ਸ਼੍ਰੋਮਣੀ ਕਮੇਟੀ ਪ੍ਰਧਾਨਗੀ ਚੋਣ ਵਿਚ ਬਾਦਲ ਅਕਾਲੀ ਦਲ ਦੀ ਜਿੱਤ, ਇਸ ਦੀ ਆਖਰੀ ਖੁਸ਼ੀ ਨਾ ਬਣ ਜਾਏ...
Published : Nov 13, 2022, 7:58 am IST
Updated : Dec 23, 2022, 10:40 am IST
SHARE ARTICLE
Shiromani Committee chairmanship election!
Shiromani Committee chairmanship election!

ਮੈਂ ਦਿਲੋਂ ਚਾਹਾਂਗਾ ਕਿ ਸਿੱਖਾਂ ਵਲੋਂ ਅਕਾਲ ਤਖ਼ਤ ਤੇ ਸਿਰਜੀ ਪਾਰਟੀ ਦਾ ਅਗਲੀਆਂ ਗੁਰਦਵਾਰਾ ਚੋਣਾਂ ਵਿਚ ਉਹ ਹਾਲ ਨਾ ਹੋਵੇ ਜੋ ਅਸੈਂਬਲੀ ਚੋਣਾਂ ਵਿਚ ਹੋਇਆ ਸੀ ..


ਮੈਂ ਦਿਲੋਂ ਚਾਹਾਂਗਾ ਕਿ ਸਿੱਖਾਂ ਵਲੋਂ ਅਕਾਲ ਤਖ਼ਤ ਤੇ ਸਿਰਜੀ ਪਾਰਟੀ ਦਾ ਅਗਲੀਆਂ ਗੁਰਦਵਾਰਾ ਚੋਣਾਂ ਵਿਚ ਉਹ ਹਾਲ ਨਾ ਹੋਵੇ ਜੋ ਅਸੈਂਬਲੀ ਚੋਣਾਂ ਵਿਚ ਹੋਇਆ ਸੀ ਅਰਥਾਤ ਸ਼੍ਰੋਮਣੀ ਕਮੇਟੀ ਵਿਚ ਵੀ ਉਨ੍ਹਾਂ ਦੇ 3 ਜਾਂ 13 ਮੈਂਬਰ ਹੀ ਨਾ ਰਹਿ ਜਾਣ। ਉਨ੍ਹਾਂ ਨੂੰ ਇਹ ਗੱਲ ਅਜੀਬ ਲਗਦੀ ਹੋਵੇਗੀ ਕਿਉਂਕਿ ਗੁਰਦਵਾਰਾ ਮੁਲਾਜ਼ਮਾਂ ਦੀ ਵੱਡੀ ਫ਼ੌਜ ਅਤੇ ਇਨ੍ਹਾਂ ਕੋਲੋਂ ਫ਼ਾਇਦੇ ਉਠਾਉਣ ਵਾਲੇ ਚਾਪਲੂਸ ਦਸਤੇ ਇਨ੍ਹਾਂ ਨੂੰ ਸਦਾ ਇਹ ਵਿਸ਼ਵਾਸ ਦਿਵਾਉਣ ਲਈ ਤਿਆਰ ਖੜੇ ਰਹਿੰਦੇ ਹਨ ਕਿ, ‘‘ਫ਼ਿਕਰ ਨਾ ਕਰੋ ਜੀ, ਸਾਡੇ ਹੁੰਦਿਆਂ ਤੁਹਾਨੂੰ ਕੋਈ ਨਹੀਂ ਹਰਾ ਸਕਦਾ।’’ ਇਹੀ ਗੱਲ ਇੰਦਰਾ ਗਾਂਧੀ ਨੂੰ ਉਸ ਦੇ ਸਰਕਾਰੀ ਤੇ ਪਾਰਟੀ ਦੇ ਚਾਪਲੂਸ ਦਸਤਿਆਂ ਨੇ ਕਹੀ ਸੀ ਤੇ ਉਹ ਚਾਰੋਂ ਖਾਨੇ ਚਿਤ ਡਿਗ ਪਈ ਸੀ। ਚਾਪਲੂਸ ਦਸਤਿਆਂ ਦੀ ਇਹੀ ਫੜ ਬਾਦਲਾਂ ਨੂੰ ਵੀ ਅਸੈਂਬਲੀ ਵਿਚ ਵੀ ਮੂਧੇ ਮੂੰਹ ਡੇਗ ਚੁਕੀ ਹੈ। ਮੈਂ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਵੀ ਇਹ ਭਾਣਾ ਉਨ੍ਹਾਂ ਨਾਲ ਵਰਤ ਜਾਏ। ਪਰ ਇਸ ਲਈ ਉਨ੍ਹਾਂ ਨੂੰ ਅਪਣੇ ਆਪ ਨੂੰ ਸੁਧਾਰਨਾ ਪਵੇਗਾ, ਅਪਣੀ ਸੋਚ ਨੂੰ ਸੁਧਾਰਨਾ ਪਵੇਗਾ ਤੇ ‘ਪੰਥਕ’ ਬਣਨਾ ਪਵੇਗਾ। ਅੱਗੇ ਮਰਜ਼ੀ ਉਨ੍ਹਾਂ ਦੀ ਅਪਣੀ। 

ਬੀਬੀ ਜਗੀਰ ਕੌਰ ਨੇ ਚੋਣ ਜਿੱਤਣ ਲਈ ਮੁੱਦੇ ਤਾਂ ਵਧੀਆ ਚੁਣ ਲਏ (ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਤੇ ਪੰਥਕ ਸਰੂਪ ਬਹਾਲ ਕਰਨਾ, ਬਾਦਲਾਂ ਦੇ ਚੈਨਲ ਦੀ ਥਾਂ ਸਾਰੇ ਚੈਨਲਾਂ ਨੂੰ ਗੁਰਬਾਣੀ ਕੀਰਤਨ ਪ੍ਰਸਾਰਤ ਕਰਨ ਦੇ ਅਧਿਕਾਰ ਦੇਣੇ, ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਵਿਚੋਂ ਸਿਫ਼ਾਰਸ਼ੀ ਤੇ ਮੁਫ਼ਤਖ਼ੋਰ ਵਿਦਿਆਰਥੀਆਂ ਤੇ ਸਟਾਫ਼ ਦੀ ਛੁੱਟੀ, ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਉਤੇ ਅਕਾਲੀਆਂ ਦੇ ਕੌਡੀਆਂ ਦੇ ਭਾਅ ਪ੍ਰਾਪਤ ਕੀਤੇ ਹੱਕ ਅਤੇ ਕਬਜ਼ੇ ਆਦਿ) ਖ਼ਤਮ ਕਰਾਂਗੇ ਪਰ ਇਹ ਏਜੰਡਾ ਹੀ ਬਾਦਲ ਪਾਰਟੀ ਨੂੰ ਇਕਜੁਟ ਕਰ ਗਿਆ। ਸਾਰਿਆਂ ਨੂੰ ਲੱਗਾ ਕਿ ਬੀਬੀ ਆ ਗਈ ਤਾਂ ਉਹ ਤਾਂ ਰਾਜਿਆਂ ਤੋਂ ਮੁੜ ਕੇ ਵਿਚਾਰੇ ਤੇ ‘ਗ਼ਰੀਬ’ ਬਣ ਜਾਣਗੇ। ਉਨ੍ਹਾਂ ਦੇ ਇਸ ਡਰ ਦਾ ਸੁਖਬੀਰ ਬਾਦਲ ਨੇ ਪੂਰਾ ਲਾਭ ਉਠਾਇਆ ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਉਹ ਜਾਣ ਬੁਝ ਕੇ ਮਰਨਾ ਨਹੀਂ ਚਾਹੁੰਦੇ ਤਾਂ ਬਾਦਲੀ ਝੰਡੇ ਹੇਠ ਇਕੱਠੇ ਹੋ ਜਾਣ। 

ਬੀਬੀ ਜੀ ਦਾ ਅੰਦਾਜ਼ਾ ਗ਼ਲਤ ਨਿਕਲਿਆ ਕਿ ਜਿਵੇਂ ਸਿੱਖ ਵੋਟਰਾਂ ਨੇ ਅਸੈਂਬਲੀ ਚੋਣਾਂ ਵਿਚ ਬਾਦਲ ਅਕਾਲੀ ਦਲ ਨੂੰ ਮੂਧੇ ਮੂੰਹ ਵਗਾਹ ਸੁਟਿਆ ਸੀ, ਉਸੇ ਤਰ੍ਹਾਂ ਬੀਬੀ ਦਾ ਏਜੰਡਾ (ਮੈਨੀਫ਼ੈਸਟੋ) ਪੜ੍ਹ ਕੇ ਪ੍ਰਧਾਨਗੀ ਚੋਣ ਵਿਚ 146 ਮੈਂਬਰ ਵੀ ਇਨਕਲਾਬ ਲਿਆ ਦੇਣਗੇ। ਉਹ ਭੁਲ ਗਏ ਕਿ ਬਾਦਲਾਂ ਦੀ ਮਲਾਈ ਖਾ ਰਹੇ ਮੈਂਬਰਾਂ ਦੀ ਗੱਲ ਹੋਰ ਸੀ ਤੇ ਆਮ ਸਿੱਖ ਵੋਟਰਾਂ ਦੀ ਗੱਲ ਹੋਰ ਸੀ। ਮਲਾਈਆਂ ਛਕਣ ਵਾਲੇ ਪੰਥ ਨੂੰ ਤਬਾਹ ਹੁੰਦੇ ਵੇਖ ਕੇ ਵੀ ਕਦੇ ਬਗ਼ਾਵਤ ਨਹੀਂ ਕਰਨਗੇ ਪਰ ਗ਼ਰੀਬ ਤੇ ਦੁਖੀ ਲੋਕ (ਜੇ ਉਹ ਨਿਜ ਤੋਂ ਉਪਰ ਉਠ ਕੇ ਸੋਚਣਾ ਸ਼ੁਰੂ ਕਰ ਬੈਠੇ ਹਨ), ਆਪ ਬਗ਼ਾਵਤ ਨਹੀਂ ਵੀ ਕਰਨਗੇ ਤਾਂ ਵੀ ਬਗ਼ਾਵਤ ਕਰਨ ਵਾਲੇ ਦੇ ਪਿਛੇ ਜ਼ਰੂਰ ਖੜੇ ਹੋ ਜਾਣਗੇ। 

ਸੋ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਵਿਚ ਪੰਥ ਦੀ ਦਿਨੋ ਦਿਨ ਡਿਗਦੀ ਜਾ ਰਹੀ ਸਾਖ ਤੋਂ ਦੁਖੀ ਲੋਕ ਹਾਰ ਗਏ। ਬਾਦਲਾਂ ਨਾਲ ਮੇਰੀ ਕੋਈ ਨਿਜੀ ਲੜਾਈ ਨਹੀਂ ਤੇ ਅਪਣੇ ਨਾਲ ਹੋਏ ਧੱਕੇ ਤੇ ਜ਼ੁਲਮ ਨੂੰ ਭੁਲਾ ਕੇ ਵੀ ਮੈਂ ਉਨ੍ਹਾਂ ਦੀ ਹਮਾਇਤ ਕਰ ਸਕਦਾ ਹਾਂ - ਬਸ਼ਰਤੇ ਕਿ ਉਹ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੀ ਪੰਥਕ ਸੋਚ ਖ਼ਤਮ ਕਰਨ ਦੇ ਪਾਪ ਦਾ ਪਸ਼ਚਾਤਾਪ ਕਰ ਲੈਣ ਤੇ ਇਨ੍ਹਾਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਅਪਣੀਆਂ ‘ਜ਼ਰ-ਖ਼ਰੀਦ ਗ਼ੁਲਾਮ’ ਸੰਸਥਾਵਾਂ ਬਣਾ ਕੇ ਤੇ ਇਨ੍ਹਾਂ ਦੇ ਮੁਖੀਆਂ ਨੂੰ ‘ਘਰੇਲੂ ਨੌਕਰ’ ਸਮਝ ਕੇ ਉਨ੍ਹਾਂ ਨੂੰ ਹੁਕਮ ਦੇਣੇ ਬੰਦ ਕਰ ਦੇਣ।

ਇਹ ਕੋਈ ਵੱਡੀ ਮੰਗ ਨਹੀਂ ਜਿਸ ਨੂੰ ਉਹ ਮੰਨ ਨਹੀਂ ਸਕਦੇ। ਮੰਨਣਗੇ ਤਾਂ ਫ਼ਾਇਦਾ ਉਨ੍ਹਾਂ ਦਾ ਹੀ ਹੋਵੇਗਾ ਨਹੀਂ ਤਾਂ ਜਨਰਲ ਚੋਣਾਂ (ਗੁਰਦਵਾਰਾ ਚੋਣਾਂ) ਵਿਚ ਲੋਕ ਅਸੈਂਬਲੀ ਵਾਲਾ ਫ਼ੈਸਲਾ ਦੁਹਰਾ ਦੇਣ ਲਈ ਮਜਬੂਰ ਹੋ ਜਾਣਗੇ ਤੇ ਬਾਦਲ ਅਕਾਲੀ ਦਲ ਕੋਲੋਂ ਸੱਭ ਕੁੱਝ ਖੁੱਸ ਜਾਏਗਾ। ਉਸ ਹਾਲਤ ਵਿਚ 9 ਨਵੰਬਰ ਦੀ ਜਿੱਤ ਉਨ੍ਹਾਂ ਦੀ ਆਖ਼ਰੀ ਜਿੱਤ ਬਣ ਜਾਏਗੀ। ਮੈਂ ਟੀਵੀ ਤੇ ਇਕ ਅਕਾਲੀ ਲੀਡਰ ਦੀ ਇਹ ਖ਼ੁਸ਼ਫ਼ਹਿਮੀ ਸੁਣੀ ਕਿ ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਹੈ ਕਿ ਦੂਜੀਆਂ ਸਾਰੀਆਂ ਪਾਰਟੀਆਂ ਸਿੱਖਾਂ ਦਾ ਨੁਕਸਾਨ ਕਰਨ ਵਾਲੀਆਂ ਪਾਰਟੀਆਂ ਹਨ, ਤਿਉਂ-ਤਿਉਂ ਉਹ ਬਾਦਲ ਅਕਾਲੀ ਦਲ ਵਲ ਮੁੜ ਤੋਂ ਵੇਖਣ ਲੱਗ ਪਏ ਹਨ। 
ਕਮਾਲ ਹੈ, ਉਹ ਬਾਦਲ ਰਾਜ ਦੀਆਂ ਸਾਰੀਆਂ ਜ਼ਿਆਦਤੀਆਂ ਨੂੰ ਕਿਵੇਂ ਭੁੱਲ ਜਾਣਗੇ? 

- ਪੰਥ ਦੀ ਇਕ ਵੀ ਮੰਗ ਮਨਵਾਏ ਬਿਨਾਂ, ਬਾਦਲ ਅਕਾਲੀ ਦਲ ਨੇ ਬੀਜੇਪੀ ਨਾਲ ‘ਪਤੀ-ਪਤਨੀ’ ਵਾਲਾ ਰਿਸ਼ਤਾ ਕਾਇਮ ਕੀਤਾ ਸੀ। ਨਿਜ ਲਈ ਵਜ਼ੀਰੀਆਂ ਲੈਣ ਨੂੰ ਛੱਡ ਕੇ ਹੋਰ ਉਨ੍ਹਾਂ ਪੰਥ ਤੇ ਪੰਜਾਬ ਨੂੰ ਕੀ ਲੈ ਕੇ ਦਿਤਾ ਸੀ? ਕੇਂਦਰੀ ਵਜ਼ਾਰਤ ਵਿਚ ਹੋਣ ਸਮੇਂ ਹੀ ਪੰਜਾਬ ਦੀ ਇੰਡਸਟਰੀ, ਪੰਜਾਬ ਵਿਚੋਂ ਚੁਕਵਾ ਕੇ ਬੱਦੀ (ਹਿਮਾਚਲ) ਵਿਚ ਭਿਜਵਾ ਦਿਤੀ ਸੀ।

-    ਸਿੱਖ ਨੌਜੁਆਨਾਂ  ਅੰਦਰ ਦਹਿਸ਼ਤ ਪੈਦਾ ਕਰਨ ਵਾਲਾ ਪੁਲਿਸ ਕਪਤਾਨ ਸੁਮੇਧ ਸੈਣੀ,  ਸ. ਪ੍ਰਕਾਸ਼ ਸਿੰਘ ਉਸ ਸਾਰੇ ਸਮੇਂ ਬਾਦਲ ਦਾ ‘ਪੁੱਤਰ’ ਬਣਿਆ ਹੋਇਆ ਸੀ ਤੇ ਹੁਣ ਤਕ ਵੀ ਹੈ।

- ਜਦੋਂ ਬਲੂ-ਸਟਾਰ ਆਪ੍ਰੇਸ਼ਨ ਦਾ ਸੱਚ ਪ੍ਰਗਟ ਕਰਨ ਲਈ ਵਾਰ ਵਾਰ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਸ. ਬਾਦਲ ਨੇ ਕੀ ਜਵਾਬ ਦਿਤਾ ਸੀ? ‘‘ਛੱਡੋ ਜੀ, ਹੁਣ ਪਿਛਲੀਆਂ ਗੱਲਾਂ ਵਿਚ ਹੀ ਉਲਝੇ ਰਹੀਏ ਕਿ ਅੱਗੇ ਵਲ ਵੀ ਧਿਆਨ ਕੇਂਦਰਿਤ ਕਰਨ ਦਿਉਗੇ?’’

-ਜਦ ਪੁਲਸੀਆਂ ਨੇ ਗਿਲਾ ਕੀਤਾ ਕਿ ਉਨ੍ਹਾਂ ਵਿਰੁਧ ਖਾੜਕੂ ਦੌਰ ਵਿਚ ਜ਼ਿਆਦਤੀਆਂ ਕਰਨ ਬਦਲੇ ਸਰਕਾਰ ਨੇ ਕੇਸ ਕਿਉਂ ਦਰਜ ਕੀਤੇ ਹਨ ਤਾਂ ਬਾਦਲ ਨੇ ਕੀ ਜਵਾਬ ਦਿਤਾ ਸੀ? ਸ. ਬਾਦਲ ਨੇ ਜਵਾਬ ਦਿਤਾ ਸੀ, ‘‘ਸਹੁੰ ਦੀ ਗੱਲ ਜੇ, ਮੈਂ ਕਿਸੇ ਇਕ ਵੀ ਪੁਲਸੀਏ ਵਿਰੁਧ ਕੋਈ ਕੇਸ ਰਜਿਸਟਰ ਨਹੀਂ ਕੀਤਾ। ਇਹ ਤਾਂ ਪਿਛਲੀ ਕਾਂਗਰਸ ਸਰਕਾਰ ਹੀ ਸੀ ਜੋ ਉਨ੍ਹਾਂ ਉਤੇ ਕੇਸ ਦਰਜ ਕਰ ਗਈ ਸੀ...। ’’

- ਇਹੋ ਜਹੀਆਂ ਸੈਂਕੜੇ ਮਿਸਾਲਾਂ ਪੇਸ਼ ਕਰ ਕੇ ਮੈਂ ਦਸ ਸਕਦਾ ਹਾਂ ਕਿ ਸਿੱਖਾਂ ਲਈ ਅਕਾਲੀ ਰਾਜ ਜੇ ਦੂਜੀਆਂ ਪਾਰਟੀਆਂ ਦੇ ਰਾਜ ਨਾਲੋਂ ਮਾੜਾ ਨਹੀਂ ਸੀ ਤਾਂ ਚੰਗਾ ਵੀ ਨਹੀਂ ਸੀ। ਬਹਿਬਲ ਕਲਾਂ ਤੇ ਕੋਟ ਕਪੂਰਾ ਕਾਂਡਾਂ ਜਾਂ ਇਕੋ ਇਕ ਪੰਥਕ ਅਖ਼ਬਾਰ ਸਪੋਕਸਮੈਨ ਨਾਲ ਹੋਏ ਧੱਕੇ ਅਤੇ ਜ਼ੁਲਮ ਦੀ ਗੱਲ ਮੈਂ ਜਾਣ ਬੁਝ ਕੇ ਨਹੀਂ ਛੇੜ ਰਿਹਾ। ਹੁਣ ਲੋਕ, ਪਿਛਲੇ ਕਾਰਨਾਮਿਆਂ ਦਾ ਪੂਰਾ ਰਿਕਾਰਡ ਅਪਣੇ ਕੋਲ ਰਖਦੇ ਹਨ ਤੇ ਗੱਲਾਂ ਦਾ ਕੜਾਹ ਖਵਾ ਕੇ ਮੂਰਖ ਨਹੀਂ  ਬਣਾਏ ਜਾ ਸਕਦੇ।

ਇਸ ਲਈ ਮੈਂ ਦਿਲੋਂ ਚਾਹਾਂਗਾ ਕਿ ਸਿੱਖਾਂ ਵਲੋਂ ਅਕਾਲ ਤਖ਼ਤ ਤੇ ਸਿਰਜੀ ਪਾਰਟੀ ਦਾ ਅਗਲੀਆਂ ਗੁਰਦਵਾਰਾ ਚੋਣਾਂ ਵਿਚ ਉਹ ਹਾਲ ਨਾ ਹੋਵੇ ਜੋ ਅਸੈਂਬਲੀ ਚੋਣਾਂ ਵਿਚ ਹੋਇਆ ਸੀ ਅਰਥਾਤ ਸ਼੍ਰੋਮਣੀ ਕਮੇਟੀ ਵਿਚ ਵੀ ਉਨ੍ਹਾਂ ਦੇ 3 ਜਾਂ 13 ਮੈਂਬਰ ਹੀ ਨਾ ਰਹਿ ਜਾਣ। ਉਨ੍ਹਾਂ ਨੂੰ ਇਹ ਗੱਲ ਅਜੀਬ ਲਗਦੀ ਹੋਵੇਗੀ ਕਿਉਂਕਿ ਗੁਰਦਵਾਰਾ ਮੁਲਾਜ਼ਮਾਂ ਦੀ ਵੱਡੀ ਫ਼ੌਜ ਅਤੇ ਇਨ੍ਹਾਂ ਕੋਲੋਂ ਫ਼ਾਇਦੇ ਉਠਾਉਣ ਵਾਲੇ ਚਾਪਲੂਸ ਦਸਤੇ ਇਨ੍ਹਾਂ ਨੂੰ ਸਦਾ ਇਹ ਵਿਸ਼ਵਾਸ ਦਿਵਾਉਣ ਲਈ ਤਿਆਰ ਖੜੇ ਰਹਿੰਦੇ ਹਨ ਕਿ, ‘‘ਫ਼ਿਕਰ ਨਾ ਕਰੋ ਜੀ, ਸਾਡੇ ਹੁੰਦਿਆਂ ਤੁਹਾਨੂੰ ਕੋਈ ਨਹੀਂ ਹਰਾ ਸਕਦਾ।’’ ਇਹੀ ਗੱਲ ਇੰਦਰਾ ਗਾਂਧੀ ਨੂੰ ਉਸ ਦੇ ਸਰਕਾਰੀ ਤੇ ਪਾਰਟੀ ਦੇ ਚਾਪਲੂਸ ਦਸਤਿਆਂ ਨੇ ਕਹੀ ਸੀ ਤੇ ਉਹ ਚਾਰੋਂ ਖਾਨੇ ਚਿਤ ਡਿਗ ਪਈ ਸੀ। ਚਾਪਲੂਸ ਦਸਤਿਆਂ ਦੀ ਇਹੀ ਫੜ ਬਾਦਲਾਂ ਨੂੰ ਵੀ ਅਸੈਂਬਲੀ ਵਿਚ ਵੀ ਮੂਧੇ ਮੂੰਹ ਡੇਗ ਚੁਕੀ ਹੈ। ਮੈਂ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਵੀ ਇਹ ਭਾਣਾ ਉਨ੍ਹਾਂ ਨਾਲ ਵਰਤ ਜਾਏ। ਪਰ ਇਸ ਲਈ ਉਨ੍ਹਾਂ ਨੂੰ ਅਪਣੇ ਆਪ ਨੂੰ ਸੁਧਾਰਨਾ ਪਵੇਗਾ, ਅਪਣੀ ਸੋਚ ਨੂੰ ਸੁਧਾਰਨਾ ਪਵੇਗਾ ਤੇ ‘ਪੰਥਕ’ ਬਣਨਾ ਪਵੇਗਾ। ਅੱਗੇ ਮਰਜ਼ੀ ਉਨ੍ਹਾਂ ਦੀ ਅਪਣੀ। 

ਅਕਾਲੀ ਰਾਜ ’ਚ ਵੀ ਸਿੱਖਾਂ ਨਾਲ ਜ਼ਿਆਦਤੀਆਂ ਘੱਟ ਨਹੀਂ ਸਨ ਹੋਈਆਂ 
ਮੈਂ ਟੀਵੀ ਤੇ ਇਕ ਅਕਾਲੀ ਲੀਡਰ ਦੀ ਇਹ ਖ਼ੁਸ਼ਫ਼ਹਿਮੀ ਸੁਣੀ ਕਿ ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਹੈ ਕਿ ਦੂਜੀਆਂ ਸਾਰੀਆਂ ਪਾਰਟੀਆਂ ਸਿੱਖਾਂ ਦਾ ਨੁਕਸਾਨ ਕਰਨ ਵਾਲੀਆਂ ਪਾਰਟੀਆਂ ਹਨ, ਤਿਉਂ-ਤਿਉਂ ਉਹ ਬਾਦਲ ਅਕਾਲੀ ਦਲ ਵਲ ਮੁੜ ਤੋਂ ਵੇਖਣ ਲੱਗ ਪਏ ਹਨ। 
ਕਮਾਲ ਹੈ, ਉਹ ਬਾਦਲ ਰਾਜ ਦੀਆਂ ਸਾਰੀਆਂ ਜ਼ਿਆਦਤੀਆਂ ਨੂੰ ਕਿਵੇਂ ਭੁੱਲ ਜਾਣਗੇ? 

- ਪੰਥ ਦੀ ਇਕ ਵੀ ਮੰਗ ਮਨਵਾਏ ਬਿਨਾਂ, ਬਾਦਲ ਅਕਾਲੀ ਦਲ ਨੇ ਬੀਜੇਪੀ ਨਾਲ ‘ਪਤੀ-ਪਤਨੀ’ ਵਾਲਾ ਰਿਸ਼ਤਾ ਕਾਇਮ ਕੀਤਾ ਸੀ। ਨਿਜ ਲਈ ਵਜ਼ੀਰੀਆਂ ਲੈਣ ਨੂੰ ਛੱਡ ਕੇ ਹੋਰ ਉਨ੍ਹਾਂ ਪੰਥ ਤੇ ਪੰਜਾਬ ਨੂੰ ਕੀ ਲੈ ਕੇ ਦਿਤਾ ਸੀ? ਕੇਂਦਰੀ ਵਜ਼ਾਰਤ ਵਿਚ ਹੋਣ ਸਮੇਂ ਹੀ ਪੰਜਾਬ ਦੀ ਇੰਡਸਟਰੀ, ਪੰਜਾਬ ਵਿਚੋਂ ਚੁਕਵਾ ਕੇ ਬੱਦੀ (ਹਿਮਾਚਲ) ਵਿਚ ਭਿਜਵਾ ਦਿਤੀ ਸੀ।
-ਸਿੱਖ ਨੌਜੁਆਨਾਂ  ਅੰਦਰ ਦਹਿਸ਼ਤ ਪੈਦਾ ਕਰਨ ਵਾਲਾ ਪੁਲਿਸ ਕਪਤਾਨ ਸੈਣੀ, ਸ. ਪ੍ਰਕਾਸ਼ ਸਿੰਘ ਬਾਦਲ ਦਾ ‘ਪੁੱਤਰ’ ਬਣਿਆ ਹੋਇਆ ਸੀ ਤੇ ਹੁਣ ਤਕ ਵੀ ਹੈ। 

-ਜਦੋਂ ਬਲੂ-ਸਟਾਰ ਆਪ੍ਰੇਸ਼ਨ ਦਾ ਸੱਚ ਪ੍ਰਗਟ ਕਰਨ ਲਈ ਵਾਰ ਵਾਰ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਸ. ਬਾਦਲ ਨੇ ਕੀ ਜਵਾਬ ਦਿਤਾ ਸੀ? ‘‘ਛੱਡੋ ਜੀ, ਹੁਣ ਪਿਛਲੀਆਂ ਗੱਲਾਂ ਵਿਚ ਹੀ ਉਲਝੇ ਰਹੀਏ ਕਿ ਅੱਗੇ ਵਲ ਵੀ ਧਿਆਨ ਕੇਂਦਰਿਤ ਕਰਨ ਦਿਉਗੇ?’’

-ਜਦ ਪੁਲਸੀਆਂ ਨੇ ਗਿਲਾ ਕੀਤਾ ਕਿ ਉਨ੍ਹਾਂ ਵਿਰੁਧ ਖਾੜਕੂ ਦੌਰ ਵਿਚ ਜ਼ਿਆਦਤੀਆਂ ਕਰਨ ਬਦਲੇ ਸਰਕਾਰ ਨੇ ਕੇਸ ਕਿਉਂ ਦਰਜ ਕੀਤੇ ਹਨ ਤਾਂ ਬਾਦਲ ਨੇ ਕੀ ਜਵਾਬ ਦਿਤਾ ਸੀ? ਸ. ਬਾਦਲ ਨੇ ਜਵਾਬ ਦਿਤਾ ਸੀ, ‘‘ਸਹੁੰ ਦੀ ਗੱਲ ਜੇ, ਮੈਂ ਕਿਸੇ ਇਕ ਵੀ ਪੁਲਸੀਏ ਵਿਰੁਧ ਕੋਈ ਕੇਸ ਰਜਿਸਟਰ ਨਹੀਂ ਕੀਤਾ। ਇਹ ਤਾਂ ਪਿਛਲੀ ਕਾਂਗਰਸ ਸਰਕਾਰ ਹੀ ਸੀ ਜੋ ਉਨ੍ਹਾਂ ਉਤੇ ਕੇਸ ਦਰਜ ਕਰ ਗਈ ਸੀ...। ’’

-ਇਹੋ ਜਹੀਆਂ ਸੈਂਕੜੇ ਮਿਸਾਲਾਂ ਪੇਸ਼ ਕਰ ਕੇ ਮੈਂ ਦਸ ਸਕਦਾ ਹਾਂ ਕਿ ਸਿੱਖਾਂ ਲਈ ਅਕਾਲੀ ਰਾਜ ਜੇ ਦੂਜੀਆਂ ਪਾਰਟੀਆਂ ਦੇ ਰਾਜ ਨਾਲੋਂ ਮਾੜਾ ਨਹੀਂ ਸੀ ਤਾਂ ਚੰਗਾ ਵੀ ਨਹੀਂ ਸੀ। ਬਹਿਬਲ ਕਲਾਂ ਤੇ ਕੋਟ ਕਪੂਰਾ ਕਾਂਡਾਂ ਜਾਂ ਇਕੋ ਇਕ ਪੰਥਕ ਅਖ਼ਬਾਰ ਸਪੋਕਸਮੈਨ ਨਾਲ ਹੋਏ ਧੱਕੇ ਅਤੇ ਜ਼ੁਲਮ ਦੀ ਗੱਲ ਮੈਂ ਜਾਣ ਬੁਝ ਕੇ ਨਹੀਂ ਛੇੜੀ। ਹੁਣ ਲੋਕ, ਪਿਛਲੇ ਕਾਰਨਾਮਿਆਂ ਦਾ ਪੂਰਾ ਰਿਕਾਰਡ ਅਪਣੇ ਕੋਲ ਰਖਦੇ ਹਨ ਤੇ ਗੱਲਾਂ ਦਾ ਕੜਾਹ ਖਵਾ ਕੇ ਮੂਰਖ ਨਹੀਂ ਬਣਾਏ ਜਾ ਸਕਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement