ਆਉ ਬਾਬੇ ਨਾਨਕ ਦਾ ਅਸਲ ਜਨਮ ਪੁਰਬ ਅੱਜ ਕੋਧਰੇ ਦੀ ਰੋਟੀ ਨਾਲ ਮਨਾਈਏ?
Published : Apr 15, 2018, 5:28 am IST
Updated : Apr 15, 2018, 5:28 am IST
SHARE ARTICLE
Roti of Kothraee
Roti of Kothraee

ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਾਈ ਲਾਲੋ ਹੀ ਇਕ ਵਿਅਕਤੀ ਹੈ

ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਾਈ ਲਾਲੋ ਹੀ ਇਕ ਵਿਅਕਤੀ ਹੈ ਜਿਸ ਨੂੰ ਸੰਬੋਧਨ ਕਰ ਕੇ ਤੇ ਉਸ ਦਾ ਨਾਂ ਲੈ ਕੇ ਬਾਬਰ ਦੇ ਹਮਲੇ ਤੋਂ ਸ਼ੁਰੂ ਹੋ ਕੇ ਵਕਤ ਦੇ ਸਮਾਜ ਦੀ ਹਰ ਬੁਰਾਈ ਵਲ ਸਮਾਜ ਦਾ ਧਿਆਨ ਦਿਵਾਇਆ ਹੈ ਪਰ ਲਾਲੋ ਦੇ ਨਾਂ ਤੇ ਕੋਈ ਗੁਰਦਵਾਰਾ ਨਹੀਂ, ਕੋਈ ਯਾਦਗਾਰ ਨਹੀਂ, ਜਦਕਿ ਅੰਬਾਂ ਤੇ ਬੇਰਾਂ ਦੇ ਨਾਂ ਤੇ ਗੁਰਦਵਾਰੇ ਵੀ ਹਨ ਤੇ...


ਬਾਬੇ ਨਾਨਕ ਨੇ ਛੱਤੀ ਪਦਾਰਥਾਂ ਵਾਲੇ 'ਰਾਜ ਭੋਜ' ਵਿਚ ਜਾਣੋਂ ਨਾਂਹ ਕਰ ਕੇ ਗ਼ਰੀਬ ਭਾਈ ਲਾਲੋ ਦੀ ਕੋਧਰੇ ਦੀ ਰੋਟੀ, ਆਪ ਭਾਈ ਲਾਲੋ ਦੇ ਘਰ ਜਾ ਕੇ ਛਕੀ ਤੇ ਇਸ ਨੂੰ ਸੁੱਚੀ ਕਿਰਤ ਕਮਾਈ 'ਚੋਂ ਉਪਜਿਆ ਦੁਧ ਵਰਗਾ ਅੰਮ੍ਰਿਤ-ਭੋਜਨ ਦਸਿਆ ਜਦਕਿ ਮਲਿਕ ਭਾਗੋ ਦੇ ਮਾਹਲ ਪੂੜਿਆਂ ਤੇ ਛੱਤੀ ਪਦਾਰਥਾਂ ਨੂੰ ਗ਼ਰੀਬਾਂ ਦਾ ਲਹੂ ਨਿਚੋੜ ਕੇ ਬਣਾਇਆ ਵਿਅਰਥ ਭੋਜਨ ਦਸਿਆ ਸੀ।ਹੈਰਾਨੀ ਦੀ ਗੱਲ ਹੈ ਕਿ ਬਾਬੇ ਨਾਨਕ ਤੋਂ ਬਾਅਦ, ਸਿੱਖ ਇਕੱਠਾਂ ਵਿਚ ਜਲੇਬੀਆਂ ਤੋਂ ਲੈ ਕੇ ਪੂੜਿਆਂ, ਮੱਖਣੀ ਦਾਲਾਂ, ਪਰੌਂਠਿਆਂ ਆਦਿ ਸਮੇਤ ਕਈ ਪ੍ਰਕਾਰ ਦੇ ਭੋਜਨਾਂ ਦੀ ਉਪਮਾ ਕੀਤੀ ਜਾਂਦੀ ਸੁਣੀ ਹੈ (ਹੁਣ ਤਾਂ ਮਾਡਰਨ ਬਾਬੇ ਇਸ਼ਤਿਹਾਰ ਛਾਪ ਕੇ ਐਲਾਨ ਕਰਦੇ ਹਨ ਕਿ ਉਨ੍ਹਾਂ ਵਲੋਂ ਲਗਾਏ ਗਏ ਲੰਗਰ ਵਿਚ ਚੀਨੀ ਤੇ ਯੂਰਪੀ ਖਾਣੇ ਵੀ ਪਰੋਸੇ ਜਾਣਗੇ) ਪਰ ਕਦੇ ਕਿਸੇ ਇਕ ਵੀ ਥਾਂ ਤੇ ਇਹ ਐਲਾਨ ਨਹੀਂ ਪੜ੍ਹਿਆ ਕਿ ਫ਼ਲਾਣੀ ਥਾਂ ਲੰਗਰ ਵਿਚ ਕੋਧਰੇ ਦੀ ਰੋਟੀ ਵੀ ਵਰਤਾਈ ਜਾਏਗੀ! ਸਿੱਖ ਇਤਿਹਾਸ 'ਚੋਂ ਸਬਕ ਲੈਣ ਵਾਲੀ ਏਨੀ ਵੱਡੀ ਸੱਚੀ ਸਾਖੀ ਨੂੰ ਸਿੱਖਾਂ ਨੇ ਅਮਲੀ ਜੀਵਨ ਵਿਚ ਕਦੇ ਯਾਦ ਨਹੀਂ ਕੀਤਾ। ਕਿਉਂ? ਕਿਉਂਕਿ ਕੋਧਰੇ ਦੀ ਰੋਟੀ ਗ਼ਰੀਬ ਦਾ ਭੋਜਨ ਸੀ ਤੇ ਗ਼ਰੀਬ ਦਾ ਭੋਜਨ ਅਮੀਰ ਸਿੱਖਾਂ ਅੱਗੇ ਪਰੋਸ ਕੇ, ਸਾਡੇ ਲੰਗਰ-ਪ੍ਰਬੰਧਕ ਤੇ ਗੁਰਦਵਾਰਾ ਪ੍ਰਬੰਧਕ, ਸੰਗਤ ਦੇ, ਦੂਜੇ ਪਾਸੇ ਚਲੇ ਜਾਣ ਦਾ 'ਰਿਸਕ' (ਖ਼ਤਰਾ) ਨਹੀਂ ਸਹੇੜ ਸਕਦੇ। ਕੋਧਰੇ ਦੀ ਰੋਟੀ ਕੇਵਲ ਬਾਬਾ ਨਾਨਕ ਹੀ ਸਵਾਦ ਲੈ ਕੇ ਛੱਕ ਸਕਦਾ ਹੈ, ਉਸ ਦੇ ਸਿੱਖਾਂ ਦੇ ਗਲੇ ਹੇਠੋਂ ਨਹੀਂ ਉਤਰਦੀ ਸ਼ਾਇਦ। ਇਸ ਲਈ ਸਿੱਖਾਂ ਨੇ ਵੀ ਕਦੇ ਇਹ ਮੰਗ ਨਹੀਂ ਕੀਤੀ ਕਿ ਸਾਡੇ ਬਾਨੀ ਦੇ ਜੀਵਨ ਨਾਲ ਜੁੜੀ ਬੜੀ ਵੱਡੀ ਤੇ ਸਿਖਿਆਦਾਇਕ ਘਟਨਾ ਨੂੰ ਯਾਦ ਕਰਨ ਲਈ ਸਾਲ ਵਿਚ ਘੱਟੋ-ਘੱਟ ਇਕ ਦਿਨ ਤਾਂ ਕੋਧਰੇ ਦੀ ਰੋਟੀ ਦਾ ਲੰਗਰ ਵਰਤਾਅ ਦਿਤਾ ਜਾਇਆ ਕਰੇ, ਜਿਵੇਂ ਸਾਲ ਵਿਚ ਇਕ ਦਿਨ ਕੱਚੀ ਲੱਸੀ ਦਾ ਲੰਗਰ ਵਰਤਾਅ ਦਿਤਾ ਜਾਂਦਾ ਹੈ। ਉਂਜ ਕੱਚੀ ਲੱਸੀ ਵਾਲੀ ਰੀਤ ਸਾਡੇ ਧਰਮ ਦੇ ਕਿਸੇ ਰਹਿਬਰ (ਗੁਰੂ) ਨੇ ਨਹੀਂ ਸੀ ਸ਼ੁਰੂ ਕੀਤੀ ਤੇ ਇਹ ਵੀ ਨਹੀਂ ਪਤਾ ਕਿ ਕਿਹੜੇ ਸਿੱਖ ਨੇ ਸ਼ੁਰੂ ਕੀਤੀ ਸੀ, ਫਿਰ ਵੀ ਅਸੀ ਉਸ ਨੂੰ ਚਾਲੂ ਰਖਿਆ ਹੋਇਆ ਹੈ ਪਰ ਜਿਹੜੀ ਵੱਡੀ ਗੱਲ ਸਾਡੇ ਬਾਨੀ ਨੇ ਆਪ ਸ਼ੁਰੂ ਕੀਤੀ ਸੀ, ਉਸ ਨੂੰ ਅਸੀ ਬਿਲਕੁਲ ਵੀ ਯਾਦ ਨਹੀਂ ਰਖਿਆ ਕਿਉਂਕਿ ਸਿੱਖ ਬਾਹਰਮੁਖੀ ਹੋ ਗਏ ਹਨ¸ਬਾਹਰੀ ਚਸਕੇ, ਜ਼ੁਬਾਨ ਦੇ ਸਵਾਦ, ਖ਼ੁਸ਼ਬੂਆਂ, ਰੰਗ ਬਰੰਗੀਆਂ ਵਸਤਾਂ¸ਇਹ ਸਾਡੀ ਤ੍ਰਿਪਤੀ ਕਰਦੀਆਂ ਹਨ¸ਆਤਮਾ ਦੀ ਤ੍ਰਿਪਤੀ ਕਰਨ ਵਾਲੀ ਹਰ ਚੀਜ਼ ਸਾਨੂੰ ਤ੍ਰਿਪਤ ਕਰਨੋਂ ਹੀ ਹੱਟ ਗਈ ਹੈ। ਬਾਬੇ ਨਾਨਕ ਨੂੰ ਕੋਧਰੇ ਦੀ ਰੋਟੀ ਵਿਚੋਂ ਜੋ ਤ੍ਰਿਪਤੀ ਤੇ ਅਨੰਦ ਮਿਲਿਆ, ਉਹ ਆਪ ਨੂੰ ਛੱਤੀ ਪਦਾਰਥਾਂ ਵਿਚੋਂ ਨਜ਼ਰ ਨਾ ਆਇਆ।ਮੇਰਾ ਬੜਾ ਦਿਲ ਕਰਦਾ ਸੀ ਕਿ ਸਿੱਖਾਂ ਨੂੰ ਕੂਕ ਕੂਕ ਕੇ ਆਖਾਂ, ਛੱਤੀ ਪਦਾਰਥਾਂ ਦੇ ਸਵਾਦਾਂ ਵਿਚ ਗ਼ਲਤਾਨ ਹੋ ਚੁੱਕੀ ਅਪਣੀ ਜ਼ਬਾਨ ਨੂੰ ਸਾਲ ਵਿਚ ਇਕ ਦਿਨ, ਬਾਬੇ ਨਾਨਕ ਦੀ ਯਾਦ ਵਿਚ, ਕੋਧਰੇ ਦੀ ਰੋਟੀ ਵੀ ਅਪਣੇ ਗੁਰਦਵਾਰਿਆਂ ਵਿਚ ਖਵਾ ਦਿਆ ਕਰੋ ਤਾਕਿ ਇਸ ਸੱਚੀ ਘਟਨਾ ਦਾ ਮਹੱਤਵ ਸਾਡੇ ਚੇਤਿਆਂ 'ਚੋਂ ਪੂਰੀ ਤਰ੍ਹਾਂ ਉਡ ਪੁਡ ਹੀ ਨਾ ਜਾਵੇ। ਮੇਰੀ ਕਿਸੇ ਨੇ ਨਾ ਸੁਣੀ। ਬਾਬੇ ਨਾਨਕ ਦੀ ਕਿਸੇ ਨਾ ਸੁਣੀ, ਮੇਰੀ ਕਿਸ ਨੇ ਸੁਣਨੀ ਸੀ? ਸਿੱਖ ਅੱਜ ਵੀ ਛੱਤੀ ਪਦਾਰਥ ਛਕਾ ਸਕਣ ਵਾਲੇ ਪਾਸੇ ਹੀ ਜਾਣਗੇ¸ਕੋਧਰੇ ਦੀ ਰੋਟੀ ਵਾਲੇ ਪਾਸੇ ਨਹੀਂ। ਜੇ ਬਾਬਾ ਨਾਨਕ ਆਪ ਵੀ ਸ੍ਰੀਰ ਕਰ ਕੇ ਇਕ ਵਾਰ ਫਿਰ ਆ ਜਾਏ ਤਾਂ ਉਹ ਇਕੱਲਾ ਹੀ ਕੋਧਰੇ ਦੀ ਰੋਟੀ ਲਭਦਾ ਫਿਰੇਗਾ। ਪਰ ਉਸ ਦੇ ਸਾਰੇ ਸਿੱਖ, ਛੱਤੀ ਪਦਾਰਥਾਂ ਵਾਲੇ ਭੋਜ ਦੀ ਭਾਲ ਵਿਚ ਹੀ ਦੌੜਦੇ ਨਜ਼ਰ ਆਉਣਗੇ।

ਸੋ 'ਉੱਚਾ ਦਰ' ਬਣਨ ਲੱਗਾ ਤਾਂ ਮੈਂ ਫ਼ੈਸਲਾ ਕੀਤਾ ਕਿ ਇਸ ਵਿਚ ਹਰ ਰੋਜ਼ ਹੀ ਕੋਧਰੇ ਦੀ ਰੋਟੀ, ਪ੍ਰਸ਼ਾਦ ਵਜੋਂ ਦਿਤੀ ਜਾਇਆ ਕਰੇਗੀ¸ਮੂੰਹ ਦੇ ਸਵਾਦ ਲਈ ਨਹੀਂ, ਨਾ ਹੀ ਪੇਟ ਭਰਨ ਲਈ, ਸਗੋਂ ਬਾਬੇ ਨਾਨਕ ਦਾ ਉਪਦੇਸ਼ ਹਰ ਕਿਸੇ ਨੂੰ ਯਾਦ ਕਰਵਾਉਣ ਲਈ। ਭਾਈ ਲਾਲੋ ਦੀ ਬਗ਼ੀਚੀ ਬਣਾ ਦਿਤੀ ਗਈ ਹੈ ਜਿਸ ਵਿਚ ਇਕ ਪਾਸੇ ਹਰ ਕਿਸਮ ਦੇ ਫਲਾਂ ਵਾਲੇ ਦਰੱਖ਼ਤ ਲਗਾ ਦਿਤੇ ਗਏ ਹਨ ਤੇ ਦੂਜੇ ਪਾਸੇ ਛਾਂ ਵਾਲੇ ਤੇ ਫੁੱਲਾਂ ਵਾਲੇ ਦਰੱਖ਼ਤ। ਵਿਚਕਾਰ ਭਾਈ ਲਾਲੋ ਦੀ ਕੁਟੀਆ ਹੈ ਜਿਥੇ ਅੱਜ ਬਾਬੇ ਨਾਨਕ ਦਾ ਜਨਮ ਪੁਰਬ ਕੋਧਰੇ ਦੀ ਰੋਟੀ ਨਾਲ ਮਨਾਇਆ ਜਾ ਰਿਹਾ ਹੈ। ਆਉ ਸਾਰੇ ਰਲ ਕੇ, ਇਥੋਂ ਅੱਜ ਕੋਧਰੇ ਦੀ ਰੋਟੀ ਦਾ ਪ੍ਰਸ਼ਾਦ ਲਈਏ। ਬਾਬੇ ਨਾਨਕ ਨੂੰ ਇਹ ਜਾਣ ਕੇ ਖ਼ੁਸ਼ੀ ਜ਼ਰੂਰ ਮਿਲੇਗੀ ਕਿ ਸਿੱਖਾਂ ਨੇ ਉਸ ਦਾ ਕੋਈ ਤਾਂ ਉਪਦੇਸ਼ ਯਾਦ ਰਖ ਲਿਆ ਹੈ। ਅਸੀ ਸਚਮੁਚ ਦੁਨੀਆਂ ਦੇ ਸੱਭ ਤੋਂ ਵੱਡੇ ਰਹਿਬਰ, ਸੱਭ ਤੋਂ ਵੱਡੇ ਵਿਦਵਾਨ ਤੇ ਘਰ ਘਰ ਜਾ ਕੇ ਦੇਸ਼-ਵਿਦੇਸ਼ ਵਿਚ ਗਿਆਨ ਵੰਡਣ ਵਾਲੇ ਰੱਬ ਦੇ ਸੰਦੇਸ਼-ਵਾਹਕ ਨੂੰ ਭੁਲਾ ਦਿਤਾ ਹੈ। ਫਿਰ ਸਾਡਾ ਭਵਿੱਖ ਚੰਗਾ ਕਿਵੇਂ ਬਣ ਸਕੇਗਾ? ਚਲੋ ਅੱਜ ਪਹਿਲੇ ਨੁਕਤੇ ਨੂੰ ਲੈ ਕੇ ਯਤਨ ਸ਼ੁਰੂ ਤਾਂ ਕਰੀਏ, ਬਾਕੀ ਉਪਦੇਸ਼ਾਂ ਵਲ ਵੀ ਉੱਚਾ ਦਰ ਸਾਡਾ ਧਿਆਨ ਸ਼ਾਇਦ ਮੋੜ ਹੀ ਦੇਵੇ। ਆਉ ਬਾਬੇ ਨਾਨਕ ਦਾ ਵਿਸ਼ੇਸ਼ ਪ੍ਰਸ਼ਾਦ ਲੈ ਕੇ ਸ਼ੁਰੂਆਤ ਤਾਂ ਕਰੀਏ!
ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਾਈ ਲਾਲੋ ਹੀ ਇਕ ਵਿਅਕਤੀ ਹੈ ਜਿਸ ਨੂੰ ਸੰਬੋਧਨ ਕਰ ਕੇ ਤੇ ਉਸ ਦਾ ਨਾਂ ਲੈ ਕੇ ਬਾਬਰ ਦੇ ਹਮਲੇ ਤੋਂ ਸ਼ੁਰੂ ਹੋ ਕੇ ਵਕਤ ਦੇ ਸਮਾਜ ਦੀ ਹਰ ਬੁਰਾਈ ਵਲ ਸਮਾਜ ਦਾ ਧਿਆਨ ਦਿਵਾਇਆ ਹੈ ਪਰ ਲਾਲੋ ਦੇ ਨਾਂ ਤੇ ਕੋਈ ਗੁਰਦਵਾਰਾ ਨਹੀਂ, ਕੋਈ ਯਾਦਗਾਰ ਨਹੀਂ, ਜਦਕਿ ਅੰਬਾਂ ਤੇ ਬੇਰਾਂ ਦੇ ਨਾਂ ਤੇ ਗੁਰਦਵਾਰੇ ਵੀ ਹਨ ਤੇ...

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement