ਸਾੜਾ ਕਰਨ ਵਾਲਿਉ, ਵੇਖਣਾ ਅਪਣੀ ਸਾੜੇ ਦੀ ਅੱਗ ਵਿਚ ਆਪ ਹੀ ਨਾ ਝੁਲਸ ਜਾਣਾ
Published : Aug 6, 2023, 7:44 am IST
Updated : Aug 6, 2023, 7:44 am IST
SHARE ARTICLE
photo
photo

ਸਪੋਕਸਮੈਨ ਤੇ ‘ਉੱਚਾ ਦਰ’ ਨੂੰ ਅਪਣੀ ਇਤਿਹਾਸਕ ਜ਼ਿੰਮੇਵਾਰੀ ਪੂਰੀ ਕਰਨ ਤੋਂ ਤੁਸੀ ਨਹੀਂ ਰੋਕ ਸਕਦੇ।

 

ਜਦੋਂ ਤੋਂ ਅਸੀ ਐਲਾਨ ਕੀਤਾ ਹੈ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਸ਼ੁਭ ਆਰੰਭ ਛੇਤੀ ਕਰਨ ਜਾ ਰਹੇ ਹਾਂ, ਸਾੜਾ ਬਰੀਗੇਡ ਉਦੋਂ ਤੋਂ ਹੀ ਸਰਗਰਮ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਮੇਰੇ ਨਾਂ ਨਾਲ ਜੁੜੀ ਕਿਸੇ ਵੀ ਕਾਮਯਾਬੀ ਦੀ ਖ਼ਬਰ ਨਹੀਂ ਪਚਦੀ ਤੇ ਗੈਸ ਨਾਲ ਪੇਟ ਫੁੱਲਣ ਲਗਦਾ ਹੈ ਤੇ ਉਹੀ ਇਲਜ਼ਾਮ ਦੁਹਰਾਉਣੇ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਨੂੰ ਭਾਰਤ ਦੀ ਸੱਭ ਤੋਂ ਵੱਡੀ ਜਾਂਚ ਏਜੰਸੀ ਪਹਿਲਾਂ ਵੀ ਪੂਰੀ ਤਰ੍ਹਾਂ ਰੱਦ ਕਰ ਕੇ ਬਾਦਲ ਸਰਕਾਰ ਨੂੰ ਵੀ ਰੀਪੋਰਟ ਭੇਜ ਚੁਕੀ ਸੀ ਤੇ ਜਿਨ੍ਹਾਂ ਬਾਰੇ ਇਨ੍ਹਾਂ ਕੋਲ ਇਕ ਧੇਲੇ ਜਿੰਨਾ ਵੀ ਕੋਈ ਸਬੂਤ ਕਦੇ ਨਹੀਂ ਹੋਇਆ ਪਰ ਅਪਣੇ ਅਸ਼ਾਂਤ ਹੋਏ ਮਨ ਨੂੰ ਧਰਵਾਸ ਦੇਣ ਲਈ ਮੈਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ।

ਕਾਰਨ ਕੀ ਹੈ? ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਚਾਲੂ ਹੋਣ ਨਾਲ ਇਨ੍ਹਾਂ ਨੂੰ ਕੀ ਤਕਲੀਫ਼ ਹੁੰਦੀ ਹੈ? ਚਲੋ ਅਖ਼ਬਾਰ ਦੀ ਤਕਲੀਫ਼ ਤਾਂ ਇਨ੍ਹਾਂ ਨੂੰ ਸੀ ਹੀ ਤੇ ਸਮਝ ਵੀ ਆਉਂਦੀ ਸੀ ਪਰ ‘ਉੱਚਾ ਦਰ ਬਾਬੇ ਨਾਨਕ ਦਾ’ ਤਾਂ ਨਿਰੋਲ ਧਾਰਮਕ ਸੰਸਥਾ ਹੈ ਜਿਸ ਦਾ ਸਾਰਾ ਮੁਨਾਫ਼ਾ ਗ਼ਰੀਬਾਂ ਨੂੰ ਵੰਡਿਆ ਜਾਣਾ ਹੈ ਤੇ ਟਰੱਸਟੀ, ਇਕ ਪੈਸਾ ਵੀ ਲਏ ਬਿਨਾਂ, ਸ਼ਰਧਾ-ਵੱਸ, ਕੰਮ ਜਾਂ ਸੇਵਾ ਕਰਦੇ ਹਨ। ਸਾਡੇ ’ਚੋਂ ਕੋਈ ਚਾਹ ਦਾ ਕੱਪ ਵੀ ਉੱਚਾ ਦਰ ਦੇ ਪੈਸਿਆਂ ਨਾਲ ਨਹੀਂ ਪੀਂਦਾ। ਕੋਈ ਪਟਰੌਲ ਦੇ ਪੈਸੇ ਨਹੀਂ ਲੈਂਦਾ ਹਾਲਾਂਕਿ ਉਹ 30-30, 40-40 ਮੀਲ ਤੋਂ ਉਥੇ ਆਉਂਦੇ ਹਨ। ਕੋਈ ਭੱਤਾ ਨਹੀਂ, ਕੋਈ ਤਨਖ਼ਾਹ ਨਹੀਂ ਲੈਂਦਾ। ਮੈਂ ਆਪ ਸਾਰੀ ਗੱਲ ਸਾਫ਼ ਕਰਨਾ ਚਾਹੁੰਦਾ ਸੀ ਪਰ ਚੰਗਾ ਹੋਇਆ, ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਨੇ ਆਪ ਹੀ ਸੱਤ ਅੱਠ ਕਿਸ਼ਤਾਂ ਵਿਚ ਸਾਰੀ ਗੱਲ ਸਪੱਸ਼ਟ ਕਰ ਦਿਤੀ ਤੇ ਨਾਲ ਹੀ ਚੁਨੌਤੀ ਵੀ ਦੇ ਦਿਤੀ ਕਿ ਸਾਰੇ ਝੂਠੇ ਦੋਸ਼ਾਂ ਦੀ ਪੜਤਾਲ ਅੰਤਰ-ਰਾਸ਼ਟਰੀ ਪੱਧਰ ਦੀਆਂ ਨਿਰਪੱਖ ਹਸਤੀਆਂ ਕੋਲੋਂ ਕਰਵਾ ਲਉ ਜਾਂ ਭਾਰਤ ਦੀ ਸੱਭ ਤੋਂ ਵੱਡੀ ਏਜੰਸੀ ‘ਸੇਬੀ’ ਕੋਲੋਂ ਦੁਬਾਰਾ ਕਰਵਾ ਲਉ ਤੇ ਜੇ ਕੋਈ ਇਕ ਵੀ ਦੋਸ਼ ਸਹੀ ਸਾਬਤ ਕਰ ਸਕੋ ਤਾਂ 5 ਕਰੋੜ ਟਰੱਸਟ ਕੋਲੋਂ ਲੈ ਲਉ ਤੇ ਨਾ ਸਾਬਤ ਕਰ ਸਕੋ ਤਾਂ 5 ਕਰੋੜ ‘ਉੱਚਾ ਦਰ’ ਨੂੰ ਦੇ ਦਿਉ ਜਾਂ ‘ਉੱਚਾ ਦਰ’ ਪਹੁੰਚ ਕੇ, ਸੰਗਤ ਸਾਹਮਣੇ ਮਾਫ਼ੀ ਮੰਗ ਲਉ ਤੇ ਅੱਗੋਂ ਤੋਂ ਕੋਈ ਝੂਠ ਨਾ ਬੋਲਣ, ਪ੍ਰਚਾਰਨ ਦਾ ਵਾਅਦਾ ਕਰ ਦਿਉ। ਇਹੀ ਮੈਂ ਕਹਿੰਦਾ ਆ ਰਿਹਾ ਹਾਂ। ਪਰ ਕਿਸੇ ਨੇ ਚੁਨੌਤੀ ਕਿਉਂ ਨਹੀਂ ਕਬੂਲ ਕੀਤੀ? ਪਾਠਕ ਆਪ ਹੀ ਸਮਝ ਸਕਦੇ ਹਨ, ਮੈਨੂੰ ਦੱਸਣ ਦੀ ਲੋੜ ਨਹੀਂ।

ਪਰ ਜੇ ਇਨ੍ਹਾਂ ਕੋਲ ਇਕ ਆਨੇ ਦੁਆਨੀ ਜਿੰਨਾ ਵੀ ਕੋਈ ਸਬੂਤ ਨਹੀਂ ਤਾਂ ਫਿਰ ਗਲਾ ਪਾੜ ਪਾੜ ਕੇ ਏਨੇ ਵੱਡੇ ਦੋਸ਼ ਕਿਉਂ ਲਾਉਂਦੇ ਹਨ? ਹਰ ਵਾਰ ਇਨ੍ਹਾਂ ਦੇ ਦੋਸ਼ ਸੌ ਫ਼ੀ ਸਦੀ ਝੂਠੇ ਸਾਬਤ ਹੋਏ ਹਨ ਪਰ ਫਿਰ ਇਹ ਸ਼ਰਮ ਕਿਉਂ ਨਹੀਂ ਕਰਦੇ? ਕਿਉਂਕਿ ਇਹ ਮੇਰੇ ਨਾਲ ਜੁੜੀ ਕਿਸੇ ਵੀ ਚੀਜ਼ ਦੀ ਸਫ਼ਲਤਾ ਨੂੰ ਵੇਖ ਕੇ ਇਕ ਪਾਗ਼ਲ ਬੰਦੇ ਦੀ ਤਰ੍ਹਾਂ ਆਪੇ ਤੋਂ ਬਾਹਰ ਹ ਜਾਂਦੇ ਹਨ। ਪਾਗ਼ਲ ਬੰਦਾ ਸੜਕ ਤੇ ਖੜਾ ਹੋ ਕੇ ਗੰਦੀਆਂ ਗਾਲਾਂ ਕਢਦਾ ਹੈ ਤੇ ਹੋਰ ਬਕਵਾਸ ਕਰਦਾ ਹੈ ਤਾਂ ਉਹ ਇਹ ਤਾਂ ਨਹੀਂ ਵੇਖ ਸਕਦਾ ਕਿ ਉਹ ਜੋ ਬੋਲ ਰਿਹਾ ਹੈ, ਉਸ ਵਿਚ ਸੱਚ ਕਿੰਨਾ ਹੈ ਤੇ ਝੂਠ ਕਿੰਨਾ? ਬਸ ਜੋ ਮੂੰਹ ਵਿਚ ਆਉਂਦਾ ਹੈ, ਅਬਾ ਤਬਾ ਬੋਲਦਾ ਜਾਂਦਾ ਹੈ। ਇਹੀ ਹਾਲ, ਮੇਰੀ ਹਰ ਕਾਮਯਾਬੀ ਵੇਖ ਕੇ ਮੇਰੇ ਉਤੇ ਵੱਡੇ ਤੋਂ ਵੱਡਾ ਝੂਠ ਦਾ ਪੱਥਰ ਸੁੱਟਣ ਵਾਲੇ ਮੇਰੇ ਵਿਰੋਧੀਆਂ ਦਾ ਹੁੰਦਾ ਹੈ।
ਪਰ ਉਨ੍ਹਾਂ ਦਾ ਅਸਲ ਸਾੜਾ ਇਹੀ ਹੁੰਦਾ ਹੈ ਕਿ ‘‘ਇਹ ਬੰਦਾ ਜਿਸ ਬਾਰੇ ਅਸੀ ਕਹਿੰਦੇ ਸੀ ਕਿ 6 ਮਹੀਨੇ ਰੋਜ਼ਾਨਾ ਸਪੋਕਸਮੈਨ ਨਹੀਂ ਚਲਾ ਸਕੇਗਾ, ਉਹ ਅਖ਼ਬਾਰ ਦੇ ਵੀ 18 ਸਾਲ ਪੂਰੇ ਕਰ ਗਿਆ ਹੈ ਤੇ ਹੁਣ ਅਖ਼ਬਾਰ ਦੇ ਨਾਲ ਨਾਲ 100 ਕਰੋੜ ਤੋਂ ਉਪਰ ਦਾ ‘ਉੱਚਾ ਦਰ’ ਵੀ ਬਣਾ ਗਿਆ ਹੈ!! ਸਾਡੇ ਲਈ ਡੁੱਬ ਮਰਨ ਦੀ ਗੱਲ ਹੈ। ਅੱਗੋਂ ਪਤਾ ਨਹੀਂ ਇਹ ਹੋਰ ਕਿੰਨੇ ਚੰਨ ਚੜ੍ਹਾਏਗਾ!!!’’

ਸੋ ਇਹ ਹੈ ਇਨ੍ਹਾਂ ਦਾ ਅਸਲ ਦੁੱਖ ਜਿਸ ਨੂੰ ਗਾਲਾਂ ਤੇ ਝੂਠੇ ਦੋਸ਼ਾਂ ਦੀ ‘ਬੰਬਾਰੀ’ ਕਰ ਕੇ ਅਪਣੇ ਮਨ ਨੂੰ ਧਰਵਾਸ ਦੇ ਲੈਂਦੇ ਹਨ।

ਹਾਂ ਮੈਨੂੰ ਵੀ ਕਈ ਵਾਰ ਲਗਦਾ ਸੀ ਕਿ ਸਰਕਾਰਾਂ, ਪੁਜਾਰੀਆਂ  ਤੇ ‘ਹਮਦਰਦਾਂ’ ਦੀ ਅੰਨ੍ਹੀ ਵਿਰੋਧਤਾ ਸਾਹਮਣੇ ਸ਼ਾਇਦ ਮੈਂ ਬਹੁਤੀ ਦੇਰ ਤਕ ਅਖ਼ਬਾਰ ਚਾਲੂ ਨਾ ਰੱਖ ਸਕਾਂ। ਮਗਰੋਂ ਕਈ ਵਾਰ ਲਗਦਾ ਸੀ ਕਿ ‘ਉੱਚਾ ਦਰ’ ਵੀ ਸ਼ਾਇਦ ਅਪਣੇ ਜੀਵਨ-ਕਾਲ ਵਿਚ ਮੁਕੰਮਲ ਹੁੰਦਾ ਨਾ ਵੇਖ ਸਕਾਂ ਕਿਉਂਕਿ ਪੈਸਾ ਕਿਸੇ ਪਾਸਿਉਂ ਆ ਹੀ ਨਹੀਂ ਸੀ ਰਿਹਾ।... ਪਰ ਰੱਬ ਦੀ ਮਰਜ਼ੀ ਕੁੱਝ ਹੋਰ ਸੀ ਤੇ ਮੇਰੇ ਨਾਲ ਸਾੜਾ ਕਰਨ ਵਾਲੇ ਭਾਈ ਹੁਣ ਤਾਂ ਰੱਬ ਦੀ ਰਮਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਹੀ ਲੈਣ। ਹੋਰ ਮੈਂ ਕੀ ਆਖਾਂ ਇਨ੍ਹਾਂ ਨੂੰ? ਇਨ੍ਹਾਂ ਨੂੰ ਇਹੀ ਕਹਿ ਸਕਦਾ ਹਾਂ ਕਿ ਤੁਸੀ ਹਾਕਮਾਂ ਦੀ ਸਰਦਲ ਉਤੇ ਸਿਰ ਰੱਖ ਦਿਤਾ ਤੇ ਫਿਰ ਚੁਕਿਆ ਹੀ ਨਾ। ਤੁਸੀ ਰੁਪਿਆ ਪੈਸਾ, ਜਾਇਦਾਦਾਂ,  ਸਰਕਾਰੀ ਨਿਵਾਜ਼ਿਸ਼ਾਂ ਤੇ ਤਗ਼ਮੇ ਮੰਗੇ। ਸਰਕਾਰਾਂ ਨੇ ਤੁਹਾਨੂੰ ਸੱਭ ਕੁੱਝ ਦਿਤਾ, ਮੈਨੂੰ ਕੋਈ ਸਾੜਾ ਨਹੀਂ। ਮੈਂ ਪ੍ਰਮਾਤਮਾ ਦੀ ਸਰਦਲ ਤੇ ਸਿਰ ਰੱਖ ਦਿਤਾ ਤੇ ਸੱਚ ਦੇ ਰਾਹ ਤੇ ਚਲਣ ਲਈ ਉਸ ਦੀ ਮਦਦ ਮੰਗੀ। ਉਸ ਨੇ ਹਜ਼ਾਰ ਵਿਰੋਧਤਾਵਾਂ ਦੇ ਬਾਵਜੂਦ, ਮੇਰੀ ਹਰ ਅਸੰਭਵ ਲਗਦੇ ਕਾਰਜ ਵਿਚ ਰਖਿਆ ਕੀਤੀ ਤੇ ਮਦਦ ਦਿਤੀ। ਮੈਂ ਵੱਡੀ ਜਾਇਦਾਦ ਦੀ ਮੰਗ ਵੀ ਕੀਤੀ, ਅਪਣੇ ਲਈ ਨਹੀਂ, ਕੌਮ ਅਤੇ ਮਾਨਵਤਾ ਲਈ। ਉਹਨੇ ‘ਉੱਚਾ ਦਰ’ ਦੇ ਰੂਪ ਵਿਚ ਇਹ ਮੰਗ ਵੀ ਪੂਰੀ ਕਰ ਦਿਤੀ। ਤੁਹਾਨੂੰ ਵੀ ਸਾੜਾ ਨਹੀਂ ਕਰਨਾ ਚਾਹੀਦਾ। ਜੇ ਮੈਂ ਇਕ ਰੁਪਏ ਜਿੰਨੀ ਵੀ ਅਪਣੀ ਜਾਇਦਾਦ ਬਣਾ ਲੈਂਦਾ, ਫਿਰ ਤਾਂ ਸਾੜਾ ਜਾਇਜ਼ ਸੀ, ਹੁਣ ਨਹੀਂ।

ਬੀਬੀ ਜਗਜੀਤ ਕੌਰ, ਜਾਂਦੇ ਜਾਂਦੇ ਫਿਰ ਸ਼ੇਰਨੀ ਬਣ ਕੇ ਰੋਜ਼ਾਨਾ ਸਪੋਕਸਮੈਨ ਦੀ ਸੇਵਾ ਲਈ ਹਾਜ਼ਰ 

ਕਈ ਸਾਲਾਂ ਤੋਂ ਮੈਂ ਅਪਣਾ ਸਾਰਾ ਸਮਾਂ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਦੇ ਰਿਹਾ ਸੀ ਤੇ ਜਗਜੀਤ ਹੁਰਾਂ ਨੇ ਅਖ਼ਬਾਰ ਦਾ ਸਾਰਾ ਦਫ਼ਤਰੀ ਕੰਮ (ਵਾਧਾ ਘਾਟਾ) ਸੰਭਾਲਿਆ ਹੋਇਆ ਸੀ। ਦੋਵੇਂ ਬੜੇ ਮੁਸ਼ਕਲ ਕੰਮ ਹਨ। ਦੋਵੇਂ ਪਾਸੇ, ਮਾੜੀ ਜਹੀ ਗ਼ਲਤੀ, ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਲਈ ਬੜੀ ਬੇਚੈਨੀ ਹੋਈ ਜਦ ਜਗਜੀਤ ਕੌਰ ਹੁਰਾਂ ਨੂੰ ‘ਚਿਕਨਗੁਨੀਆ’ ਬੀਮਾਰੀ ਨੇ ਆ ਫੜਿਆ। ਇਸ ਬੀਮਾਰੀ ਵਿਚ ਜਿਸਮ ਦੀ ਹਰ ਹੱਡੀ ਤੇ ਹਰ ਜੋੜ ਦੇ ਦਰਦ ਨਾਲ ਬੰਦਾ ਕਰਾਹ ਉਠਦਾ ਹੈ। ਸਾਰਾ ਦਿਨ ਦਰਦ ਨਾਲ ਘੁਲਦੇ ਰਹਿਣਾ ਬੜਾ ਔਖਾ ਹੁੰਦਾ ਹੈ। ਇਸੇ ਦੌਰਾਨ ਉਨ੍ਹਾਂ ਨੂੰ ਵੱਡਾ ਹਾਰਟ ਅਟੈਕ ਹੋ ਗਿਆ (ਦਿਲ ਦਾ ਦੌਰਾ) ਪਰ ਇਹੀ ਸਮਝਿਆ ਗਿਆ ਕਿ ਇਹ ਦਰਦ ਵੀ ਚਿਕਨਗੁਨੀਆ ਦੀਆਂ ਦਰਦਾਂ ਦਾ ਹੀ ਹਿੱਸਾ ਹੈ। ਤਿੰਨ ਮਹੀਨੇ ਮਗਰੋਂ ਜਦ ਨਬਜ਼ ਟੁੱਟਣ ਲੱਗੀ ਤੇ ਬਲੱਡ ਪ੍ਰੈਸ਼ਰ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਤਾਂ ਬੇਟੀ ਨਿਮਰਤ ਨੇ ਕਮਾਲ ਦੀ ਫੁਰਤੀ ਤੇ ਸੋਝੀ ਵਿਖਾਈ ਤੇ ਮਾਂ ਨੂੰ ਬਚਾ ਲੈਣ ਲਈ ਸੱਭ ਕੁੱਝ ਦਾਅ ’ਤੇ ਲਗਾ ਦਿਤਾ। ਟੀਵੀ ਪ੍ਰੋਗਰਾਮਾਂ ਤੇ ਅਖ਼ਬਾਰ ਦੀਆਂ ਸੰਪਾਦਕੀਆਂ ਕਾਰਨ ਉਹ ਪਹਿਲਾਂ ਹੀ ਸੰਸਾਰ ਭਰ ਵਿਚ ਜਾਣੀ ਜਾਂਦੀ ਹੈ ਪਰ ਘਰੇਲੂ ਮੋਰਚਾ ਜਿੱਤਣ ਲਈ ਵੀ ਉਸ ਨੇ ਕਮਾਲ ਕਰ ਵਿਖਾਇਆ। ਪੀ.ਜੀ.ਆਈ ਤੇ ਫ਼ੋਰਟਿਸ, ਦੁਹਾਂ ਹਸਪਤਾਲਾਂ ਨੇ ਦਸਿਆ ਕਿ ਜਗਜੀਤ ਹੁਰਾਂ ਨੂੰ ਬੜਾ ਸਖ਼ਤ ਹਾਰਟ ਅਟੈਕ ਹੋਇਆ ਸੀ ਤੇ ਉਨ੍ਹਾਂ ਦਾ 70% ਦਿਲ ਕੰਮ ਕਰਨੋਂ ਹੱਟ ਗਿਆ ਹੈ। ਇਲਾਜ? ਬਹੁਤ ਦੇਰ ਹੋ ਗਈ ਹੈ, ਇਸ ਲਈ ਆਪ੍ਰੇਸ਼ਨ ਤੋਂ ਬਿਨਾਂ ਕੁੱਝ ਨਹੀਂ ਹੋ ਸਕਦਾ ਪਰ ਇਸ ਉਮਰ ਵਿਚ ਆਪ੍ਰੇਸ਼ਨ ਬੜੀ ਖ਼ਤਰੇ ਵਾਲੀ ਗੱਲ ਹੁੰਦੀ ਹੈ ਤੇ ਪੀਜੀਆਈ ਵਾਲੇ ਇਹ ਖ਼ਤਰੇ ਭਰਿਆ ਆਪ੍ਰੇਸ਼ਨ ਕਰਨ ਨੂੰ ਤਿਆਰ ਨਹੀਂ ਸਨ। ਫਿਰ ਵੀ ਉਨ੍ਹਾਂ ਨੇ ਦੋ ਹਫ਼ਤਾ ਦਵਾਈਆਂ ਨਾਲ ਇਲਾਜ ਕਰ ਕੇ ਵੇਖ ਲੈਣ ਦਾ ਫ਼ੈਸਲਾ ਕੀਤਾ। ਦੋ ਹਫ਼ਤੇ ਬਾਅਦ ਉਨ੍ਹਾਂ ਟੈਸਟ ਕੀਤੇ ਤਾਂ ਡਾਕਟਰਾਂ ਨੇ ਸਾਨੂੰ ਕਹਿ ਦਿਤਾ ਕਿ ਮਰੀਜ਼ ਨੂੰ ਘਰ ਲੈ ਜਾਉ ਤੇ ਅਰਦਾਸ ਕਰੋ ਕਿਉਂਕਿ ਇਹ ਇਕ ਦੋ ਦਿਨ ਤੋਂ ਵੱਧ ਜ਼ਿੰਦਾ ਨਹੀਂ ਰਹਿ ਸਕਦੇ।

ਸੱਭ ਪਾਸੇ ਰੋਣਾ ਧੋਣਾ ਸ਼ੁਰੂ ਹੋ ਗਿਆ ਜਾਂ ਗਿੱਲੀਆਂ ਅੱਖਾਂ ਸੱਭ ਦੀ ਲਾਚਾਰੀ ਪ੍ਰਗਟ ਕਰ ਰਹੀਆਂ ਸਨ। ਅਚਾਨਕ ਡਾਕਟਰ ਦੀ ਆਵਾਜ਼ ਆਈ, ‘‘ਫ਼ੋਰਟਿਸ ਹਸਪਤਾਲ ਕੋਲ ਨਵਾਂ ਸਿਸਟਮ ਆ ਗਿਆ ਹੈ ਜੋ ਸਾਡੇ ਕੋਲ ਨਹੀਂ।’’

ਮਿੰਟਾਂ ਵਿਚ ਗੱਲਬਾਤ ਹੋਈ ਤੇ ਫ਼ੋਰਟਿਸ ਦੇ ਡਾਕਟਰ ਅਪਣੀ ਗੱਡੀ ਲੈ ਕੇ ਪੀਜੀਆਈ ਪਹੁੰਚ ਗਏ ਤੇ ਫਿਰ ਜਾਂਚ ਕਰਨ ਮਗਰੋਂ ਜਗਜੀਤ ਨੂੰ ਫ਼ੋਰਟਿਸ ਲੈ ਗਏ। ਅਗਲੇ ਦਿਨ ਉਨ੍ਹਾਂ ‘ਖ਼ਤਰੇ ਭਰਪੂਰ ਆਪ੍ਰੇਸ਼ਨ’ ਕਰ ਦਿਤਾ ਪਰ ਸਾਨੂੰ ਕਹਿ ਦਿਤਾ ਕਿ, ‘‘ਆਖ਼ਰੀ ਉਮੀਦ ਨਾਲ ਆਪ੍ਰੇਸ਼ਨ ਕਰ ਰਹੇ ਹਾਂ ਪਰ ਖ਼ਤਰਾ ਬਹੁਤ ਹੈ। ਰੱਬ ਅੱਗੇ ਅਰਦਾਸ ਕਰੋ।’’

ਆਪ੍ਰੇਸ਼ਨ ਸਫ਼ਲ ਹੋ ਗਿਆ ਤੇ ਇਕ ਮਹੀਨੇ ਦੇ ਆਰਾਮ ਮਗਰੋਂ ਹੁਣ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋ ਜਾਣ ਦੀ ਵਧਾਈ ਦੇ ਦਿਤੀ ਹੈ। ਜਗਜੀਤ ਹੁਰਾਂ ਨੂੰ ਪੁਛੀਏ ਤਾਂ ਉਹ ਇਹੀ ਕਹਿੰਦੇ ਹਨ ਕਿ ਮੈਨੂੰ ਰੱਬ ਨੇ ਹੋਰ ਸਮਾਂ ਹੀ ਇਸ ਲਈ ਦਿਤਾ ਹੈ ਕਿ ਮੈਂ ‘ਉੱਚਾ ਦਰ’ ਨੂੰ ਵੀ ਮੁਕੰਮਲ ਹੁੰਦਾ ਤੇ ਮਾਨਵਤਾ ਦੀ ਸੇਵਾ ਕਰਦਿਆਂ ਵੇਖ ਲਵਾਂ ਤੇ ਅਖ਼ਬਾਰ ਨੂੰ ਵੀ ਬੁਲੰਦੀਆਂ ਤੇ ਪਹੁੰਚਾ ਕੇ ਰਹਾਂ।’’ ਸੋ ਪੰਜ ਮਹੀਨੇ ਦੀ ਮੁਕੰਮਲ ਛੁੱਟੀ ਮਗਰੋਂ, ਅੱਜ ਤੋਂ ਉਨ੍ਹਾਂ ਦਫ਼ਤਰ ਜਾਣਾ ਸ਼ੁਰੂ ਕਰ ਦਿਤਾ ਹੈ। ਜਗਜੀਤ ਦੇ ਸੱਭ ਕਦਰਦਾਨਾਂ ਨੂੰ ਵਧਾਈਆਂ ਤੇ ਜਗਜੀਤ ਦੀ ਲੰਮੀ, ਖ਼ੁਸ਼ੀਆਂ ਭਰੀ ਬਾਕੀ ਦੀ ਆਯੂ ਲਈ ਸਾਰੇ ਪਾਠਕਾਂ ਵਲੋਂ ਸ਼ੁਭ ਇਛਾਵਾਂ। 

ਇਨ੍ਹਾਂ ਦਾ ਅਸਲ ਦੁੱਖ : ‘‘ਹਾਏ ਜਿਸ ਬਾਰੇ ਅਸੀ ਦਾਅਵਾ ਕਰਦੇ ਸੀ ਕਿ ਇਹ ਛੇ ਮਹੀਨੇ ਵੀ ਅਖ਼ਬਾਰ ਨਹੀਂ ਚਲਾ ਸਕੇਗਾ, ਉਹ ਅੱਜ 100 ਕਰੋੜ ਤੋਂ ਉਪਰ ਦਾ ‘ਉੱਚਾ ਦਰ’ ਵੀ ਬਣਾ ਗਿਐ? ਸਾਡੇ ਲਈ ਡੁੱਬ ਕੇ ਮਰਨ ਵਾਲੀ ਗੱਲ ਨਹੀਂ ਇਹ?’’

ਚੰਗਾ ਹੋਇਆ, ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਨੇ ਆਪ ਹੀ ਸੱਤ ਅੱਠ ਕਿਸ਼ਤਾਂ ਵਿਚ ਸਾਰੀ ਗੱਲ ਸਪੱਸ਼ਟ ਕਰ ਦਿਤੀ ਤੇ ਨਾਲ ਹੀ ਚੁਨੌਤੀ ਵੀ ਦੇ ਦਿਤੀ ਕਿ ਸਾਰੇ ਝੂਠੇ ਦੋਸ਼ਾਂ ਦੀ ਪੜਤਾਲ ਅੰਤਰ-ਰਾਸ਼ਟਰੀ ਪੱਧਰ ਦੀਆਂ ਨਿਰਪੱਖ ਹਸਤੀਆਂ ਕੋਲੋਂ ਕਰਵਾ ਲਉ ਜਾਂ ਭਾਰਤ ਦੀ ਸੱਭ ਤੋਂ ਵੱਡੀ ਏਜੰਸੀ ‘ਸੇਬੀ’ ਕੋਲੋਂ ਦੁਬਾਰਾ ਕਰਵਾ ਲਉ ਤੇ ਜੇ ਕੋਈ ਇਕ ਵੀ ਦੋਸ਼ ਸਹੀ ਸਾਬਤ ਕਰ ਸਕੋ ਤਾਂ 5 ਕਰੋੜ ਟਰੱਸਟ ਕੋਲੋਂ ਲੈ ਲਉ ਤੇ ਨਾ ਸਾਬਤ ਕਰ ਸਕੋ ਤਾਂ 5 ਕਰੋੜ ‘ਉੱਚਾ ਦਰ’ ਨੂੰ ਦੇ ਦਿਉ ਜਾਂ ‘ਉੱਚਾ ਦਰ’ ਪਹੁੰਚ ਕੇ, ਸੰਗਤ ਸਾਹਮਣੇ ਮਾਫ਼ੀ ਮੰਗ ਲਉ ਤੇ ਅੱਗੋਂ ਤੋਂ ਕੋਈ ਝੂਠ ਨਾ ਬੋਲਣ, ਪ੍ਰਚਾਰਨ ਦਾ ਵਾਅਦਾ ਕਰ ਦਿਉ। ਇਹੀ ਮੈਂ ਕਹਿੰਦਾ ਆ ਰਿਹਾ ਹਾਂ। ਪਰ ਕਿਸੇ ਨੇ ਚੁਨੌਤੀ ਕਿਉਂ ਨਹੀਂ ਕਬੂਲ ਕੀਤੀ? ਪਾਠਕ ਆਪ ਹੀ ਸਮਝ ਸਕਦੇ ਹਨ, ਮੈਨੂੰ ਦੱਸਣ ਦੀ ਲੋੜ ਨਹੀਂ।
ਪਰ ਜੇ ਇਨ੍ਹਾਂ ਕੋਲ ਇਕ ਆਨੇ ਦੁਆਨੀ ਜਿੰਨਾ ਵੀ ਕੋਈ ਸਬੂਤ ਨਹੀਂ ਤਾਂ ਫਿਰ ਗਲਾ ਪਾੜ ਪਾੜ ਕੇ ਏਨੇ ਵੱਡੇ ਦੋਸ਼ ਕਿਉਂ ਲਾਉਂਦੇ ਹਨ? ਹਰ ਵਾਰ ਇਨ੍ਹਾਂ ਦੇ ਦੋਸ਼ ਸੌ ਫ਼ੀ ਸਦੀ ਝੂਠੇ ਸਾਬਤ ਹੋਏ ਹਨ ਪਰ ਫਿਰ ਇਹ ਸ਼ਰਮ ਕਿਉਂ ਨਹੀਂ ਕਰਦੇ? ਕਿਉਂਕਿ ਇਹ ਮੇਰੇ ਨਾਲ ਜੁੜੀ ਕਿਸੇ ਵੀ ਚੀਜ਼ ਦੀ ਸਫ਼ਲਤਾ ਨੂੰ ਵੇਖ ਕੇ ਇਕ ਪਾਗ਼ਲ ਬੰਦੇ ਦੀ ਤਰ੍ਹਾਂ ਆਪੇ ਤੋਂ ਬਾਹਰ ਹੋ ਜਾਂਦੇ ਹਨ। ਪਾਗ਼ਲ ਬੰਦਾ ਸੜਕ ਤੇ ਖੜਾ ਹੋ ਕੇ ਗੰਦੀਆਂ ਗਾਲਾਂ ਕਢਦਾ ਹੈ ਤੇ ਹੋਰ ਬਕਵਾਸ ਕਰਦਾ ਹੈ ਤਾਂ ਉਹ ਇਹ ਤਾਂ ਨਹੀਂ ਵੇਖ ਸਕਦਾ ਕਿ ਉਹ ਜੋ ਬੋਲ ਰਿਹਾ ਹੈ, ਉਸ ਵਿਚ ਸੱਚ ਕਿੰਨਾ ਹੈ ਤੇ ਝੂਠ ਕਿੰਨਾ? ਬਸ ਜੋ ਮੂੰਹ ਵਿਚ ਆਉਂਦਾ ਹੈ, ਅਬਾ ਤਬਾ ਬੋਲਦਾ ਜਾਂਦਾ ਹੈ। ਇਹੀ ਹਾਲ, ਮੇਰੀ ਹਰ ਕਾਮਯਾਬੀ ਵੇਖ ਕੇ ਮੇਰੇ ਉਤੇ ਵੱਡੇ ਤੋਂ ਵੱਡਾ ਝੂਠ ਦਾ ਪੱਥਰ ਸੁੱਟਣ ਵਾਲੇ ਮੇਰੇ ਵਿਰੋਧੀਆਂ ਦਾ ਹੁੰਦਾ ਹੈ।

ਪਰ ਉਨ੍ਹਾਂ ਦਾ ਅਸਲ ਸਾੜਾ ਇਹੀ ਹੁੰਦਾ ਹੈ ਕਿ ‘‘ਇਹ ਬੰਦਾ ਜਿਸ ਬਾਰੇ ਅਸੀ ਕਹਿੰਦੇ ਸੀ ਕਿ 6 ਮਹੀਨੇ ਰੋਜ਼ਾਨਾ ਸਪੋਕਸਮੈਨ ਨਹੀਂ ਚਲਾ ਸਕੇਗਾ, ਉਹ ਅਖ਼ਬਾਰ ਦੇ 18 ਸਾਲ ਵੀ ਪੂਰੇ ਕਰ ਗਿਆ ਹੈ ਤੇ ਹੁਣ ਅਖ਼ਬਾਰ ਦੇ ਨਾਲ ਨਾਲ 100 ਕਰੋੜ ਤੋਂ ਉਪਰ ਦਾ ‘ਉੱਚਾ ਦਰ’ ਵੀ ਬਣਾ ਗਿਆ ਹੈ!! ਸਾਡੇ ਲਈ ਡੁੱਬ ਮਰਨ ਦੀ ਗੱਲ ਹੈ। ਅੱਗੋਂ ਪਤਾ ਨਹੀਂ ਇਹ ਹੋਰ ਕਿੰਨੇ ਚੰਨ ਚੜ੍ਹਾਏਗਾ!!!’’

ਸੋ ਇਹ ਹੈ ਇਨ੍ਹਾਂ ਦਾ ਅਸਲ ਦੁੱਖ ਜਿਸ ਨੂੰ ਗਾਲਾਂ ਤੇ ਝੂਠੇ ਦੋਸ਼ਾਂ ਦੀ ‘ਬੰਬਾਰੀ’ ਕਰ ਕੇ ਅਪਣੇ ਮਨ ਨੂੰ ਧਰਵਾਸ ਦੇ ਲੈਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement