ਰੋਜ਼ਾਨਾ ਸਪੋਕਸਮੈਨ ਨੇ ਬੜੀ ਕੁਰਬਾਨੀ ਕਰ ਦਿਤੀ ਹੈ ਕੌਮੀ ਜਾਇਦਾਦ 'ਉੱਚਾ ਦਰ' ਉਸਾਰਨ ਲਈ
Published : Apr 8, 2018, 1:33 pm IST
Updated : Apr 8, 2018, 1:33 pm IST
SHARE ARTICLE
rozana spokesman
rozana spokesman

ਸਪੋਕਸਮੈਨ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾਉਣ ਲਈ ਸ਼ੁਰੂ ਵਿਚ 20-25 ਕਰੋੜ ਹੋਰ ਸੁਟਣਾ ਪਵੇਗਾ।

ਹੁਣ 'ਉੱਚਾ ਦਰ' ਦੇ ਸਾਰੇ ਮੈਂਬਰ ਥੋੜੀ ਥੋੜੀ ਕੁਰਬਾਨੀ ਕਰਨ ਤੇ ਰੋਜ਼ਾਨਾ ਸਪੋਕਸਮੈਨ ਨੂੰ ਵਿਖਾ ਲੈਣ ਦੇਣ ਕਿ ਨੰਬਰ ਇਕ ਅਖਬਾਰ ਅਖਵਾਉਣ ਦਾ ਅਸਲ ਹੱਕਦਾਰ ਕੌਣ ਹੈ?
ਹਾਂ, ਸਪੋਕਸਮੈਨ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾਉਣ ਲਈ ਸ਼ੁਰੂ ਵਿਚ 20-25 ਕਰੋੜ ਹੋਰ ਸੁਟਣਾ ਪਵੇਗਾ। ਕੀ ਉਹ ਸਾਡੇ ਕੋਲ ਹੈ? ਨਹੀਂ। ਕੀ ਅਸੀ ਪਾਠਕਾਂ ਕੋਲੋਂ ਮੰਗਾਂਗੇ? ਨਹੀਂ, ਬਿਲਕੁਲ ਨਹੀਂ ਮੰਗਾਂਗੇ। ਉਸ ਦਾ ਪ੍ਰਬੰਧ ਅਸੀ ਇਕ ਦੋ ਭਾਈਵਾਲ ਅਪਣੇ ਨਾਲ ਜੋੜ ਕੇ ਕਰਾਂਗੇ। ਕਾਫ਼ੀ ਦੇਰ ਤੋਂ ਸਾਡੇ ਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਅਸੀ ਨਵੇਂ ਭਾਈਵਾਲ ਲੈ ਕੇ, ਅੱਧਾ ਹਿੱਸਾ ਉਨ੍ਹਾਂ ਨੂੰ ਦੇ ਦਈਏ। ਪਰ ਮੈਂ ਬੜਾ ਆਜ਼ਾਦ ਕਿਸਮ ਦਾ ਬੰਦਾ ਹਾਂ, ਕਿਸੇ ਦੇ ਕਹਿਣ ਤੇ ਕੁੱਝ ਨਹੀਂ ਲਿਖ ਸਕਦਾ ਜਦਕਿ ਭਾਈਵਾਲੀ ਵਿਚ, ਭਾਈਵਾਲਾਂ ਦੀਆਂ ਵੀ ਮੰਨਣੀਆਂ ਹੀ ਪੈਂਦੀਆਂ ਹਨ ਜਿਵੇਂ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਹੋ ਕੇ ਵੀ ਭਾਈਵਾਲਾਂ ਦੀਆਂ ਮੰਨਣੀਆਂ ਪਈਆਂ ਸਨ। ਪਰ ਹੁਣ ਸ਼ਾਇਦ ਸ਼ਰਤਾਂ ਤੋਂ ਬਗ਼ੈਰ ਵੀ ਗੱਲ ਬਣ ਜਾਏਗੀ। ਸੰਸਾਰ ਛੱਡਣ ਤੋਂ ਪਹਿਲਾਂ, ਮੈਂ ਦੋ ਸਾਲਾਂ ਵਿਚ ਸਪੋਕਸਮੈਨ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾ ਕੇ ਜਾਣਾ ਚਾਹੁੰਦਾ ਹਾਂ ਕਿਉਂਕਿ ਪੈਸੇ ਦੀ ਕਮੀ ਨਾ ਹੋਵੇ ਤਾਂ ਇਹ ਹੈ ਈ ਸੱਭ ਤੋਂ ਵੱਡਾ। ਪਹਿਲਾਂ ਵਾਂਗ ਹੀ ਆਪ ਅਪਣੇ ਲਈ ਕੁੱਝ ਨਹੀਂ ਲਵਾਂਗਾ। ਸ਼ਰਤ ਬਸ ਇਕੋ ਹੀ ਹੈ ਕਿ ਮੈਨੂੰ ਹੁਣ 'ਉੱਚਾ ਦਰ' ਦੀਆਂ ਜ਼ਿੰਮੇਵਾਰੀਆਂ ਤੋਂ ਪੂਰੀ ਤਰਾਂ ਫ਼ਾਰਗ਼ ਕਰ ਦਿਤਾ ਜਾਵੇ ਤੇ ਇਸ ਦੇ 'ਮਾਲਕ' (ਮੈਂਬਰ) ਬਾਕੀ ਦਾ ਸਾਰਾ ਕੰਮ ਆਪ ਸੰਭਾਲਣ।


100-ਕਰੋੜੀ 'ਉੱਚਾ ਦਰ' ਲਗਭਗ ਤਿਆਰ ਹੋਣ ਦੇ ਨੇੜੇ ਪੁੱਜ ਚੁੱਕਾ ਹੈ। ਇਥੋਂ ਤਕ ਪੁਜਣਾ ਸੌਖਾ ਨਹੀਂ ਸੀ। ਰੋਜ਼ਾਨਾ ਸਪੋਕਸਮੈਨ ਨੇ, ਜਿਵੇਂ ਕਹਿੰਦੇ ਹਨ ਨਾ ਕਿ 'ਅਪਣਾ ਪੇਟ ਕੱਟ ਕੇ', 'ਉੱਚਾ ਦਰ' ਨੂੰ ਕਿਸੇ ਚੀਜ਼ ਦੀ ਕਮੀ ਨਾ ਆਉਣ ਦਿਤੀ। ਰੋਜ਼ਾਨਾ ਸਪੋਕਸਮੈਨ ਵਲੋਂ 'ਉੱਚਾ ਦਰ' ਲਈ ਕੀਤੀ ਕੁਰਬਾਨੀ ਦਾ ਬੜਾ ਲੰਮਾ ਇਤਿਹਾਸ ਹੈ। ਅਖ਼ਬਾਰਾਂ ਨੂੰ ਇਕ ਖ਼ਾਸ ਹੱਦ ਤੋਂ ਉਪਰ ਜਾਣ ਲਈ, ਬਾਜ਼ਾਰ ਵਿਚ ਬਹੁਤ ਪੈਸਾ ਸੁਟਣਾ ਪੈਂਦਾ ਹੈ। ਕਾਗ਼ਜ਼ ਛੇ ਮਹੀਨੇ ਦਾ ਖ਼ਰੀਦ ਕੇ ਰਖਣਾ ਪੈਂਦਾ ਹੈ ਤੇ ਉਸ ਉਤੇ ਕਰੋੜਾਂ ਦਾ ਖ਼ਰਚਾ ਇਕੱਠਾ ਵੀ ਕਰਨਾ ਪੈਂਦਾ ਹੈ ਤੇ ਹਰ ਮਹੀਨੇ ਵਖਰਾ ਵੀ। ਹਰ ਸ਼ਹਿਰ ਤੇ ਪਿੰਡ ਦੇ ਬਾਜ਼ਾਰਾਂ ਵਿਚ ਵੱਡੇ ਬੋਰਡ ਲਗਾਣੇ ਪੈਂਦੇ ਹਨ, ਏਜੰਟਾਂ ਨੂੰ ਕਰੋੜਾਂ ਦੇ ਇਨਾਮ ਵੰਡਣੇ ਪੈਂਦੇ ਹਨ ਤਾਕਿ ਉਹ ਸਾਡਾ ਅਖ਼ਬਾਰ ਜ਼ਰੂਰ ਵੇਚਣ। ਇਸ ਤੋਂ ਇਲਾਵਾ ਪ੍ਰਚਾਰ ਉਤੇ ਬੜੇ ਵੱਡੇ ਖ਼ਰਚੇ ਪਹਿਲੇ ਕੁੱਝ ਸਾਲਾਂ ਵਿਚ ਕਰਨੇ ਪੈਂਦੇ ਹਨ। ਅਸੀ ਬਾਰਾਂ ਸਾਲਾਂ ਵਿਚ ਇਕ ਪੈਸਾ ਵੀ ਇਹਨਾਂ 'ਚੋਂ ਕਿਸੇ ਕੰਮ ਤੇ ਨਹੀਂ ਖ਼ਰਚਿਆ।
ਜੋ ਵੀ ਪੈਸਾ ਧੇਲਾ ਕਿਸੇ ਪਾਸਿਉਂ ਮਿਲ ਸਕਿਆ, ਲੈ ਕੇ 'ਉੱਚਾ ਦਰ' ਦੀ ਉਸਾਰੀ ਉਤੇ ਲਾ ਦੇਂਦੇ ਰਹੇ ਤੇ ਵਿਚਾਰੇ ਸਪੋਕਸਮੈਨ ਨੂੰ 'ਗ਼ਰੀਬੀ ਵਾਲਾ' ਜੀਵਨ ਬਤੀਤ ਕਰਨ ਲਈ ਮਜਬੂਰ ਕਰਦੇ ਰਹੇ। ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਕ ਨਵਾਂ ਅਖ਼ਬਾਰ ਜੋ ਅਪਣੀ ਅਤਿ ਜਾਬਰ ਕਿਸਮ ਦੀ 'ਆਰਥਕ ਨਾਕੇਬੰਦੀ' ਦਾ ਮੁਕਾਬਲਾ ਕਰ ਕੇ ਮਸਾਂ 'ਦਾਲ ਫੁਲਕਾ' ਛੱਕ ਕੇ ਹੀ ਵੱਡਾ ਹੋ ਰਿਹਾ ਸੀ, ਉਸ ਨੇ ਅਪਣੇ ਪਾਠਕਾਂ ਦੀ ਮਦਦ ਨਾਲ 100-ਕਰੋੜੀ ਅਜੂਬਾ ਵੀ ਉਸਾਰ ਵਿਖਾਇਆ, ਭਾਵੇਂ ਅਖ਼ਬਾਰ ਦੇ 'ਮਾਲਕਾਂ' ਨੇ ਅਪਣੀ ਜੇਬ ਵਿਚ ਇਕ ਪੈਸਾ ਵੀ ਨਾ ਪਾਇਆ। ਜੇ 'ਉੱਚਾ ਦਰ' ਲਈ ਸਪੋਕਸਮੈਨ ਦੀਆਂ ਕੁਰਬਾਨੀਆਂ ਦੀ ਪੂਰੀ ਗਾਥਾ ਲਿਖਣ ਲੱਗ ਪਵਾਂ ਤਾਂ ਇਕ ਪੂਰਾ ਗ੍ਰੰਥ ਹੀ ਤਿਆਰ ਹੋ ਜਾਏਗਾ। ਅਤੇ ਜੇ ਸਪੋਕਸਮੈਨ ਚਾਹੁੰਦਾ ਤਾਂ 'ਉੱਚਾ ਦਰ' ਦਾ 'ਮਾਲਕ' ਬਣਿਆ ਰਹਿ ਸਕਦਾ ਸੀ ਪਰ ਉਸ ਦਾ ਐਲਾਨੀਆ ਕਥਨ ਇਹ ਸੀ ਕਿ 'ਉੱਚਾ ਦਰ' ਉਸ ਨੇ ਅਪਣੇ ਲਈ ਨਹੀਂ, ਮਨੁੱਖਤਾ ਲਈ ਉਸਾਰਿਆ ਹੈ ਤੇ ਇਸ ਦੇ ਮਾਲਕ ਸਪੋਕਸਮੈਨ ਦੇ ਉਹ ਪਾਠਕ ਹੀ ਹੋਣਗੇ ਜੋ ਇਸ ਦੇ ਮੈਂਬਰ ਬਣ ਗਏ ਹੋਣਗੇ। ਕਾਨੂੰਨੀ ਤੌਰ ਤੇ ਉਨ੍ਹਾਂ ਨੂੰ 'ਮਾਲਕ' ਬਣਾ ਵੀ ਦਿਤਾ ਗਿਆ ਹੈ। ਅਤੇ ਹੁਣ ਮੇਰਾ ਦਿਲ ਕਰਦਾ ਹੈ ਕਿ ਉੱਚਾ ਦਰ ਦੇ ਮੈਂਬਰਾਂ (ਮਾਲਕਾਂ) ਨੂੰ ਆਖਾਂ, ਉੱਚਾ ਦਰ ਦੀ ਬਾਕੀ ਦੀ ਜ਼ਿੰਮੇਵਾਰੀ ਤੁਸੀ ਸੰਭਾਲ ਲਉ ਤੇ ਮੈਨੂੰ ਅਪਣੀ ਇਕ ਦੂਜੀ ਰੀਝ ਵੀ ਪੂਰੀ ਕਰ ਲੈਣ ਦਿਉ ਕਿ ਸਪੋਕਸਮੈਨ ਨੂੰ ਸਚਮੁਚ ਪੰਜਾਬ ਦਾ ਸੱਭ ਤੋਂ ਵੱਡਾ ਰੋਜ਼ਾਨਾ ਅਖ਼ਬਾਰ ਬਣਾ ਵਿਖਾਵਾਂ (ਜਿਵੇਂ ਮਾਸਕ ਸਪੋਕਸਮੈਨ ਪੰਜਾਬ ਦਾ ਇਕ ਨੰਬਰ ਦਾ ਰਸਾਲਾ, ਆਦਿ ਤੋਂ ਅੰਤ ਤਕ ਬਣਿਆ ਰਿਹਾ ਤੇ ਉਸ ਤੋਂ ਬਾਅਦ ਵੀ ਉਸ ਉਚਾਈ ਤਕ ਕੋਈ ਹੋਰ ਰਸਾਲਾ ਨਹੀਂ ਪਹੁੰਚ ਸਕਿਆ।) ਮੈਂ ਜ਼ਿੰਦਗੀ ਵਿਚ ਕਦੇ ਵੀ ਦੂਜਾ ਸਥਾਨ ਲੈਣਾ ਪ੍ਰਵਾਨ ਨਹੀਂ ਕੀਤਾ। ਸਪੋਕਸਮੈਨ ਮੈਗਜ਼ੀਨ ਦਾ ਤੁਹਾਨੂੰ ਪਤਾ ਹੀ ਹੈ, ਪਹਿਲੇ ਦਿਨ ਤੋਂ ਅਖ਼ੀਰ ਤਕ ਇਕ ਨੰਬਰ ਤੇ ਹੀ ਰਿਹਾ। 'ਉੱਚਾ ਦਰ' ਵੇਖ ਕੇ ਮੈਨੂੰ ਦੱਸੋ, ਜੇ ਕੋਈ ਹੋਰ ਗ਼ੈਰ-ਸਰਕਾਰੀ ਅਜੂਬਾ ਇਸ ਤੋਂ ਵੱਡਾ ਕਿਸੇ ਅਰਬਪਤੀ ਨੇ ਵੀ ਬਣਾਇਆ ਹੋਵੇ। ਰੋਜ਼ਾਨਾ ਸਪੋਕਸਮੈਨ ਵੀ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣ ਹੀ ਗਿਆ ਸੀ ਜੇ ਸਾਡਾ ਪੈਸੇ ਵਾਲਾ ਨਾਕਾ 10 ਸਾਲ ਲਈ ਪੂਰੀ ਤਰਾਂ ਬੰਦ ਨਾ ਕਰ ਦਿਤਾ ਜਾਂਦਾ ਜਾਂ ਅਸੀ 'ਉੱਚਾ ਦਰ' ਉਸਾਰਨ ਵਲ ਨਾ ਲੱਗ ਜਾਂਦੇ। ਹੁਣ ਮੇਰਾ ਦਿਲ ਕਰਦਾ ਹੈ ਕਿ 'ਉੱਚਾ ਦਰ' ਦੇ ਮੈਂਬਰ ਤੇ ਟਰੱਸਟੀ ਇਸ ਦੀ ਬਾਕੀ ਦੀ ਜ਼ਿੰਮੇਵਾਰੀ ਅਪਣੇ ਉਪਰ ਲੈ ਲੈਣ ਤੇ ਮੈਂ ਸਪੋਕਸਮੈਨ ਨੂੰ ਉਹ ਰੁਤਬਾ ਦਿਵਾ ਲਵਾਂ ਜੋ ਇਸ ਦਾ ਹੱਕ ਬਣਦਾ ਸੀ। 'ਉੱਚਾ ਦਰ' ਦਾ ਕੇਵਲ 10% ਕੰਮ ਬਾਕੀ ਰਹਿੰਦਾ ਹੈ ਤੇ ਇਸ ਦੇ ਢਾਈ ਹਜ਼ਾਰ (2500) ਮੈਂਬਰ, ਇਕ ਇਕ ਲਾਈਫ਼ ਮੈਂਬਰ ਵੀ ਹੋਰ ਬਣਾ ਦੇਣ (ਅਸੀ ਵੱਧ ਤੋਂ ਵੱਧ 10 ਹਜ਼ਾਰ ਮੈਂਬਰ ਹੀ ਲੈਣੇ ਹਨ, ਉਸ ਤੋਂ ਉੱਪਰ ਨਹੀਂ) ਜਾਂ ਇਕ ਇਕ ਲੱਖ ਦਾ 'ਫ਼ਰੈਂਡਲੀ ਲੋਨ' ਹੀ ਤਿੰਨ ਸਾਲ ਲਈ ਦੇ ਦੇਣ ਤਾਂ 'ਉੱਚਾ ਦਰ' ਨੂੰ ਹੋਰ ਕਿਸੇ ਸਹਾਇਤਾ ਦੀ ਲੋੜ ਨਹੀਂ ਰਹੇਗੀ। ਫਿਰ ਮੈਂ ਦੋ ਸਾਲਾਂ ਵਿਚ ਹੀ ਅਖ਼ਬਾਰ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾ ਕੇ ਵਿਖਾ ਸਕਦਾ ਹਾਂ।
ਦੁਸ਼ਮਣ ਅਤੇ ਸਾੜੇਬਾਜ਼ ਤਾਂ ਮੇਰੀ ਹਰ ਗੱਲ ਸੁਣ ਕੇ ਪਹਿਲਾਂ ਵੀ ਹੱਸ ਛਡਦੇ ਰਹੇ ਹਨ ਤੇ ਸ਼ਾਇਦ ਹੁਣ ਵੀ ਹੱਸ ਛੱਡਣਗੇ ਪਰ ਅਕਾਲੀ ਵਜ਼ੀਰ ਬਿਕਰਮ ਸਿੰਘ ਮਜੀਠੀਆ ਦੀ ਗੱਲ ਸ਼ਾਇਦ ਪਾਠਕਾਂ ਨੂੰ ਯਾਦ ਹੋਵੇਗੀ। ਉਸ ਨੇ ਦੋ ਸਾਲ ਪਹਿਲਾਂ ਮੇਰੇ ਘਰ ਆ ਕੇ ਕਿਹਾ ਸੀ, ''ਮੈਂ ਸਾਰਿਆਂ ਸਾਹਮਣੇ ਮੰਨਦਾ ਹਾਂ ਕਿ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਜਿੰਨਾ ਜ਼ੋਰ ਸਾਡੀ ਸਰਕਾਰ ਨੇ ਲਾਇਆ, ਏਨਾ ਜ਼ੋਰ ਕਿਸੇ ਹੋਰ ਅਖ਼ਬਾਰ ਨੂੰ ਬੰਦ ਕਰਾਉਣ ਲਈ ਕਿਸੇ ਹੋਰ ਸਰਕਾਰ ਨੇ ਨਹੀਂ ਲਾਇਆ ਹੋਵੇਗਾ। ਪਰ ਇਸ ਦੇ ਬਾਵਜੂਦ ਜੇ ਤੁਸੀ ਸਪੋਕਸਮੈਨ ਨੂੰ ਇਥੇ ਤਕ ਲੈ ਕੇ ਆ ਸਕੇ ਹੋ ਤਾਂ ਹੁਣ 100-150 ਕਰੋੜ ਪੈਸਾ ਤੁਹਾਡੇ ਕੋਲ ਹੋਵੇ ਤਾਂ ਤੁਸੀ ਇਸ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ (ਹਰ ਪਹਿਲੂ ਤੋਂ) ਆਸਾਨੀ ਨਾਲ ਬਣਾ ਸਕਦੇ ਹੋ ਤੇ ਕੋਈ ਹਿੰਦੀ ਪੰਜਾਬੀ ਦਾ ਤਾਂ ਕੀ, ਅੰਗਰੇਜ਼ੀ ਦਾ ਅਖ਼ਬਾਰ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ।''
ਇਕ ਸ. ਮਜੀਠੀਆ ਦਾ ਕਥਨ ਤਾਂ ਮੈਂ ਉਦਾਹਰਣ ਵਜੋਂ ਹੀ ਦਿਤਾ ਹੈ, ਉਂਜ ਮੈਨੂੰ ਹੇਠਾਂ ਤੋਂ ਉਪਰ ਤਕ ਦੀਆਂ 100 ਜ਼ਮੀਨੀ ਸਚਾਈਆਂ ਦਾ ਪਤਾ ਹੈ ਜੋ ਪੁਸ਼ਟੀ ਕਰਦੀਆਂ ਹਨ ਕਿ ਤੁਹਾਡਾ ਸਪੋਕਸਮੈਨ ਦੋ ਸਾਲਾਂ ਵਿਚ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਨ ਦੀ ਸਮਰੱਥਾ ਰਖਦਾ ਹੈ। ਇਸ ਦੀ ਛਾਪ ਲੋਕਾਂ ਦੇ ਦਿਲਾਂ ਉਤੇ ਲੱਗ ਚੁੱਕੀ ਹੈ। ਕਮੀ ਸਾਡੀ ਸੀ ਕਿ ਇਸ ਨੂੰ ਹਰ ਪਿੰਡ, ਹਰ ਕਸਬੇ, ਹਰ ਸ਼ਹਿਰ ਅਤੇ ਹਰ ਨੁੱਕਰ ਤਕ ਪਹੁੰਚਾਉਣ ਲਈ ਸਾਡੇ ਕੋਲ ਪੈਸਾ ਨਹੀਂ ਸੀ। ਜੇ 'ਉੱਚਾ ਦਰ' ਨਾ ਉਸਾਰਦੇ ਤਾਂ ਭਾਰੀ ਰੁਕਾਵਟਾਂ ਦੇ ਬਾਵਜੂਦ, ਅਖ਼ਬਾਰ ਪਹਿਲੇ ਨੰਬਰ ਤੇ ਆ ਚੁੱਕਾ ਹੁੰਦਾ ਪਰ ਚਲੋ, ਉਹ ਵੀ ਹੋਰ ਕਿਸੇ ਨੇ ਨਹੀਂ ਸੀ ਉਸਾਰਨਾ ਕਿਉਂਕਿ ਇਸ ਕਿੱਤੇ ਵਿਚ ਬਹੁਤੇ ਲੋਕ ਅਪਣੀ ਅਮੀਰੀ ਲਈ ਹੀ ਕੰਮ ਕਰਦੇ ਹਨ, ਕੌਮ ਦੀ ਅਮੀਰੀ, ਗ਼ਰੀਬ ਦੀ ਅਮੀਰੀ ਤੇ ਮਾਨਵਤਾ ਦੀ ਅਮੀਰੀ ਬਾਰੇ ਘੱਟ ਹੀ ਕੋਈ ਸੋਚਦਾ ਹੈ।
ਹਾਂ, ਸਪੋਕਸਮੈਨ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾਉਣ ਲਈ ਸ਼ੁਰੂ ਵਿਚ 20-25 ਕਰੋੜ ਹੋਰ ਸੁਟਣਾ ਪਵੇਗਾ। ਕੀ ਉਹ ਸਾਡੇ ਕੋਲ ਹੈ? ਨਹੀਂ। ਕੀ ਅਸੀ ਪਾਠਕਾਂ ਕੋਲੋਂ ਮੰਗਾਂਗੇ? ਨਹੀਂ, ਬਿਲਕੁਲ ਨਹੀਂ ਮੰਗਾਂਗੇ। ਉਸ ਦਾ ਪ੍ਰਬੰਧ ਅਸੀ ਇਕ ਦੋ ਭਾਈਵਾਲ ਅਪਣੇ ਨਾਲ ਜੋੜ ਕੇ ਕਰਾਂਗੇ। ਕਾਫ਼ੀ ਦੇਰ ਤੋਂ ਸਾਡੇ ਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਅਸੀ ਅੱਧਾ ਹਿੱਸਾ ਨਵੇਂ ਭਾਈਵਾਲ ਲੈ ਕੇ, ਉਨ੍ਹਾਂ ਨੂੰ ਦੇ ਦਈਏ। ਪਰ ਮੈਂ ਬੜਾ ਆਜ਼ਾਦ ਕਿਸਮ ਦਾ ਬੰਦਾ ਹਾਂ, ਕਿਸੇ ਦੇ ਕਹਿਣ ਤੇ ਕੁੱਝ ਨਹੀਂ ਲਿਖ ਸਕਦਾ ਜਦਕਿ ਭਾਈਵਾਲੀ ਵਿਚ, ਭਾਈਵਾਲਾਂ ਦੀਆਂ ਵੀ ਮੰਨਣੀਆਂ ਹੀ ਪੈਂਦੀਆਂ ਹਨ ਜਿਵੇਂ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਹੋ ਕੇ ਵੀ ਭਾਈਵਾਲਾਂ ਦੀਆਂ ਮੰਨਣੀਆਂ ਪਈਆਂ ਸਨ। ਪਰ ਹੁਣ ਸ਼ਾਇਦ ਸ਼ਰਤਾਂ ਤੋਂ ਬਗ਼ੈਰ ਵੀ ਗੱਲ ਬਣ ਜਾਏਗੀ। ਸੰਸਾਰ ਛੱਡਣ ਤੋਂ ਪਹਿਲਾਂ, ਮੈਂ ਦੋ ਸਾਲਾਂ ਵਿਚ ਸਪੋਕਸਮੈਨ ਨੂੰ ਸੱਭ ਤੋਂ ਵੱਡਾ ਅਖ਼ਬਾਰ ਬਣਾ ਕੇ ਜਾਣਾ ਚਾਹੁੰਦਾ ਹਾਂ। ਆਪ ਅਪਣੇ ਲਈ ਕੁੱਝ ਨਹੀਂ ਲਵਾਂਗਾ। ਸ਼ਰਤ ਬਸ ਇਕੋ ਹੀ ਹੈ ਕਿ ਮੈਨੂੰ ਹੁਣ 'ਉੱਚਾ ਦਰ' ਦੀਆਂ ਜ਼ਿੰਮੇਵਾਰੀਆਂ ਤੋਂ ਪੂਰੀ ਤਰਾਂ ਫ਼ਾਰਗ਼ ਕਰ ਦਿਤਾ ਜਾਵੇ ਤੇ ਇਸ ਦੇ 'ਮਾਲਕ' (ਮੈਂਬਰ) ਬਾਕੀ ਦਾ ਸਾਰਾ ਕੰਮ ਆਪ ਸੰਭਾਲਣ। ਸੰਸਥਾ ਉਹੀ ਵੱਡੀ ਹੁੰਦੀ ਹੈ ਜਿਸ ਦੇ ਮੈਂਬਰ, ਸੰਸਥਾ ਲਈ ਹਰ ਕੁਰਬਾਨੀ ਕਰਨ ਨੂੰ ਸਦਾ ਤਿਆਰ ਰਹਿਣ। ਇਸ ਵੇਲੇ ਤਾਂ ਕਿਸੇ ਬਹੁਤ ਵੱਡੀ ਕੁਰਬਾਨੀ ਦੀ ਵੀ ਕੋਈ ਲੋੜ ਨਹੀਂ ਰਹਿ ਗਈ। ਸਾਰੇ ਮੈਂਬਰ ਇਕ ਇਕ ਲਾਈਫ਼ ਮੈਂਬਰ ਹੋਰ ਬਣਾ ਦੇਣ ਜਾਂ ਇਕ-ਇਕ ਲੱਖ ਰੁਪਿਆ 'ਫ਼ਰੈਂਡਲੀ ਲੋਨ' (ਦੋਸਤਾਨਾ ਕਰਜ਼) ਵਜੋਂ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਨੂੰ ਤਿੰਨ ਸਾਲ ਲਈ ਦੇ ਦੇਣ (ਵਾਪਸ ਮਿਲ ਜਾਣਗੇ) ਤਾਂ ਉੱਚਾ ਦਰ ਵੀ ਸਾਰੇ ਸੰਸਾਰ ਦਾ ਧਿਆਨ ਅਪਣੇ ਵਲ ਖਿੱਚਣ ਲੱਗ ਪਵੇਗਾ ਤੇ ਸਪੋਕਸਮੈਨ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾਉਣ ਦਾ ਮੇਰਾ ਖ਼ਾਬ ਵੀ ਪੂਰਾ ਹੋ ਜਾਵੇਗਾ। ਉੱਚਾ ਦਰ ਦੇ ਸਾਰੇ 2500 ਮੈਂਬਰ ਮੇਰੀ ਜਾਂ ਅਪਣੇ ਟਰੱਸਟ ਦੀ ਮਦਦ ਕਰਨਗੇ?


ਵੱਡੀ ਸੰਸਥਾ ਕਿਹੜੀ ਹੁੰਦੀ ਹੈ?

ਸੰਸਥਾ ਉਹੀ ਵੱਡੀ ਹੁੰਦੀ ਹੈ ਜਿਸ ਦੇ ਮੈਂਬਰ, ਸੰਸਥਾ ਲਈ ਹਰ ਕੁਰਬਾਨੀ ਕਰਨ ਨੂੰ ਸਦਾ ਤਿਆਰ ਰਹਿਣ। ਇਸ ਵੇਲੇ ਤਾਂ ਕਿਸੇ ਬਹੁਤ ਵੱਡੀ ਕੁਰਬਾਨੀ ਦੀ ਵੀ ਕੋਈ ਲੋੜ ਨਹੀਂ ਰਹਿ ਗਈ। ਸਾਰੇ ਮੈਂਬਰ ਇਕ ਇਕ ਲਾਈਫ਼ ਮੈਂਬਰ ਹੋਰ ਬਣਾ ਦੇਣ ਜਾਂ ਇਕ-ਇਕ ਲੱਖ ਰੁਪਿਆ 'ਫ਼ਰੈਂਡਲੀ ਲੋਨ' (ਦੋਸਤਾਨਾ ਕਰਜ਼) ਵਜੋਂ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਨੂੰ ਤਿੰਨ ਸਾਲ ਲਈ ਦੇ ਦੇਣ (ਵਾਪਸ ਮਿਲ ਜਾਣਗੇ) ਤਾਂ ਉੱਚਾ ਦਰ ਵੀ ਸਾਰੇ ਸੰਸਾਰ ਦਾ ਧਿਆਨ ਅਪਣੇ ਵਲ ਖਿੱਚਣ ਲੱਗ ਪਵੇਗਾ ਤੇ ਸਪੋਕਸਮੈਨ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ ਬਣਾਉਣ ਦਾ ਮੇਰਾ ਖ਼ਾਬ ਵੀ ਪੂਰਾ ਹੋ ਜਾਵੇਗਾ। ਉੱਚਾ ਦਰ ਦੇ ਸਾਰੇ 2500 ਮੈਂਬਰ ਮੇਰੀ ਜਾਂ ਅਪਣੇ ਟਰੱਸਟ ਦੀ ਮਦਦ ਕਰਨਗੇ?

ਸਾੜੇਬਾਜ਼ ਤਾਂ ਸਦਾ ਹੀ ਹੱਸ ਛਡਦੇ ਰਹੇ ਹਨ...!

ਦੁਸ਼ਮਣ ਅਤੇ ਸਾੜੇਬਾਜ਼ ਤਾਂ ਮੇਰੀ ਹਰ ਗੱਲ ਸੁਣ ਕੇ ਪਹਿਲਾਂ ਵੀ ਹੱਸ ਛਡਦੇ ਰਹੇ ਹਨ ਤੇ ਸ਼ਾਇਦ ਹੁਣ ਵੀ ਹੱਸ ਛੱਡਣਗੇ ਪਰ ਅਕਾਲੀ ਵਜ਼ੀਰ ਬਿਕਰਮ ਸਿੰਘ ਮਜੀਠੀਆ ਦੀ ਗੱਲ ਸ਼ਾਇਦ ਪਾਠਕਾਂ ਨੂੰ ਯਾਦ ਹੋਵੇਗੀ। ਉਸ ਨੇ ਦੋ ਸਾਲ ਪਹਿਲਾਂ ਮੇਰੇ ਘਰ ਆ ਕੇ ਕਿਹਾ ਸੀ, ''ਮੈਂ ਸਾਰਿਆਂ ਸਾਹਮਣੇ ਮੰਨਦਾ ਹਾਂ ਕਿ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਜਿੰਨਾ ਜ਼ੋਰ ਸਾਡੀ ਸਰਕਾਰ ਨੇ ਲਾਇਆ, ਏਨਾ ਜ਼ੋਰ ਕਿਸੇ ਹੋਰ ਅਖ਼ਬਾਰ ਨੂੰ ਬੰਦ ਕਰਾਉਣ ਲਈ ਕਿਸੇ ਹੋਰ ਸਰਕਾਰ ਨੇ ਨਹੀਂ ਲਾਇਆ ਹੋਵੇਗਾ। ਪਰ ਇਸ ਦੇ ਬਾਵਜੂਦ ਜੇ ਤੁਸੀ ਸਪੋਕਸਮੈਨ ਨੂੰ ਇਥੇ ਤਕ ਲੈ ਕੇ ਆ ਸਕੇ ਹੋ ਤੇ ਹੁਣ ਜੇ 100-150 ਕਰੋੜ ਪੈਸਾ ਤੁਹਾਡੇ ਕੋਲ ਹੋਵੇ ਤਾਂ ਤੁਸੀ ਇਸ ਨੂੰ ਪੰਜਾਬ ਦਾ ਸੱਭ ਤੋਂ ਵੱਡਾ ਅਖ਼ਬਾਰ (ਹਰ ਪਹਿਲੂ ਤੋਂ) ਆਸਾਨੀ ਨਾਲ ਬਣਾ ਸਕਦੇ ਹੋ ਤੇ ਕੋਈ ਹਿੰਦੀ ਪੰਜਾਬੀ ਦਾ ਤਾਂ ਕੀ, ਅੰਗਰੇਜ਼ੀ ਦਾ ਅਖ਼ਬਾਰ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM
Advertisement