Lok Sabha Elections 2024: ਸੋ ਵੋਟਾਂ ਪਾਉਣ ਦੀ ਤਿਆਰੀ ਕਰ ਰਹੇ ਹੋ? 
Published : May 19, 2024, 7:33 am IST
Updated : May 19, 2024, 7:33 am IST
SHARE ARTICLE
File Photo
File Photo

ਵੋਟ ਜ਼ਰੂਰ ਪਾਉ ਪਰ ਹਰ ਸੱਚੇ ਪੰਜਾਬੀ ਵੋਟਰ ਦੇ ਦਿਲ ਦੀ ਹਾਲਤ ਤੋਂ ਮੈਂ ਜਾਣੂ ਹਾਂ, ਇਸ ਲਈ ਇਹ ਨਹੀਂ ਪੁੱਛਾਂਗਾ ਕਿ ਕਿਸ ਨੂੰ ਵੋਟ ਪਾ ਰਹੇ ਹੋ? 

Lok Sabha Elections 2024: ਅੱਜਕਲ ਸ਼ਾਮ ਨੂੰ ਟੀਵੀ ਪ੍ਰੋਗਰਾਮ ਵੇਖੋ ਤਾਂ ਟੀਵੀ ਦਾ ਐਂਕਰ ਇਹੀ ਸਵਾਲ ਆਮ ਲੋਕਾਂ ਨੂੰ ਪੁਛ ਰਿਹਾ ਹੁੰਦਾ ਹੈ ਕਿ, ‘‘ਵੋਟ ਕਿਸ ਨੂੰ ਦੇਣ ਜਾ ਰਹੇ ਹੋ ਜਾਂ ਤੁਹਾਡੇ ਇਲਾਕੇ ਵਿਚ ਕਿਹੜੀ ਪਾਰਟੀ ਦਾ ਜ਼ੋਰ ਹੈ?’’ ਅੱਗੋਂ ਖਚਰਾ ਜਿਹਾ ਬਣ ਕੇ, ਆਮ ਵੋਟਰ ਕਹਿ ਛਡਦਾ ਹੈ, ‘‘ਹਾਲੇ ਤਾਂ ਇਸ ਬਾਰੇ ਸੋਚਿਆ ਕੋਈ ਨਹੀਂ ਜੀ। ਮਨ ਨੇ ਜਿਧਰ ਵੋਟ ਪਾ ਦੇਣ ਲਈ ਕਹਿ ਦਿਤਾ, ਉਧਰ ਹੀ ਪਾ ਦਿਆਂਗੇ.... ਬਾਕੀ ਜੀ ਪਾਰਟੀਆਂ ਦੀ ਗੱਲ ਕਰਦੇ ਹੋ ਤਾਂ ਸਾਰੀਆਂ ਦਾ ਹੀ ਜ਼ੋਰ ਲੱਗ ਰਿਹੈ। ਆਪਾਂ ਕੌਣ ਹੁੰਨੇ ਆਂ ਇਹ ਕਹਿਣ ਵਾਲੇ ਕਿ ਕਿਸ ਦਾ ਜ਼ੋਰ ਜ਼ਿਆਦਾ ਹੈ ਤੇ ਕਿਸ ਦਾ ਘੱਟ! ਵੋਟਾਂ ਵਾਲੀ ਮਸ਼ੀਨ ਆਪੇ ਦੱਸ ਦਊ।’’

ਪਿਛਲੀਆਂ ਸਾਰੀਆਂ ਚੋਣਾਂ ਵਿਚ ਵੋਟਰ ਇਸ ਤਰ੍ਹਾਂ ਖਚਰਾ ਬਣ ਕੇ ਚੁੱਪੀ ਨਹੀਂ ਸੀ ਧਾਰਦਾ ਸਗੋਂ ਖੁਲ੍ਹ ਕੇ ਅਪਣੇ ਮਨ ਦੀ ਗੱਲ ਦਸ ਦੇਂਦਾ ਸੀ। ਇਸ ਵਾਰ ਤਾਂ ਕੋਈ ਮੈਨੂੰ ਵੀ ਇਹੀ ਸਵਾਲ ਪੁਛ ਲਵੇ ਤਾਂ ਮੈਂ ਵੀ ਖਚਰੀ ਜਹੀ ਹਾਸੀ ਹੱਸ ਕੇ, ਆਮ ਵੋਟਰ ਦੇ ਜਵਾਬ ਵਰਗਾ ਹੀ ਕੋਈ ਜਵਾਬ ਦੇ ਦੇਵਾਂਗਾ। ਕਾਰਨ ਇਹ ਹੈ ਕਿ ਜਿਥੋਂ ਤਕ ਪੰਜਾਬ ਦਾ ਸਵਾਲ ਹੈ, ਸਾਰੀਆਂ ਹੀ ਪਾਰਟੀਆਂ ਅਜ਼ਮਾਈਆਂ ਜਾ ਚੁਕੀਆਂ ਹਨ ਤੇ ਗੱਦੀ ’ਤੇ ਬੈਠਣ ਮਗਰੋਂ ਲਗਭਗ ਸਾਰੀਆਂ ਦੀ ਸੋਚ (ਸਿੱਖਾਂ ਅਤੇ ਪੰਜਾਬ ਬਾਰੇ) ਇਕੋ ਜਹੀ ਹੀ ਉਭਰ ਕੇ ਸਾਹਮਣੇ ਆਉਂਦੀ ਹੈ।

ਮੈਂ ਇਕ ਪ੍ਰਸਿੱਧ ਆਰ.ਐਸ.ਐਸ. ਨੇਤਾ ਤੋਂ ਗੱਲ ਸ਼ੁਰੂ ਕਰਦਾ ਹਾਂ ਜੋ ਮੇਰੇ ਕੋਲ ਆਏ। ਕਹਿਣ ਲੱਗੇ, ‘‘ਸਪੋਕਸਮੈਨ ਦੀ ਲਿਖਤ ਦਾ ਪੰਜਾਬੀ ਲੋਕ ਅਤੇ ਖ਼ਾਸ ਤੌਰ ’ਤੇ ਸਿੱਖ, ਬਹੁਤ ਚੰਗਾ ਅਸਰ ਕਬੂਲ ਕਰਦੇ ਹਨ। ਤੁਸੀ ਬੀਜੇਪੀ ਦੇ ਹੱਕ ਵਿਚ ਕਿਉਂ ਨਹੀਂ ਲਿਖਦੇ? ਮੋਦੀ ਜੀ ਤਾਂ ਸਿੱਖਾਂ ਦੇ ਹਮਾਇਤੀ ਹਨ। ਉਨ੍ਹਾਂ ਨੇ ਸਿੱਖਾਂ ਦੇ ਹੱਕ ਵਿਚ ਅਹਿ ਕੀਤਾ, ਔਹ ਕੀਤਾ...।’’

ਮੈਂ ਉਨ੍ਹਾਂ ਦੀ ਗੱਲ ਪੂਰੀ ਤਰ੍ਹਾਂ ਚੁੱਪ ਰਹਿ ਕੇ ਸੁਣੀ ਤੇ ਅਖ਼ੀਰ ਤੇ ਕਿਹਾ, ‘‘ਵੇਖੋ ਭਾਈ ਸਾਹਿਬ, ਇਹ ਦੇਸ਼ ਹਿੰਦੂਆਂ ਦਾ ਹੈ ਤੇ ਜੇ ਬੀਜੇਪੀ ਇਕ ਹਿੰਦੂ ਪਾਰਟੀ ਹੈ ਤਾਂ ਕਾਂਗਰਸ ਵੀ ਖ਼ਾਲਸ ਹਿੰਦੂ ਪਾਰਟੀ ਹੈ ਤੇ ਇਸ ਦੇਸ਼ ਦਾ ਰਾਜ ਅਗਲੇ 50 ਸਾਲਾਂ ਵਿਚ ਕਿਸੇ ਹਿੰਦੂ ਪਾਰਟੀ ਕੋਲ ਹੀ ਰਹਿਣਾ ਹੈ। ਸਚਮੁਚ ਦੀ ਕਿਸੇ ਸੈਕੂਲਰ ਪਾਰਟੀ (ਜਿਵੇਂ ਕਮਿਊਨਿਸਟ ਪਾਰਟੀ ਜਾਂ ਜੈਪ੍ਰਕਾਸ਼ ਨਾਰਾਇਣ ਦੀ ਜਨਤਾ ਪਾਰਟੀ) ਦਾ ਅਗਲੇ 50 ਸਾਲਾਂ ਵਿਚ ਸੱਤਾ ਵਿਚ ਆਉਣ ਦਾ ਕੋਈ ਕਾਰਨ ਮੈਨੂੰ ਤਾਂ ਦਿਸਦਾ ਨਹੀਂ। ਇਸ ਲਈ ਚਿੰਤਾ ਨਾ ਕਰੋ, ਰਾਜ ਕਿਸੇ ਨਾ ਕਿਸੇ ਹਿੰਦੂ ਪਾਰਟੀ ਕੋਲ ਹੀ ਰਹਿਣਾ ਹੈ।

ਹਾਂ ਇਹ ਵਖਰੀ ਗੱਲ ਹੈ ਕਿ 1984 ਵਿਚ ਸਿੱਖਾਂ ਨੂੰ ਮਾਰਨ ਵੇਲੇ ਤੇ ਹਿੰਦੂ ਵੋਟਾਂ ਤੁਹਾਡੇ ਕੋਲੋਂ ਖੋਹਣ ਲਈ ਕਾਂਗਰਸ ਅਤਿ ਦੀ ਫ਼ਿਰਕੂ ਤੇ ਸਿੱਖ-ਵਿਰੋਧੀ ਪਾਰਟੀ ਬਣ ਗਈ ਸੀ ਜਦਕਿ ਆਮ ਹਾਲਾਤ ਵਿਚ ਉਹ ਬੀਜੇਪੀ ਨੂੰ ਜ਼ਿਆਦਾ ਕੱਟੜ ਹਿੰਦੂ ਪਾਰਟੀ ਦਸਦੀ ਹੈ। ਇਹ ਇਸੇ ਤਰ੍ਹਾਂ ਹੀ ਚਲਦਾ ਰਹਿਣਾ ਹੈ ਤੇ ਰਾਜ ਕਿਸੇ ਨਾ ਕਿਸੇ ਹਿੰਦੂ ਪਾਰਟੀ ਕੋਲ ਹੀ ਰਹਿਣਾ ਹੈ।’’ 

ਉਹ ਮੇਰੀ ਗੱਲ ਕੱਟ ਤਾਂ ਨਾ ਸਕੇ ਪਰ ਕਹਿਣ ਲੱਗੇ, ‘‘ਉਸ ਬਾਰੇ ਫਿਰ ਗੱਲ ਕਰਾਂਗੇ, ਇਸ ਵੇਲੇ ਮੈਂ ਹਰ ਪਾਸਿਉਂ ਤੁਹਾਡੀ ਸੋਭਾ ਸੁਣ  ਕੇ ਆਇਆ ਹਾਂ ਕਿ ਤੁਸੀ ਜੋ ਕਹਿੰਦੇ ਹੋ, ਬੜਾ ਸੋਚ ਕੇ ਕਹਿੰਦੇ ਹੋ ਤੇ ਜੋ ਕਹਿੰਦੇ ਹੋ, ਉਹ ਸੌ ਫ਼ੀ ਸਦੀ ਠੀਕ ਨਿਕਲਦਾ ਹੈ। ਇਹ ਦੱਸੋ, ਪੰਜਾਬ ਵਿਚ ਸਾਡੀ ਪਾਰਟੀ ਕਿਵੇਂ ਪੱਕੇ ਪੈਰੀਂ ਹੋ ਸਕਦੀ ਹੈ?’’

ਮੈਂ ਕਿਹਾ, ‘‘ਚਾਰ ਕੰਮ ਕਰ ਦਿਉ, ਪੰਜਾਬ ਵਿਚ ਵੀ ਤੁਹਾਡੀ ਸਰਕਾਰ ਬਣ ਜਾਏਗੀ -- ਇਹ ਗਰੰਟੀ ਮੇਰੀ।’’ਉਹ ਬੜੇ ਖ਼ੁਸ਼ ਹੋ ਕੇ ਬੋਲੇ, ‘‘ਦੱਸੋ ਦੱਸੋ ਕਿਹੜੀਆਂ ਚਾਰ ਗੱਲਾਂ ਕਰਿਆਂ ਅਸੀ ਪੰਜਾਬ ਵਿਚ ਵੀ ਸਰਕਾਰ ਬਣਾ ਸਕਦੇ ਹਾਂ?’’ਮੈਂ ਕਿਹਾ, ‘‘ਬਲੂ-ਸਟਾਰ ਆਪ੍ਰੇਸ਼ਨ ਤੇ ਨਵੰਬਰ 84 ਦਾ ਸਿੱਖ ਕਤਲੇਆਮ ਕਾਂਗਰਸ ਨੇ ਕਰਵਾਇਆ ਸੀ।

ਤੁਸੀ ਸਟੇਜਾਂ ਤੋਂ ਕਾਂਗਰਸ ਨੂੰ ਸਿੱਖ-ਦੁਸ਼ਮਣ ਜਮਾਤ ਦੱਸਣ ਲਈ ਕਈ ਵਾਰ ਉਸ ਜ਼ੁਲਮ ਦੀ ਨਿਖੇਧੀ ਕੀਤੀ ਹੈ। ਇਕ ਕੰਮ ਹੋਰ ਕਰ ਦਿਉ ਕਿ ਪਾਰਲੀਮੈਂਟ ਵਿਚ 84 ਦੇ ਘਲੂਘਾਰਿਆਂ ਦੀ ਨਿਖੇਧੀ ਦਾ ਮਤਾ ਪੇਸ਼ ਕਰ ਕੇ ਕਾਂਗਰਸ ਨੂੰ ਹਮੇਸ਼ਾ ਲਈ ਸਿੱਖਾਂ ਤੋਂ ਦੂਰ ਕਰ ਦਿਉ। ਹਿੰਦੂ ਵੋਟਰਾਂ ਦੀ ਹਮਾਇਤ ਗਵਾ ਨਾ ਲੈੈਣ, ਇਹ ਸੋਚ ਕੇ ਉਹ ਮਤੇ ਦੇ ਹੱਕ ਵਿਚ ਨਹੀਂ ਬੋਲਣਗੇ। ਹਮਾਇਤ ਕਰਨ ਜਾਂ ਵਿਰੋਧ ਕਰਨ, ਤੁਹਾਨੂੰ ਤਾਂ ਦੋਹੀਂ ਹੱਥੀਂ ਫ਼ਾਇਦਾ ਹੀ ਹੋਵੇਗਾ ਤੇ ਪੰਜਾਬ ਦਾ ਵੋਟਰ ਤੁਹਾਡੇ ਹੱਕ ਵਿਚ ਖੜਾ ਹੋ ਜਾਏਗਾ।’’

ਉਹ ਪੂਰੀ ਤਰ੍ਹਾਂ ਮੌਨ ਧਾਰ ਗਏ ਜਿਵੇਂ ਸਮਾਧੀ ਵਿਚ ਚਲੇ ਗਏ ਹੋਣ। ਅਖ਼ੀਰ ਥੋੜਾ ਸੰਭਲੇ ਤੇ ਬੋਲੇ, ‘‘ਦੂਜੀਆਂ ਤਿੰਨ ਗੱਲਾਂ ਵੀ ਦਸ ਦਿਉ।’’ ਮੈਂ ਕਿਹਾ, ‘‘ਦੂਜਾ ਕੰਮ ਇਹ ਹੈ ਕਿ ਚੰਡੀਗੜ੍ਹ ਤੇ ਭਾਖੜਾ ਡੈਮ ਦਾ ਕੰਟਰੋਲ ਪੰਜਾਬ ਨੂੰ ਦੇ ਕੇ ਇਸ ਅਧੂਰੇ ਪੰਜਾਬ ਨੂੰ ਪੂਰਾ ਕਰ ਦਿਉ। 1966 ਤੋਂ ਕਾਂਗਰਸ ਸਰਕਾਰ ਦਾ ਕੀਤਾ ਧੱਕਾ ਦੂਰ ਕਰ ਦਿਉ। ਜੱਸ ਤਾਂ ਤੁਹਾਨੂੰ ਹੀ ਮਿਲੇਗਾ।

ਤੀਜਾ ਕੰਮ ਇਹ ਹੈ ਕਿ ਰਾਏਪੇਰੀਅਨ ਲਾਅ ਮੁਤਾਬਕ ਪੰਜਾਬ ਦੇ ਪਾਣੀਆਂ ਉਤੇ ਪੰਜਾਬ ਦਾ ਮੁਕੰਮਲ ਅਧਿਕਾਰ ਮੰਨ ਲਿਆ ਜਾਏ ਜਿਵੇਂ ਬਾਕੀ ਸਾਰੇ ਰਾਜਾਂ ਦਾ ਮੰਨਿਆ ਜਾਂਦਾ ਹੈ ਤੇ ਨਹਿਰੂ-ਕੈਰੋਂ ਵੇਲੇ ਦਾ ਇਹ ਧੱਕਾ ਵੀ ਖ਼ਤਮ ਕਰ ਦਿਤਾ ਜਾਏ। ਪੰਜਾਬ ਆਪੇ ਖ਼ੁਸ਼ਹਾਲ ਹੋ ਜਾਏਗਾ ਤੇ ਕੁਦਰਤੀ ਤੌਰ ਤੇ, ਵੋਟ ਉਸ ਨੂੰ ਹੀ ਦੇਵੇਗਾ ਜੋ ਪੰਜਾਬ ਨਾਲ ਧੱਕਾ ਸਮਾਪਤ ਕਰੇਗਾ।

ਚੌਥਾ ਕਰਨ ਵਾਲਾ ਕੰਮ ਇਹ ਹੈ ਕਿ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ਦੀ ਖ਼ਰੀਦ ਐਮ.ਐਸ.ਪੀ. ਅਨੁਸਾਰ ਕਰਨ ਦੀ ਮੰਨੀ ਜਾ ਚੁੱਕੀ ਮੰਗ ਲਾਗੂ ਕਰ ਕੇ ਝਗੜਾ ਸਮਾਪਤ ਕੀਤਾ ਜਾਏ। ਆਖ਼ਰੀ ਕੰਮ ਬਾਰੇ ਬਾਬਾ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਉਂਦਿਆਂ ਤੁਸੀ ਸਿੱਖ ਬੰਦੀਆਂ ਦੀ ਰਿਹਾਈ ਲਈ ਨੋਟੀਫ਼ੀਕੇਸ਼ਨ ਜਾਰੀ ਕਰ ਹੀ ਚੁੱਕੇ ਹੋ, ਉਸ ਨੂੰ ਬਸ ਲਾਗੂ ਹੀ ਕਰਨਾ ਬਾਕੀ ਹੈ। ਇਹ ਚਾਰ, ਸਾਢੇ ਚਾਰ ਕੰਮ ਕਰ ਦਿਉ, ਪੰਜਾਬ ਸਾਰੀ ਵੋਟ ਤੁਹਾਨੂੰ ਦੇ ਦੇਵੇਗਾ, ਇਹ ਮੇਰੀ ਗਰੰਟੀ ਸਮਝੋ!’’

‘‘ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਾਂਗੇ’’ ਕਹਿ ਕੇ ਉਹ ਚਲਦੇ ਬਣੇ। ਪਰ ਪੰਜਾਬ ਦੀ ਕਿਸੇ ਮੌਲਿਕ ਮੰਗ ਨੂੰ ਮੰਨਣ ਦੀ ਗੱਲ ਕੋਈ ਵੀ ਕਰਨ ਨੂੰ ਤਿਆਰ ਨਹੀਂ। ਉਹ ਅਕਾਲੀ ਵੀ ਨਹੀਂ ਕਰਦੇ ਜਿਨ੍ਹਾਂ ਨੇ ਇਨ੍ਹਾਂ ਮੰਗਾਂ ਲਈ ਮੋਰਚੇ ਲਾਏ, ਅੰਦੋਲਨ ਕੀਤੇ ਤੇ ਚੋਣਾਂ ਵਿਚ ਹਰ ਵਾਰ ਇਹੀ ਕਿਹਾ ਕਿ ‘‘ਇਸ ਵਾਰ ਬਾਦਲ ਸਾਹਿਬ ਨੂੰ ਜਿਤਾ ਦਿਉ, ਚੰਡੀਗੜ੍ਹ ਇਕ ਹਫ਼ਤੇ ਵਿਚ ਤੁਹਾਨੂੰ ਲੈ ਦਿਆਂਗੇ ਤੇ ਹੋਰ ਮੰਗਾਂ ਵੀ ਮਨਵਾ ਲਵਾਂਗੇ।’’ 

ਜਦੋਂ ਅਪਣੀ ਸਰਕਾਰ (ਪਿਛਲੀ) ਵੇਲੇ ਕੀਤੇ ਕੰਮਾਂ ਦੀ ਸੂਚੀ ਫਰੋਲਦੇ ਹਨ ਤਾਂ ‘ਸੜਕਾਂ ਬਣਾਈਆਂ, ਪੁਲ ਬਣਾਏ’ ਕਹਿ ਕੇ ਗੱਲ ਖ਼ਤਮ ਕਰ ਦੇਂਦੇ ਨੇ। ਹਰ ਲੱਲੂ-ਪੰਜੂ ਸਰਕਾਰ, ਜੋ ਕਰੋੜਾਂ ਦੇ ਟੈਕਸ ਉਗਰਾਹੁੰਦੀ ਹੈ, ਉਹ ਕੁੱਝ ਤਾਂ ਖ਼ਰਚ ਵਿਖਾਏਗੀ ਹੀ ਪਰ ਮੌਲਿਕ ਮੰਗਾਂ, ਜਿਨ੍ਹਾਂ ਮੰਗਾਂ ਖ਼ਾਤਰ 50 ਸਾਲਾਂ ਵਿਚ ਲੱਖਾਂ ਪੰਜਾਬੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਨ੍ਹਾਂ ਮੰਗਾਂ ਦੀ ਗੱਲ ਵੀ ਨਹੀਂ ਕਰਦੇ। ਅੱਜ ਵੀ ਵੇਖ ਲਉ, ਉਨ੍ਹਾਂ ਦੇ ਚੋਣ ਮੈਨੀਫ਼ੈਸਟੋ ਵਿਚ ਉਪ੍ਰੋਕਤ ’ਚੋਂ ਕੋਈ ਵੀ ਮੰਗ ਨਹੀਂ ਮਿਲਦੀ। 
ਕਿਸੇ ਇਕ ਪਾਰਟੀ ਦੀ ਗੱਲ ਨਹੀਂ, ਸਾਰੀਆਂ ਹੀ ਪਾਰਟੀਆਂ ਪੰਜਾਬ ਨਾਲ ਧੱਕਾ ਰੋਕਣ ਵਿਚ ਇਕੋ ਜਹੀਆਂ ਨਾਕਾਮ ਸਾਬਤ ਹੋਈਆਂ ਹਨ।

ਸੋ ਵੋਟਰ ਪੰਜਾਬ ਦੇ ਨਾਂ ਤੇ ਵੋਟ ਪਾਵੇ ਤਾਂ ਕਿਸ ਨੂੰ ਪਾਵੇ? ਤੁਹਾਡੀ ਵੀ ਪ੍ਰੇਸ਼ਾਨੀ ਇਹੀ ਹੈ ਤੇ ਮੇਰੀ ਵੀ ਪ੍ਰੇਸ਼ਾਨੀ ਇਹੀ ਹੈ। ‘ਆਖ਼ਰੀ ਵੇਲੇ ਹੀ ਸੋਚਾਂਗੇ’, ਇਸ ਤੋਂ ਚੰਗਾ ਜਵਾਬ ਹੋਰ ਹੋ ਵੀ ਕੀ ਸਕਦਾ ਹੈ? ਮੈਂ ਨਿਜੀ ਤੌਰ ’ਤੇ ਕਿਸੇ ਵੀ ਪਾਰਟੀ ਦਾ ਹਮਾਇਤੀ ਜਾਂ ਵਿਰੋਧੀ ਨਹੀਂ। ਪਾਠਕ ਗਵਾਹ ਹਨ, ਮੈਂ ਕਈ ਲੇਖ ਲਿਖ ਕੇ ਅਕਾਲੀਆਂ ਨੂੰ ਦਸਿਆ ਕਿ ਅਪਣਾ ‘ਪੰਥਕ’ ਸੰਵਿਧਾਨ ਮੁੜ ਬਹਾਲ ਕਰ ਕੇ ਕਿਵੇਂ ਸਾਰਾ ਪੰਜਾਬ ਜਿੱਤ ਸਕਦੇ ਹਨ। ਉਹ ਮੇਰੇ ਨਾਲ ਔਖੇ ਹਨ ਕਿ ਮੈਂ ਉਨ੍ਹਾਂ ਨੂੰ ‘ਪੰਥਕ ੲੈਜੰਡੇ’ ਦੀ ਯਾਦ ਕਿਉਂ ਕਰਵਾਉਂਦਾ ਰਹਿੰਦਾ ਹਾਂ।

ਅੱਜ ਜ਼ਮਾਨਾ ‘ਮੈਂ ਮਰਾਂ ਪੰਥ ਜੀਵੇ’ ਵਾਲਾ ਨਹੀਂ ਰਿਹਾ, ਅੱਜ ਤਾਂ ਜ਼ਮਾਨੇ ਦਾ ਨਾਹਰਾ ਇਹ ਹੈ ਕਿ, ‘‘ਪਹਿਲਾਂ ਆਪ ਜੀਣ ਤੇ ਲੀਡਰੀ ਮਾਣਨ ਦਾ ਪ੍ਰਬੰਧ ਤਾਂ ਕਰ ਲਵਾਂ, ਫਿਰ ਪੰਥ ਬਾਰੇ ਵੀ ਸੋਚ ਲਵਾਂਗਾ।’’ ਕਾਂਗਰਸ ਵਾਲਿਆਂ ਨੂੰ ਵੀ ਮੈਂ ਇਹੀ ਕਹਿੰਦਾ ਹਾਂ ਕਿ 1984 ਦੇ ਕਤਲੇਆਮ ਤੇ ਬਲੂ-ਸਟਾਰ ਆਪ੍ਰੇਸ਼ਨ ਦੀ ਮਾਫ਼ੀ ਮੰਗੇ ਬਿਨਾ (ਜਿਵੇਂ ਕੈਨੇਡਾ ਨੇ ਕਾਮਾਗਾਟਾਮਾਰੂ ਲਈ ਮਾਫ਼ੀ ਮੰਗੀ ਸੀ) ਦਿੱਲੀ ਵਿਚ ਸੱਤਾਧਾਰੀ ਨਹੀਂ ਬਣ ਸਕਦੇ। ਇਹੀ ਕਹਿਣਾ ਮੇਰਾ ਫ਼ਰਜ਼ ਬਣਦਾ ਹੈ ਤੇ ਮੈਂ ਉਹੀ ਕੁੱਝ ਕਹਿੰਦਾ ਜਾਂ ਲਿਖਦਾ ਹਾਂ। ਨਾ ਕੋਈ ਮੇਰੀ ਗੱਲ ਸੁਣਦਾ ਹੈ, ਨਾ ਤੁਹਾਡੀ (ਵੋਟਰਾਂ ਦੀ)। 

ਵੋਟਰ ਖੁਲ੍ਹ ਕੇ ਕਿਉਂ ਨਹੀਂ ਦਸਦਾ ਕਿ ਉਹ ਵੋਟ ਕਿਸ ਨੂੰ ਦੇਣ ਜਾ ਰਿਹਾ ਹੈ? 

ਟੀਵੀ ਪ੍ਰੋਗਰਾਮ ਵੇਖੋ ਤਾਂ ਟੀਵੀ ਦਾ ਐਂਕਰ ਇਹੀ ਸਵਾਲ ਆਮ ਲੋਕਾਂ ਨੂੰ ਪੁਛ ਰਿਹਾ ਹੁੰਦਾ ਹੈ ਕਿ, ‘‘ਵੋਟ ਕਿਸ ਨੂੰ ਦੇਣ ਜਾ ਰਹੇ ਹੋ ਜਾਂ ਤੁਹਾਡੇ ਇਲਾਕੇ ਵਿਚ ਕਿਹੜੀ ਪਾਰਟੀ ਦਾ ਜ਼ੋਰ ਹੈ?’’ ਅੱਗੋਂ ਖਚਰਾ ਜਿਹਾ ਬਣ ਕੇ, ਆਮ ਵੋਟਰ ਕਹਿ ਛਡਦਾ ਹੈ, ‘‘ਹਾਲੇ ਤਾਂ ਇਸ ਬਾਰੇ ਸੋਚਿਆ ਕੋਈ ਨਹੀਂ ਜੀ। ਮਨ ਨੇ ਜਿਧਰ ਵੋਟ ਪਾ ਦੇਣ ਲਈ ਕਹਿ ਦਿਤਾ, ਉਧਰ ਹੀ ਪਾ ਦਿਆਂਗੇ.... ਬਾਕੀ ਜੀ ਪਾਰਟੀਆਂ ਦੀ ਗੱਲ ਕਰਦੇ ਹੋ ਤਾਂ ਸਾਰੀਆਂ ਦਾ ਹੀ ਜ਼ੋਰ ਲੱਗ ਰਿਹੈ। ਆਪਾਂ ਕੌਣ ਹੁੰਨੇ ਆਂ ਇਹ ਕਹਿਣ ਵਾਲੇ ਕਿ ਕਿਸ ਦਾ ਜ਼ੋਰ ਜ਼ਿਆਦਾ ਹੈ ਤੇ ਕਿਸ ਦਾ ਘੱਟ! ਵੋਟਾਂ ਵਾਲੀ ਮਸ਼ੀਨ ਆਪੇ ਦੱਸ ਦਊ।’’

ਪਿਛਲੀਆਂ ਸਾਰੀਆਂ ਚੋਣਾਂ ਵਿਚ ਵੋਟਰ ਇਸ ਤਰ੍ਹਾਂ ਖਚਰਾ ਬਣ ਕੇ ਚੁੱਪੀ ਨਹੀਂ ਸੀ ਧਾਰਦਾ ਸਗੋਂ ਖੁਲ੍ਹ ਕੇ ਅਪਣੇ ਮਨ ਦੀ ਗੱਲ ਦਸ ਦੇਂਦਾ ਸੀ। ਇਸ ਵਾਰ ਤਾਂ ਕੋਈ ਮੈਨੂੰ ਵੀ ਇਹੀ ਸਵਾਲ ਪੁਛ ਲਵੇ ਤਾਂ ਮੈਂ ਵੀ ਖਚਰੀ ਜਹੀ ਹਾਸੀ ਹੱਸ ਕੇ, ਆਮ ਵੋਟਰ ਦੇ ਜਵਾਬ ਵਰਗਾ ਹੀ ਕੋਈ ਜਵਾਬ ਦੇ ਦੇਵਾਂਗਾ। ਕਾਰਨ ਇਹ ਹੈ ਕਿ ਜਿਥੋਂ ਤਕ ਪੰਜਾਬ ਦਾ ਸਵਾਲ ਹੈ, ਸਾਰੀਆਂ ਹੀ ਪਾਰਟੀਆਂ ਅਜ਼ਮਾਈਆਂ ਜਾ ਚੁਕੀਆਂ ਹਨ ਤੇ ਗੱਦੀ ’ਤੇ ਬੈਠਣ ਮਗਰੋਂ ਲਗਭਗ ਸਾਰੀਆਂ ਦੀ ਸੋਚ (ਸਿੱਖਾਂ ਅਤੇ ਪੰਜਾਬ ਬਾਰੇ) ਇਕੋ ਜਹੀ ਹੀ ਉਭਰ ਕੇ ਸਾਹਮਣੇ ਆਉਂਦੀ ਹੈ।

ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਨੇਕ ਸਲਾਹ ਹੀ ਦੇਂਦਾ ਹਾਂ ਜਿਸ ਨੂੰ ਮੰਨ ਕੇ ਉਹ ਸਚਮੁਚ ਦੀ ਸਫ਼ਲਤਾ ਪ੍ਰਾਪਤ ਕਰ ਸਕਣ 

ਮੈਂ ਨਿਜੀ ਤੌਰ ’ਤੇ ਕਿਸੇ ਵੀ ਪਾਰਟੀ ਦਾ ਹਮਾਇਤੀ ਜਾਂ ਵਿਰੋਧੀ ਨਹੀਂ। ਪਾਠਕ ਗਵਾਹ ਹਨ, ਮੈਂ ਕਈ ਲੇਖ ਲਿਖ ਕੇ ਅਕਾਲੀਆਂ ਨੂੰ ਦਸਿਆ ਕਿ ਅਪਣਾ ‘ਪੰਥਕ’ ਸੰਵਿਧਾਨ ਮੁੜ ਬਹਾਲ ਕਰ ਕੇ ਉਹ ਸਾਰਾ ਪੰਜਾਬ ਕਿਵੇਂ ਜਿੱਤ ਸਕਦੇ ਹਨ। ਉਹ ਮੇਰੇ ਨਾਲ ਔਖੇ ਹਨ ਕਿ ਮੈਂ ਉਨ੍ਹਾਂ ਨੂੰ ‘ਪੰਥਕ ਏਜੰਡੇ’ ਦੀ ਯਾਦ ਕਿਉਂ ਕਰਵਾਉਂਦਾ ਰਹਿੰਦਾ ਹਾਂ। ਅੱਜ ਜ਼ਮਾਨਾ ‘ਮੈਂ ਮਰਾਂ ਪੰਥ ਜੀਵੇ’ ਵਾਲਾ ਨਹੀਂ ਰਿਹਾ, ਅੱਜ ਤਾਂ ਜ਼ਮਾਨੇ ਦਾ ਨਾਹਰਾ ਇਹ ਹੈ ਕਿ, ‘‘ਪਹਿਲਾਂ ਆਪ ਜੀਣ ਤੇ ਲੀਡਰੀ ਮਾਣਨ ਦਾ ਪ੍ਰਬੰਧ ਤਾਂ ਕਰ ਲਵਾਂ, ਫਿਰ ਪੰਥ ਬਾਰੇ ਵੀ ਸੋਚ ਲਵਾਂਗਾ।’’ ਕਾਂਗਰਸ ਵਾਲਿਆਂ ਨੂੰ ਵੀ ਮੈਂ ਇਹੀ ਕਹਿੰਦਾ ਹਾਂ ਕਿ 1984 ਦੇ ਕਤਲੇਆਮ ਤੇ ਬਲੂ-ਸਟਾਰ ਆਪ੍ਰੇਸ਼ਨ ਦੀ ਮਾਫ਼ੀ ਮੰਗੇ ਬਿਨਾ (ਜਿਵੇਂ ਕੈਨੇਡਾ ਨੇ ਕਾਮਾਗਾਟਾਮਾਰੂ ਲਈ ਮਾਫ਼ੀ ਮੰਗੀ ਸੀ) ਦਿੱਲੀ ਵਿਚ ਸੱਤਾਧਾਰੀ ਨਹੀਂ ਬਣ ਸਕਦੇ। ਇਹੀ ਕਹਿਣਾ ਮੇਰਾ ਫ਼ਰਜ਼ ਬਣਦਾ ਹੈ ਤੇ ਮੈਂ ਉਹੀ ਕੁੱਝ ਕਹਿੰਦਾ ਜਾਂ ਲਿਖਦਾ ਹਾਂ। ਨਾ ਕੋਈ ਮੇਰੀ ਗੱਲ ਸੁਣਦਾ ਹੈ, ਨਾ ਤੁਹਾਡੀ (ਵੋਟਰਾਂ ਦੀ)।

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement