ਸ਼੍ਰੋਮਣੀ ਕਮੇਟੀ, ਬਾਬਿਆਂ, ਜੀ.ਐਨ.ਡੀ.ਯੂ. ਤੇ ਇਕ 'ਕਵੀ' ਵਲੋਂ ਬਾਬਾ ਨਾਨਕ ਨੂੰ ਪਹਿਲੀ 'ਸ਼ਰਧਾਂਜਲੀ'
Published : Apr 7, 2019, 8:04 am IST
Updated : Apr 7, 2019, 8:04 am IST
SHARE ARTICLE
ਸ਼੍ਰੋਮਣੀ ਕਮੇਟੀ, ਬਾਬਿਆਂ, ਜੀ.ਐਨ.ਡੀ.ਯੂ. ਤੇ ਇਕ 'ਕਵੀ' ਵਲੋਂ  ਬਾਬਾ ਨਾਨਕ ਨੂੰ ਪਹਿਲੀ 'ਸ਼ਰਧਾਂਜਲੀ'
ਸ਼੍ਰੋਮਣੀ ਕਮੇਟੀ, ਬਾਬਿਆਂ, ਜੀ.ਐਨ.ਡੀ.ਯੂ. ਤੇ ਇਕ 'ਕਵੀ' ਵਲੋਂ ਬਾਬਾ ਨਾਨਕ ਨੂੰ ਪਹਿਲੀ 'ਸ਼ਰਧਾਂਜਲੀ'

ਖ਼ੈਰ ਅਸੀ ਗੱਲ ਕਰ ਰਹੇ ਸੀ ਕਿ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਦਾ ਆਰੰਭ ਜਿਵੇਂ ਸ਼੍ਰੋਮਣੀ ਕਮੇਟੀ ਦੇ ਇਕ 'ਤਜਰਬੇਕਾਰ' ਕਾਰ ਸੇਵਾ ਵਾਲੇ ਬਾਬੇ ਨੇ ਕੀਤਾ ਹੈ

ਖ਼ੈਰ ਅਸੀ ਗੱਲ ਕਰ ਰਹੇ ਸੀ ਕਿ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਦਾ ਆਰੰਭ ਜਿਵੇਂ ਸ਼੍ਰੋਮਣੀ ਕਮੇਟੀ ਦੇ ਇਕ 'ਤਜਰਬੇਕਾਰ' ਕਾਰ ਸੇਵਾ ਵਾਲੇ ਬਾਬੇ ਨੇ ਕੀਤਾ ਹੈ ਤੇ ਜਿਵੇਂ ਸ਼੍ਰੋਮਣੀ ਕਮੇਟੀ ਨੇ ਰਸਮੀ ਬਿਆਨ ਜਾਰੀ ਕਰ ਕੇ ਮਾਮਲਾ ਰਫ਼ਾ ਦਫ਼ਾ ਕਰ ਦਿਤਾ ਹੈ, ਇਸ ਨੂੰ ਵੇਖ ਕੇ ਮੰਨ ਲਉ ਮੇਰੀ ਗੱਲ ਕਿ ਇਸ ਸਾਲ ਬਾਬੇ ਨਾਨਕ ਦਾ ਨਾਂ ਲੈ ਕੇ ਕਰੋੜਾਂ ਤੇ ਅਰਬਾਂ ਰੁਪਏ ਜਲਸਿਆਂ, ਜਲੂਸਾਂ, ਰੌਲੇ ਰੱਪੇ ਅਤੇ ਵਿਖਾਵੇ ਦੇ ਕੰਮਾਂ ਤੇ ਖ਼ਰਚੇ ਜਾਣਗੇ,

ਪਰ ਅਸਲ ਵਿਚ ਬਾਬੇ ਨਾਨਕ ਦੇ ਵਿਚਾਰਾਂ ਉਤੇ ਹਥੌੜਾ ਹੀ ਚਲਾਇਆ ਜਾਵੇਗਾ ਜਿਵੇਂ ਤਰਨ ਤਾਰਨ ਵਿਚ ਹਥੌੜਾ ਚਲਾ ਕੇ ਵਿਖਾ ਦਿਤਾ ਗਿਆ ਹੈ। ਇਸ ਤੋਂ ਚੰਗੀ ਕਿਸੇ ਗੱਲ ਦੀ ਉਮੀਦ ਨਾ ਰਖਣਾ ਕਿਉਂਕਿ ਤੁਹਾਡੇ ਗੁਰਦਵਾਰਿਆਂ ਉਤੇ ਸਿਆਸਤਦਾਨਾਂ ਦਾ ਕਬਜ਼ਾ ਹੋ ਚੁੱਕਾ ਹੈ ਤੇ ਪੁਜਾਰੀ ਉਹੀ ਕੁੱਝ ਕਰਦੇ ਤੇ ਕਹਿੰਦੇ ਹਨ ਜੋ ਸਿਆਸਤਦਾਨ ਤੇ ਉਨ੍ਹਾਂ ਦੇ 'ਪਤੀ ਪਤਨੀ' ਵਾਲੇ ਸਬੰਧੀ ਤੇ ਅੱਗੋਂ ਉਨ੍ਹਾਂ ਦੇ ਯਾਰ ਮਿੱਤਰ ਚਾਹੁੰਦੇ ਹਨ।

ਬਾਬਿਆਂ ਵਲੋਂ 'ਕਾਰ ਸੇਵਾ' ਲਈ ਲਗਾਈ ਗਈ ਬੋਲੀ ਜਦ ਮੈਂ ਅੱਖੀਂ ਵੇਖੀ

ਮੇਰੇ ਸਾਹਮਣੇ ਹੀ ਉਥੇ ਬੋਲੀ ਲਗਣੀ ਸ਼ੁਰੂ ਹੋ ਗਈ। ਪਹਿਲਾ ਬਾਬਾ ਬੋਲਿਆ, ''ਕਲਕੱਤਾ ਜੀ ਫ਼ਲਾਣੇ ਗੁਰਦਵਾਰੇ ਦੀ ਕਾਰ ਸੇਵਾ ਤਾਂ ਮੈਂ ਕਿਸੇ ਹੋਰ ਨੂੰ ਨਹੀਂ ਜੇ ਕਰਨ ਦੇਣੀ। ਮੇਰੇ ਜ਼ਿੰਮੇ ਜੋ ਸੇਵਾ ਲਾਉ, ਮੈਂ ਕਰਾਂਗਾ।'' ਕਲਕੱਤਾ ਜੀ ਬੋਲੇ, ''ਬਾਬਿਉ, ਉਸ ਗੁਰਦਵਾਰੇ ਦੀ ਸੇਵਾ ਲਈ ਤਾਂ ਕਈ 'ਬਾਬੇ' ਪਿੱਛੇ ਪਏ ਹੋਏ ਨੇ। ਇਲਾਕੇ ਦੀ ਸੰਗਤ ਕੋਲ ਪੈਸਾ ਬਹੁਤ ਹੈ, ਇਸ ਲਈ ਜਿਹੜਾ ਵੀ 'ਕਾਰ ਸੇਵਾ' ਕਰੇਗਾ, ਉਸ ਨੂੰ ਮਾਇਆ ਇਕੱਠੀ ਕਰਨ ਲਈ ਤਰੱਦਦ ਨਹੀਂ ਕਰਨਾ ਪਵੇਗਾ। ਫ਼ਲਾਣੇ ਬਾਬਾ ਜੀ 25 ਲੱਖ ਦੀ ਪੇਸ਼ਕਸ਼ ਲਿਖਤੀ ਤੌਰ ਤੇ ਕਰ ਗਏ ਨੇ...।''

ਇਕ ਬਾਬਾ ਵਿਚੋਂ ਹੀ ਬੋਲ ਪਿਆ, ''ਮੇਰੇ 30 ਲੱਖ ਲਿਖ ਲਉ।'' ਤੀਜਾ 'ਕਾਰ ਸੇਵਕ' ਉਲਰਿਆ, ''ਲਿਖ ਕੀ ਲਉ, ਮੇਰੇ 40 ਲੱਖ ਹੁਣੇ ਲੈ ਲਉ। ਗਿਣਨੇ ਚਾਹੋ ਤੇ ਗਿਣ ਲਉ।'' ਕਲਕੱਤਾ ਜੀ ਬੋਲਣ ਹੀ ਲੱਗੇ ਸਨ ਕਿ ਇਕ ਹੋਰ ਬਾਬਾ ਉਛਲਿਆ, ''ਉਸ ਗੁਰੂ ਘਰ ਦੀ 'ਸੇਵਾ', ਵੇਖਨਾਂ ਮੇਰੇ ਬਿਨਾਂ ਹੋਰ ਕੌਣ ਲੈਂਦੈ। ਮੇਰੇ ਵਲੋਂ 50 ਲੱਖ ਰੁਪਏ। ਕੋਈ ਹੋਰ ਮਾਈ ਦਾ ਲਾਲ ਹੈ ਤੇ ਹੁਣੇ ਉਠ ਕੇ ਸਾਹਮਣੇ ਆਵੇ।'' ਕਲਕੱਤਾ ਜੀ ਖ਼ੁਸ਼ ਸਨ ਕਿ ਪਹਿਲੇ ਗੁਰਦਵਾਰੇ ਦੀ 'ਕਾਰ-ਸੇਵਾ' ਦੀ ਤਹਿ ਕੀਤੀ 25 ਲੱਖ ਦੀ 'ਭੇਟਾ' ਵੱਧ ਕੇ 50 ਲੱਖ ਤੇ ਪਹੁੰਚ ਗਈ ਹੈ ਪਰ ਇਹ ਸਾਰਾ ਕੁੱਝ ਵੇਖ ਕੇ ਮੈਂ ਬੜਾ ਦੁਖੀ ਹੋਇਆ।

BabeBabe

ਮੈਂ ਕਲਕੱਤਾ ਜੀ ਨੂੰ ਕਿਹਾ ਕਿ ਇਕ ਮਿੰਟ ਵਖਰਿਆਂ ਹੋ ਕੇ ਪਹਿਲਾਂ ਮੇਰੀ ਗੱਲ ਸੁਣ ਲੈਣ। ਕਲਕੱਤਾ ਜੀ ਬਾਬਿਆਂ ਨੂੰ ਟਿਕੇ ਰਹਿਣ ਦੀ ਕਹਿ ਕੇ, ਮੇਰੇ ਨਾਲ ਦੂਜੇ ਕਮਰੇ ਵਿਚ ਆ ਗਏ। ਮੈਂ ਗੁੱਸੇ ਵਿਚ ਕਿਹਾ, ''ਕਲਕੱਤਾ ਜੀ, ਇਹ ਕੀ ਤਮਾਸ਼ਾ ਹੋ ਰਿਹੈ? ਗੁਰਦਵਾਰਿਆਂ ਦੀ ਉਸਾਰੀ ਲਈ 'ਕਾਰ ਸੇਵਕ' ਬੁਲਾਏ ਜੇ ਜਾਂ ਠੇਕੇਦਾਰ? ਜੋ ਵੀ ਹੈ, ਮੇਰੇ ਘਰ ਵਿਚ ਕਾਰ-ਸੇਵਾ ਦੇ ਨਾਂ ਤੇ ਇਹ ਠੇਕੇਦਾਰੀ ਵਾਲੀ ਬੋਲੀ ਨਹੀਂ ਲੱਗ ਸਕਦੀ।

ਇਨ੍ਹਾਂ 'ਗੁਰਦਵਾਰਾ ਠੇਕੇਦਾਰਾਂ' ਨੂੰ ਕਿਸੇ ਹੋਰ ਥਾਂ ਲੈ ਜਾਉ।'' ਕਲਕੱਤਾ ਜੀ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਜੱਫ਼ੀ ਵਿਚ ਘੁਟ ਕੇ ਬੋਲੇ, ''ਇਹ ਸਾਰਾ ਕੁੱਝ ਤਾਂ ਸਪੋਕਸਮੈਨ ਦੀ ਮਦਦ ਕਰਨ ਲਈ ਕਰ ਰਿਹਾਂ। ਤੁਸੀ ਐਵੇਂ ਨਾਰਾਜ਼ ਨਾ ਹੋਵੋ, ਇਹ ਜੋ ਵੀ ਦੇਣਗੇ ਅੱਧਾ ਸਪੋਕਸਮੈਨ ਨੂੰ ਮਿਲੇਗਾ ਤਾਕਿ ਸਪੋਕਸਮੈਨ ਪੰਥ ਦਾ ਤਗੜਾ ਫ਼ੌਜੀ ਜਰਨੈਲ ਬਣ ਕੇ ਪੰਥ ਦੀ ਸੇਵਾ ਕਰ ਸਕੇ।'' 

'ਤੇਰੀ ਮਾਊ ਕੁਚੱਜੀ ਆਹੀ' ਬਾਬਾ ਨਾਨਕ

ਸ਼੍ਰੋਮਣੀ ਕਮੇਟੀ ਦੇ ਇਕ ਚਹੇਤੇ 'ਕਾਰ-ਸੇਵਾ' ਕਰਦੇ ਬਾਬੇ ਨੇ, ਜਿਸ ਨੇ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਕਈ ਗੁਰਦਵਾਰਿਆਂ ਦੀ ਪੁਰਾਤਨਤਾ ਤੇ ਇਤਿਹਾਸਕ ਦਿਖ ਨੂੰ ਸ਼ਹੀਦ ਕੀਤਾ, ਉਸ ਨੇ ਹੁਣ ਬਾਬੇ ਨਾਨਕ ਦੇ 550ਵੇਂ ਜਨਮ-ਪੁਰਬ ਦੇ ਸਮਾਗਮਾਂ ਦਾ ਆਰੰਭ ਇਕ ਤਰ੍ਹਾਂ ਤਰਨ ਤਾਰਨ ਦੇ ਇਕ ਹੋਰ ਇਤਿਹਾਸਕ ਗੁਰਦਵਾਰੇ ਦੀ ਡਿਉਢੀ ਢਾਹ ਕੇ ਕਰ ਦਿਤਾ ਹੈ। ਇਹ ਇਕ ਤਰ੍ਹਾਂ ਹਥੌੜੇ ਦੀ ਚੋਟ ਨਾਲ ਐਲਾਨ ਕੀਤਾ ਗਿਆ ਹੈ ਕਿ ਬਾਬੇ ਨਾਨਕ ਜੀ ਦਾ ਨਾਂ ਜ਼ਰੂਰ ਵਰਤਿਆ ਜਾਵੇਗਾ ਪਰ ਉਨ੍ਹਾਂ ਦੀ ਵਿਚਾਰਧਾਰਾ ਨਾਲ ਉਹੀ ਸਲੂਕ ਕੀਤਾ ਜਾਵੇਗਾ ਜੋ ਤਰਨ ਤਾਰਨ ਦੇ ਗੁਰਦਵਾਰੇ ਦੀ ਡਿਉਢੀ ਨਾਲ ਕੀਤਾ ਗਿਆ ਹੈ ਤੇ ਜੋ ਬਹੁਤੇ ਗੁਰਦਵਾਰਿਆਂ ਵਿਚ ਰੋਜ਼ ਹੀ ਕੀਤਾ ਜਾਂਦਾ ਹੈ।

ਜਦ ਤੋਂ ਗੁਰਦਵਾਰਾ, ਹਿੰਦੂ ਮੰਦਰਾਂ ਵਾਂਗ, ਪੁਜਾਰੀ ਸ਼੍ਰੇਣੀ ਦੇ ਕਰਮ-ਕਾਂਡ ਦਾ ਕੇਂਦਰ ਬਣ ਗਿਆ ਹੈ, ਉਥੇ ਅਖੰਡ-ਪਾਠਾਂ ਤੋਂ ਲੈ ਕੇ ਆਰਤੀ ਅਤੇ ਰੁਮਾਲੇ ਚੜ੍ਹਾਉਣ ਤੇ ਛੁਹਾ ਕੇ ਵਾਪਸ ਕਰਨ ਤਕ ਇਕ ਵੀ ਰੀਤ ਅਜਿਹੀ ਦੱਸੋ ਜਿਸ ਨੂੰ ਬਾਬੇ ਨਾਨਕ ਨੇ ਪ੍ਰਵਾਨਗੀ ਦਿਤੀ ਹੋਵੇ। ਸਵੇਰੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਕਥਾ ਸੁਣੋ ਤਾਂ ਉਹ ਵਾਰ ਵਾਰ ਤਾਹਨਾ ਦੇਂਦੇ ਰਹਿੰਦੇ ਹਨ, ''ਸਾਡੇ ਅੱਜ ਦੇ ਪੜ੍ਹੇ ਲਿਖੇ ਅਖੌਤੀ ਵਿਦਵਾਨ ਸਾਡੀ ਗੱਲ ਸੁਣ ਕੇ ਨੱਕ ਮੂੰਹ ਚਾੜ੍ਹ ਲੈਣਗੇ

ਕਿ ਅਸੀ ਫ਼ਲਾਣੀ ਹਿੰਦੂ ਮਿਥਿਹਾਸ ਵਾਲੀ ਸ਼ਬਦਾਵਲੀ ਕਿਉਂ ਵਰਤ ਰਹੇ ਹਾਂ ਪਰ ਜਦ ਇਹ ਅੱਖਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਤਾਂ ਇਸ ਦੀ ਕਥਾ ਕਹਾਣੀ ਤਾਂ ਬਿਆਨ ਕਰਨੀ ਹੀ ਹੋਵੇਗੀ...'' ਤੇ ਇਸ ਮਗਰੋਂ ਉਹ ਅਜਿਹਾ ਕੁੱਝ ਵੀ ਬੋਲ ਜਾਂਦੇ ਹਨ ਜਿਸ ਨੂੰ ਸੁਣ ਕੇ ਬਾਬੇ ਨਾਨਕ ਨੂੰ ਵੀ ਗੁੱਸਾ ਆ ਸਕਦਾ ਹੈ। ਇਹੋ ਜਹੇ 'ਧਰਮੀਆਂ' ਨੂੰ ਹੀ ਤਾਂ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣੋਂ ਨਹੀਂ ਝਿਜਕਣਗੇ ਕਿ ''ਤੇਰੀ ਮਾਊ ਕੁਚੱਜੀ ਆਹੀ।''

Baba Nanak Baba Nanak

ਸ਼੍ਰੋਮਣੀ ਕਮੇਟੀ ਦਾ ਚਮਤਕਾਰ

ਠੇਕੇਦਾਰ ਨੂੰ ਤਾਂ ਪਹਿਲਾਂ ਅਪਣੇ ਕੋਲੋਂ ਪੈਸੇ ਲਾਉਣੇ ਪੈਂਦੇ ਹਨ ਤੇ ਫਿਰ ਜਾ ਕੇ ਉਸ ਨੂੰ ਕੁੱਝ ਮੁਨਾਫ਼ਾ ਮਿਲਦਾ ਹੈ ਜਿਸ ਉਪਰ ਵੀ ਇਨਕਮ ਟੈਕਸ ਦੇਣਾ ਪੈਂਦਾ ਹੈ। ਧਰਮ ਦੇ 'ਇਮਾਰਤੀ ਠੇਕੇਦਾਰ' ਇਕ ਧੇਲਾ ਵੀ ਪਲਿਉਂ ਨਹੀਂ ਲਾਉਂਦੇ ਤੇ ਇਨਕਮ ਟੈਕਸ ਦਿਤੇ ਬਗ਼ੈਰ, ਕਰੋੜਾਂ ਦਾ ਮੁਨਾਫ਼ਾ ਜੇਬ ਵਿਚ ਪਾ ਲੈਂਦੇ ਹਨ। ਉਪਰੋਂ 'ਸਾਧ' ਵੀ ਅਖਵਾਈ ਜਾਂਦੇ ਹਨ। ਜੇ ਕੇਵਲ ਰਜਿਸਟਰਡ ਠੇਕੇਦਾਰਾਂ ਕੋਲੋਂ ਹੀ ਸਰਕਾਰੀ ਰੇਟਾਂ ਉਤੇ ਉਸਾਰੀ ਕਰਵਾਈ ਜਾਵੇ ਤਾਂ ਡੇਰੇ ਵੀ ਬਣਨੇ ਬੰਦ ਹੋ ਜਾਣਗੇ, ਕੌਮ ਦੇ ਅਰਬਾਂ ਰੁਪਏ 'ਕਾਰ ਸੇਵਾ' ਦੇ ਨਾਂ ਉਤੇ ਲੁੱਟੇ ਜਾਣੇ ਵੀ ਬੰਦ ਹੋ ਜਾਣਗੇ

ਪਰ ਸਿਆਸਤਦਾਨਾਂ ਤੇ ਗੁਰਦਵਾਰਾ ਪ੍ਰਬੰਧਕਾਂ ਦੀ ਅਰਬਾਂ ਰੁਪਏ ਦੀ ਉਪਰਲੀ ਕਮਾਈ ਵੀ ਬੰਦ ਹੋ ਜਾਏਗੀ। ਇਸ ਲਈ ਅਪਣੀ ਬਲੈਕ ਦੀ ਕਮਾਈ ਨੂੰ ਜਾਂਦੇ ਵੇਖ, ਉਹ ਜ਼ਰੂਰ ਰੌਲਾ ਪਾ ਦੇਣਗੇ ਕਿ ''ਧਰਮ ਦਾ ਕਾਰਜ ਠੇਕੇਦਾਰਾਂ ਕੋਲੋਂ ਕਰਵਾਉਣਾ ਪਾਪ ਹੈ ਤੇ ਇਹ ਸਾਧਾਂ ਦੇ ਸ਼ੁੱਭ ਹੱਥਾਂ (ਕਰ ਕਮਲਾਂ) ਨਾਲ ਤੇ ਉਨ੍ਹਾਂ ਦੀ ਪਵਿੱਤਰ ਅਗਵਾਈ ਵਿਚ ਹੀ ਕੀਤਾ ਜਾਣਾ ਚਾਹੀਦਾ ਹੈ।'' ਮਕਸਦ ਅਪਣੀ ਕਾਲੀ ਕਮਾਈ ਨੂੰ ਬਚਾਉਣਾ ਹੋਵੇਗਾ ਤੇ ਨਾਂ ਧਰਮ ਦਾ ਲਿਆ ਜਾਏਗਾ। ਇਨ੍ਹਾਂ ਬਾਬਿਆਂ ਦੇ ਗੜਵਈਏ ਸੰਗਤਾਂ ਨੂੰ ਬੜੇ ਪਿਆਰ ਨਾਲ ਦਸਦੇ ਹਨ

ਕਿ 'ਬਾਬਾ ਜੀ ਨੇ 15 ਗੁਰੂ-ਘਰਾਂ ਦਾ ਨਿਰਮਾਣ ਅਪਣੀ ਰੂਹਾਨੀ ਸ਼ਕਤੀ ਨਾਲ ਕਰ ਕੇ, 20 ਲੱਖ ਸਿੱਖਾਂ ਨੂੰ ਅੰਮ੍ਰਿਤ ਵੀ ਛਕਾ ਦਿਤਾ (ਇਸ ਵੇਲੇ ਦੇਸ਼-ਵਿਦੇਸ਼ ਵਿਚ ਸਾਰੇ ਅੰਮ੍ਰਿਤਧਾਰੀ ਸਿੰਘਾਂ ਦੀ ਵੀ ਏਨੀ ਗਿਣਤੀ ਨਹੀਂ ਹੋਣੀ ਜਿੰਨਿਆਂ ਦਾ ਦਾਅਵਾ ਇਕੱਲਾ ਇਕੱਲਾ ਸਾਧ, ਅਪਣੇ ਸਿਰ ਤੇ ਸਿਹਰਾ ਬੰਨ੍ਹਣ ਲਈ, ਪੇਸ਼ ਕਰ ਰਿਹਾ ਹੈ)। ਇਹ ਸੱਭ ਸ਼੍ਰੋਮਣੀ ਕਮੇਟੀ ਦਾ ਹੀ ਚਮਤਕਾਰ ਹੈ

ਕਿ ਇਕ ਪਾਸੇ, ਇਸ ਦੀ ਗੋਲਕ ਦੇ ਸਹਾਰੇ, 'ਰਾਜ ਨਹੀਂ ਸੇਵਾ' ਕਹਿੰਦੇ ਕਹਿੰਦੇ, ਸਿਆਸੀ ਲੋਕ 'ਸੇਵਾ' ਦੇ ਨਾਂ ਤੇ ਅਰਬਪਤੀ-ਖਰਬਪਤੀ ਬਣ ਗਏ ਹਨ ਤੇ ਦੂਜੇ ਪਾਸੇ ਇਸ ਦੇ ਵਰੋਸਾਏ ਹੋਏ, ਚੋਲਿਆਂ ਵਾਲੇ, 'ਸੇਵਾ' ਦੇ ਨਾਂ ਤੇ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਨਾਲੋਂ ਹਜ਼ਾਰ ਹਜ਼ਾਰ ਗੁਣਾਂ ਅੱਗੇ ਲੰਘ ਕੇ ਅਮੀਰੀ ਠਾਠ ਮਾਣ ਰਹੇ ਹਨ।

ਇਹ ਹੁਣ ਕੋਈ ਖ਼ਬਰ ਤਾਂ ਨਹੀਂ ਰਹਿ ਗਈ ਕਿ 'ਕਾਰ-ਸੇਵਾ' ਵਾਲੇ ਕਰੋੜਪਤੀ ਬਾਬਿਆਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਇਕ ਹੋਰ ਇਤਿਹਾਸਕ ਇਮਾਰਤ ਦਾ ਇਕ ਹਿੱਸਾ ਢਹਿ ਢੇਰੀ ਕਰ ਦਿਤਾ ਹੈ ਤੇ ਸ਼੍ਰੋਮਣੀ ਕਮੇਟੀ ਨੇ ਰਸਮੀ ਬਿਆਨ ਵੀ ਜਾਰੀ ਕਰ ਦਿਤਾ ਹੈ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਾਰ ਵਾਰ ਇਸ ਤਰ੍ਹਾਂ ਦੇ ਕਾਰੇ ਕੀਤੇ ਗਏ ਹਨ, ਇਤਿਹਾਸ ਦੀਆਂ ਨਿਸ਼ਾਨੀਆਂ ਮਿਟਾਈਆਂ ਗਈਆਂ ਹਨ ਅਤੇ ਰਸਮੀ ਬਿਆਨ ਜਾਰੀ ਕਰ ਕੇ ਮਾਮਲਾ ਰਫ਼ਾ ਦਫ਼ਾ ਕਰ ਦਿਤਾ ਜਾਂਦਾ ਹੈ ਕਿਉਂਕਿ ਕਾਰਾ ਕਰਨ ਵਾਲੇ ਤੇ ਬਿਆਨ ਦੇਣ ਵਾਲੇ ਅੰਦਰੋਂ ਰਲੇ ਹੋਏ ਹੁੰਦੇ ਹਨ ਤੇ ਰਲ ਕੇ ਸੱਭ ਕੁੱਝ ਕਰਦੇ ਹਨ। 

SGPCSGPC

ਉਂਜ ਤਾਂ ਸ਼ਾਇਦ ਸਿੱਖ ਕੌਮ ਦੁਨੀਆਂ ਦੀ ਇਕੋ ਇਕ ਕੌਮ ਹੋਵੇਗੀ ਜਿਸ ਨੇ ਇਮਾਰਤਾਂ ਢਾਹ ਦੇਣ ਤੇ ਫਿਰ ਉਸਾਰ ਦੇਣ ਵਾਲਿਆਂ ਨੂੰ ਵੀ 'ਸਾਧ' ਦੀ ਪਦਵੀ ਦਿਤੀ ਹੋਈ ਹੈ ਤੇ ਇਸ ਦੇ ਬਾਵਜੂਦ ਦਿਤੀ ਹੋਈ ਹੈ ਕਿ 'ਕਾਰ ਸੇਵਾ' ਵਾਲੇ, ਇਸ ਧੰਦੇ ਵਿਚ ਕਰੋੜਾਂਪਤੀ ਬਣੇ ਗਏ ਹਨ, ਅਪਣੇ ਮਹਿਲਾਂ ਵਰਗੇ ਡੇਰੇ ਵੀ ਇਸ 'ਸੇਵਾ' ਦੇ ਮੁਨਾਫ਼ੇ ਨਾਲ ਉਸਾਰ ਚੁੱਕੇ ਹਨ ਤੇ ਉਪਰੋਂ ਲੋਕਾਂ ਤੋਂ ਮੱਥੇ ਵੀ ਟਿਕਾਈ ਜਾਂਦੇ ਹਨ। ਠੇਕੇਦਾਰ ਨੂੰ ਤਾਂ ਪਹਿਲਾਂ ਅਪਣੇ ਕੋਲੋਂ ਪੈਸੇ ਲਾਉਣੇ ਪੈਂਦੇ ਹਨ ਤੇ ਫਿਰ ਜਾ ਕੇ ਉਸ ਨੂੰ ਕੁੱਝ ਮੁਨਾਫ਼ਾ ਮਿਲਦਾ ਹੈ ਜਿਸ ਉਪਰ ਵੀ ਇਨਕਮ ਟੈਕਸ ਦੇਣਾ ਪੈਂਦਾ ਹੈ।

ਧਰਮ ਦੇ 'ਇਮਾਰਤੀ ਠੇਕੇਦਾਰ' ਇਕ ਧੇਲਾ ਵੀ ਪਲਿਉਂ ਨਹੀਂ ਲਾਉਂਦੇ ਤੇ ਇਨਕਮ ਟੈਕਸ ਦਿਤੇ ਬਗ਼ੈਰ, ਕਰੋੜਾਂ ਦਾ ਮੁਨਾਫ਼ਾ ਜੇਬ ਵਿਚ ਪਾ ਲੈਂਦੇ ਹਨ। ਉਪਰੋਂ 'ਸਾਧ' ਵੀ ਅਖਵਾਈ ਜਾਂਦੇ ਹਨ। ਜੇ ਕੇਵਲ ਰਜਿਸਟਰਡ ਠੇਕੇਦਾਰਾਂ ਕੋਲੋਂ ਹੀ ਸਰਕਾਰੀ ਰੇਟਾਂ ਉਤੇ ਉਸਾਰੀ ਕਰਵਾਈ ਜਾਵੇ ਤਾਂ ਡੇਰੇ ਵੀ ਬਣਨੇ ਬੰਦ ਹੋ ਜਾਣਗੇ, ਕੌਮ ਦੇ ਅਰਬਾਂ ਰੁਪਏ 'ਕਾਰ ਸੇਵਾ' ਦੇ ਨਾਂ ਉਤੇ ਲੁੱਟੇ ਜਾਣੇ ਵੀ ਬੰਦ ਹੋ ਜਾਣਗੇ ਪਰ ਸਿਆਸਤਦਾਨਾਂ ਤੇ ਗੁਰਦਵਾਰਾ ਪ੍ਰਬੰਧਕਾਂ ਦੀ ਅਰਬਾਂ ਰੁਪਏ ਦੀ ਉਪਰਲੀ ਕਮਾਈ ਵੀ ਬੰਦ ਹੋ ਜਾਏਗੀ। ਇਸ ਲਈ ਅਪਣੀ ਬਲੈਕ ਦੀ ਕਮਾਈ ਨੂੰ ਜਾਂਦੇ ਵੇਖ, ਉਹ ਜ਼ਰੂਰ ਰੌਲਾ ਪਾ ਦੇਣਗੇ

ਕਿ ''ਧਰਮ ਦਾ ਕਾਰਜ ਠੇਕੇਦਾਰਾਂ ਕੋਲੋਂ ਕਰਵਾਉਣਾ ਪਾਪ ਹੈ ਤੇ ਇਹ ਸਾਧਾਂ ਦੇ ਸ਼ੁੱਭ ਹੱਥਾਂ (ਕਰ ਕਮਲਾਂ) ਨਾਲ ਤੇ ਉਨ੍ਹਾਂ ਦੀ ਪਵਿੱਤਰ ਅਗਵਾਈ ਵਿਚ ਹੀ ਕੀਤਾ ਜਾਣਾ ਚਾਹੀਦਾ ਹੈ।'' ਮਕਸਦ ਅਪਣੀ ਕਾਲੀ ਕਮਾਈ ਨੂੰ ਬਚਾਉਣਾ ਹੋਵੇਗਾ ਤੇ ਨਾਂ ਧਰਮ ਦਾ ਲਿਆ ਜਾਏਗਾ। ਇਨ੍ਹਾਂ ਬਾਬਿਆਂ ਦੇ ਗੜਵਈਏ ਸੰਗਤਾਂ ਨੂੰ ਬੜੇ ਪਿਆਰ ਨਾਲ ਦਸਦੇ ਹਨ ਕਿ 'ਬਾਬਾ ਜੀ ਨੇ 15 ਗੁਰੂ-ਘਰਾਂ ਦਾ ਨਿਰਮਾਣ ਅਪਣੀ ਰੂਹਾਨੀ ਸ਼ਕਤੀ ਨਾਲ ਕਰ ਕੇ, 20 ਲੱਖ ਸਿੱਖਾਂ ਨੂੰ ਅੰਮ੍ਰਿਤ ਵੀ ਛਕਾ ਦਿਤਾ (ਇਸ ਵੇਲੇ ਦੇਸ਼-ਵਿਦੇਸ਼ ਵਿਚ ਸਾਰੇ ਅੰਮ੍ਰਿਤਧਾਰੀ ਸਿੰਘਾਂ ਦੀ ਵੀ ਏਨੀ ਗਿਣਤੀ ਨਹੀਂ ਹੋਣੀ

ਜਿੰਨਿਆਂ ਦਾ ਦਾਅਵਾ ਇਕੱਲਾ ਇਕੱਲਾ ਸਾਧ, ਅਪਣੇ ਸਿਰ ਤੇ ਸਿਹਰਾ ਬੰਨ੍ਹਣ ਲਈ, ਪੇਸ਼ ਕਰ ਰਿਹਾ ਹੈ)।' ਇਹ ਸੱਭ ਸ਼੍ਰੋਮਣੀ ਕਮੇਟੀ ਦਾ ਹੀ ਚਮਤਕਾਰ ਹੈ ਕਿ ਇਕ ਪਾਸੇ, ਇਸ ਦੀ ਗੋਲਕ ਦੇ ਸਹਾਰੇ, 'ਰਾਜ ਨਹੀਂ ਸੇਵਾ' ਕਹਿੰਦੇ ਕਹਿੰਦੇ, ਸਿਆਸੀ ਲੋਕ 'ਸੇਵਾ' ਦਾ ਨਾਂ ਲੈ ਕੇ ਹੀ ਅਰਬਪਤੀ-ਖਰਬਪਤੀ ਬਣ ਗਏ ਹਨ ਤੇ ਦੂਜੇ ਪਾਸੇ ਇਸ ਦੇ ਵਰੋਸਾਏ ਹੋਏ, ਚੋਲਿਆਂ ਵਾਲੇ, 'ਸੇਵਾ' ਦੇ ਨਾਂ ਤੇ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਨਾਲੋਂ ਹਜ਼ਾਰ ਹਜ਼ਾਰ ਗੁਣਾਂ ਅੱਗੇ ਲੰਘ ਕੇ ਅਮੀਰੀ ਠਾਠ ਮਾਣ ਰਹੇ ਹਨ। ਇਹ ਨਹੀਂ ਕਿ ਮੈਂ ਨਿਰੀ ਸੁਣੀ ਸੁਣਾਈ ਗੱਲ ਹੀ ਕਰ ਰਿਹਾ ਹਾਂ। ਨਹੀਂ, ਮੈਂ ਆਪ ਮੌਕੇ ਦਾ ਗਵਾਹ ਹਾਂ ਤੇ ਇਹ ਕੁੱਝ ਹੁੰਦਾ ਅੱਖੀਂ ਵੇਖਿਆ ਹੈ।

ਸ. ਮਨਜੀਤ ਸਿੰਘ ਕਲਕੱਤਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੀ ਰਹੇ ਹਨ ਤੇ ਬਾਦਲ ਸਰਕਾਰ ਵਿਚ ਮੰਤਰੀ ਵੀ। ਮੇਰੇ ਚੰਗੇ ਮਿੱਤਰ ਸਨ। ਮੰਤਰੀ ਵਜੋਂ ਵੀ ਸ਼੍ਰੋਮਣੀ ਕਮੇਟੀ ਦਾ ਸਾਰਾ ਕੰਮ ਉਨ੍ਹਾਂ ਦੀ ਦੇਖ ਰੇਖ ਹੇਠ ਹੀ ਚਲਦਾ ਸੀ। ਇਕ ਦਿਨ ਮੈਨੂੰ ਵਜ਼ੀਰ ਕਲਕੱਤਾ ਜੀ ਦਾ ਫ਼ੋਨ ਆਇਆ, ''ਮੈਂ ਅੱਧੇ ਘੰਟੇ ਵਿਚ ਤੁਹਾਡੇ ਕੋਲ ਆ ਰਿਹਾਂ। ਮੈਨੂੰ ਮਿਲਣਾ ਚਾਹੁਣ ਵਾਲੇ ਕੁੱਝ ਬੰਦੇ ਵੀ ਤੁਹਾਡੇ ਘਰ ਹੀ ਪਹੁੰਚ ਰਹੇ ਹਨ। ਮੈਂ ਉਨ੍ਹਾਂ ਨੂੰ ਸਰਕਾਰੀ ਘਰ ਜਾਂ ਦਫ਼ਤਰ ਵਿਚ ਨਹੀਂ ਸੀ ਮਿਲਣਾ ਚਾਹੁੰਦਾ, ਇਸ ਲਈ ਤੁਹਾਨੂੰ ਪੁੱਛੇ ਬਗ਼ੈਰ, ਤੁਹਾਡੇ ਘਰ ਪੁੱਜਣ ਲਈ ਹੀ ਕਹਿ ਦਿਤਾ ਹੈ।

Darshani DeoriDarshani Deori

ਜੇ ਮੇਰੇ ਤੋਂ ਪਹਿਲਾਂ ਪਹੁੰਚ ਗਏ ਤਾਂ ਨੌਕਰ ਨੂੰ ਕਹਿ ਕੇ ਬਾਬਿਆਂ ਨੂੰ ਚਾਹ ਪਾਣੀ ਪੁੱਛ ਛਡਿਉ।'' ਕਲਕੱਤਾ ਜੀ ਪਹੁੰਚ ਗਏ ਤੇ ਉਨ੍ਹਾਂ ਦੇ ਨਾਲ ਹੀ 10-12 ਚੋਲਿਆਂ ਵਾਲੇ ਵੀ ਅੰਦਰ ਆ ਗਏ। ਮੇਰੇ ਸਾਹਮਣੇ ਹੀ ਉਥੇ ਬੋਲੀ ਲਗਣੀ ਸ਼ੁਰੂ ਹੋ ਗਈ। ਪਹਿਲਾ ਬਾਬਾ ਬੋਲਿਆ, ''ਕਲਕੱਤਾ ਜੀ ਫ਼ਲਾਣੇ ਗੁਰਦਵਾਰੇ ਦੀ ਕਾਰ ਸੇਵਾ ਤਾਂ ਮੈਂ ਕਿਸੇ ਹੋਰ ਨੂੰ ਨਹੀਂ ਜੇ ਕਰਨ ਦੇਣੀ। ਮੇਰੇ ਜ਼ਿੰਮੇ ਜੋ ਸੇਵਾ ਲਾਉ, ਮੈਂ ਕਰਾਂਗਾ।'' ਕਲਕੱਤਾ ਜੀ ਬੋਲੇ, ''ਬਾਬਿਉ, ਉਸ ਗੁਰਦਵਾਰੇ ਦੀ ਸੇਵਾ ਲਈ ਤਾਂ ਕਈ 'ਬਾਬੇ' ਪਿੱਛੇ ਪਏ ਹੋਏ ਨੇ। ਇਲਾਕੇ ਦੀ ਸੰਗਤ ਕੋਲ ਪੈਸਾ ਬਹੁਤ ਹੈ, ਇਸ ਲਈ ਜਿਹੜਾ ਵੀ 'ਕਾਰ ਸੇਵਾ' ਕਰੇਗਾ,

ਉਸ ਨੂੰ ਮਾਇਆ ਇਕੱਠੀ ਕਰਨ ਲਈ ਤਰੱਦਦ ਨਹੀਂ ਕਰਨਾ ਪਵੇਗਾ। ਫ਼ਲਾਣੇ ਬਾਬਾ ਜੀ 25 ਲੱਖ ਦੀ ਪੇਸ਼ਕਸ਼ ਲਿਖਤੀ ਤੌਰ ਤੇ ਕਰ ਗਏ ਨੇ...।''
ਇਕ ਬਾਬਾ ਵਿਚੋਂ ਹੀ ਬੋਲ ਪਿਆ, ''ਮੇਰੇ 30 ਲੱਖ ਲਿਖ ਲਉ।'' ਤੀਜਾ 'ਕਾਰ ਸੇਵਕ' ਉਲਰਿਆ, ''ਲਿਖ ਕੀ ਲਉ, ਮੇਰੇ 40 ਲੱਖ ਹੁਣੇ ਲੈ ਲਉ। ਗਿਣਨੇ ਚਾਹੋ ਤਾਂ ਗਿਣ ਲਉ।'' ਕਲਕੱਤਾ ਜੀ ਬੋਲਣ ਹੀ ਲਗੇ ਸਨ ਕਿ ਇਕ ਹੋਰ ਬਾਬਾ ਉਛਲਿਆ, ''ਉਸ ਗੁਰੂ ਘਰ ਦੀ 'ਸੇਵਾ', ਵੇਖਨਾਂ ਮੇਰੇ ਬਿਨਾਂ ਹੋਰ ਕੌਣ ਲੈਂਦੈ। ਮੇਰੇ ਵਲੋਂ 50 ਲੱਖ ਰੁਪਏ। ਕੋਈ ਹੋਰ ਮਾਈ ਦਾ ਲਾਲ ਹੈ ਤਾਂ ਹੁਣੇ ਉਠ ਕੇ ਸਾਹਮਣੇ ਆਵੇ।''

ਕਲਕੱਤਾ ਜੀ ਖ਼ੁਸ਼ ਸਨ ਕਿ ਪਹਿਲੇ ਗੁਰਦਵਾਰੇ ਦੀ 'ਕਾਰ-ਸੇਵਾ' ਦੀ ਤਹਿ ਕੀਤੀ 25 ਲੱਖ ਦੀ 'ਭੇਟਾ' ਵੱਧ ਕੇ 50 ਲੱਖ ਤੇ ਪਹੁੰਚ ਗਈ ਹੈ ਪਰ ਇਹ ਸਾਰਾ ਕੁੱਝ ਵੇਖ ਕੇ ਮੈਂ ਬੜਾ ਦੁਖੀ ਹੋਇਆ। ਮੈਂ ਕਲਕੱਤਾ ਜੀ ਨੂੰ ਕਿਹਾ ਕਿ ਇਕ ਮਿੰਟ ਵਖਰਿਆਂ ਹੋ ਕੇ ਪਹਿਲਾਂ ਮੇਰੀ ਗੱਲ ਸੁਣ ਲੈਣ। ਕਲਕੱਤਾ ਜੀ ਬਾਬਿਆਂ ਨੂੰ ਟਿਕੇ ਰਹਿਣ ਦੀ ਕਹਿ ਕੇ, ਮੇਰੇ ਨਾਲ ਦੂਜੇ ਕਮਰੇ ਵਿਚ ਆ ਗਏ। ਮੈਂ ਗੁੱਸੇ ਵਿਚ ਕਿਹਾ, ''ਕਲਕੱਤਾ ਜੀ, ਇਹ ਕੀ ਤਮਾਸ਼ਾ ਹੋ ਰਿਹੈ? ਗੁਰਦਵਾਰਿਆਂ ਦੀ ਉਸਾਰੀ ਲਈ 'ਕਾਰ ਸੇਵਕ' ਬੁਲਾਏ ਜੇ ਜਾਂ ਠੇਕੇਦਾਰ? ਜੋ ਵੀ ਹੈ, ਮੇਰੇ ਘਰ ਵਿਚ ਕਾਰ-ਸੇਵਾ ਦੇ ਨਾਂ ਤੇ ਇਹ ਠੇਕੇਦਾਰੀ ਵਾਲੀ ਬੋਲੀ ਨਹੀਂ ਲੱਗ ਸਕਦੀ।

ਇਨ੍ਹਾਂ 'ਗੁਰਦਵਾਰਾ ਠੇਕੇਦਾਰਾਂ' ਨੂੰ ਕਿਸੇ ਹੋਰ ਥਾਂ ਲੈ ਜਾਉ।'' ਕਲਕੱਤਾ ਜੀ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਤੇ ਜੱਫੀ ਵਿਚ ਲੈਂਦੇ ਹੋਏ ਬੋਲੇ, ''ਇਹ ਸਾਰਾ ਕੁੱਝ ਤਾਂ ਸਪੋਕਸਮੈਨ ਦੀ ਮਦਦ ਕਰਨ ਲਈ ਕਰ ਰਿਹਾਂ। ਤੁਸੀ ਐਵੇਂ ਨਾਰਾਜ਼ ਨਾ ਹੋਵੋ, ਇਹ ਜੋ ਵੀ ਦੇਣਗੇ ਅੱਧਾ ਸਪੋਕਸਮੈਨ ਨੂੰ ਮਿਲੇਗਾ ਤਾਕਿ ਸਪੋਕਸਮੈਨ ਪੰਥ ਦਾ ਤਗੜਾ ਫ਼ੌਜੀ ਜਰਨੈਲ ਬਣ ਕੇ ਪੰਥ ਦੀ ਸੇਵਾ ਕਰ ਸਕੇ।'' ਮੈਨੂੰ ਹੋਰ ਵੀ ਗੁੱਸਾ ਚੜ੍ਹ ਗਿਆ। ਮੈਂ ਕਿਹਾ, ''ਕੀ ਇਹੋ ਜਹੇ ਪੈਸੇ ਨਾਲ ਹੀ ਸਪੋਕਸਮੈਨ ਤਗੜਾ ਹੋਵੇਗਾ? ਨਹੀਂ, ਮੈਂ ਇਸ ਗੰਦੇ ਪੈਸੇ ਨੂੰ ਦੂਰੋਂ ਵੀ ਨਹੀਂ ਛੂਹਾਂਗਾ। ਸਪੋਕਸਮੈਨ ਨੂੰ ਪੈਸੇ ਦੀ ਬੇਹੱਦ ਲੋੜ ਹੈ ਪਰ ਇਹ ਲੋੜ ਇਸ ਤਰ੍ਹਾਂ ਪੂਰੀ ਨਹੀਂ ਕਰਾਂਗੇ।''

ਕਲਕੱਤਾ ਜੀ ਸਮਝ ਗਏ ਕਿ ਇਥੇ ਦਾਲ ਨਹੀਂ ਗਲਣੀ, ਸੋ ਉਹ ਕਾਰ ਸੇਵਾ ਵਾਲੇ ਸੰਤ ਬਾਬਿਆਂ ਨੂੰ ਲੈ ਕੇ ਬਾਹਰ ਚਲੇ ਗਏ। ਕਈ ਪੁਰਾਣੇ ਪਾਠਕ ਕਹਿਣਗੇ, ਇਸ ਘਟਨਾ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ। ਹਾਂ ਮੈਂ ਲਿਖਿਆ ਸੀ ਪਰ ਅੱਜ ਦੇ ਹਾਲਾਤ ਦਾ ਸਹੀ ਮੁਲਾਂਕਣ ਕਰਨ ਲਈ ਇਸ ਘਟਨਾ ਦਾ ਦੁਬਾਰਾ ਜ਼ਿਕਰ ਕਰਨਾ ਵੀ ਜ਼ਰੂਰੀ ਸੀ। ਸੋ ਸ਼੍ਰੋਮਣੀ ਕਮੇਟੀ ਦੇ ਇਕ ਚਹੇਤੇ 'ਕਾਰ-ਸੇਵਾ' ਕਰਦੇ ਬਾਬੇ ਨੇ, ਜਿਸ ਨੇ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਕਈ ਗੁਰਦਵਾਰਿਆਂ ਦੀ ਪੁਰਾਤਨਤਾ ਤੇ ਇਤਿਹਾਸਕ ਦਿਖ ਨੂੰ ਸ਼ਹੀਦ ਕੀਤਾ,

Baba Jagtar SinghBaba Jagtar Singh

ਉਸ ਨੇ ਹੁਣ ਬਾਬੇ ਨਾਨਕ ਦੇ 550ਵੇਂ ਜਨਮ-ਪੁਰਬ ਦੇ ਸਮਾਗਮਾਂ ਦਾ ਆਰੰਭ ਇਕ ਤਰ੍ਹਾਂ ਤਰਨ ਤਾਰਨ ਦੇ ਇਕ ਹੋਰ ਇਤਿਹਾਸਕ ਗੁਰਦਵਾਰੇ ਦੀ ਡਿਉਢੀ ਢਾਹ ਕੇ ਕਰ ਦਿਤਾ ਹੈ। ਇਹ ਇਕ ਤਰ੍ਹਾਂ ਹਥੌੜੇ ਦੀ ਚੋਟ ਨਾਲ ਐਲਾਨ ਕੀਤਾ ਗਿਆ ਹੈ ਕਿ ਬਾਬੇ ਨਾਨਕ ਜੀ ਦਾ ਨਾਂ ਜ਼ਰੂਰ ਵਰਤਿਆ ਜਾਵੇਗਾ ਪਰ ਉਨ੍ਹਾਂ ਦੀ ਵਿਚਾਰਧਾਰਾ ਨਾਲ ਉਹੀ ਸਲੂਕ ਕੀਤਾ ਜਾਵੇਗਾ ਜੋ ਤਰਨ ਤਾਰਨ ਦੇ ਗੁਰਦਵਾਰੇ ਦੀ ਡਿਉਢੀ ਨਾਲ ਕੀਤਾ ਗਿਆ ਹੈ ਤੇ ਜੋ ਬਹੁਤੇ ਗੁਰਦਵਾਰਿਆਂ ਵਿਚ ਰੋਜ਼ ਹੀ ਕੀਤਾ ਜਾਂਦਾ ਹੈ। ਜਦ ਤੋਂ ਗੁਰਦਵਾਰਾ, ਹਿੰਦੂ ਮੰਦਰਾਂ ਵਾਂਗ, ਪੁਜਾਰੀ ਸ਼੍ਰੇਣੀ ਦੇ ਕਰਮ-ਕਾਂਡ ਦਾ ਕੇਂਦਰ ਬਣ ਗਿਆ ਹੈ,

ਉਥੇ ਅਖੰਡ-ਪਾਠਾਂ ਤੋਂ ਲੈ ਕੇ ਆਰਤੀ ਅਤੇ ਰੁਮਾਲੇ ਚੜ੍ਹਾਉਣ ਤੇ ਛੁਹਾ ਕੇ ਵਾਪਸ ਕਰਨ ਤਕ ਇਕ ਵੀ ਰੀਤ ਅਜਿਹੀ ਦੱਸੋ ਜਿਸ ਨੂੰ ਬਾਬੇ ਨਾਨਕ ਨੇ ਪ੍ਰਵਾਨਗੀ ਦਿਤੀ ਹੋਵੇ। ਸਵੇਰੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਕਥਾ ਸੁਣੋ ਤਾਂ ਉਹ ਵਾਰ ਵਾਰ ਤਾਹਨਾ ਦੇਂਦੇ ਰਹਿੰਦੇ ਹਨ, ''ਸਾਡੇ ਅੱਜ ਦੇ ਪੜ੍ਹੇ ਲਿਖੇ ਅਖੌਤੀ ਵਿਦਵਾਨ ਸਾਡੀ ਗੱਲ ਸੁਣ ਕੇ ਨੱਕ ਮੂੰਹ ਚਾੜ੍ਹ ਲੈਣਗੇ ਕਿ ਅਸੀ ਫ਼ਲਾਣੀ ਹਿੰਦੂ ਮਿਥਿਹਾਸ ਵਾਲੀ ਸ਼ਬਦਾਵਲੀ ਕਿਉਂ ਵਰਤ ਰਹੇ ਹਾਂ ਪਰ ਜਦ ਇਹ ਅੱਖਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਤਾਂ ਇਸ ਦੀ ਕਥਾ ਕਹਾਣੀ ਤਾਂ ਬਿਆਨ ਕਰਨੀ ਹੀ ਹੋਵੇਗੀ...'' ਤੇ ਇਸ ਮਗਰੋਂ ਉਹ ਅਜਿਹਾ ਕੁੱਝ ਵੀ ਬੋਲ ਜਾਂਦੇ ਹਨ

ਜਿਸ ਨੂੰ ਸੁਣ ਕੇ ਬਾਬੇ ਨਾਨਕ ਨੂੰ ਵੀ ਗੁੱਸਾ ਆ ਸਕਦਾ ਹੈ। ਇਹੋ ਜਹੇ 'ਧਰਮੀਆਂ' ਨੂੰ ਹੀ ਤਾਂ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣੋਂ ਨਹੀਂ ਝਿਜਕਣਗੇ ਕਿ ''ਤੇਰੀ ਮਾਊ ਕੁਚੱਜੀ ਆਹੀ।'' ਖ਼ੈਰ ਅਸੀ ਗੱਲ ਕਰ ਰਹੇ ਸੀ ਕਿ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਦਾ ਆਰੰਭ ਜਿਵੇਂ ਸ਼੍ਰੋਮਣੀ ਕਮੇਟੀ ਦੇ ਇਕ 'ਤਜਰਬੇਕਾਰ' ਕਾਰ ਸੇਵਾ ਵਾਲੇ ਬਾਬੇ ਨੇ ਕੀਤਾ ਹੈ ਤੇ ਜਿਵੇਂ ਸ਼੍ਰੋਮਣੀ ਕਮੇਟੀ ਨੇ ਰਸਮੀ ਬਿਆਨ ਜਾਰੀ ਕਰ ਕੇ ਮਾਮਲਾ ਰਫ਼ਾ ਦਫ਼ਾ ਕਰ ਦਿਤਾ ਹੈ, ਇਸ ਨੂੰ ਵੇਖ ਕੇ ਮੰਨ ਲਉ ਮੇਰੀ ਗੱਲ ਕਿ ਇਸ ਸਾਲ ਬਾਬੇ ਨਾਨਕ ਦਾ ਨਾਂ ਲੈ ਕੇ ਕਰੋੜਾਂ ਤੇ ਅਰਬਾਂ ਰੁਪਏ ਜਲਸਿਆਂ, ਜਲੂਸਾਂ, ਰੌਲੇ ਰੱਪੇ ਅਤੇ ਵਿਖਾਵੇ ਦੇ ਕੰਮਾਂ ਤੇ ਖ਼ਰਚੇ ਜਾਣਗੇ,

ਪਰ ਅਸਲ ਵਿਚ ਬਾਬੇ ਨਾਨਕ ਦੇ ਵਿਚਾਰਾਂ ਉਤੇ ਹਥੌੜਾ ਹੀ ਚਲਾਇਆ ਜਾਵੇਗਾ ਜਿਵੇਂ ਤਰਨ ਤਾਰਨ ਵਿਚ ਹਥੌੜਾ ਚਲਾ ਕੇ ਵਿਖਾ ਦਿਤਾ ਗਿਆ ਹੈ। ਇਸ ਤੋਂ ਚੰਗੀ ਕਿਸੇ ਗੱਲ ਦੀ ਉਮੀਦ ਨਾ ਰਖਣਾ ਕਿਉਂਕਿ ਤੁਹਾਡੇ ਗੁਰਦਵਾਰਿਆਂ ਉਤੇ ਸਿਆਸਤਦਾਨਾਂ ਦਾ ਕਬਜ਼ਾ ਹੋ ਚੁੱਕਾ ਹੈ ਤੇ ਪੁਜਾਰੀ ਉਹੀ ਕੁੱਝ ਕਰਦੇ ਤੇ ਕਹਿੰਦੇ ਹਨ ਜੋ ਸਿਆਸਤਦਾਨ ਤੇ ਉਨ੍ਹਾਂ ਦੇ 'ਪਤੀ ਪਤਨੀ' ਵਾਲੇ ਸਬੰਧੀ ਤੇ ਉਨ੍ਹਾਂ ਦੇ ਯਾਰ ਮਿੱਤਰ ਚਾਹੁੰਦੇ ਹਨ। ਇਸ ਦਾ ਹੱਲ ਕੀ ਹੈ? ਸਿੱਖ ਤਾਂ ਸੱਭ ਕੁੱਝ ਗਵਾ ਕੇ ਹੀ ਜਾਗਦੇ ਹਨ। ਵੇਲੇ ਸਿਰ ਨਾ ਜਾਗਦੇ ਹਨ, ਨਾ ਕੁੱਝ ਕਰਦੇ ਹੀ ਹਨ। ਇਨ੍ਹਾਂ ਹਾਲਾਤ ਵਿਚ ਬਾਬੇ ਨਾਨਕ ਦਾ 550ਵਾਂ ਜਨਮ ਪੁਰਬ ਮਨਾਉਣ ਦਾ ਕੋਈ ਲਾਭ ਨਹੀਂ ਹੋਵੇਗਾ?

ਕੁੱਝ ਕੀਤਾ ਵੀ ਜਾ ਸਕਦਾ ਹੈ? ਹਾਂ ਉੱਚਾ ਦਰ ਨੂੰ ਚਾਲੂ ਕਰ ਕੇ ਬਹੁਤ ਕੁੱਝ ਕੀਤਾ ਜਾ ਸਕਦਾ ਹੈ। 'ਸਪੋਕਸਮੈਨ' ਵਲੋਂ ਕੱਤੀਆਂ ਗਈਆਂ ਪੂਣੀਆਂ ਨੂੰ ਸਿੱਖੀ ਦਾ ਮਜ਼ਬੂਤ ਜੁੱਸਾ ਢੱਕਣ ਵਾਲੇ ਕਪੜੇ ਦੇ ਰੂਪ ਵਿਚ ਆਸਾਨੀ ਨਾਲ ਬੁਣਿਆ ਜਾ ਸਕਦਾ ਹੈ। ਪਰ ਉਸ ਦੀ ਵਿਆਖਿਆ ਕਰਨ ਤੋਂ ਪਹਿਲਾਂ ਮੈਂ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਦੇ ਸਮਾਗਮਾਂ ਦੇ ਆਰੰਭ ਵਿਚ ਗੁਰੂ ਨਾਨਕ ਯੂਨੀਵਰਸਟੀ ਵਲੋਂ ਇਕ 'ਪ੍ਰਸਿੱਧ ਕਵੀ' ਰਾਹੀਂ ਬਾਬੇ ਨਾਨਕ ਨੂੰ ਭੇਟ ਕੀਤੀ ਸ਼ਰਧਾਂਜਲੀ ਬਾਰੇ ਵੀ ਗੱਲ ਕਰਨੀ ਚਾਹਾਂਗਾ।    (ਬਾਕੀ ਅਗਲੇ ਹਫ਼ਤੇ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement