ਕੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਪੰਥ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ? 

By : KOMALJEET

Published : Mar 5, 2023, 7:41 am IST
Updated : Mar 5, 2023, 7:41 am IST
SHARE ARTICLE
Does the Akal Takht and Shiromani Committee have no responsibility towards the panth?
Does the Akal Takht and Shiromani Committee have no responsibility towards the panth?

ਉਹਨਾਂ ਨੇ ਪਿਛਲੀ ਅੱਧੀ ਸਦੀ ਵਿਚ ਇਹੀ ਵਿਖਾਇਆ ਹੈ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਉਨ੍ਹਾਂ ਰਾਜਸੀ ਲੀਡਰਾਂ ਪ੍ਰਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਧਰਮ ਦੀ ..

ਉਹਨਾਂ ਨੇ ਪਿਛਲੀ ਅੱਧੀ ਸਦੀ ਵਿਚ ਇਹੀ ਵਿਖਾਇਆ ਹੈ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਉਨ੍ਹਾਂ ਰਾਜਸੀ ਲੀਡਰਾਂ ਪ੍ਰਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਧਰਮ ਦੀ ਗੋਲਕ ’ਚੋਂ ਠਾਠ ਨਾਲ ਰਹਿਣ ਤੇ ਸਤਿਕਾਰ ਵਾਲੇ ਅਹੁਦੇ ਪ੍ਰਾਪਤ ਕਰਨ ਵਿਚ ਸਹਾਇਤਾ ਕੀਤੀ, ਹੋਰ ਕਿਸੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਸਿਵਾਏ ਜ਼ਬਾਨੀ ਜਮ੍ਹਾਂ ਖ਼ਰਚ ਦੇ!! 

ਮੈਂ ਪਿਛਲੇ ਕੁੱਝ ਹਫ਼ਤਿਆਂ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਾਲਿਆਂ ਤੋਂ ਇਕ ਸਿੱਧਾ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜੇ ਸਿੱਖਾਂ ਨੇ ਤੁਹਾਡੇ ਵਿਹੜੇ ਵਿਚ, ਤੁਹਾਡੀ ਸਰਪ੍ਰਸਤੀ ਹੇਠ ਤੇ ਤੁਹਾਡੇ ’ਤੇ ਵਿਸ਼ਵਾਸ ਕਰ ਕੇ, ਨਵੇਂ ਯੁਗ ਦੀ ਲੋੜ ਪੂਰੀ ਕਰਨ ਵਾਲੀ ਪੰਥਕ ਪਾਰਟੀ ਸਾਜੀ ਸੀ ਤਾਂ ਕੀ ਤੁਹਾਡੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਤੁਸੀ ਪੰਥ ਦੀ ਅਮਾਨਤ ਸਮਝ ਕੇ ਉਸ ਨੂੰ ਪੰਥ ਦਾ ਸਰਮਾਇਆ ਹੀ ਬਣਿਆ ਰਹਿਣ ਦੇਂਦੇ? ਚਲੋ ਉਸ ਵੇਲੇ ਦੇ ‘ਜਥੇਦਾਰਾਂ’ ਨੇ ਪੰਥਕ ਜਥੇਬੰਦੀ ਨੂੰ ਅਗਵਾ ਹੁੰਦਿਆਂ ਵੇਖ ਕੇ ਵੀ ਚੁੱਪੀ ਧਾਰੀ ਰੱਖੀ ਤਾਂ ਕੀ ਤੁਹਾਡੀ ਜ਼ੁਬਾਨ ਨੂੰ ਵੀ ਸਦਾ ਲਈ ਤਾਲਾ ਲਗਾ ਗਏ ਸਨ?

ਪੰਥ ਨੇ ਸੋਚ ਸਮਝ ਕੇ ਜਥੇਬੰਦੀ, ਸਿੱਖ ਰਾਜ ਦੀ ਰਾਜਧਾਨੀ, ਲਾਹੌਰ ਵਿਚ ਨਹੀਂ ਸੀ ਬਣਾਈ, ਪੰਥ ਦੀ ਧਾਰਮਕ ਰਾਜਧਾਨੀ ਅੰਮ੍ਰਿਤਸਰ ਵਿਚ ਬਣਾਈ ਸੀ ਤਾਕਿ ਇਹ ਸਦਾ ਲਈ ਪੰਥ ਦੀ ਸੇਵਾਦਾਰੀ ਕਰਦੀ ਰਹੇ ਤੇ ਕੋਈ ਇਸ ਨੂੰ ਪੰਥ ਤੋਂ ਖੋਹਣ ਦੀ ਹਿੰਮਤ ਨਾ ਕਰ ਸਕੇ। ਪੰਥ ਨੇ ਉਦੋਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਫ਼ੈਸਲਾ ਲਿਆ ਸੀ ਕਿ ਲਾਹੌਰ ਵਰਗੇ ਹੋਰ ਕਿਸੇ ਸ਼ਹਿਰ ਵਿਚ ਤਾਂ ਇਸ ਨੂੰ ਬੇਈਮਾਨ ਸਿਆਸਤਦਾਨਾਂ ਕੋਲੋਂ ਬਚਾਉਣ ਲਈ ਹੋਰ ਕੋਈ ਅੱਗੇ ਆਏ ਨਾ ਆਏ ਪਰ ਅੰਮ੍ਰਿਤਸਰ ਵਿਚ ਤਾਂ ਅਕਾਲ ਤਖ਼ਤ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਜਦ ਤਕ ਕਾਇਮ ਹਨ, ਉਹ ਪੰਥਕ ਜਥੇਬੰਦੀ ਨੂੰ ਉਧਾਲਣ ਵਾਲਿਆਂ ਨੂੰ ਨਹੀਂ ਛੱਡਣਗੇ। ਕੀ ਸਿੱਖਾਂ ਨੇ ਗ਼ਲਤ ਸੋਚਿਆ ਸੀ? ਕੀ ਅਕਾਲ ਤਖ਼ਤ ਵਾਲਿਆਂ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਉਤੇ ਗ਼ਲਤ ਭਰੋਸਾ ਕੀਤਾ ਗਿਆ ਸੀ?

ਮੈਨੂੰ ਯਾਦ ਹੈ, ਅਕਾਲ ਤਖ਼ਤ ਦਾ ਇਕ ਛੋਟਾ ਜਥੇਦਾਰ ਮੈਨੂੰ ਕਿਸੇ ਪ੍ਰਾਈਵੇਟ ਸਮਾਗਮ ਵਿਚ ਮਿਲਿਆ ਤਾਂ ਕਹਿਣ ਲੱਗਾ, ‘‘ਜੋ ਤੁਸੀ ਲਿਖਦੇ ਹੋ, ਮੈਂ ਉਸ ਨਾਲ ਸੌ ਫ਼ੀ ਸਦੀ ਸਹਿਮਤ ਹਾਂ। ਤੁਸੀ ਪੂਰਾ ਸੱਚ ਬਿਆਨ ਕਰਦੇ ਹੋ। ਪਰ ਜੇ ਮੈਂ ਵੀ ਤੁੁਹਾਡੇ ਹੱਕ ਵਿਚ ਬੋਲ ਪਵਾਂ ਤਾਂ ਕਿੰਨੇ ਦਿਨ ਅਪਣੀ ਨੌਕਰੀ ਨੂੰ ਬਚਾ ਸਕਾਂਗਾ? ਹੋਰ ਕੌਣ ਮੈਨੂੰ ਨੌਕਰੀ ਦੇਵੇਗਾ? ਪ੍ਰਵਾਰ ਨੂੰ ਕਿਵੇਂ ਪਾਲਾਂਗਾ? ਇਹੀ ਸੋਚ ਕੋ ਚੁਪ ਹੋ ਕੇ ਰਹਿ ਜਾਂਦਾ ਹਾਂ।’’

ਮੈਂ ਕਿਹਾ, ਜੇ ਤੁਹਾਨੂੰ ਰੱਬ ਤੇ ਦਿਲੋਂ ਮਨੋਂ ਯਕੀਨ ਹੈ ਤਾਂ ਦੋ ਵੱਡੇ ਸੱਚ ਬੋਲ ਕੇ ਆਪੇ ਬਾਹਰ ਆ ਜਾਉ, ਹੁਣ ਨਾਲੋਂ ਦੁਗਣੇ ਤਿਗਣੇ ਦੇਣ ਦਾ ਪ੍ਰਬੰਧ ਰੱਬ ਆਪੇ ਕਰ ਦੇਵੇਗਾ। ਜਦ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਕਿਹਾ, ‘‘ਵੱਡੇ ਜ਼ਿਮੀਦਾਰਾਂ ਤੇ ਅਮੀਰਾਂ ਦੇ ਗੀਤ ਗਾ ਕੇ ਤੇਰੇ ਟੱਬਰ ਨੂੰ ਮਸਾਂ ਇਕ ਡੰਗ ਜਿੰਨੀ ਰੋਟੀ ਮਿਲਦੀ ਏ। ਮੇਰੀ ਮੰਨ ਤੇ ਮੇਰੇ ਨਾਲ ਰਲ ਕੇ ਕੇਵਲ ਇਕ ਰੱਬ ਦੀ ਸਿਫ਼ਤ ਸਲਾਹ ਕਰਿਆ ਕਰ, ਸਾਰੇ ਪ੍ਰਵਾਰ ਨੂੰ ਹੁਣ ਨਾਲੋਂ ਦੁਗਣੀ ਰੋਟੀ ਰੱਬ ਆਪ ਦੇਵੇਗਾ।’’ ਭਾਈ ਮਰਦਾਨੇ ਨੇ ਬਾਬੇ ਨਾਨਕ ਦੀ ਮੰਨ ਲਈ। ਦੱਸੋ ਰੱਬ ਨੇ ਸਾਰੇ ਪ੍ਰਵਾਰ ਨੂੰ ਪਹਿਲਾਂ ਨਾਲੋਂ ਚੰਗੀ ਰੋਟੀ ਦਿਤੀ ਸੀ ਕਿ ਨਾ?

ਮੈਨੂੰ ਪਤਾ ਲੱਗਾ ਹੈ ਕਿ ਗਿ. ਹਰਪ੍ਰੀਤ ਸਿੰਘ ਨੂੰ ਕੱਢਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ ਕਿਉਂਕਿ ਐਕਟਿੰਗ ਜਥੇਦਾਰ ਨੇ ਹਰਿਆਣਾ ਕਮੇਟੀ ਤੇ ਅੰਮ੍ਰਿਤਪਾਲ ਸਿੰਘ ਸਬੰਧੀ ‘ਸਿੱਧੇ ਸਾਫ਼’ ਬਿਆਨ ਜਾਰੀ ਕਰਨ ਤੋਂ ਪੱਲਾ ਝਾੜ ਲਿਆ ਸੀ ਤੇ ਅੱਜ ਦੇ ‘ਅਕਾਲੀ ਦਲ’ ਦੇ ਚੌਧਰੀ ਤਾਂ ਇਹ ਬਰਦਾਸ਼ਤ ਨਹੀਂ ਨਾ ਕਰ ਸਕਦੇ ਕਿ ਜਥੇਦਾਰ ਲੋਕ ‘ਜੀਅ ਹਜ਼ਰੂੀਆਂ’ ਵਾਲੇ ਬਿਆਨ ਦੇਣ ਤੋਂ ਸੰਕੋਚ ਕਰਨ ਲੱਗ ਪੈਣ।

ਮੇਰੀ ਗਿ. ਹਰਪ੍ਰੀਤ ਸਿੰਘ ਨਾਲ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਕਦੇ ਗੱਲ ਨਹੀਂ ਹੋਈ। ਦੂਰੋਂ ਵੇਖਿਆਂ ਅੰਦਾਜ਼ਾ ਇਹੀ ਲਗਦਾ ਹੈ ਕਿ ਦੋਵੇਂ ‘ਭਲੇ ਲੋਕ’ ਜਹੇ ਬੰਦੇ ਹਨ। ਸੋ ਇਨ੍ਹਾਂ ‘ਭਲੀਆਂ ਲੋਕ’ ਗਨੇਰੀਆਂ ਨੂੰ ਚੂਪ ਕੇ ਛਿੱਲੜਾਂ ਵਾਂਗ ਸੁਟ ਤਾਂ ਉਨ੍ਹਾਂ ਨੇ ਉਂਜ ਹੀ ਦੇਣਾ ਹੈ, ਕਿਉਂ ਨਹੀਂ ਅਕਾਲੀ ਦਲ ਦੇ ਪੰਥਕ ਖ਼ਾਸੇ ਨੂੰ ਬਹਾਲ ਕਰ ਕੇ ਅੰਮ੍ਰਿਤਸਰ ਲਿਆਉਣ ਵਰਗੇ ਮਾਮਲਿਆਂ ’ਤੇ ਸੱਚ ਬੋਲ ਕੇ ਰੱਬ ਦੇ ਦਰਬਾਰ ਵਿਚ ਸੁਰਖ਼ਰੂ ਹੋ ਨਿਬੜਦੇ? ਨੌਕਰੀਆਂ ਤਾਂ ਯਕੀਨਨ ਖੁਸ ਜਾਣਗੀਆਂ ਪਰ ਉਪਰ ਵਾਲਾ ਸੱਚ ਦਾ ਰਾਹ ਚੁਣਨ ਵਾਲਿਆਂ ਨੂੰ ਰੱਬ ਜੋ ਦੇਂਦਾ ਹੈ, ਉਹ ਕੋਈ ਮੇਰੇ ਕੋਲੋਂ ਹੀ ਪੁੱਛ  ਵੇਖੇ। ਜਦ ਮੇਰੇ ਜਿਹਾ ਗ਼ਰੀਬ ਆਦਮੀ ਰੋਜ਼ਾਨਾ ਅਖ਼ਬਾਰ ਕੱਢ ਬੈਠੇ ਤੇ ਪਹਿਲੇ ਦਿਨ ਹੀ ‘ਹੁਕਮਨਾਮਾ’ ਜਾਰੀ ਹੋ ਜਾਏ ਕਿ ਇਸ ਅਖ਼ਬਾਰ ਨੂੰ ਨਾ ਪੜਿ੍ਹਆ ਜਾਏ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ’, ਬਾਦਲ ਸਰਕਾਰ ਇਸ ਨੂੰ 10 ਸਾਲ ਤਕ ਇਸ਼ਤਿਹਾਰ ਦੇਣ ਉਤੇ ਪਾਬੰਦੀ ਲਾਈ ਰੱਖੇ ਤੇ ਅਕਾਲ ਤਖ਼ਤ ਸਮੇਤ ਹਰ ਗੁਰਦਵਾਰੇ ਵਿਚ ਰੋਜ਼ ਪ੍ਰਚਾਰ ਹੋਵੇ ਕਿ ਇਹ ਅਕਾਲ ਤਖ਼ਤ ਦਾ ਦੋਖੀ ਹੈ ਤਾਂ ਕੀ ਇਹਨਾਂ ਹਾਲਾਤ ਵਿਚ ਅਖ਼ਬਾਰ ਚਾਰ ਮਹੀਨੇ ਵੀ ਚਲ ਸਕਦਾ ਸੀ? ਮੈਨੂੰ ਵੀ ਨਹੀਂ ਸੀ ਲਗਦਾ ਕਿ ਛੇ ਮਹੀਨੇ ਕੱਢ ਸਕੇਗਾ।

ਮੇਰੇ ਪੱਕੇ ਸਾਥੀ ਵੀ ਘਬਰਾ ਗਏ ਤੇ ਮੈਨੂੰ ਸਲਾਹਾਂ ਦੇਣ ਲੱਗ ਪਏ ਕਿ ਅਖ਼ਬਾਰ ਨੂੰ ਬਚਾਉਣ ਲਈ, ਨੀਤੀ ਵਜੋਂ ਇਨ੍ਹਾਂ ਦੇ ਪੈਰਾਂ ’ਤੇ ਸਿਰ ਰੱਖ ਆਉਣਾ ਚਾਹੀਦਾ ਹੈ। ਪਰ ਮੇਰਾ ਜਵਾਬ ਸੀ, ‘‘ਅਖ਼ਬਾਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਮੈਂ ਅਕਾਲ ਪੁਰਖ ਨੂੰ ਸੌਂਪ ਦਿਤੀ ਹੈ ਤੇ ਮੇਰੀ ਜ਼ਿੰਮੇਵਾਰੀ ਸਿਰਫ਼ ਏਨੀ ਹੈ ਕਿ ਡੋਲਾਂ ਨਾ, ਵਿਕਾਂ ਨਾ, ਥਿੜਕਾਂ ਨਾ...। ਉਹ ਮੈਂ ਪੂਰੀ ਕਰ ਵਿਖਾਵਾਂਗਾ।’’ ਫਿਰ ਕੀ ਕਿਸੇ ਨੂੰ ਯਕੀਨ ਸੀ ਕਿ ਏਨੀ ਮਾਰ ਖਾਂਦਾ ਅਖ਼ਬਾਰ ਵੀ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗਾ ਅਜੂਬਾ ਵੀ ਦੇ ਸਕੇਗਾ?

ਠੀਕ ਹੈ, ਦੋ ਸਾਲ ਵਿਚ ਹੋਣ ਵਾਲਾ ਕੰਮ 10-12 ਸਾਲਾਂ ਵਿਚ ਮੁਕੰਮਲ ਹੋਣ ਨੇੜੇ ਪਹੁੰਚਿਆ ਹੈ। ਰੱਬ ਮਦਦ ਕਰਦਾ ਹੋਇਆ ਵੀ, ਪੈਰ-ਪੈਰ ’ਤੇ ਇਮਤਿਹਾਨ ਲੈਂਦਾ ਹੈ ਪਰ ਡੋਲਣ ਵੀ ਨਹੀਂ ਦੇਂਦਾ। ਮੈਨੂੰ ਕਰੋੜਾਂ ਦੀ ਪੇਸ਼ਕਸ਼ ਵੀ ਅਖ਼ੀਰ ਵਿਚ ਕੀਤੀ ਗਈ ਤੇ ਉਸ ਵੇਲੇ ਕੀਤੀ ਗਈ ਜਦ ਮੈਂ ਉੱਚਾ ਦਰ ਲਈ ਮੰਗ ਮੰਗ ਕੇ ਹੱਫ ਚੁੱਕਾ ਸੀ। ਪਰ ਮੈਂ ਇਕ ਰੁਪਿਆ ਵੀ ਕਿਸੇ ਤੋਂ ਨਾ ਲਿਆ ਤੇ ਸੱਚ ਦਾ ਸਾਥ ਨਾ ਛਡਿਆ। ਰੱਬ ਨੇ ਹੀ ਲਾਜ ਰੱਖੀ ਤੇ ਡੋਲਣ ਨਾ ਦਿਤਾ ਨਹੀਂ ਤਾਂ ਖ਼ਾਲੀ ਹੱਥ ਹੀ ਲੜ ਰਿਹਾ ਸੀ...।

ਇਸ ਲਈ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜੀ ਤੇ ਗਿ. ਹਰਪ੍ਰੀਤ ਸਿੰਘ ਨੂੰ ਆਖਾਂਗਾ ਕਿ ਸਿਆਸਤਦਾਨਾਂ ਹੱਥੋਂ ਝਟਕਾਏ ਜਾਣ ਤੋਂ ਪਹਿਲਾਂ ਪਹਿਲਾਂ ਦੋ ਤਿੰਨ ਵੱਡੇ ਸੱਚ ਬੋਲ ਕੇ ਸੁਰਖ਼ਰੂ ਹੋ ਜਾਉ ਤੇ ਫਿਰ ਵੇਖੋ ਰੱਬ ਦੀ ਕਲਾ ਕਿਵੇਂ ਵਰਤਦੀ ਹੈ। ਇਸ ਵੇਲੇ ਸਿੱਖ, ਸਿੱਖੀ ਤੇ ਪੰਥਕ ਰਾਜਨੀਤੀ, ਅਪਣਿਆਂ ਹੱਥੋਂ ਡਾਢੇ ਖ਼ਤਰੇ ਵਿਚ ਹਨ। ਇਹੀ ਵੇਲਾ ਹੈ ਜਦੋਂ ਸੱਚ ਬੋਲ ਕੇ ਸੱਭ ਕੁੱਝ ਬਚਾਇਆ ਜਾ ਸਕਦਾ ਹੈ। ਅੱਗੋਂ ਕੁਰਸੀ ਵਾਲਿਆਂ ਦੀ ਮਰਜ਼ੀ। 

ਅਹੁਦੇ ਤਾਂ ਸਿਆਸੀ ਲੋਕਾਂ ਖੋਹ ਹੀ ਲੈਣੇ ਨੇ, ਜਾਂਦੇ ਜਾਂਦੇ ਕੁੱਝ ‘ਸੱਚ ਕੀ ਬੇਲਾ’ ਸੱਚ ਬੋਲ ਕੇ ਤਾਂ ਜਾਉ

ਮੈਨੂੰ ਪਤਾ ਲੱਗਾ ਹੈ ਕਿ ਗਿ. ਹਰਪ੍ਰੀਤ ਸਿੰਘ ਨੂੰ ਕੱਢਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ ਕਿਉਂਕਿ ਐਕਟਿੰਗ ਜਥੇਦਾਰ ਨੇ ਹਰਿਆਣਾ ਕਮੇਟੀ ਤੇ ਅੰਮ੍ਰਿਤਪਾਲ ਸਿੰਘ ਸਬੰਧੀ ‘ਸਿੱਧੇ ਸਾਫ਼’ ਬਿਆਨ ਜਾਰੀ ਕਰਨ ਤੋਂ ਪੱਲਾ ਝਾੜ ਲਿਆ ਸੀ ਤੇ ਅੱਜ ਦੇ ‘ਅਕਾਲੀ ਦਲ’ ਦੇ ਚੌਧਰੀ ਤਾਂ ਇਹ ਬਰਦਾਸ਼ਤ ਨਹੀਂ ਨਾ ਕਰ ਸਕਦੇ ਕਿ ਜਥੇਦਾਰ ਲੋਕ, ‘ਜੀਅ ਹਜ਼ਰੂੀਆਂ’ ਵਾਲੇ ਬਿਆਨ ਦੇਣ ਤੋਂ ਸੰਕੋਚ ਕਰਨ ਲੱਗ ਪੈਣ।

ਮੇਰੀ ਗਿ. ਹਰਪ੍ਰੀਤ ਸਿੰਘ ਨਾਲ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਕਦੇ ਗੱਲ ਨਹੀਂ ਹੋਈ। ਦੂਰੋਂ ਵੇਖਿਆਂ ਅੰਦਾਜ਼ਾ ਇਹੀ ਲਗਦਾ ਹੈ ਕਿ ਦੋਵੇਂ ‘ਭਲੇ ਲੋਕ’ ਜਹੇ ਬੰਦੇ ਹਨ। ਸੋ ਇਨ੍ਹਾਂ ‘ਭਲੀਆਂ ਲੋਕ’ ਗਨੇਰੀਆਂ ਨੂੰ ਚੂਪ ਕੇ ਛਿੱਲੜਾਂ ਵਾਂਗ ਸੁਟ ਤਾਂ ਉਨ੍ਹਾਂ ਨੇ ਉਂਜ ਹੀ ਦੇਣਾ ਹੈ, ਕਿਉਂ ਨਹੀਂ ਅਕਾਲੀ ਦਲ ਦੇ ਪੰਥਕ ਖ਼ਾਸੇ ਨੂੰ ਬਹਾਲ ਕਰ ਕੇ ਅੰਮ੍ਰਿਤਸਰ ਲਿਆਉਣ ਵਰਗੇ ਮਾਮਲਿਆਂ ’ਤੇ ਸੱਚ ਬੋਲ ਕੇ ਰੱਬ ਦੇ ਦਰਬਾਰ ਵਿਚ ਸੁਰਖ਼ਰੂ ਹੋ ਨਿਬੜਦੇ? ਨੌਕਰੀਆਂ ਤਾਂ ਯਕੀਨਨ ਖੁਸ ਜਾਣਗੀਆਂ ਪਰ ਉਪਰ ਵਾਲਾ ਸੱਚ ਦਾ ਰਾਹ ਚੁਣਨ ਵਾਲਿਆਂ ਨੂੰ ਜੋ ਦੇਂਦਾ ਹੈ, ਉਹ ਕੋਈ ਮੇਰੇ ਕੋਲੋਂ ਹੀ ਪੁੱਛ ਵੇਖੇ।

ਜਦ ਮੇਰੇ ਜਿਹਾ ਗ਼ਰੀਬ ਆਦਮੀ ਰੋਜ਼ਾਨਾ ਅਖ਼ਬਾਰ ਕੱਢ ਬੈਠੇ ਤੇ ਪਹਿਲੇ ਦਿਨ ਹੀ ‘ਹੁਕਮਨਾਮਾ’ ਜਾਰੀ ਹੋ ਜਾਏ ਕਿ ਇਸ ਅਖ਼ਬਾਰ ਨੂੰ ਨਾ ਪੜਿ੍ਹਆ ਜਾਏ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ’, ਬਾਦਲ ਸਰਕਾਰ ਇਸ ਨੂੰ 10 ਸਾਲ ਤਕ ਇਸ਼ਤਿਹਾਰ ਦੇਣ ਉਤੇ ਪਾਬੰਦੀ ਲਾਈ ਰੱਖੇ ਤੇ ਅਕਾਲ ਤਖ਼ਤ ਸਮੇਤ ਹਰ ਗੁਰਦਵਾਰੇ ਵਿਚ ਰੋਜ਼ ਪ੍ਰਚਾਰ ਹੋਵੇ ਕਿ ਇਹ ਅਕਾਲ ਤਖ਼ਤ ਦਾ ਦੋਖੀ ਹੈ ਤਾਂ ਕੀ ਇਹਨਾਂ ਹਾਲਾਤ ਵਿਚ ਅਖ਼ਬਾਰ ਚਾਰ ਮਹੀਨੇ ਵੀ ਚਲ ਸਕਦਾ ਸੀ? ਮੈਨੂੰ ਵੀ ਨਹੀਂ ਸੀ ਲਗਦਾ ਕਿ ਛੇ ਮਹੀਨੇ ਕੱਢ ਸਕੇਗਾ। ਮੇਰੇ ਪੱਕੇ ਸਾਥੀ ਵੀ ਘਬਰਾ ਗਏ ਤੇ ਮੈਨੂੰ ਸਲਾਹਾਂ ਦੇਣ ਲੱਗ ਪਏ ਕਿ ਅਖ਼ਬਾਰ ਨੂੰ ਬਚਾਉਣ ਲਈ, ਨੀਤੀ ਵਜੋਂ ਇਨ੍ਹਾਂ ਦੇ ਪੈਰਾਂ ’ਤੇ ਸਿਰ ਰੱਖ ਆਉਣਾ ਚਾਹੀਦਾ ਹੈ।

ਪਰ ਮੇਰਾ ਜਵਾਬ ਸੀ, ‘‘ਅਖ਼ਬਾਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਮੈਂ ਅਕਾਲ ਪੁਰਖ ਨੂੰ ਸੌਂਪ ਦਿਤੀ ਹੈ ਤੇ ਮੇਰੀ ਜ਼ਿੰਮੇਵਾਰੀ ਸਿਰਫ਼ ਏਨੀ ਹੈ ਕਿ ਡੋਲਾਂ ਨਾ, ਵਿਕਾਂ ਨਾ, ਥਿੜਕਾਂ ਨਾ...। ਉਹ ਮੈਂ ਪੂਰੀ ਕਰ ਵਿਖਾਵਾਂਗਾ।’’ ਫਿਰ ਕੀ ਕਿਸੇ ਨੂੰ ਯਕੀਨ ਸੀ ਕਿ ਏਨੀ ਮਾਰ ਖਾਂਦਾ ਅਖ਼ਬਾਰ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗਾ ਅਜੂਬਾ ਵੀ ਦੇ ਸਕੇਗਾ? ਠੀਕ ਹੈ, ਦੋ ਸਾਲ ਵਿਚ ਹੋਣ ਵਾਲਾ ਕੰਮ 10-12 ਸਾਲਾਂ ਵਿਚ ਮੁਕੰਮਲ ਹੋਣ ਨੇੜੇ ਪਹੁੰਚਿਆ ਹੈ। ਰੱਬ ਮਦਦ ਕਰਦਾ ਹੋਇਆ ਵੀ, ਪੈਰ-ਪੈਰ ’ਤੇ ਇਮਤਿਹਾਨ ਲੈਂਦਾ ਹੈ ਪਰ ਡੋਲਣ ਵੀ ਨਹੀਂ ਦੇਂਦਾ।  ਮੈਨੂੰ ਕਰੋੜਾਂ ਦੀ ਪੇਸ਼ਕਸ਼ ਵੀ ਅਖ਼ੀਰ ਵਿਚ ਕੀਤੀ ਗਈ ਤੇ ਉਸ ਵੇਲੇ ਕੀਤੀ ਗਈ ਜਦ ਮੈਂ ਉੱਚਾ ਦਰ ਲਈ ਮੰਗ ਮੰਗ ਕੇ ਹੱਫ ਚੁੱਕਾ ਸੀ। ਪਰ ਮੈਂ ਇਕ ਰੁਪਿਆ ਵੀ ਕਿਸੇ ਤੋਂ ਨਾ ਲਿਆ ਤੇ ਸੱਚ ਦਾ ਸਾਥ ਨਾ ਛਡਿਆ। ਰੱਬ ਨੇ ਹੀ ਲਾਜ ਰੱਖੀ ਤੇ ਡੋਲਣ ਨਾ ਦਿਤਾ ਨਹੀਂ ਤਾਂ ਖ਼ਾਲੀ ਹੱਥ ਹੀ ਲੜ ਰਿਹਾ ਸੀ...।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement