀਉ”ਪਰ ਦਰਬਾਰ ਸਾਹਿਬ ਵਿਖੇ ਮਾਘ ਅਤੇ ਫੱਗਣ ਦੇ ਮਹੀਨੇ ਬਸੰਤ ਰਾਗ ਗਾਇਆ ਜਾਂਦਾ ਹੈ। ਅਜਿਹਾ ਕਿਉਂ? ਜੇ ਬਸੰਤ ਰਾਗ ਗਾਉਣਾ ਹੀ ਹੈ ਤਾਂ ਬਸੰਤ ਦੀ ਰੁੱਤ ਵਿਚ ਭਾਵ ਚੇਤ-ਵੈਸਾਖ ਦੇ ਮਹੀਨੇ ਵਿਚ ਕਿਉਂ ਨਹੀਂ? ਇਸ ਸਵਾਲ ਦੇ ਜਵਾਬ ਦੀ ਭਾਲ ਵਿਚ, ਧਰਮ ਪ੍ਰਚਾਰ ਕਮੇਟੀ ਦੇ ਇਕ ਉੱਚ ਅਹੁਦੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਸੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨਾਲ ਸੰਪਰਕ ਕਰੋ। ਉਨ੍ਹਾਂ ਵਲੋਂ ਦਿਤੇ ਨੰਬਰ ਤੇ ਜਦੋਂ ਸਿੰਘ ਸਾਹਿਬ ਨਾਲ ਸੰਪਰਕ ਨਾ ਹੋਇਆ ਤਾਂ, ਉਸੇ ਨਾਮ ਵਾਲੇ ਸਹਾਇਕ ਸਿੰਘ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਇਹ ਤਾਂ ਗੁਰੂ ਅਰਜਨ ਦੇਵ ਜੀ ਵਲੋਂ ਚਲਾਈ ਗਈ ਮਰਯਾਦਾ ਅਨੁਸਾਰ ਹੀ ਮਾਘ-ਫੱਗਣ ਵਿਚ ਬਸੰਤ ਰਾਗ ਦਾ ਗਾਇਣ ਕੀਤਾ ਜਾਂਦਾ ਹੈ। ਉਨ੍ਹਾਂ ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ਦਾ ਹਵਾਲਾ ਦੇ ਕੇ, ਰਾਗ ਆਰੰਭ ਕਰਨ ਵੇਲੇ ਕੀਤੀ ਜਾਣ ਵਾਲੀ ਅਰਦਾਸ ਦੀਆਂ ਪੰਗਤੀਆਂ ਦਾ ਉਚਾਰਨ ਵੀ ਕੀਤਾ। ਜਦੋਂ ਇਹ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਤਾਂ ਬਸੰਤ ਦੀ ਰੁੱਤ, ਚੇਤ-ਵੈਸਾਖ ਵਿਚ ਆਉਂਦੀ ਹੈ ਤਾਂ ਹਿਮਕਰ ਰੁੱਤ ਭਾਵ ਮਾਘ-ਫੱਗਣ ਵਿਚ ਬਸੰਤ ਰਾਗ ਦੇ ਗਾਉਣ ਦੀ ਮਰਯਾਦਾ ਗੁਰੂ ਜੀ ਨੇ ਆਰੰਭ ਕੀਤੀ ਹੋਵੇਗੀ, ਇਹ ਗੱਲ ਮੰਨਣ ਵਿਚ ਨਹੀਂ ਆਉਂਦੀ ਤਾਂ ਜਵਾਬ ਮਿਲਿਆ ਕਿ ਰਾਗ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ, ਤੁਸੀ ਕਿਸੇ ਰਾਗੀ ਜਥੇ ਨਾਲ ਸੰਪਰਕ ਕਰੋ। 


ਉਪਰੋਕਤ ਚਰਚਾ ਤੋਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਰੁੱਤਾਂ ਦਾ ਸਬੰਧ ਧਰਤੀ ਦੁਆਲੇ ਚੰਨ ਦੀ ਚਾਲ ਨਾਲ ਨਹੀਂ ਸਗੋਂ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੋਣ ਕਾਰਨ, ਸ਼੍ਰੋਮਣੀ ਕਮੇਟੀ ਵਲੋਂ ਮਾਘ ਸੁਦੀ ਪੰਚਮੀ ਨੂੰ, ਕਲਪਿਤ ਦੇਵੀ ਸਰਸਵਤੀ ਦੇ ਕਥਿਤ ਜਨਮ ਦਿਨ ਉਤੇ ਉਚੇਚੇ ਕੀਰਤਨ ਅਤੇ ਢਾਡੀ ਦਰਬਾਰ ਕਰਵਾਉਣ ਨੂੰ ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ਤੇ ਗੁਰਬਾਣੀ ਦੀ ਪਰਖ ਕਸਵੱਟੀ ਲਾਉਣ ਦੀ ਸਖ਼ਤ ਲੋੜ ਹੈ। ਬਾਣੀ ਦੀ ਪਾਵਨ ਪੰਗਤੀ 'ਸੂਰਜੁ ਏਕੋ ਰੁਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ' ਤੋਂ ਵੀ ਸਾਨੂੰ ਇਹ ਹੀ ਸੇਧ ਮਿਲਦੀ ਹੈ ਕਿ ਵੱਖ-ਵੱਖ ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਨ ਨਾਲ। ਕਾਸ਼! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਤੇ ਦੇ ਇਸ ਨਿਯਮ ਨੂੰ ਸਮਝ ਸਕਦੀ।

ਹੈਰਾਨੀ ਹੁੰਦੀ ਹੈ ਜਦੋਂ ਅਪਣੇ ਆਪ ਨੂੰ ਸ਼੍ਰੋਮਣੀ ਸਮਝਣ ਵਾਲੀ ਕਮੇਟੀ, ਬਸੰਤ ਰੁੱਤ ਦਾ ਅਰੰਭ, ਚੰਨ ਦੇ ਕੈਲੰਡਰ ਮੁਤਾਬਕ ਮਾਘ ਸੁਦੀ 5 ਨੂੰ ਹੀ ਮਨਾਉਂਦੀ ਹੈ, ਜੋ ਇਸ ਸਾਲ 1 ਫ਼ਰਵਰੀ ਨੂੰ ਸੀ। ਹਰ ਸਾਲ ਮਾਘ ਸੁਦੀ ਪੰਚਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦਵਾਰਿਆਂ ਵਿਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ। ਸਨਾਤਨ ਧਰਮ ਵਿਚ ਇਹ ਦਿਨ ਮਿਥਹਾਸਕ ਦੇਵੀ ਸਰਸਵਤੀ ਦਾ ਜਨਮ ਦਿਨ ਹੈ ਜੋ ਹਰ ਸਾਲ ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਹੈ, ਜਿਸ ਨੂੰ ਆਮ ਲੋਕਾਂ ਵਿਚ ਪ੍ਰਚੱਲਤ ਕਰਨ ਲਈ ਬਸੰਤ ਨੂੰ ਇਸ ਨਾਲ ਜੋੜ ਦਿਤਾ ਗਿਆ ਹੈ। ਬਸੰਤ ਤਾਂ ਇਕ ਰੁੱਤ ਹੈ, ਉਹ ਰੁੱਤ ਜਦੋਂ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ ਖ਼ਤਮ ਹੋਣ ਪਿਛੋਂ ਬਨਸਪਤੀ ਵਿਚ ਖੇੜਾ ਆਉਂਦਾ ਹੈ। ਇਸ ਦਾ ਸਿੱਧਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਨ ਨਾਲ। ਮਾਘ ਸੁਦੀ 5 ਨੂੰ ਮਨਾਈ ਜਾਣ ਵਾਲੀ ਬਸੰਤ 2015 ਈ. ਵਿਚ 24 ਜਨਵਰੀ, 2016 ਈ. ਵਿਚ 12 ਫ਼ਰਵਰੀ ਅਤੇ ਇਸ ਸਾਲ 1 ਫ਼ਰਵਰੀ ਨੂੰ ਆਈ ਸੀ। ਹੁਣ 2018 ਈ. ਵਿਚ 22 ਜਨਵਰੀ, 2019 ਈ. ਵਿਚ 10 ਫ਼ਰਵਰੀ ਤੇ 2020 ਈ. ਵਿਚ 30 ਜਨਵਰੀ ਨੂੰ ਆਵੇਗੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਕੇਂਦਰੀ ਸੰਸਥਾ ਇਹ ਗੱਲ ਸਮਝਣ ਤੋਂ ਅਸਮਰੱਥ ਹੈ ਕਿ ਕਿਸੇ ਵੀ ਰੁੱਤ ਦਾ ਆਰੰਭ ਇਸ ਤਰ੍ਹਾਂ ਡੱਡੂ ਛੱੜਪਿਆਂ ਨਾਲ ਨਹੀਂ ਹੁੰਦਾ। ਸਗੋਂ ਰੁੱਤ ਦਾ ਆਰੰਭ ਤਾਂ ਇਕ ਖ਼ਾਸ ਸਮੇਂ ਉਤੇ ਹੁੰਦਾ ਹੈ। ਉਨ੍ਹਾਂ ਨੂੰ ਕੋਈ ਵੀ ਸਵਾਲ ਪੁੱਛ ਕੇ ਵੇਖੋ, ਸਾਰੇ ਸਵਾਲਾਂ ਦਾ ਇਕ ਹੀ ਜਵਾਬ ਹੁੰਦਾ ਹੈ ਤੇ ਉਹ ਇਹ ਹੈ ਕਿ ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ”ਚਲੀ ਜਾ ਰਹੀ ਹੈ, ਭਾਵੇਂ ਇਹ ਮਰਯਾਦਾ, ਗੁਰਬਾਣੀ ਦੀ ਅਵੱਗਿਆ ਹੀ ਕਿਉਂ ਨਾ ਕਰਦੀ ਹੋਵੇ।


ਉਪਰੋਕਤ ਚਰਚਾ ਤੋਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਰੁੱਤਾਂ ਦਾ ਸਬੰਧ ਧਰਤੀ ਦੁਆਲੇ ਚੰਨ ਦੀ ਚਾਲ ਨਾਲ ਨਹੀਂ ਸਗੋਂ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੋਣ ਕਾਰਨ, ਸ਼੍ਰੋਮਣੀ ਕਮੇਟੀ ਵਲੋਂ ਮਾਘ ਸੁਦੀ ਪੰਚਮੀ ਨੂੰ, ਕਲਪਿਤ ਦੇਵੀ ਸਰਸਵਤੀ ਦੇ ਕਥਿਤ ਜਨਮ ਦਿਨ ਉਤੇ ਉਚੇਚੇ ਕੀਰਤਨ ਅਤੇ ਢਾਡੀ ਦਰਬਾਰ ਕਰਵਾਉਣ ਨੂੰ ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ਤੇ ਗੁਰਬਾਣੀ ਦੀ ਪਰਖ ਕਸਵੱਟੀ ਲਾਉਣ ਦੀ ਸਖ਼ਤ ਲੋੜ ਹੈ। ਬਾਣੀ ਦੀ ਪਾਵਨ ਪੰਗਤੀ 'ਸੂਰਜੁ ਏਕੋ ਰੁਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ' ਤੋਂ ਵੀ ਸਾਨੂੰ ਇਹੀ ਸੇਧ ਮਿਲਦੀ ਹੈ ਕਿ ਵੱਖ-ਵੱਖ ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਨ ਨਾਲ। ਕਾਸ਼! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਤੇ ਦੇ ਇਸ ਨਿਯਮ ਨੂੰ ਸਮਝ ਸਕਦੀ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement