Nijji Diary De Panne: ਬੇਬਾਕ ਸ਼ਖ਼ਸੀਅਤ ਸੁਖਦੇਵ ਸਿੰਘ ਢੀਂਡਸਾ ਨੂੰ ਚੇਤੇ ਕਰਦਿਆਂ...
Published : Jun 8, 2025, 6:39 am IST
Updated : Jun 8, 2025, 7:49 am IST
SHARE ARTICLE
Nijji Diary De Panne on Sukhdev Singh Dhindsa news in punjabi
Nijji Diary De Panne on Sukhdev Singh Dhindsa news in punjabi

ਪਾਰਟੀ ਲਈ ਉਨ੍ਹਾਂ ਨੇ ਅਪਣੀ ਸਾਰੀ ਉਮਰ ਲਾ ਦਿਤੀ, ਉਸ ਦਾ ਵਿਛੋੜਾ ਸਹਿਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਸੀ

Nijji Diary De Panne on Sukhdev Singh Dhindsa news in punjabi : ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਕਦੇ ਕਦਾਈਂ ਸਾਡੇ ਘਰ ਆਉਂਦੇ ਸਨ। ਉਹ ਰਾਜਨੀਤਕ ਜਾਂ ਪੰਥਕ ਮਸਲਿਆਂ ਬਾਰੇ ਚਰਚਾ ਲਈ ਸ. ਜੋਗਿੰਦਰ ਸਿੰਘ ਜੀ ਕੋਲ ਆ ਜਾਂਦੇ ਸੀ। ਉਹ ਉਨ੍ਹਾਂ ਨਾਲ ਕਦੇ ਕਦਾਈਂ ਅਪਣੀ ਪਾਰਟੀ ਦੇ ਮਸਲਿਆਂ ਬਾਰੇ ਵੀ ਗੱਲ ਕਰ ਲੈਂਦੇ ਸੀ। ਪਾਰਟੀ ਬਾਰੇ ਉਨ੍ਹਾਂ ਦਾ ਦੁਖ ਜਾਇਜ਼ ਵੀ ਸੀ। ਉਨ੍ਹਾਂ ਨੇ ਤਾਉਮਰ ਪੰਜਾਬ, ਪੰਥ ਤੇ ਪਾਰਟੀ ਦੇ ਮਸਲਿਆਂ ਬਾਰੇ ਹੀ ਤਾਂ ਸੋਚਿਆ-ਹੰਢਾਇਆ ਸੀ। ਜਦੋਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਅਪਣੀ ਵਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਈ ਸੀ ਤਾਂ ਉਨ੍ਹਾਂ ਲਈ ਇਹ ਫ਼ੈਸਲਾ ਲੈਣਾ ਕੋਈ ਸੌਖਾ ਨਹੀਂ ਸੀ।

ਲੰਮੇ ਸਮੇਂ ਤਕ ਉਨ੍ਹਾਂ ਦੇ ਅੰਦਰ ਬਹੁਤ ਕੁੱਝ ਰਿਝਦਾ ਰਿਹਾ ਸੀ। ਜਿਸ ਪਾਰਟੀ ਲਈ ਉਨ੍ਹਾਂ ਨੇ ਅਪਣੀ ਸਾਰੀ ਉਮਰ ਲਾ ਦਿਤੀ, ਉਸ ਦਾ ਵਿਛੋੜਾ ਸਹਿਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਸੀ। ਉਹ ਸ. ਜੋਗਿੰਦਰ ਸਿੰਘ ਜੀ ਨਾਲ ਵੀ ਇਸ ਬਾਬਤ ਗੱਲ ਕਰਦੇ ਸਨ। ਤੇ ਫਿਰ ਜਦੋਂ ਪੰਥਕ ਹਾਲਾਤ ਕਾਫ਼ੀ ਨਾਜ਼ੁਕ ਮੋੜ ’ਤੇ ਆ ਗਏ ਤਾਂ ਉਨ੍ਹਾਂ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ। ਜਦੋਂ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਵਿਚ ਮਹਿਜ਼ ਦੋ ਸੀਟਾਂ ’ਤੇ ਸਿਮਟ ਗਈ ਤਾਂ ਉਨ੍ਹਾਂ ਪਾਰਟੀ ਨੂੰ ਸੁਰਜੀਤ ਕਰਨ ਦਾ ਭਾਰ ਮੁੜ ਅਪਣੇ ਬਜ਼ੁਰਗ ਮੋਢਿਆਂ ’ਤੇ ਚੁੱਕ ਲਿਆ। ਉਨ੍ਹਾਂ ਕਿਹਾ ਕਿ ਪੰਥ ਦੇ ਅੱਜ ਜੋ ਹਾਲਾਤ ਹਨ, ਪੰਜਾਬ ਜਿਸ ਜਗ੍ਹਾ ’ਤੇ ਆ ਕੇ ਖਲੋ ਗਿਆ ਹੈ, ਅਸੀਂ ਪੰਥ ਦੇ ਮੁੱਦਿਆਂ ’ਤੇ ਹੁਣ ਕੋਈ ਸਮਝੌਤਾ ਨਹੀਂ ਕਰਾਂਗੇ। ਬਾਕੀ ਏਜੰਡਿਆਂ ਨੂੰ ਪਿੱਛੇ ਰੱਖ ਕੇ ਸਿਰਫ਼ ਤੇ ਸਿਰਫ਼ ਪੰਥਕ ਸੋਚ ’ਤੇ ਪਹਿਰਾ ਦੇਵਾਂਗੇ। 

ਪਾਰਟੀ ਦੇ ਅਨੁਸ਼ਾਸਨ ਵਿਚ ਰਹਿੰਦਿਆਂ ਉਨ੍ਹਾਂ ਅਪਣੀ ਆਵਾਜ਼ ਹਮੇਸ਼ਾ ਬੁਲੰਦ ਕੀਤੀ। ਜਦੋਂ ਉਨ੍ਹਾਂ ਮੁੜ ਅਕਾਲੀ ਦਲ ਵਿਚ ਵਾਪਸੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ। ਜੇਕਰ ਉਹੀ ਕਮਜ਼ੋਰ ਹੋ ਗਿਆ ਤਾਂ ਪੰਥ ਦਾ ਬਿਖਰਨਾ ਲਾਜ਼ਮੀ ਹੈ। ਕਿਸਾਨਾਂ ਦਾ ਦਰਦ ਵੀ ਉਨ੍ਹਾਂ ਨੂੰ ਧੁਰ ਅੰਦਰ ਤਕ ਖਾ ਰਿਹਾ ਸੀ। ਉਨ੍ਹਾਂ ਡਟ ਕੇ ਕਹਿ ਦਿਤਾ ਸੀ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਹ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ। ਹਾਲਾਂਕਿ ਉਹ ਭਾਜਪਾ ਨਾਲ ਗਠਜੋੜ ਦੇ ਹਮੇਸ਼ਾ ਹਮਾਇਤੀ ਰਹੇ ਸਨ।

ਜਿਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਬਾਰੇ ਪਾਰਟੀ ਅੰਦਰ ਲਗਾਤਾਰ ਮੰਗ ਉਠ ਰਹੀ ਸੀ ਤਾਂ ਢੀਂਡਸਾ ਜੀ ਹੀ ਸਨ ਜਿਨ੍ਹਾਂ ਨੇ ਕਿਹਾ ਕਿ ਇਸ ਵਕਤ ਚਿੰਤਾ ਇਹ ਨਹੀਂ ਕਿ ਪਾਰਟੀ ਪ੍ਰਧਾਨ ਕੌਣ ਹੈ, ਸਗੋਂ ਚਿੰਤਾ ਇਹ ਹੈ ਕਿ ਪੰਥ ਅੱਜ ਕਿੱਥੇ ਖੜਾ ਹੈ। ਉਨ੍ਹਾਂ ਨੂੰ ਪੰਥ ਪਿਆਰਾ ਹੈ। ਪੰਥ ਨੂੰ ਕਿਵੇਂ ਬਚਾਉਣਾ ਹੈ, ਉਹ ਹਮੇਸ਼ਾ ਸ. ਜੋਗਿੰਦਰ ਸਿੰਘ ਤੋਂ ਮਸ਼ਵਰਾ ਲੈਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ’ਤੇ ਪੰਥਕ ਏਕਤਾ ਦੇ ਬਦਲੇ ਪ੍ਰਵਾਰਕ ਏਕਤਾ ਦੇ ਇਲਜ਼ਾਮ ਲੱਗ ਰਹੇ ਸਨ ਤਾਂ ਉਨ੍ਹਾਂ ਦਾ ਮਨ ਕਾਫ਼ੀ ਬੇਚੈਨ ਹੋ ਗਿਆ ਸੀ ਤੇ ਉਨ੍ਹਾਂ ਖੁਲ੍ਹ ਕੇ ਕਿਹਾ ਸੀ ਕਿ ਇਹ ਪਰਮਿੰਦਰ ਸਿੰਘ ਢੀਂਡਸਾ ’ਤੇ ਨਿਰਭਰ ਕਰਦਾ ਹੈ ਕਿ ਉਹ ਲੋਕ ਸਭਾ ਦੀ ਚੋਣ ਲੜਨੀ ਚਾਹੁੰਦਾ ਹੈ ਜਾਂ ਨਹੀਂ, ਮੈਂ ਅਪਣੀ ਮਰਜ਼ੀ ਉਸ ’ਤੇ ਨਹੀਂ ਥੋਪ ਸਕਦਾ ਪਰ ਹਾਂ ਮੇਰੀ ਦਿਲੀ ਇੱਛਾ ਹੈ ਕਿ ਉਹ ਚੋਣ ਨਾ ਲੜੇ।

ਜਦੋਂ ਪਾਰਟੀ ਵਿਚ ਆਪਹੁਦਰੇ ਫ਼ੈਸਲੇ ਲਏ ਜਾ ਰਹੇ ਸਨ ਕਿ ‘ਜੋ ਕੋਈ ਵੀ ਵਿਰੋਧ ਕਰਦਾ ਹੈ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿਉ, ਤਾਂ ਇਸ ਖ਼ਿਲਾਫ਼ ਬੋਲਣ ਵਾਲਿਆਂ ਵਿਚ ਢੀਂਡਸਾ ਜੀ ਮੋਹਰੀ ਕਤਾਰ ਵਿਚ ਖੜੇ ਸਨ। ਉਹ ਅਕਸਰ ਕਿਹਾ ਕਰਦੇ ਸਨ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ... ਇੱਥੇ ਸਾਰੇ ਭਾਈਚਾਰਿਆਂ ਦੀਆਂ ਭਾਵਨਾਵਾਂ ਦੀ ਬਰਾਬਰ ਕਦਰ ਹੈ ਪਰ ਸ਼੍ਰੋਮਣੀ ਅਕਾਲੀ ਦਲ ‘ਪੰਥਕ’ ਸੋਚ ਨੂੰ ਲੈ ਕੇ ਹੋਂਦ ਵਿਚ ਆਇਆ ਸੀ ਤੇ ਜਦੋਂ ‘ਪੰਥ’ ਖ਼ਤਰੇ ’ਚ ਹੋਵੇ ਤਾਂ ਪਾਰਟੀ ਦੀਆਂ ਮਨਮਰਜ਼ੀਆਂ ਪੰਜਾਬ ਦੀ ਏਕਤਾ ਨੂੰ ਢਾਹ ਲਾਉਣਗੀਆਂ। ਇਸ ਲਈ ਸਿਰਫ਼ ਬਾਦਲ ਪ੍ਰਵਾਰ ਹੀ ਨਹੀਂ ਸਗੋਂ ਸਾਡੀ ਚੁੱਪ ਵੀ ਜ਼ਿੰਮੇਵਾਰ ਹੈ। ਤੇ ਜਦੋਂ ਉਨ੍ਹਾਂ ਚੁੱਪ ਤੋੜੀ ਤਾਂ ਜ਼ਾਹਰ ਸੀ ਕਿ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਹੋਣਾ ਹੀ ਪੈਣਾ ਸੀ।

ਅੱਜ ਦੋਵੇਂ ਰੂਹਾਂ, ਸ. ਜੋਗਿੰਦਰ ਸਿੰਘ ਅਤੇ ਸ. ਸੁਖਦੇਵ ਸਿੰਘ ਢੀਂਡਸਾ ਜੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੀਆਂ ਹਨ ਪਰ ਸਾਡੇ ਚੇਤਿਆਂ ਵਿਚੋਂ ਉਨ੍ਹਾਂ ਦੀ ਵਿਦਾਇਗੀ ਕਦੇ ਨਹੀਂ ਹੋ ਸਕਦੀ। ‘ਪੰਥਕ’ ਰਾਹਾਂ ਦੇ ਪਾਂਧੀ ਹੋਣ ਕਾਰਨ, ਉਨ੍ਹਾਂ ਦੀ ਸੋਚ ਜੁਗਾਂ ਜੁਗਾਂ ਤਕ ਨਵੀਂ ਪੀੜ੍ਹੀ ਦੀ ਅਗਵਾਈ ਕਰਦੀ ਰਹੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement