ਦੇਸ਼ ਧ੍ਰੋਹੀ ਦਾ ਪਹਿਲਾ ਦੋਸ਼ ਸਿੱਖਾਂ ਉਤੇ ਹੀ ਲੱਗਾ ਸੀ... (2)
Published : May 5, 2019, 11:23 am IST
Updated : May 5, 2019, 11:37 am IST
SHARE ARTICLE
 First Allegation of Treachery was put only on the Sikhs
First Allegation of Treachery was put only on the Sikhs

ਜਵਾਹਰ ਲਾਲ ਨਹਿਰੂ ਨੇ ਗ਼ਲਤ ਦੋਸ਼ ਲਾਉਣ ਲਈ ਸਿੱਖਾਂ ਦੇ ਲੀਡਰ ਤੋਂ ਮਾਫ਼ੀ ਕਿਵੇਂ ਮੰਗੀ...

ਜਵਾਹਰ ਲਾਲ ਨਹਿਰੂ ਨੇ ਗ਼ਲਤ ਦੋਸ਼ ਲਾਉਣ ਲਈ ਸਿੱਖਾਂ ਦੇ ਲੀਡਰ ਤੋਂ ਮਾਫ਼ੀ ਕਿਵੇਂ ਮੰਗੀ, ਇਹ ਜਾਣਨਾ ਅੱਜ ਦੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਜੋ 84 ਦੇ ਸਾਕਿਆਂ ਲਈ ਮਾਫ਼ੀ ਦੀ ਲੋੜ ਨੂੰ ਅੱਜ ਤਕ ਨਹੀਂ ਸਮਝ ਸਕੀ!

ਇਧਰ ਹਿੰਦੁਸਤਾਨੀ ਅਖ਼ਬਾਰਾਂ ਵਿਚ ਝੂਠੀ ਖ਼ਬਰ ਛਾਪ ਦਿਤੀ ਗਈ ਕਿ ਮਾ. ਤਾਰਾ ਸਿੰਘ ਨੂੰ ਵਿਸ਼ੇਸ਼ ਹਵਾਈ ਜਹਾਜ਼ ਤੇ ਸਵਾਰ ਕਰ ਕੇ ਪਾਕਿਸਤਾਨੀ ਸਦਰ, ਜਨਰਲ ਜ਼ਿਆ ਉਲ ਹੱਕ ਦੇ ਮਹਿਲ ਵਿਚ ਲੈ ਗਏ ਸਨ ਜਿਥੇ ਪਾਕਿਸਤਾਨੀ ਰਾਸ਼ਟਰਪਤੀ ਤੇ ਮਾਸਟਰ ਤਾਰਾ ਸਿੰਘ ਵਿਚਕਾਰ ਗੁਪਤ ਵਾਰਤਾਲਾਪ ਹੋਈ। 
ਇਹ ਕੋਰੀ ਗੱਪ ਸੀ ਪਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਅਖ਼ਬਾਰਾਂ ਵਾਲਿਆਂ ਨਾਲ ਗੱਲਾਂ ਕਰਦਿਆਂ ਕਹਿ ਦਿਤਾ ਕਿ ਮਾ. ਤਾਰਾ ਸਿੰਘ ਨੇ ਰਾਵਲਪਿੰਡੀ ਜਾ ਕੇ ਦੇਸ਼-ਧ੍ਰੋਹ ਵਾਲੀ ਕਾਰਵਾਈ ਕੀਤੀ ਹੈ।

Master Tara SinghMaster Tara Singh

ਮਾ. ਤਾਰਾ ਸਿੰਘ ਨੇ ਤੁਰਤ ਜਵਾਬ ਦੇ ਦਿਤਾ ਕਿ ਉਹ ਪਾਕਿਸਤਾਨ ਵਿਚ ਕੇਵਲ ਧਾਰਮਕ ਯਾਤਰਾ ਤੇ ਗਏ ਸਨ ਤੇ ਅਪਣੇ ਪਿੰਡ ਨੂੰ ਵੇਖਣ ਵੀ ਚਲੇ ਗਏ ਸਨ ਪਰ ਕਿਸੇ ਪਾਕਿਸਤਾਨੀ ਨੂੰ ਨਾ ਉਹ ਮਿਲੇ ਤੇ ਨਾ ਉਨ੍ਹਾਂ ਦੀ ਕੋਈ ਗੱਲ ਹੀ ਹੋਈ। ਭਾਰਤੀ ਸੀ.ਆਈ.ਡੀ. ਹਰ ਵੇਲੇ ਉਨ੍ਹਾਂ ਨਾਲ ਪਰਛਾਵੇਂ ਵਾਂਗ ਚਲ ਰਹੀ ਸੀ। ਮਗਰੋਂ ਮੁਸਾਫ਼ਰ ਜੀ ਦੀ ਮੌਜੂਦਗੀ ਵਿਚ ਦੋ ਵੱਡੇ ਲੀਡਰਾਂ ਦੀ ਨਿਵੇਕਲੀ ਗੱਲਬਾਤ ਸ਼ੁਰੂ ਇਸ ਤਰ੍ਹਾਂ ਹੋਈ ਕਿ ਨਹਿਰੂ ਨੇ ਕਿਹਾ, ''ਮਾਸਟਰ ਜੀ, ਸੱਭ ਸੇ ਪਹਿਲੇ ਮੈਂ ਆਪ ਸੇ ਲਿਖਤੀ ਮਾਫ਼ੀ ਮਾਂਗਤਾ ਹੂੰ ਕਿ ਆਪ ਜੈਸੇ ਬੜੇ ਦੇਸ਼-ਭਗਤ ਲੀਡਰ ਪਰ ਮੈਨੇ ਬਿਨਾ ਸੋਚੇ ਸਮਝੇ, ਇਲਜ਼ਾਮ ਜੜ ਦੀਆ ਜੋ ਪੂਰੀ ਤਰ੍ਹਾਂ ਸੇ ਗ਼ਲਤ ਥਾ।

ਯੇਹ ਲੀਜੀਏ ਮੇਰਾ ਮਾਫ਼ੀਨਾਮਾ।'' ਇਹ ਕਹਿ ਕੇ ਉਸ ਨੇ ਬੰਦ ਲਿਫ਼ਾਫ਼ੇ ਵਿਚ ਇਕ ਚਿੱਠੀ ਮਾਸਟਰ ਜੀ ਦੇ ਹੱਥ ਫੜਾ ਦਿਤੀ। ਮਾ. ਜੀ ਨੇ ਬਿਨਾ ਲਿਫ਼ਾਫ਼ਾ ਖੋਲ੍ਹੇ, ਚਿੱਠੀ ਨੂੰ ਅਪਣੀ ਫਤੂਹੀ ਦੀ ਜੇਬ ਵਿਚ ਰੱਖ ਲਿਆ। ਮਾਸਟਰ ਜੀ ਉਠ ਪਏ। ਨਹਿਰੂ ਉਨ੍ਹਾਂ ਨੂੰ ਦਰਵਾਜ਼ੇ ਤਕ ਛੱਡਣ ਗਏ। ਵਾਪਸ ਆ ਕੇ ਉਨ੍ਹਾਂ ਮੁਸਾਫ਼ਰ ਜੀ ਨੂੰ ਕਿਹਾ, ''ਬਾਹਰ ਅਖ਼ਬਾਰੋਂ ਵਾਲੇ ਖੜੇ ਹੈਂ। ਮਾਸਟਰ ਜੀ ਉਨ ਕੋ ਮਾਫ਼ੀ ਵਾਲੀ ਚਿੱਠੀ ਭੀ ਦਿਖਾ ਦੇਂਗੇ ਔਰ ਰਾਸ਼ਟਰਪਤੀ ਕੇ ਅਹੁਦੇ ਕੀ ਪੇਸ਼ਕਸ਼ ਵਾਲੀ ਬਾਤ ਭੀ ਬਤਾ ਦੇਂਗੇ। ਹਮਾਰੀ ਬਹੁਤ ਬਦਨਾਮੀ ਹੋ ਜਾਏਗੀ।''

ਮੁਸਾਫ਼ਰ ਜੀ ਨੇ ਨਹਿਰੂ ਨੂੰ ਸ਼ਾਂਤ ਕਰਦਿਆਂ ਕਿਹਾ, ''ਨਹਿਰੂ ਜੀ, ਯੇਹ ਬਹੁਤ ਬੜਾ ਲੀਡਰ ਹੈ, ਆਮ ਇਨਸਾਨ ਨਹੀਂ। ਯੇਹ ਕਿਸੀ ਕੋ ਕੁਛ ਨਹੀਂ ਬਤਾਏਗਾ, ਆਪ ਬੇਫ਼ਿਕਰ ਰਹੀਏ। ਮੈਂ ਇਸੇ ਅੱਛੀ ਤਰ੍ਹਾਂ ਸੇ ਜਾਨਤਾ ਹੂੰ।'' ਉਹੀ ਹੋਇਆ। ਮਾਸਟਰ ਜੀ ਨੂੰ ਪੱਤਰਕਾਰਾਂ ਨੇ ਸੌ ਸਵਾਲ ਕੀਤੇ ਪਰ ਉਨ੍ਹਾਂ ਨੇ ਇਸ ਤੋਂ ਵੱਧ ਕੁੱਝ ਨਾ ਦਸਿਆ ਕਿ ਇਹ ਦੋ ਆਜ਼ਾਦੀ ਸੰਗਰਾਮੀਆਂ ਵਿਚਕਾਰ ਇਕ ਗ਼ੈਰ-ਰਸਮੀ ਭੇਂਟ-ਵਾਰਤਾ ਸੀ, ਹੋਰ ਕੁੱਝ ਨਹੀਂ। 

Jawaharlal NehruJawaharlal Nehru

ਪਿਛਲੇ ਹਫ਼ਤੇ ਅਸੀ ਵੇਖਿਆ ਸੀ ਕਿ 2019 ਦੀਆਂ ਚੋਣਾਂ ਵਿਚ ਹਰ ਉਸ ਪਾਰਟੀ ਅਤੇ ਆਗੂ ਨੂੰ ਦੇਸ਼-ਧ੍ਰੋਹੀ ਤੇ ਪਾਕਿਸਤਾਨ ਨਾਲ ਰਲਿਆ ਹੋਇਆ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਜਿਵੇਂ ਕਿਸੇ ਨੂੰ 'ਦੇਸ਼ ਧ੍ਰੋਹੀ' ਕਹਿਣਾ ਕੋਈ ਮਾਮੂਲੀ ਜਿਹੀ ਗੱਲ ਹੋਵੇ ਤੇ ਇਸ ਦੇ ਕੋਈ ਖ਼ਾਸ ਅਰਥ ਨਾ ਹੋਣ। ਅਸੀ ਵੇਖਿਆ ਸੀ ਕਿ 'ਦੇਸ਼ ਧ੍ਰੋਹੀ' ਤੇ ਪਾਕਿਸਤਾਨ ਨਾਲ ਰਲਿਆ ਹੋਇਆ ਹੋਣ ਦਾ ਅਖੌਤੀ ਦੋਸ਼ ਕੇਵਲ ਅਪਣੇ ਵਿਰੋਧੀ ਨੂੰ ਬਦਨਾਮ ਕਰ ਕੇ ਤੇ ਵੋਟਰਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਵਲੋਂ ਹਟਾ ਕੇ 'ਬਦਨਾਮ ਤੇ ਦੇਸ਼ ਧ੍ਰੋਹੀ' ਵਿਰੋਧੀ ਦਲਾਂ ਨੂੰ ਵੋਟ ਦੇਣੋਂ ਰੋਕਣਾ ਹੁੰਦਾ ਹੈ, ਹੋਰ ਕੁੱਝ ਨਹੀਂ। 

ਮੈਂ ਇਹ ਵੀ ਲਿਖਿਆ ਸੀ ਕਿ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਸਿੱਖ ਮੰਗਾਂ (ਪੰਜਾਬੀ ਸੂਬਾ ਆਦਿ) ਨਵੇਂ ਹਾਕਮਾਂ ਅੱਗੇ ਰੱਖਣ ਤੇ ਸਿੱਖਾਂ ਬਾਰੇ ਪ੍ਰਚਾਰ ਕੀਤਾ ਜਾਣ ਲੱਗਾ ਕਿ ਇਹ ਸਿੱਖ ਬਹੁਗਿਣਤੀ ਵਾਲੇ ਪੰਜਾਬੀ ਸੂਬੇ ਨੂੰ ਖ਼ਾਲਿਸਤਾਨ ਬਣਾ ਦੇਣਗੇ, ਹਿੰਦੂਆਂ ਨੂੰ ਇਥੋਂ ਕੱਢ ਦੇਣਗੇ ਤੇ ਫਿਰ ਪਾਕਿਸਤਾਨ ਨਾਲ ਰਲ ਜਾਣਗੇ।
ਕਾਂਗਰਸ ਨੇ, ਆਜ਼ਾਦੀ ਤੋਂ ਪਹਿਲਾਂ ਹੀ ਇਹ ਮਤਾ ਪਾਸ ਕਰ ਦਿਤਾ ਸੀ ਕਿ ਆਜ਼ਾਦੀ ਮਗਰੋਂ ਸਾਰੇ ਦੇਸ਼ ਵਿਚ ਭਾਸ਼ਾਈ ਰਾਜ ਬਣਾ ਦਿਤੇ ਜਾਣਗੇ ਤੇ ਹਰ ਰਾਜ ਦੀ ਅਪਣੀ ਬੋਲੀ ਹੀ ਉਸ ਰਾਜ ਦੀ ਸਰਕਾਰੀ ਭਾਸ਼ਾ ਹੋਵੇਗੀ। ਆਜ਼ਾਦੀ ਮਗਰੋਂ ਸਾਰੇ ਦੇਸ਼ ਵਿਚ ਇਹ ਮਤਾ ਲਾਗੂ ਕਰਨ ਦੀ ਮੰਗ ਉਠ ਪਈ।

ਸਿੱਖ ਲੀਡਰਾਂ ਨੇ ਵੀ ਮੰਗ ਕਰ ਦਿਤੀ ਕਿ ਪੰਜਾਬ ਨੂੰ ਵੀ ਇਕ ਭਾਸ਼ਾਈ ਪੰਜਾਬੀ ਸੂਬਾ ਬਣਾ ਦਿਤਾ ਜਾਏ। ਭਾਰਤ ਸਰਕਾਰ ਨੇ ਭਾਸ਼ਾਈ ਰਾਜਾਂ ਦੇ ਸੰਗਠਨ ਲਈ ਇਕ ਕਮਿਸ਼ਨ ਬਣਾ ਦਿਤਾ। ਕਮਿਸ਼ਨ ਜਦੋਂ ਰੀਪੋਰਟ ਤਿਆਰ ਕਰਨ ਲਈ ਅੰਮ੍ਰਿਤਸਰ ਪੁੱਜਾ ਤਾਂ ਅੰਮ੍ਰਿਤਸਰ ਦੀਆਂ ਹਿੰਦੂ ਜਥੇਬੰਦੀਆਂ ਨੇ ਕਮਿਸ਼ਨ ਨੂੰ ਇਕ ਲਿਖਤੀ ਮੈਮੋਰੰਡਮ ਦਿਤਾ ਜਿਸ ਵਿਚ ਮੰਗ ਕੀਤੀ ਗਈ ਕਿ ਪੰਜਾਬੀ ਸੂਬਾ ਬਣਾ ਦਿਤਾ ਗਿਆ ਤਾਂ ਹਿੰਦੂਆਂ ਨੂੰ ਇਥੇ ਸਿਗਰਟ ਬੀੜੀ ਪੀਣ ਤੋਂ ਰੋਕ ਦਿਤਾ ਜਾਵੇਗਾ, ਇਸ ਲਈ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਕਦੇ ਨਹੀਂ ਬਣਾਇਆ ਜਾਣਾ ਚਾਹੀਦਾ।''

C. RajagopalachariC. Rajagopalachari

ਇਹ ਹਾਸੋਹੀਣੀ ਤੇ ਬੇਦਲੀਲੀ ਵਿਰੋਧਤਾ, ਸਾਰੇ ਭਾਰਤ ਵਿਚ ਕੋਈ ਅਸਰ ਨਾ ਕਰ ਸਕੀ ਤੇ ਸੀ. ਰਾਜਗੁਪਾਲਾਚਾਰੀਆ, ਜੈਪ੍ਰਕਾਸ਼ ਨਾਰਾਇਣ, ਕੇ.ਜੀ.ਜੋਧ, ਪੰਡਤ ਸੁੰਦਰ ਲਾਲ, ਆਚਾਰੀਆ ਜੇ.ਬੀ. ਕ੍ਰਿਪਲਾਨੀ ਤੇ ਅਸ਼ੋਕ ਮਹਿਤਾ ਸਮੇਤ ਬਹੁਤ ਸਾਰੇ ਵੱਡੇ ਕੌਮੀ ਲੀਡਰਾਂ ਨੇ ਅਕਾਲੀ ਦਲ ਦੀ ਮੰਗ ਦੀ ਹਮਾਇਤ ਕਰ ਦਿਤੀ। ਹਮਾਇਤ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਸਿੱਖਾਂ/ਅਕਾਲੀਆਂ ਕੋਲ ਉਸ ਵੇਲੇ ਮਾਸਟਰ ਤਾਰਾ ਸਿੰਘ ਵਰਗਾ ਕੱਦਾਵਰ ਨੇਤਾ ਸੀ ਜਿਸ ਦੀ ਗੱਲ ਉਸ ਵੇਲੇ ਸਾਰੇ ਹਿੰਦੁਸਤਾਨ ਵਿਚ ਬੜੇ ਧਿਆਨ ਨਾਲ ਸੁਣੀ ਜਾਂਦੀ ਸੀ ਤੇ ਮੰਨਿਆ ਜਾਂਦਾ ਸੀ ਕਿ ਉਹ ਕੋਈ ਗ਼ਲਤ ਮੰਗ ਰੱਖ ਹੀ ਨਹੀਂ ਸਕਦਾ।

ਸਰਦਾਰ ਪਟੇਲ ਨੇ ਪੰਜਾਬ ਦੇ ਆਰੀਆ ਸਮਾਜੀ/ਜਨਸੰਘੀ ਹਿੰਦੂਆਂ ਦਾ ਇਕ ਧੜਾ ਖੜਾ ਕਰ ਦਿਤਾ ਜਿਸ ਕੋਲੋਂ ਪਹਿਲਾਂ ਇਹ ਝੂਠ ਬੁਲਵਾਇਆ ਗਿਆ ਕਿ ਪੰਜਾਬੀ ਉਨ੍ਹਾਂ ਦੀ ਮਾਤ ਭਾਸ਼ਾ ਨਹੀਂ ਤੇ ਦੂਜਾ, ਉਨ੍ਹਾਂ ਕੋਲੋਂ ਇਹ 'ਪ੍ਰਚਾਰ' ਕਰਵਾਇਆ ਗਿਆ ਕਿ ਹਿੰਦੂ ਬਹੁਗਿਣਤੀ ਵਾਲੇ ਵੱਡੇ ਪੰਜਾਬ (ਹਰਿਆਣਾ, ਹਿਮਾਚਲ ਤੇ ਪੰਜਾਬ) ਨੂੰ ਸਿੱਖ ਬਹੁਗਿਣਤੀ ਵਾਲਾ 'ਪੰਜਾਬੀ ਸੂਬਾ' ਬਣਾਉਣ ਦਾ ਖ਼ਿਆਲ ਪਾਕਿਸਤਾਨ ਨੇ ਦਿਤਾ ਹੈ ਤੇ ਸਿੱਖ ਲੀਡਰ, ਪਾਕਿਸਤਾਨ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਦਾ ਪ੍ਰਚਾਰ ਇਹ ਵੀ ਸੀ ਕਿ ਇਕ ਵਾਰ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਬਣ ਗਿਆ

ਤਾਂ ਇਹ ਪਾਕਿਸਤਾਨ ਵਿਚ ਸ਼ਾਮਲ ਹੋ ਜਾਵੇਗਾ ਤੇ ਹਿੰਦੁਸਤਾਨ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਇਸ ਪ੍ਰਚਾਰ ਨੂੰ ਦਿੱਲੀ ਵਿਚ ਗ੍ਰਹਿ ਮੰਤਰੀ ਸ. ਪਟੇਲ ਦੀ ਹਮਾਇਤ ਪ੍ਰਾਪਤ ਸੀ ਤੇ ਪਟੇਲ ਨੇ ਆਪ ਅਪਣੀ ਇਕ ਚਿੱਠੀ ਵਿਚ ਆਜ਼ਾਦੀ ਤੋਂ ਪਹਿਲਾਂ ਹੀ ਨਹਿਰੂ ਨੂੰ ਲਿਖ ਦਿਤਾ ਸੀ ਕਿ ਉਹ ਮਾ. ਤਾਰਾ ਸਿੰਘ ਵਰਗੇ ਕੱਟੜ ਸਿੱਖ ਆਗੂ ਨਾਲ ਰਲ ਕੇ ਨਹੀਂ ਚਲ ਸਕਦਾ। ਇਹ ਚਿੱਠੀ ਪਟੇਲ ਦੀਆਂ ਚਿੱਠੀਆਂ ਪੁਸਤਕ ਵਿਚ ਵੀ ਛਪੀ ਹੋਈ ਹੈ। ਆਜ਼ਾਦੀ ਦੀ ਲੜਾਈ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਸਨ। ਆਜ਼ਾਦ ਭਾਰਤ ਵਿਚ ਪਹਿਲੀ ਸਿਆਸੀ ਗ੍ਰਿਫ਼ਤਾਰ ਵੀ ਸਿੱਖਾਂ ਦੇ ਆਗੂ ਮਾ. ਤਾਰਾ ਸਿੰਘ ਦੀ ਹੀ ਕੀਤੀ ਗਈ

ਜਦ ਉਹ ਰੇਲ ਵਿਚ ਬੈਠ ਕੇ ਦਿੱਲੀ ਜਾ ਰਹੇ ਸਨ। ਖ਼ੈਰ ਪਟੇਲ ਦੇ ਆਸ਼ੀਰਵਾਦ ਨਾਲ, ਸਿੱਖਾਂ ਅਤੇ ਪੰਜਾਬੀ ਸੂਬੇ ਦੀ ਮੰਗ ਵਿਰੁਧ ਕੀਤੇ ਗਏ ਧੂੰਆਂਧਾਰ ਪ੍ਰਚਾਰ ਦਾ ਅਸਰ ਹੋਣ ਲੱਗ ਪਿਆ ਤੇ ਅਖ਼ੀਰ ਨਹਿਰੂ ਉਤੇ ਵੀ ਇਸ ਪ੍ਰਚਾਰ ਦਾ ਪੂਰਾ ਰੰਗ ਚੜ੍ਹ ਗਿਆ। ਇਧਰ ਸਿੱਖਾਂ ਹਿੰਦੂਆਂ ਨੂੰ ਪਾਕਿਸਤਾਨ ਜਾ ਕੇ ਗੁਰਦਵਾਰਿਆਂ ਮੰਦਰਾਂ ਤੇ ਅਪਣੇ ਪੁਰਾਣੇ ਘਰਾਂ ਨੂੰ ਵੇਖਣ ਦੀ ਖੁਲ੍ਹ ਦੇ ਦਿਤੀ ਗਈ ਤਾਂ ਮਾ. ਤਾਰਾ ਸਿੰਘ ਨੇ ਵੀ ਪਾਕਿਸਤਾਨ ਜਾਣ ਲਈ ਵੀਜ਼ਾ ਪ੍ਰਾਪਤ ਕਰ ਲਿਆ। ਮਾਸਟਰ ਜੀ ਨੇ ਗੁਰਦਵਾਰਿਆਂ ਦੀ ਯਾਤਰਾ ਮਗਰੋਂ ਇੱਛਾ ਪ੍ਰਗਟ ਕੀਤੀ ਕਿ ਉਹ ਅਪਣੇ ਪਿੰਡ ਜਾ ਕੇ ਅਪਣੇ ਘਰ ਦੀ ਹਾਲਤ ਵੇਖਣਾ ਚਾਹੁੰਦੇ ਹਨ।

Jayaprakash NarayanJayaprakash Narayan

ਪਾਕਿਸਤਾਨੀ ਅਧਿਕਾਰੀਆਂ ਨੇ ਬੇਨਤੀ ਪ੍ਰਵਾਨ ਕਰ ਲਈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਢੁਡਿਆਲ ਲੈ ਗਏ ਜਿਸ ਨੂੰ 1947 ਵਿਚ ਲੀਗੀਆਂ ਨੇ ਢਾਹ ਕੇ ਮਲਬੇ ਉਤੇ ਜੁੱਤੀਆਂ ਮਾਰੀਆਂ ਸਨ ਕਿਉਂਕਿ ਲੀਗੀ ਸਮਝਦੇ ਸਨ ਕਿ ਜੇ ਮਾ. ਤਾਰਾ ਸਿੰਘ ਨਾ ਅੜਦਾ ਤਾਂ ਗੁੜਗਾਉਂ ਤਕ ਸਾਰਾ ਪੰਜਾਬ ਪਾਕਿਸਤਾਨ ਵਿਚ ਹੋਣਾ ਸੀ ਕਿਉਂਕਿ ਇਸ ਸਾਂਝੇ ਪੰਜਾਬ ਵਿਚ ਬਹੁਗਿਣਤੀ ਮੁਸਲਮਾਨਾਂ ਦੀ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਮਾ. ਤਾਰਾ ਸਿੰਘ ਨੇ ਪਾਕਿਸਤਾਨ ਨੂੰ ਲੰਗੜਾ ਬਣਾ ਦਿਤਾ ਹੈ। ਸੋ ਉਹ ਮਾ. ਜੀ ਦੇ ਜਾਨੀ ਵੈਰੀ ਬਣ ਗਏ ਸਨ।

ਇਧਰ ਹਿੰਦੁਸਤਾਨੀ ਅਖ਼ਬਾਰਾਂ ਵਿਚ ਝੂਠੀ ਖ਼ਬਰ ਛਾਪ ਦਿਤੀ ਗਈ ਕਿ ਮਾ. ਤਾਰਾ ਸਿੰਘ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪਾਕਿਸਤਾਨੀ ਸਦਰ, ਜਨਰਲ ਜ਼ਿਆ ਉਲ ਹੱਕ ਦੇ ਮਹਿਲ ਵਿਚ ਲੈ ਗਏ ਸਨ ਜਿਥੇ ਪਾਕਿਸਤਾਨੀ ਰਾਸ਼ਟਰਪਤੀ ਤੇ ਮਾਸਟਰ ਤਾਰਾ ਸਿੰਘ ਵਿਚਕਾਰ ਗੁਪਤ ਵਾਰਤਾਲਾਪ ਹੋਈ। ਇਹ ਕੋਰੀ ਗੱਪ ਸੀ ਪਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਅਖ਼ਬਾਰਾਂ ਵਾਲਿਆਂ ਨਾਲ ਗੱਲਾਂ ਕਰਦਿਆਂ ਕਹਿ ਦਿਤਾ ਮਾ. ਤਾਰਾ ਸਿੰਘ ਨੇ ਰਾਵਲਪਿੰਡੀ ਜਾ ਕੇ ਦੇਸ਼-ਧ੍ਰੋਹ ਵਾਲੀ ਕਾਰਵਾਈ ਕੀਤੀ ਹੈ।

ਮਾ. ਤਾਰਾ ਸਿੰਘ ਨੇ ਤੁਰਤ ਜਵਾਬ ਦੇ ਦਿਤਾ ਕਿ ਉਹ ਪਾਕਿਸਤਾਨ ਵਿਚ ਕੇਵਲ ਧਾਰਮਕ ਯਾਤਰਾ ਤੇ ਗਏ ਸਨ ਤੇ ਅਪਣੇ ਪਿੰਡ ਨੂੰ ਵੇਖਣ ਵੀ ਚਲੇ ਗਏ ਸਨ ਪਰ ਕਿਸੇ ਪਾਕਿਸਤਾਨੀ ਲੀਡਰ ਨੂੰ ਨਾ ਉਹ ਮਿਲੇ ਤੇ ਨਾ ਉਨ੍ਹਾਂ ਦੀ ਕੋਈ ਗੱਲ ਹੀ ਹੋਈ। ਭਾਰਤੀ ਸੀ.ਆਈ.ਡੀ. ਹਰ ਵੇਲੇ ਉਨ੍ਹਾਂ ਨਾਲ ਪਰਛਾਵੇਂ ਵਾਂਗ ਚਲ ਰਹੀ ਸੀ। 
ਭਾਰਤ ਸਰਕਾਰ ਨੇ ਅਖ਼ੀਰ ਵਿਸ਼ੇਸ਼ ਅਫ਼ਸਰ ਭੇਜ ਕੇ ਤਫ਼ਤੀਸ਼ ਕਰਾਈ ਜਿਨ੍ਹਾਂ ਨੇ ਰੀਪੋਰਟ ਦਿਤੀ ਕਿ ਮਾਸਟਰ ਤਾਰਾ ਸਿੰਘ ਕਿਸੇ ਪਾਕਿਸਤਾਨੀ ਲੀਡਰ ਨੂੰ ਨਹੀਂ ਸਨ ਮਿਲੇ ਤੇ ਇਸ ਬਾਰੇ ਉਨ੍ਹਾਂ ਦਾ ਦਾਅਵਾ ਠੀਕ ਹੀ ਸੀ।

ਪੰਡਤ ਨਹਿਰੂ ਨੂੰ ਬੜਾ ਪਛਤਾਵਾ ਲੱਗਾ ਕਿ ਉਸ ਨੇ ਅਖ਼ਬਾਰੀ ਖ਼ਬਰਾਂ ਨੂੰ ਸਹੀ ਮੰਨ ਕੇ ਮਾਸਟਰ ਜੀ ਉਤੇ ਦੇਸ਼-ਧ੍ਰੋਹ ਦਾ ਇਲਜ਼ਾਮ ਲਾ ਦਿਤਾ ਸੀ। ਉਨ੍ਹਾਂ ਨੇ ਗਿਆਨੀ ਗੁਰਮੁਖ ਸਿੰਘ ਨੂੰ ਕਿਹਾ ਕਿ ''ਮਾਸਟਰ ਜੀ ਨੂੰ ਇਕ ਵਾਰ ਕਿਸੇ ਤਰ੍ਹਾਂ ਮੇਰੇ ਕੋਲ ਲੈ ਕੇ ਆਉ, ਮੈਂ ਪਸ਼ਚਾਤਾਪ ਕਰਨਾ ਚਾਹੁੰਦਾ ਹਾਂ।'' ਗਿ. ਗੁਰਮੁਖ ਸਿੰਘ ਮੁਸਾਫ਼ਰ ਨੇ ਮਾ. ਜੀ ਨੂੰ ਅੰਦਰ ਦੀ ਕੋਈ ਗੱਲ ਦੱਸੇ ਬਗ਼ੈਰ, ਪੇਸ਼ਕਸ਼ ਕੀਤੀ ਕਿ ਦੋਹਾਂ ਦੀਆਂ ਗ਼ਲਤਫ਼ਹਿਮੀਆਂ ਦੂਰ ਕਰਵਾਉਣ ਲਈ ਉਹ ਉਨ੍ਹਾਂ ਨੂੰ ਇਕੱਠਿਆਂ ਬਿਠਾਣਾ ਚਾਹੁੰਦੇ ਹਨ ਕਿਉਂਕਿ ਗ਼ਲਤਫ਼ਤਹਿਮੀਆਂ ਦੂਰ ਹੋਣ ਨਾਲ ਪੰਜਾਬ ਦਾ ਬਹੁਤ ਭਲਾ ਹੋ ਜਾਏਗਾ। ਮਾਸਟਰ ਜੀ ਮੰਨ ਗਏ ਤੇ ਦਿੱਲੀ ਚਲੇ ਗਏ।

JB KriplaniJB Kriplani

ਅਖ਼ਬਾਰਾਂ ਵਾਲਿਆਂ ਨੂੰ ਵੀ ਖ਼ਬਰ ਪਤਾ ਲੱਗ ਗਈ ਤੇ ਉਹ ਨਹਿਰੂ ਦੀ ਕੋਠੀ ਦੇ ਬਾਹਰ ਜਮ੍ਹਾਂ ਹੋ ਗਏ। ਮੁਸਾਫ਼ਰ ਜੀ ਦੀ ਮੌਜੂਦਗੀ ਵਿਚ ਦੋ ਵੱਡੇ ਲੀਡਰਾਂ ਦੀ ਨਿਵੇਕਲੀ ਗੱਲਬਾਤ ਸ਼ੁਰੂ ਇਸ ਤਰ੍ਹਾਂ ਹੋਈ ਕਿ ਨਹਿਰੂ ਨੇ ਕਿਹਾ, ''ਮਾਸਟਰ ਜੀ, ਸੱਭ ਸੇ ਪਹਿਲੇ ਮੈਂ ਆਪ ਸੇ ਲਿਖਤੀ ਮਾਫ਼ੀ ਮਾਂਗਤਾ ਹੂੰ ਕਿ ਆਪ ਜੈਸੇ ਬੜੇ ਦੇਸ਼-ਭਗਤ ਲੀਡਰ ਪਰ ਮੈਨੇ ਬਿਨਾ ਸੋਚੇ ਸਮਝੇ, ਇਲਜ਼ਾਮ ਜੜ ਦੀਆ ਜੋ ਪੂਰੀ ਤਰ੍ਹਾਂ ਸੇ ਗ਼ਲਤ ਥਾ। ਯੇਹ ਲੀਜੀਏ ਮੇਰਾ ਮਾਫ਼ੀਨਾਮਾ।'' ਇਹ ਕਹਿ ਕੇ ਉਸ ਨੇ ਬੰਦ ਲਿਫ਼ਾਫ਼ੇ ਵਿਚ ਇਕ ਚਿੱਠੀ ਮਾਸਟਰ ਜੀ ਦੇ ਹੱਥ ਫੜਾ ਦਿਤੀ। ਮਾ. ਜੀ ਨੇ ਬਿਨਾ ਲਿਫ਼ਾਫ਼ਾ ਖੋਲ੍ਹੇ, ਚਿੱਠੀ ਨੂੰ ਅਪਣੀ ਫਤੂਹੀ ਦੀ ਜੇਬ ਵਿਚ ਰੱਖ ਲਿਆ। 

ਫਿਰ ਨਹਿਰੂ ਨੇ ਪੇਸ਼ਕਸ਼ ਕੀਤੀ ਕਿ, ''ਮੈਂ ਆਪ ਸੇ ਏਕ ਔਰ ਬੇਨਤੀ ਕਰੂੰਗਾ ਕਿ ਆਪ ਅਕੇਲੇ ਪੰਜਾਬ ਕੇ ਹੀ ਨਹੀਂ, ਸਾਰੇ ਦੇਸ਼ ਕੇ ਲੀਡਰ ਹੈਂ ਔਰ ਦੇਸ਼ ਕੀ ਆਜ਼ਾਦੀ ਕੇ ਲੀਏ ਕਾਮ ਕਰਨੇ ਵਾਲੇ ਜੋ ਲੋਗ ਅਬ ਜ਼ਿੰਦਾ ਰਹਿ ਗਏ ਹੈਂ, ਉਨ ਮੇਂ ਆਪ ਸਬ ਸੇ ਬੜੇ ਲੀਡਰ ਹੈਂ। ਆਪ ਭਾਰਤ ਕੇ ਵਾਈਸ ਪ੍ਰੈਜ਼ੀਡੈਂਟ (ਉਪ ਰਾਸ਼ਟਰਪਤੀ) ਬਨ ਕਰ ਅਬ ਦੇਸ਼ ਕੀ ਸੇਵਾ ਕਰੀਏ। ਇਸ ਵਕਤ ਉਪ ਰਾਸ਼ਟਰਪਤੀ ਕਾ ਅਹੁਦਾ ਖ਼ਾਲੀ ਹੈ। ਜਲਦੀ ਹੀ ਆਪ ਕੋ ਰਾਸ਼ਟਰਪਤੀ ਬਨਾ ਦੀਆ ਜਾਏਗਾ।''

ਮਾ. ਤਾਰਾ ਸਿੰਘ ਨੇ ਇਸ ਪੇਸ਼ਕਸ਼ ਲਈ ਧਨਵਾਦ ਕਰਦਿਆਂ ਕਿਹਾ, ''ਆਪ ਕੇ ਪਾਸ, ਮੇਰੇ ਸੇ ਜ਼ਿਆਦਾ ਸਮਝਦਾਰ ਔਰ ਕਾਬਲ ਲੋਕ ਬਹੁਤ ਹੈਂ ਜੋ ਰਾਸ਼ਟਰਪਤੀ ਬਨ ਕਰ ਦੇਸ਼ ਕਾ ਭਲਾ ਕਰ ਸਕਤੇ ਹੈਂ ਪਰ ਮੈਂ ਸਮਝਤਾ ਹੂੰ, ਮੇਰੀ ਜ਼ਰੂਰਤ ਪੰਜਾਬ ਕੋ ਹੈ। ਮੁਝੇ ਵਹੀਂ ਸੇਵਾ ਕਰਨੇ ਦੀਜੀਏ।'' ਇਹ ਕਹਿ ਕੇ ਮਾਸਟਰ ਜੀ ਉਠ ਪਏ। ਨਹਿਰੂ ਉਨ੍ਹਾਂ ਨੂੰ ਦਰਵਾਜ਼ੇ ਤਕ ਛੱਡਣ ਗਏ। ਵਾਪਸ ਆ ਕੇ ਉਨ੍ਹਾਂ ਮੁਸਾਫ਼ਰ ਜੀ ਨੂੰ ਕਿਹਾ, ''ਬਾਹਰ ਅਖ਼ਬਾਰੋਂ ਵਾਲੇ ਖੜੇ ਹੈਂ। ਮਾਸਟਰ ਜੀ ਉਨ ਕੋ ਮਾਫ਼ੀ ਵਾਲੀ ਚਿੱਠੀ ਭੀ ਦਿਖਾ ਦੇਂਗੇ ਔਰ ਰਾਸ਼ਟਰਪਤੀ ਕੇ ਅਹੁਦੇ ਕੀ ਪੇਸ਼ਕਸ਼ ਵਾਲੀ ਬਾਤ ਭੀ ਬਤਾ ਦੇਂਗੇ।

ਹਮਾਰੀ ਬਹੁਤ ਬਦਨਾਮੀ ਹੋ ਜਾਏਗੀ।'' ਮੁਸਾਫ਼ਰ ਜੀ ਨੇ ਨਹਿਰੂ ਨੂੰ ਸ਼ਾਂਤ ਕਰਦਿਆਂ ਕਿਹਾ, ''ਨਹਿਰੂ ਜੀ, ਯੇਹ ਬਹੁਤ ਬੜਾ ਲੀਡਰ ਹੈ, ਆਮ ਇਨਸਾਨ ਨਹੀਂ। ਯੇਹ ਕਿਸੀ ਕੋ ਕੁਛ ਨਹੀਂ ਬਤਾਏਗਾ, ਆਪ ਬੇਫ਼ਿਕਰ ਰਹੀਏ। ਮੈਂ ਇਸੇ ਅੱਛੀ ਤਰ੍ਹਾਂ ਸੇ ਜਾਨਤਾ ਹੂੰ।'' ਉਹੀ ਹੋਇਆ। ਮਾਸਟਰ ਜੀ ਨੂੰ ਪੱਤਰਕਾਰਾਂ ਨੇ ਸੌ ਸਵਾਲ ਕੀਤੇ ਪਰ ਉਨ੍ਹਾਂ ਨੇ ਇਸ ਤੋਂ ਵੱਧ ਕੁੱਝ ਨਾ ਦਸਿਆ ਕਿ ਇਹ ਦੋ ਆਜ਼ਾਦੀ ਸੰਗਰਾਮੀਆਂ ਵਿਚਕਾਰ ਇਕ ਗ਼ੈਰ-ਰਸਮੀ ਭੇਂਟ-ਵਾਰਤਾ ਸੀ, ਹੋਰ ਕੁੱਝ ਨਹੀਂ। ਚਿੱਠੀ ਬਾਰੇ ਮਾ. ਤਾਰਾ ਸਿੰਘ ਨੇ ਜ਼ਿਕਰ ਵੀ ਨਾ ਕੀਤਾ।

Asoka MehtaAsoka Mehta

ਮੈਨੂੰ ਸਾਰੀ ਵਾਰਤਾ ਗਿ. ਗੁਰਮੁਖ ਸਿੰਘ ਮੁਸਾਫ਼ਰ ਨੇ ਆਪ ਸੁਣਾਈ ਜੋ ਮੌਕੇ ਦੇ ਗਵਾਹ ਸਨ। ਮਾ. ਤਾਰਾ ਸਿੰਘ ਨੇ ਇਸ ਦਾ ਜ਼ਿਕਰ ਕਦੇ ਵੀ ਨਾ ਕੀਤਾ। ਕਰ ਦੇਂਦੇ ਤਾਂ ਸਿੱਖਾਂ ਨੂੰ ਅਨੰਦਪੁਰ ਮਤੇ ਤੋਂ ਲੈ ਕੇ, '84 ਦੇ ਹਾਲਾਤ ਅਤੇ ਖਾੜਕੂਵਾਦ ਦੇ ਮਾਮਲਿਆਂ ਵਿਚ ਜਿਵੇਂ ਵਾਰ ਵਾਰ 'ਦੇਸ਼-ਧ੍ਰੋਹੀ' ਹੋਣ ਦੇ ਝੂਠੇ ਦੋਸ਼ ਲਾ ਕੇ, ਭਾਰਤ-ਵਾਸੀਆਂ ਅੰਦਰ ਬਦਨਾਮ ਕੀਤਾ ਜਾਂਦਾ ਰਿਹਾ ਹੈ, ਉਸ ਨੂੰ ਕੱਟਣ ਲਈ ਸਿੱਖ, ਇਸ ਸੱਚੀ ਵਾਰਤਾ ਦਾ ਬਖਾਨ ਕਰ ਕੇ, ਅਪਣੇ ਆਪ ਨੂੰ ਸੱਚੇ ਸਾਬਤ ਕਰਨ ਵਿਚ ਆਸਾਨੀ ਤਾਂ ਜ਼ਰੂਰ ਮਹਿਸੂਸ ਕਰਦੇ।

ਮੈਂ ਦੋ ਤਿੰਨ ਵਾਰ ਇਸ ਘਟਨਾ ਬਾਰੇ ਲਿਖ ਚੁੱਕਾ ਹਾਂ ਤਾਕਿ ਦਸ ਸਕਾਂ ਕਿ 100 'ਚੋਂ 99 ਵਾਰ 'ਦੇਸ਼-ਧ੍ਰੋਹ' ਦੇ ਇਲਜ਼ਾਮ ਝੂਠੇ ਹੁੰਦੇ ਹਨ ਤੇ ਕੇਵਲ ਵਿਰੋਧੀ ਦੀ ਅਸਲ ਗੱਲ ਨੂੰ ਰੋਲਣ ਲਈ ਤੇ ਲੋਕਾਂ ਦਾ ਧਿਆਨ ਉਸ ਦੀ ਅਸਲ ਗੱਲ ਵਲੋਂ ਹਟਾਉਣ ਲਈ ਹੀ ਲਗਾਏ ਜਾਂਦੇ ਹਨ ਤੇ ਇਹ ਦੋਸ਼ ਲਾਉਣ ਵਾਲੇ ਆਪ ਵੀ ਅੰਦਰੋਂ ਪਛਤਾ ਰਹੇ ਹੁੰਦੇ ਹਨ। ਹੁਣ ਵੀ ਇਹੀ ਕੁੱਝ ਹੋ ਰਿਹਾ ਹੈ। ਇਥੇ ਕੋਈ ਦੇਸ਼-ਧ੍ਰੋਹੀ ਨਹੀਂ। ਅਪਣੇ ਵਿਰੋਧੀ ਦੀ ਗੱਲ ਰੋਲਣ ਲਈ, ਖ਼ਾਹਮਖ਼ਾਹ 'ਦੇਸ਼-ਧ੍ਰੋਹ' ਦਾ ਝੂਠਾ ਸ਼ੋਰ ਮਚਾਇਆ ਜਾਂਦਾ ਹੈ।

ਦੇਸ਼ ਦੇ ਸਾਰੇ ਵੱਡੇ ਨੇਤਾ ਉਦੋਂ ਸਿੱਖਾਂ ਦੇ ਹੱਕ ਵਿਚ ਬੋਲੇ ਸਨ...

ਭਾਰਤ ਸਰਕਾਰ ਨੇ ਭਾਸ਼ਾਈ ਰਾਜਾਂ ਦੇ ਸੰਗਠਨ ਲਈ ਇਕ ਕਮਿਸ਼ਨ ਬਣਾ ਦਿਤਾ। ਕਮਿਸ਼ਨ ਜਦੋਂ ਰੀਪੋਰਟ ਤਿਆਰ ਕਰਨ ਲਈ ਅੰਮ੍ਰਿਤਸਰ ਪੁੱਜਾ ਤਾਂ ਅੰਮ੍ਰਿਤਸਰ ਦੀਆਂ ਹਿੰਦੂ ਜਥੇਬੰਦੀਆਂ ਨੇ ਕਮਿਸ਼ਨ ਨੂੰ ਇਕ ਲਿਖਤੀ ਮੈਮੋਰੰਡਮ ਦਿਤਾ ਜਿਸ ਵਿਚ ਮੰਗ ਕੀਤੀ ਗਈ ਕਿ ਪੰਜਾਬੀ ਸੂਬਾ ਬਣਾ ਦਿਤਾ ਗਿਆ ਤਾਂ ਹਿੰਦੂਆਂ ਨੂੰ ਇਥੇ ਸਿਗਰਟ ਬੀੜੀ ਪੀਣ ਤੋਂ ਰੋਕ ਦਿਤਾ ਜਾਵੇਗਾ, ਇਸ ਲਈ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਕਦੇ ਨਹੀਂ ਬਣਾਇਆ ਜਾਣਾ ਚਾਹੀਦਾ।''

ਇਹ ਹਾਸੋਹੀਣੀ ਤੇ ਬੇਦਲੀਲੀ ਵਿਰੋਧਤਾ, ਸਾਰੇ ਭਾਰਤ ਵਿਚ ਕੋਈ ਅਸਰ ਨਾ ਕਰ ਸਕੀ ਤੇ ਸੀ. ਰਾਜਗੁਪਾਲਾਚਾਰੀਆ, ਜੈਪ੍ਰਕਾਸ਼ ਨਾਰਾਇਣ, ਕੇ.ਜੀ.ਜੋਧ, ਪੰਡਤ ਸੁੰਦਰ ਲਾਲ, ਆਚਾਰੀਆ ਜੇ.ਬੀ. ਕ੍ਰਿਪਲਾਨੀ ਤੇ ਅਸ਼ੋਕ ਮਹਿਤਾ ਸਮੇਤ ਬਹੁਤ ਸਾਰੇ ਵੱਡੇ ਕੌਮੀ ਲੀਡਰਾਂ ਨੇ ਅਕਾਲੀ ਦਲ ਦੀ ਮੰਗ ਦੀ ਹਮਾਇਤ ਕਰ ਦਿਤੀ। ਹਮਾਇਤ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਸਿੱਖਾਂ/ਅਕਾਲੀਆਂ ਕੋਲ ਉਸ ਵੇਲੇ ਮਾਸਟਰ ਤਾਰਾ ਸਿੰਘ ਵਰਗਾ ਕੱਦਾਵਰ ਨੇਤਾ ਸੀ ਜਿਸ ਦੀ ਗੱਲ ਉਸ ਵੇਲੇ ਸਾਰੇ ਹਿੰਦੁਸਤਾਨ ਵਿਚ ਬੜੇ ਧਿਆਨ ਨਾਲ ਸੁਣੀ ਜਾਂਦੀ ਸੀ ਤੇ ਮੰਨਿਆ ਜਾਂਦਾ ਸੀ ਕਿ ਉਹ ਕੋਈ ਗ਼ਲਤ ਮੰਗ ਰੱਖ ਹੀ ਨਹੀਂ ਸਕਦਾ।

ਸਰਦਾਰ ਪਟੇਲ ਤੇ ਅਕਾਲੀ ਲੀਡਰਸ਼ਿਪ

Vallabhbhai PatelVallabhbhai Patel

ਸਰਦਾਰ ਪਟੇਲ ਨੇ ਪੰਜਾਬ ਦੇ ਆਰੀਆ ਸਮਾਜੀ/ਜਨਸੰਘੀ ਹਿੰਦੂਆਂ ਦਾ ਇਕ ਧੜਾ ਖੜਾ ਕਰ ਦਿਤਾ ਜਿਸ ਕੋਲੋਂ ਪਹਿਲਾਂ ਇਹ ਝੂਠ ਬੁਲਵਾਇਆ ਗਿਆ ਕਿ ਪੰਜਾਬੀ ਉਨ੍ਹਾਂ ਦੀ ਮਾਤ ਭਾਸ਼ਾ ਨਹੀਂ ਤੇ ਦੂਜਾ, ਉਨ੍ਹਾਂ ਕੋਲੋਂ ਇਹ 'ਪ੍ਰਚਾਰ' ਕਰਵਾਇਆ ਗਿਆ ਕਿ ਹਿੰਦੂ ਬਹੁਗਿਣਤੀ ਵਾਲੇ ਵੱਡੇ ਪੰਜਾਬ (ਹਰਿਆਣਾ, ਹਿਮਾਚਲ ਤੇ ਪੰਜਾਬ) ਨੂੰ ਸਿੱਖ ਬਹੁਗਿਣਤੀ ਵਾਲਾ 'ਪੰਜਾਬੀ ਸੂਬਾ' ਬਣਾਉਣ ਦਾ ਖ਼ਿਆਲ ਪਾਕਿਸਤਾਨ ਨੇ ਦਿਤਾ ਹੈ ਤੇ ਸਿੱਖ ਲੀਡਰ, ਪਾਕਿਸਤਾਨ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਦਾ ਪ੍ਰਚਾਰ ਇਹ ਵੀ ਸੀ ਕਿ ਇਕ ਵਾਰ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਬਣ ਗਿਆ

ਤਾਂ ਇਹ ਪਾਕਿਸਤਾਨ ਵਿਚ ਸ਼ਾਮਲ ਹੋ ਜਾਵੇਗਾ ਤੇ ਹਿੰਦੁਸਤਾਨ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਇਸ ਪ੍ਰਚਾਰ ਨੂੰ ਦਿੱਲੀ ਵਿਚ ਗ੍ਰਹਿ ਮੰਤਰੀ ਸ. ਪਟੇਲ ਦੀ ਹਮਾਇਤ ਪ੍ਰਾਪਤ ਸੀ ਤੇ ਪਟੇਲ ਨੇ ਆਪ ਅਪਣੀ ਇਕ ਚਿੱਠੀ ਵਿਚ ਆਜ਼ਾਦੀ ਤੋਂ ਪਹਿਲਾਂ ਹੀ ਨਹਿਰੂ ਨੂੰ ਲਿਖ ਦਿਤਾ ਸੀ ਕਿ ਉਹ ਮਾ. ਤਾਰਾ ਸਿੰਘ ਵਰਗੇ ਕੱਟੜ ਸਿੱਖ ਆਗੂ ਨਾਲ ਰਲ ਕੇ ਨਹੀਂ ਚਲ ਸਕਦਾ। ਇਹ ਚਿੱਠੀ ਪਟੇਲ ਦੀਆਂ ਚਿੱਠੀਆਂ ਪੁਸਤਕ ਵਿਚ ਵੀ ਛਪੀ ਹੋਈ ਹੈ।

ਆਜ਼ਾਦੀ ਦੀ ਲੜਾਈ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਸਨ। ਆਜ਼ਾਦ ਭਾਰਤ ਵਿਚ ਪਹਿਲੀ ਸਿਆਸੀ ਗ੍ਰਿਫ਼ਤਾਰੀ ਵੀ ਸਿੱਖਾਂ ਦੇ ਲੀਡਰ ਮਾ. ਤਾਰਾ ਸਿੰਘ ਦੀ ਕੀਤੀ ਗਈ ਜਦ ਉਹ ਰੇਲ ਵਿਚ ਸਫ਼ਰ ਕਰ ਰਹੇ ਸਨ। ਖ਼ੈਰ ਪਟੇਲ ਦੇ ਆਸ਼ੀਰਵਾਦ ਨਾਲ, ਸਿੱਖਾਂ ਅਤੇ ਪੰਜਾਬੀ ਸੂਬੇ ਦੀ ਮੰਗ ਵਿਰੁਧ ਕੀਤੇ ਗਏ ਧੂੰਆਂਧਾਰ ਪ੍ਰਚਾਰ ਦਾ ਅਸਰ ਹੋਣ ਲੱਗ ਪਿਆ ਤੇ ਅਖ਼ੀਰ ਨਹਿਰੂ ਉਤੇ ਵੀ ਇਸ ਪ੍ਰਚਾਰ ਦਾ ਪੂਰਾ ਰੰਗ ਚੜ੍ਹ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement