ਤਿੰਨ ਯੂਨੀਵਰਸਟੀਆਂ (ਪੰਜਾਬ, ਰਾਜਸਥਾਨ ਅਤੇ ਦਿੱਲੀ) ਦੇ ਵਿਦਿਆਰਥੀਆਂ ਨੇ ਕਾਂਗਰਸ ਨੂੰ ਕਿਉਂ ਚੁਣਿਆ?
Published : Sep 14, 2017, 10:10 pm IST
Updated : Sep 14, 2017, 4:40 pm IST
SHARE ARTICLE


ਅੱਜ 108 ਲੱਖ ਕਰੋੜ ਦਾ ਕਰਜ਼ਾ ਲੈ ਕੇ ਇਕ ਬੁਲੇਟ ਟਰੇਨ ਗੁਜਰਾਤ ਤੋਂ ਬੰਬਈ ਜਾਣੀ ਤੈਅ ਹੋਈ ਹੈ ਜੋ ਭਾਰਤ ਦੀ ਸ਼ਾਨ ਮੰਨੀ ਜਾਵੇਗੀ। ਨਵੇਂ ਯੁਗ ਦਾ ਆਗ਼ਾਜ਼!! ਸਿਰਫ਼ ਗੁਜਰਾਤ ਦੀਆਂ ਚੋਣਾਂ ਜਿੱਤਣ ਵਾਸਤੇ ਏਨਾ ਖ਼ਰਚਾ ਕੀਤਾ ਜਾ ਰਿਹਾ ਹੈ ਜਦਕਿ ਭਾਰਤ ਦੀਆਂ ਤਕਰੀਬਨ 70% ਰੇਲ ਪਟੜੀਆਂ ਨੂੰ ਮੁਰੰਮਤ ਦੀ ਲੋੜ ਹੈ। ਇਸ ਰੇਲਗੱਡੀ ਵਲ ਵੇਖ ਕੇ ਗ਼ਰੀਬ ਖ਼ੁਸ਼ ਹੋ ਕੇ ਵੋਟ ਤਾਂ ਪਾ ਦੇਵੇਗਾ ਪਰ ਉਸ ਵਿਚਾਰੇ ਨੂੰ ਨਹੀਂ ਪਤਾ ਕਿ ਉਸ ਨੂੰ ਤਾਂ ਕਦੇ ਇਸ ਰੇਲਗੱਡੀ ਵਿਚ ਬੈਠਣਾ ਵੀ ਨਸੀਬ ਨਹੀਂ ਹੋਣਾ।

ਰਾਜਸਥਾਨ, ਪੰਜਾਬ ਅਤੇ ਦਿੱਲੀ 'ਵਰਸਟੀਆਂ ਦੀ ਅਪਣੀ ਹੀ ਦੁਨੀਆਂ ਹੈ ਜਿਸ ਵਿਚ ਜਾਤ-ਪਾਤ ਦਾ ਕੋਈ ਭਿੰਨ-ਭੇਦ ਨਹੀਂ, ਬਰਾਬਰੀ ਹੈ, ਸੱਭ ਦਾ ਮਾਨਸਕ ਵਿਕਾਸ ਹੈ ਅਤੇ ਆਪਸੀ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ। ਇਨ੍ਹਾਂ 'ਵਰਸਟੀਆਂ ਦੇ ਨੌਜੁਆਨ ਵਿਦਿਆਰਥੀਆਂ ਨੇ ਆਰ.ਐਸ.ਐਸ. ਦੇ ਸਿਰ ਤੇ ਚੱਲਣ ਵਾਲੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੁਕਾਬਲੇ ਕਾਂਗਰਸ ਦੇ ਯੁਵਾ ਵਿੰਗ ਐਨ.ਐਸ.ਯੂ.ਆਈ. ਵਿਚ ਅਪਣਾ ਭਰੋਸਾ ਜਤਾ ਕੇ ਭਾਜਪਾ ਦੇ ਨੀਤੀ-ਘਾੜਿਆਂ ਨੂੰ ਚਿੰਤਾ ਵਿਚ ਪਾ ਦਿਤਾ ਹੈ। ਐਨ.ਐਸ.ਯੂ.ਆਈ. ਦੀ ਇਨ੍ਹਾਂ ਤਿੰਨ ਰਾਜਾਂ ਵਿਚ ਜਿੱਤ ਕੀ ਦਰਸਾਉਂਦੀ ਹੈ? ਇਹ ਤਾਂ ਨਹੀਂ ਕਹਿ ਸਕਦੇ ਕਿ ਐਨ.ਐਸ.ਯੂ.ਆਈ. ਯਾਨੀ ਕਿ ਕਾਂਗਰਸ ਨੇ ਭਾਜਪਾ ਵਾਂਗ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਹੈ। ਨਹੀਂ, ਉਹ ਅਪਣੀ ਪੁਰਾਣੀ ਚਾਲ ਹੀ ਚਲਦੇ ਹੋਏ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਉਸੇ ਤਰ੍ਹਾਂ ਮਾਤ ਦੇਣ ਵਿਚ ਕਾਮਯਾਬ ਹੋਏ ਹਨ ਜਿਸ ਤਰ੍ਹਾਂ ਭਾਜਪਾ ਨੇ ਕਾਂਗਰਸ ਨੂੰ 2014 ਵਿਚ ਲੋਕ ਸਭਾ ਚੋਣਾਂ ਵਿਚ ਮਾਤ ਦਿਤੀ ਸੀ।

ਇਸ ਨੂੰ ਕਾਂਗਰਸ ਦੀ ਕਿਸਮਤ ਦੇ ਬਦਲਣ ਦੇ ਚੰਗੇ ਸੰਕੇਤ ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਮਿਹਨਤੀ ਤੇ ਪੜ੍ਹੇ-ਲਿਖੇ ਨੌਜੁਆਨ ਹਨ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹਨ ਅਤੇ ਉਹ ਵਿਕਾਸ ਦੇ ਵਿਖਾਏ ਗਏ ਸੁਪਨੇ ਦੇ ਨਤੀਜਿਆਂ ਤੋਂ ਨਿਰਾਸ਼ ਹਨ। ਇਹ ਧਰਮ ਦੀ ਸਿਆਸਤ ਤੋਂ ਪਰੇ ਰੱਖਣ ਵਾਲੇ ਤਰਕ ਨੂੰ ਮੰਨਣ ਵਾਲੀ ਪੀੜ੍ਹੀ ਹੈ। ਪਰ ਭਾਜਪਾ ਦੀ ਸੈਨਾ, ਇਹ ਨੌਜਵਾਨ ਵਰਗ ਨਹੀਂ, ਉਹ ਗ਼ਰੀਬ ਲੋਕ ਹਨ ਜੋ ਅਮੀਰ ਨੂੰ ਤਬਾਹ ਹੁੰਦੇ ਵੇਖਣਾ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਧਰਮ ਦੇ ਨਾਂ ਤੇ ਮਰਦੇ ਇਨਸਾਨਾਂ ਦੀ ਪ੍ਰਵਾਹ ਨਹੀਂ ਕਿਉਂਕਿ ਉਹ ਇਸ ਵੇਲੇ 'ਗਊ ਮਾਤਾ' ਦੇ ਪ੍ਰੇਮ ਵਿਚ ਇਨਸਾਨੀਅਤ ਨੂੰ ਹੀ ਭੁਲ ਗਏ ਹਨ। ਗ਼ਰੀਬ ਸੈਨਾ ਨੂੰ ਜੀ.ਡੀ.ਪੀ. ਵਿਚ ਆਈ ਗਿਰਾਵਟ ਸਮਝ ਨਹੀਂ ਆਉਂਦੀ। ਉਸ ਨੂੰ ਅਸਮਾਨ ਦੀਆਂ ਉਚਾਈਆਂ ਨੂੰ ਛੂੰਹਦੀ ਪਟਰੌਲ ਦੀ ਕੀਮਤ ਨੂੰ ਵੇਖ ਕੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ ਪਹਿਲਾਂ ਵੀ ਪੈਦਲ ਚਲ ਕੇ ਹੀ ਪੈਂਡੇ ਤੈਅ ਕਰਦਾ ਹੁੰਦਾ ਸੀ ਅਤੇ ਅੱਜ ਵੀ ਉਹੀ ਕਰੇਗਾ। ਉਸ ਉਤੇ ਦਾਲ-ਸਬਜ਼ੀ ਦੇ ਵਧੇ ਹੋਏ ਭਾਅ ਦਾ ਅਸਰ ਨਹੀਂ ਪੈਣਾ ਕਿਉਂਕਿ ਉਸ ਨੇ ਤਾਂ ਲੂਣ, ਅਚਾਰ ਨਾਲ ਰੋਟੀ ਖਾਣੀ ਹੈ ਜਾਂ ਅਪਣੇ ਖੇਤ ਵਿਚੋਂ ਤੋੜ ਕੇ ਲਿਆਂਦੀ ਕਿਸੇ ਸਬਜ਼ੀ ਨਾਲ। ਉਸ ਨੂੰ ਫ਼ਰਕ ਪੈਣਾ ਹੈ ਤਾਂ ਉਸ ਦੇ ਪਿੰਡ ਦੀਆਂ ਸੜਕਾਂ ਨਾਲ ਜਿਨ੍ਹਾਂ ਨੂੰ ਉਹ ਵਿਕਾਸ ਦਾ ਸ਼ੀਸ਼ਾ ਮੰਨਦਾ ਹੈ। ਉਸ ਨੂੰ ਫ਼ਰਕ ਪੈਣਾ ਹੈ ਅਪਣੇ ਘਰਾਂ ਵਿਚ ਬਣਨ ਵਾਲੇ ਪਖ਼ਾਨਿਆਂ ਨਾਲ ਜੋ ਉਸ ਦੀ ਨਜ਼ਰ ਵਿਚ ਇਕ ਬਹੁਤ ਵੱਡਾ ਕੰਮ ਸੀ।

ਜਦੋਂ ਤਕ ਉਸ ਨੂੰ ਜੀ.ਡੀ.ਪੀ., ਪਟਰੌਲ ਦੀਆਂ ਕੀਮਤਾਂ, ਨੌਕਰੀਆਂ ਦੀ ਕਮੀ ਦੀ ਸਮਝ ਆਉਂਦੀ ਹੈ, ਉਦੋਂ ਤਕ ਤਸਵੀਰ ਬਹੁਤ ਅਲੱਗ ਹੋ ਜਾਣੀ ਹੈ। ਅੱਜ 108 ਲੱਖ ਕਰੋੜ ਦਾ ਕਰਜ਼ਾ ਲੈ ਕੇ ਇਕ ਬੁਲੇਟ ਟਰੇਨ ਗੁਜਰਾਤ ਤੋਂ ਬੰਬਈ ਜਾਣੀ ਤੈਅ ਹੋਈ ਹੈ ਜੋ ਭਾਰਤ ਦੀ ਸ਼ਾਨ ਮੰਨੀ ਜਾਵੇਗੀ। ਨਵੇਂ ਯੁਗ ਦਾ ਆਗ਼ਾਜ਼!! ਸਿਰਫ਼ ਗੁਜਰਾਤ ਦੀਆਂ ਚੋਣਾਂ ਜਿੱਤਣ ਵਾਸਤੇ ਏਨਾ ਖ਼ਰਚਾ ਕੀਤਾ ਜਾ ਰਿਹਾ ਹੈ ਜਦਕਿ ਭਾਰਤ ਦੀਆਂ ਤਕਰੀਬਨ 70% ਰੇਲ ਪਟੜੀਆਂ ਨੂੰ ਮੁਰੰਮਤ ਦੀ ਲੋੜ ਹੈ। ਇਸ ਰੇਲ ਗੱਡੀ ਦੇ ਸ਼ੁਰੂ ਹੋ ਜਾਣ ਨਾਲ 25 ਹਜ਼ਾਰ ਬੰਦਿਆਂ ਨੂੰ ਨੌਕਰੀਆਂ ਮਿਲਣਗੀਆਂ, ਸ਼ਾਇਦ 3-4 ਸਾਲ ਦੇ ਸਮੇਂ ਵਿਚ ਜਦਕਿ ਭਾਰਤ ਨੂੰ ਰੋਜ਼ 50 ਹਜ਼ਾਰ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ। ਇਸ ਰੇਲਗੱਡੀ ਵਲ ਵੇਖ ਕੇ ਗ਼ਰੀਬ ਖ਼ੁਸ਼ ਹੋ ਕੇ ਵੋਟ ਤਾਂ ਪਾ ਦੇਵੇਗਾ ਪਰ ਉਸ ਵਿਚਾਰੇ ਨੂੰ ਨਹੀਂ ਪਤਾ ਕਿ ਉਸ ਨੂੰ ਤਾਂ ਕਦੇ ਇਸ ਰੇਲਗੱਡੀ ਵਿਚ ਬੈਠਣਾ ਵੀ ਨਸੀਬ ਨਹੀਂ ਹੋਣਾ।

ਭਾਰਤ ਨੂੰ ਅੱਜ ਤੱਥਾਂ ਦੇ ਆਧਾਰ 'ਤੇ ਯੋਜਨਾਵਾਂ ਬਣਾਉਣ ਵਾਲੀਆਂ ਨੀਤੀਆਂ ਦੀ ਲੋੜ ਹੈ। ਇਕ ਮਨਰੇਗਾ ਜੋ ਗ਼ਰੀਬ ਦਾ ਪੇਟ ਭਰਨ ਦਾ ਇੰਤਜ਼ਾਮ ਕਰਦੀ ਹੈ, ਉਸ ਵਰਗੀਆਂ ਹੋਰ ਅਨੇਕਾਂ ਸਕੀਮਾਂ ਚਾਹੀਦੀਆਂ ਹਨ ਜੋ ਗ਼ਰੀਬਾਂ ਨੂੰ ਅਪਣੇ ਪੈਰਾਂ ਉਤੇ ਖੜਾ ਹੋਣ ਦੇ ਕਾਬਲ ਬਣਾ ਸਕਣ, ਸਿਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਬੁਨਿਆਦੀ ਢਾਂਚੇਨੂੰ ਸੱਭ ਦੀ ਵਰਤੋਂ ਲਈ ਇਕ ਸਮਾਨ (ਬਰਾਬਰ) ਬਣਾਉਣ।

ਅਸੀ ਗੱਲ ਤਿੰਨ ਯੂਨੀਵਰਸਟੀਆਂ ਦੇ ਨੌਜੁਆਨਾਂ ਵਲੋਂ ਦਿਤੇ ਨਿਰਣੇ ਤੋਂ ਸ਼ੁਰੂ ਕੀਤੀ ਸੀ। ਇਨ੍ਹਾਂ 'ਵਰਸਟੀਆਂ ਦੇ ਬੱਚਿਆਂ ਦੇ ਇਕੋ ਜਹੇ ਫ਼ੈਸਲਿਆਂ ਵਲ ਵੇਖ ਕੇ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨੌਜੁਆਨ ਨਫ਼ਰਤ ਨੂੰ ਨਹੀਂ ਅਪਣਾਏਗਾ। ਉਸ ਨੂੰ ਕੀਤੇ ਗਏ ਵਾਅਦਿਆਂ ਮੁਤਾਬਕ ਵਿਕਾਸ ਤੇ ਕੰਮ ਕਰਨ ਲਈ ਵਧੀਆ ਵਾਤਾਵਰਣ ਚਾਹੀਦਾ ਹੈ। ਕਾਂਗਰਸ ਇਸ ਜਿੱਤ ਨੂੰ ਵੇਖ ਕੇ ਫਿਰ ਤੋਂ ਹੰਕਾਰੀ ਨਾ ਜਾਵੇ ਅਤੇ ਅਪਣੀ ਸੋਚ ਨੂੰ ਗ਼ਰੀਬ ਤਬਕੇ ਨਾਲ ਜੋੜ ਕੇ ਰੱਖੇ, ਇਸ ਦਾ ਧਿਆਨ ਉਸ ਦੇ ਲੀਡਰਾਂ ਨੂੰ ਰਖਣਾ ਪਵੇਗਾ।

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement