ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (14)
Published : Nov 21, 2021, 12:03 pm IST
Updated : Nov 21, 2021, 12:03 pm IST
SHARE ARTICLE
What did the British give to the Sikhs? What did the Sikh leaders not take?
What did the British give to the Sikhs? What did the Sikh leaders not take?

ਮੁਸਲਿਮ ਲੀਗ ਵਾਲੇ ਲਾਰਡ ਵੇਵਲ ਦੀ ਮਦਦ ਨਾਲ ਸਰ ਜੋਗਿੰਦਰਾ ਸਿੰਘ ਤੇ ਸ. ਕਪੂਰ ਸਿੰਘ ਆਈ.ਸੀ.ਐਸ. ਅਫ਼ਸਰ ਨੂੰ ਵਰਤ ਰਹੇ ਸਨ

 

ਸ. ਕਪੂਰ ਸਿੰਘ ਨੇ ਹਰ ਉਸ ਸਿੱਖ ਪ੍ਰਤੀ ਮੰਦੀ ਤੋਂ ਮੰਦੀ ਭਾਸ਼ਾ ਵਰਤੀ ਹੈ ਜਿਸ ਨੇ ਉਨ੍ਹਾਂ ਦੀ ਇਹ ਗੱਲ ਨਾ ਮੰਨੀ ਕਿ ਲਾਰਡ ਵੇਵਲ ਤੇ ਜਿਨਾਹ ਦਾ ਕਹਿਣਾ ਮੰਨ ਕੇ ਸਿੱਖਾਂ ਨੂੰ ਪਾਕਿਸਤਾਨ ਦੇ ਅੰਦਰ ਤੇ ਪਾਕਿਸਤਾਨ ਸਰਕਾਰ ਅਧੀਨ ਇਕ ‘ਸਿੱਖ ਸਟੇਟ’ ਲੈ ਲੈਣੀ ਚਾਹੀਦੀ ਹੈ ਜਿਸ ਨਾਲ ਗੁੜਗਾਉਂ ਤਕ ਦਾ ਸਾਰਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਪਾਕਿਸਤਾਨ ਦਾ ਹਿੱਸਾ ਬਣ ਜਾਣਾ ਸੀ। ਇਸੇ ਲਈ ਉਹ ਇਕੋ ਇਕ ਰੁਕਾਵਟ ਅਰਥਾਤ ਸਿੱਖਾਂ ਨੂੰ ਪਾਕਿਸਤਾਨ ਅੰਦਰ ‘ਸਿੱਖ ਸਟੇਟ’ ਦੀ ਪੇਸ਼ ਕਰ ਰਹੇ ਸਨ। ਮੁਸਲਿਮ ਲੀਗ ਵਾਲੇ ਲਾਰਡ ਵੇਵਲ ਦੀ ਮਦਦ ਨਾਲ ਸਰ ਜੋਗਿੰਦਰਾ ਸਿੰਘ ਤੇ ਸ. ਕਪੂਰ ਸਿੰਘ ਆਈ.ਸੀ.ਐਸ. ਅਫ਼ਸਰ ਨੂੰ ਵਰਤ ਰਹੇ ਸਨ ਤਾਕਿ ਸਿੱਖ ਲੀਡਰਾਂ ਨੂੰ ਮਨਾ ਕੇ ਪਾਕਿਸਤਾਨੀ ਲੀਡਰਾਂ ਦਾ ਸੁਪਨਾ ਸਾਕਾਰ ਕਰਵਾ ਸਕਣ।

Kapoor SinghKapoor Singh

ਅੱਜ ਵੀ ਸਿੱਖਾਂ ਦਾ ਨੁਕਸਾਨ ਕਰਨ ਵਾਲੀ ਕਿਸੇ ਕਾਰਵਾਈ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਸਰਕਾਰ ਨੂੰ ਸਿੱਖ ਚਿਹਰਿਆਂ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਮਿਲ ਹੀ ਜਾਂਦੇ ਹਨ ਤੇ ਕਿਸਾਨਾਂ ਵਿਰੁਧ ਬਣਾਏ ਕਾਨੂੰਨਾਂ ਦੇ ਹੱਕ ਵਿਚ ਪ੍ਰਚਾਰ ਕਰਨ ਵਾਲੇ ਕਿਸਾਨਾਂ ਦੇ ਪੁੱਤਰ ਵੀ ਮਿਲ ਜਾਂਦੇ ਹਨ। ਅੰਗਰੇਜ਼ ਤੇ ਮੁਸਲਿਮ ਲੀਗ ਨੇ ਵੀ ਸਿੱਖਾਂ ਨੂੰ ਇਕ ਕੱਟੜ ਇਸਲਾਮੀ ਦੇਸ਼ ਦੇ ਅਧੀਨ ਕਰਨ ਲਈ ਕੁੱਝ ਸਿੱਖ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮਜ਼ਬੂਤ ਸਿੱਖ ਲੀਡਰਸ਼ਿਪ ਦੇ ਹੁੰਦਿਆਂ ਉਨ੍ਹਾਂ ਨੂੰ ਸਰ ਜੋਗਿੰਦਰਾ ਸਿੰਘ ਤੇ ਕਪੂਰ ਸਿੰਘ ਤੋਂ ਬਿਨਾਂ ਕੋਈ ਸਿੱਖ ਇਸ ਕੰਮ ਲਈ ਨਾ ਮਿਲ ਸਕਿਆ (ਦੋਵੇਂ ਸਰਕਾਰੀ ਤਨਖ਼ਾਹ ਤੇ ਜ਼ਿਆਫ਼ਤਾਂ ਲੈਣ ਵਾਲੇ ਸਨ)। ਇਹ ਗੱਲ ਉਸ ਸਮੇਂ ਦੀ ਲੀਡਰਸ਼ਿਪ ਦੀ ਸਿਆਣਪ ਅਤੇ ਵਿਆਪਕ ਪ੍ਰਭਾਵ ਨੂੰ ਮੰਨਣ ਲਈ ਮਜਬੂਰ ਕਰਦੀ ਹੈ।

Master Tara SinghMaster Tara Singh

ਕਿਸੇ ਵੀ ਸਿੱਖ ਲੀਡਰ ਨੇ ਸ. ਕਪੂਰ ਸਿੰਘ ਦੀ ਗੱਲ ਨਾ ਮੰਨੀ। ਸ. ਕਪੂਰ ਸਿੰਘ ਸਕੂਲ ਵਿਚ ਮਾ. ਤਾਰਾ ਸਿੰਘ ਦੇ ਵਿਦਿਆਰਥੀ ਰਹਿ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਗੁੱਸਾ ਮਾ. ਤਾਰਾ ਸਿੰਘ ਉਤੇ ਆਉਂਦਾ ਸੀ ਕਿ ਉਹ ਕਿਉਂ ਨਹੀਂ ਕਪੂਰ ਸਿੰਘ ਦੀ ਗੱਲ ਮੰਨਦੇ? ਮਾ. ਤਾਰਾ ਸਿੰਘ ਦੇ ਮੋਢਿਆਂ ਉਤੇ ਇਤਿਹਾਸ ਨੇ ਜੋ ਵੱਡੀ ਜ਼ਿੰਮੇਵਾਰੀ ਸੁੱਟੀ ਸੀ, ਉਸ ਦੇ ਮਹੱਤਵ ਤੋਂ ਉਹ ਪੂਰੀ ਤਰ੍ਹਾਂ ਜਾਣੂ ਸਨ ਤੇ ਇਕ ਇਕ ਸਿੱਖ ਦੇ ਵਿਚਾਰ ਜਾਣਨ ਮਗਰੋਂ ਹੀ ਫ਼ੈਸਲਾ ਲੈਣ ਦੇ ਹੱਕ ਵਿਚ ਸਨ। ਉਹ ਅਪਣਾ ਫ਼ੈਸਲਾ ਕਿਸੇ ਉਤੇ ਵੀ ਥੋਪਣਾ ਨਹੀਂ ਸਨ ਚਾਹੁੰਦੇ। ਵੱਖ ਵੱਖ ਧਿਰਾਂ ਵਲੋਂ ਜੋ ਸੁਝਾਅ ਆਏ ਸਨ, ਉਹ ਇਹ ਸਨ ਕਿ:

Sikh youthSikh youth

1. ਹਿੰਦੁਸਤਾਨ ਦੀ ਵੰਡ ਰੋਕਣ ਲਈ ਜੋ ਕੁੱਝ ਕੀਤਾ ਜਾ ਸਕਦਾ ਹੋਵੇ, ਜ਼ਰੂਰ ਕੀਤਾ ਜਾਵੇ ਕਿਉਂਕਿ ਵੰਡ ਹਮੇਸ਼ਾ ਘੱਟ ਗਿਣਤੀਆਂ ਲਈ ਹੀ ਮਾਰੂ ਹੁੰਦੀ ਹੈ। ਜੇ ਸਿੱਖ ਪਾਕਿਸਤਾਨ ਦੇ ਅਧੀਨ ਰਹਿਣਾ ਮੰਨਦੇ ਹਨ ਤਾਂ ਹਿੰਦੁਸਤਾਨ ਵਿਚ ਰਹਿੰਦੇ ਸਿੱਖ (ਬੰਬਈ, ਕਲਕੱਤਾ, ਦਿੱਲੀ ਆਦਿ ਵਿਚ) ਖ਼ਤਰੇ ਵਿਚ ਪੈ ਜਾਣਗੇ ਤੇ ਹਿੰਦੂਆਂ ਹੱਥੋਂ ਮਾਰੇ ਜਾਣਗੇ ਤੇ ਜੇ ਹਿੰਦੁਸਤਾਨ ਨਾਲ ਰਲਣਾ ਪਿਆ ਤਾਂ ਪਾਕਿਸਤਾਨ ਵਿਚ ਸਿੱਖਾਂ ਦੀ ਜਾਨ ਮਾਲ ਨੂੰ ਖ਼ਤਰਾ ਬਣ ਜਾਏਗਾ। ਦੋਹਾਂ ਹਾਲਤਾਂ ਵਿਚ ਸਿੱਖ ਅਪਣੇ ਅੱਧੇ ਇਤਿਹਾਸਕ ਗੁਰਦਵਾਰਿਆਂ ਤੋਂ ਵਿਛੜ ਜਾਣਗੇ, ਇਸ ਲਈ ਹਿੰਦੁਸਤਾਨ ਦੀ ਵੰਡ ਰੋਕਣ ਦੇ ਯਤਨ ਪੂਰੀ ਈਮਾਨਦਾਰੀ ਨਾਲ ਕੀਤੇ ਜਾਣੇ ਚਾਹੀਦੇ ਹਨ।
2. ਜੇ ਹਿੰਦੂ ਤੇ ਮੁਸਲਮਾਨ ਲੀਡਰਾਂ ਦੀ ਹੱਠ ਧਰਮੀ ਕਾਰਨ ਦੇਸ਼ ਦੀ ਵੰਡ ਰੋਕਣੀ ਅਸੰਭਵ ਹੀ ਹੋ ਜਾਏ ਤਾਂ ਸਿੱਖਾਂ ਨੂੰ ਅਪਣਾ ਵਖਰਾ ਦੇਸ਼ ਖ਼ਾਲਿਸਤਾਨ ਮੰਗ ਲੈਣਾ ਚਾਹੀਦਾ ਹੈ ਕਿਉਂਕਿ ਸਿੱਖ ਰਾਜ ਪਹਿਲਾਂ ਵੀ ਪੰਜਾਬ ਵਿਚ ਧੋਖੇ ਨਾਲ ਖੋਹਿਆ ਗਿਆ ਸੀ ਤੇ ਅੰਗਰੇਜ਼ਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿੱਖਾਂ ਨੂੰ ਅਪਣੇ ਹੱਥਾਂ ਨਾਲ ਰਾਜ ਵਾਪਸ ਕਰ ਕੇ ਜਾਣ।

SIKH SIKH

3. ਜੇ ਕਿਸੇ ਕਾਰਨ ਕਰ ਕੇ ਉਪ੍ਰੋਕਤ ਦੋਹਾਂ ਗੱਲਾਂ ਵਿਚੋਂ ਕੋਈ ਵੀ ਸੰਭਵ ਨਾ ਹੋਵੇ ਤੇ ਇਕ ਜਾਂ ਦੂਜੇ ਪਾਸੇ ਜਾਣਾ, ਸਿੱਖਾਂ ਦੀ ਮਜਬੂਰੀ ਬਣ ਜਾਏ ਤਾਂ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕੁੱਝ ਅਹਿਤਿਆਤੀ ਪ੍ਰਬੰਧ ਜ਼ਰੂਰ ਮਨਵਾਏ ਜਾਣ ਜਿਨ੍ਹਾਂ ਵਿਚ, ਵਾਅਦੇ ਤੋੜਨ ਦੀ ਹਾਲਤ ਵਿਚ, ਦੇਸ਼ ਤੋਂ ਵੱਖ ਹੋਣ  (Right to cecede) ਮੰਗਣ  ਦਾ ਪੂਰਾ ਯਤਨ ਕੀਤਾ ਜਾਵੇ।
4. ਉਪਰ ਬਿਆਨ ਕੀਤੀ ਤੀਜੀ ਹਾਲਤ ਵਿਚ ਸਾਰੇ ਫ਼ੈਸਲੇ ਪੰਥ ਦੀ ਸਰਬ ਸੰਮਤੀ ਅਤੇ ਸਲਾਹ ਨਾਲ ਲਏ ਜਾਣ ਦਾ ਫ਼ੈਸਲਾ ਕੀਤਾ ਜਾਵੇ। ਹਰ ਸਿੱਖ ਸੰਸਥਾ ਤੇ ਪੰਥਕ ਜਥੇਬੰਦੀ ਦੇ ਆਗੂਆਂ ਦੇ ਵਿਚਾਰ ਲੈ ਕੇ ਅੰਤਮ ਫ਼ੈਸਲਾ ਲਿਆ ਜਾਏ ਤਾਕਿ ਅਸਹਿਮਤੀ ਰੱਖਣ ਵਾਲੀ ਕਿਸੇ ਸੰਸਥਾ ਨੂੰ ਇਹ ਗਿਲਾ ਨਾ ਰਹਿ ਜਾਏ ਕਿ ਅੰਤਮ ਫ਼ੈਸਲਾ ਲੈਣ ਵੇਲੇ ਉਸ ਦੀ ਸਲਾਹ ਨਹੀਂ ਲਈ ਗਈ। ਸ੍ਰੀਮਾਨ ਮਾ. ਤਾਰਾ ਸਿੰਘ ਜੀ ਦੀ ਰਹਿਨੁਮਾਈ ਹੇਠ, ਸ਼੍ਰੋਮਣੀ ਅਕਾਲੀ ਦਲ, ਕੌਮ ਨੂੰ ਪੂਰੀ ਅਗਵਾਈ ਦੇਵੇ।
ਇਹ ਸੁਝਾਅ ਸਾਰੇ ਪੰਥਕ ਲੀਡਰਾਂ ਤੇ ਸੰਸਥਾਵਾਂ ਨੂੰ ਲਿਖਤੀ ਤੌਰ ਤੇ ਵੀ ਭੇਜੇ ਗਏ ਪਰ ਉਪਰ ‘ਗੁਪਤ’ ਵੀ ਲਿਖ ਦਿਤਾ ਗਿਆ ਤਾਕਿ ਸਰਕਾਰ, ਮੁਸਲਿਮ ਲੀਗ ਅਤੇ ਕਾਂਗਰਸ ਸਾਹਮਣੇ ਪੰਥ ਦੇ ਪੱਤੇ ਕੋਈ ਨਾ ਖੋਲ੍ਹੇ ਪਰ ਵਿਆਪਕ ਤੌਰ ਤੇ ਵੰਡੇ ਗਏ ਫ਼ੈਸਲੇ ਕਦੀ ਗੁਪਤ ਵੀ ਰਹਿ ਸਕਦੇ ਹਨ?

Congress Congress

ਕਾਂਗਰਸ ਅਤੇ ਮੁਸਲਿਮ ਲੀਗ ਕੋਲ ਵੀ ਇਹ ‘ਗੁਪਤ’ ਸੁਝਾਅ ਪਹੁੰਚ ਗਏ ਅਤੇ ਸਮੁੱਚੇ ਪੰਥ ਅੰਦਰ ਵੀ ਇਨ੍ਹਾਂ ਤੇ ਚਰਚਾ ਹੋਣੀ ਸ਼ੁਰੂ ਹੋ ਗਈ।  ਸਮੁੱਚੇ ਪੰਥ ਨੇ ਇਨ੍ਹਾਂ ਸੁਝਾਵਾਂ ਨੂੰ ਪਸੰਦ ਕੀਤਾ। ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਜਿਥੇ ਸਾਰੇ ਪੰਥ ਨੂੰ ਅਪਣੇ ਨਾਲ ਜੋੜਨ ਵਿਚ ਸਫ਼ਲ ਹੋਈ, ਉਥੇ ਮੁਸਲਿਮ ਲੀਗ ਤੇ ਕਾਂਗਰਸ ਨੂੰ ਵੀ ਉਸ ਦੌੜ ਵਿਚ ਸ਼ਾਮਲ ਕਰ ਦਿਤਾ ਜਿਸ ਦਾ ਮਕਸਦ ਸਿੱਖਾਂ ਨਾਲ ਵੱਧ ਤੋਂ ਵੱਧ ਵਾਅਦੇ ਕਰ ਕੇ ਅਪਣੇ ਵਲ ਖਿਚਣਾ ਸੀ। ਦੋਵੇਂ ਧਿਰਾਂ ਇਕ ਦੂਜੇ ਤੋਂ ਅੱਗੇ ਵੱਧ ਕੇ, ਸਿੱਖਾਂ ਨੂੰ ‘ਆਜ਼ਾਦ ਹਿੰਦੁਸਤਾਨ’ ਅਤੇ ‘ਆਜ਼ਾਦ ਪਾਕਿਸਤਾਨ’ ਵਿਚ ਵੱਧ ਤੋਂ ਵੱਧ  ਅਧਿਕਾਰ ਦੇਣ ਦੀਆਂ ਪੇਸ਼ਕਸ਼ਾਂ ਕਰਨ ਲਗੀਆਂ।

PakistanPakistan

ਭਵਿੱਖ ਲਈ ਵਾਅਦੇ ਤਾਂ ਦੋਹਾਂ ਧਿਰਾਂ ਦੇ ਇਕੋ ਜਹੇ ਸਨ ਪਰ ਸੱਭ ਤੋਂ ਵੱਡੀ ਵਿਚਾਰ ਕਰਨ ਵਾਲੀ ਗੱਲ ਇਹ ਬਣ ਗਈ ਕਿ ਮੁਸਲਿਮ ਲੀਗ ਪਾਕਿਸਤਾਨ ਨੂੰ ਇਕ ‘ਇਸਲਾਮੀ ਸਟੇਟ’ ਬਣਾਉਣ ਅਤੇ ਇਸ ਤਰ੍ਹਾਂ ਦੁਨੀਆਂ ਦਾ ਸੱਭ ਤੋਂ ਵੱਡਾ ਇਸਲਾਮੀ ਦੇਸ਼ ਬਣਾ ਦੇਣ ਦੀ ਗੱਲ ਐਲਾਨੀਆ ਕਰਦੀ ਸੀ ਜਦਕਿ ਕਾਂਗਰਸ, ਆਜ਼ਾਦ ਭਾਰਤ ਨੂੰ ਇਕ ‘ਸੈਕੁਲਰ ਦੇਸ਼ (ਇੰਗਲੈਂਡ, ਅਮਰੀਕਾ ਤੇ ਕੈਨੇਡਾ ਵਰਗਾ ਦੇਸ਼) ਬਣਾਉਣ ਦਾ ਐਲਾਨ ਕਰ ਰਹੀ ਸੀ ਜਿਸ ਵਿਚ ਕਿਸੇ ਨਾਲ ਵੀ ਧਰਮ ਦੇ ਆਧਾਰ ਤੇ ਵਿਤਕਰਾ ਕਰਨਾ, ਇਕ ਜੁਰਮ ਮੰਨਿਆ ਜਾਏਗਾ। ਮੁਸਲਮਾਨ ਬੁਰੇ ਨਹੀਂ ਸਨ ਤੇ ਪੰਜਾਬ ਵਿਚ ਸਿੱਖਾਂ ਨਾਲ ਉਨ੍ਹਾਂ ਦੇ ਸਬੰਧ ਵੀ, ਹਿੰਦੂਆਂ ਵਰਗੇ ਸੁਖਾਵੇਂ ਹੀ ਸਨ ਪਰ ਹਰ ਕੋਈ ਜਾਣਦਾ ਸੀ ਕਿ ਕਿਸੇ ਵੀ ‘ਇਸਲਾਮੀ ਦੇਸ਼’ ਵਿਚ ਛੇਤੀ ਹੀ ਗ਼ੈਰ ਮੁਸਲਿਮ ਲੋਕਾਂ ਨੂੰ ਬਰਦਾਸ਼ਤ ਕਰਨਾ ਬੰਦ ਕਰ ਦਿਤਾ ਜਾਂਦਾ ਹੈ ਤੇ ਦੁਨੀਆਂ ਵਿਚ ਕੋਈ ਵੀ ਮੁਸਲਮਾਨ ਦੇਸ਼ ਅਜਿਹਾ ਨਹੀਂ ਸੀ ਜਿਸ ਵਲ ਵੇਖ ਕੇ ਕਿਹਾ ਜਾ ਸਕੇ ਕਿ ਪਾਕਿਸਤਾਨ ਦੇ ਕੱਟੜਪੰਥੀ ਮੁਸਲਮਾਨ, ਅਪਣੇ ਦੇਸ਼ ਵਿਚ ਕਿਸੇ ਘੱਟ ਗਿਣਤੀ ਨੂੰ ਬਹੁਤੀ ਦੇਰ ਤਕ ਜਰਨ ਲਈ ਤਿਆਰ ਹੋਣਗੇ

Sikh SocietySikh 

ਕਿਉਂਕਿ ਕੱਟੜਪੰਥੀਆਂ ਅਨੁਸਾਰ, ਰੱਬ ਨੇ ਇਸਲਾਮ ਹੀ ਇਕੋ ਇਕ ਧਰਮ ਆਪ ਬਣਾਇਆ ਸੀ ਜੋ ਸਾਰੀ ਮਨੁੱਖਤਾ ਲਈ ਅਪਨਾਉਣਾ ਜ਼ਰੂਰੀ ਹੈ ਤੇ ਬਾਕੀ ਧਰਮ ਰੱਬ ਦੇ ਬਣਾਏ ਧਰਮ ਨਹੀਂ, ਮਨੁੱਖਾਂ ਦੇ ਬਣਾਣੇ ਧਰਮ ਹਨ, ਇਸ ਲਈ ਗ਼ਲਤ ਹਨ।  ਇਹ ਗੱਲ ਮਸਜਿਦਾਂ ਵਿਚ ਆਮ ਪ੍ਰਚਾਰੀ ਜਾਂਦੀ ਹੈ ਜਿਸ ਕਰ ਕੇ ਕਿਸੇ ਵੀ ਮੁਸਲਿਮ ਦੇਸ਼ ਵਿਚ ਕਿਸੇ ਘੱਟ ਗਿਣਤੀ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਗਿਆ। ਈਰਾਨ ਵਿਚ ਸਿੱਖਾਂ ਨੂੰ ਗੁਰਦਵਾਰਾ ਬਿਲਡਿੰਗ ਉਤੇ ਗੁਰਦਵਾਰਾ ਲਿਖਣ ਦੀ ਆਗਿਆ ਨਹੀਂ ਸੀ ਸਗੋਂ ਉਨ੍ਹਾਂ ਨੂੰ ‘ਮਸਜਿਦੇ ਹਿੰਦੀਆ’ ਲਿਖਣਾ ਪੈਂਦਾ ਸੀ ਅਤੇ ਹੁਣ ਵੀ ਉਸ ਤਰ੍ਹਾਂ ਹੀ ਹੈ। ਹੋਰ ਮੁਸਲਮਾਨ ਦੇਸ਼ਾਂ ਵਿਚ ਵੀ ਕੇਵਲ ਵਪਾਰੀ ਅਤੇ ਮਜ਼ਦੂਰ  ਸਿੱਖ ਹੀ ਰਹਿਣ ਦਿਤੇ ਗਏ ਹਨ ਪਰ ਉਨ੍ਹਾਂ ਨੂੰ ਰਾਜ ਸੱਤਾ ਵਿਚ ਆਉਣ ਜਾਂ ਵਖਰੀ ਸਿੱਖ ਪਾਰਟੀ ਬਣਾ ਕੇ ਕੋਈ ਰਾਜਸੀ ਕਾਰਵਾਈ ਕਰਨ ਦੀ ਆਗਿਆ ਬਿਲਕੁਲ ਨਹੀਂ ਦਿਤੀ ਜਾਂਦੀ। ਅਫ਼ਗ਼ਾਨਿਸਤਾਨ ਵਿਚ ਹੁਣੇ ਹੁਣੇ 50 ਹਜ਼ਾਰ ਸਿੱਖਾਂ ਨੂੰ ਅੱਖ ਦੀ ਫੋਰ ਵਿਚ ਦਰ ਬਦਰ ਕਰ ਦਿਤਾ ਗਿਆ ਹੈ। 

afganistan attackafganistan 

ਮਾ. ਤਾਰਾ ਸਿੰਘ ਉਸ ਵੇਲੇ ਸੱਭ ਤੋਂ ਵੱਡੇ ਆਗੂ ਸਨ। ਉਨ੍ਹਾਂ ਨੇ ਅਪਣੀ ਰਾਏ ਇਕ ਗੁਪਤ ਮੀਟਿੰਗ ਵਿਚ ਇਸ ਤਰ੍ਹਾਂ ਦਿਤੀ, ‘‘ਘੱਟ ਗਿਣਤੀਆਂ ਲਈ ਖ਼ਤਰਾ ਤਾਂ ਦੋਵੇਂ ਪਾਸੇ ਹੀ ਹੈ ਪਰ ਧਰਮ ਆਧਾਰਤ ਜਾਂ ਇਸਲਾਮੀ ਦੇਸ਼ ਵਿਚ ਘੱਟ ਗਿਣਤੀਆਂ ਲਈ ਖ਼ਤਰਾ ਜ਼ਿਆਦਾ ਗੰਭੀਰ ਤੇ ਤੁਰਤ ਪੈਦਾ ਹੋ ਜਾਂਦਾ ਹੈ ਜਦਕਿ ‘ਸੈਕੁਲਰ’ ਦੇਸ਼ ਵਿਚ ਖ਼ਤਰਾ ਘੱਟ ਹੁੰਦਾ ਹੈ ਤੇ ਟਲ ਵੀ ਸਕਦਾ ਹੈ। ਕਲ ਨੂੰ ਹਿੰਦੁਸਤਾਨ ਵੀ ‘ਹਿੰਦੂ’ ਦੇਸ਼ ਬਣਾਇਆ ਜਾ ਸਕਦੈ ਤੇ ਉਦੋਂ ਘੱਟ ਗਿਣਤੀਆਂ ਲਈ ਖ਼ਤਰਾ ਤੁਰਤ ਅਤੇ ਹਕੀਕੀ ਵੀ ਬਣ ਜਾਏਗਾ ਜਿਵੇਂ ਅਸ਼ੋਕ ਦੇ ਰਾਜ ਤੋਂ ਬਾਅਦ ਬੋਧੀਆਂ ਨੂੰ ਹੋਇਆ ਸੀ। ਹੁਣ ਤੁਸੀ ਸਾਰੇ ਇਸ ਨੁਕਤੇ ਤੇ ਹੀ ਪੂਰੀ ਈਮਾਨਦਾਰੀ ਨਾਲ ਸੋਚੋ ਕਿ ਇਸਲਾਮਿਕ ਦੇਸ਼ ਪਾਕਿਸਤਾਨ ਤੇ ਇਤਬਾਰ ਕਰਨਾ ਜ਼ਿਆਦਾ ਬਿਹਤਰ ਹੋਵੇਗਾ ਜਾਂ ਇਸ ਵੇਲੇ ਦੇ ‘ਸੈਕੁਲਰ’ ਹਿੰਦੁਸਤਾਨ ਤੇ?

Master Tara SinghMaster Tara Singh

ਵਾਅਦਿਆਂ ਤੋਂ ਮੁਕਰਨ ਦਾ ਖ਼ਤਰਾ ਤਾਂ ਦੋਵੇਂ ਪਾਸੇ ਇਕੋ ਜਿਹਾ ਹੈ ਤੇ ਸਾਰੀ ਦੁਨੀਆਂ ਦੇ ਦੇਸ਼ਾਂ ਵਿਚ ਹੀ ਘੱਟ ਗਿਣਤੀਆਂ ਲਈ ਬਰਾਬਰੀ ਦੇ ਅਧਿਕਾਰ ਪੱਕੇ ਤੌਰ ਤੇ ਪ੍ਰਾਪਤ ਕਰਨ ਦੀ ਵੱਡੀ ਸਮੱਸਿਆ ਵੀ ਬਣੀ ਹੋਈ ਹੈ ਪਰ ਸਿਆਣਪ ਅਤੇ ਏਕੇ ਨਾਲ ਹੀ ਇਸ ਖ਼ਤਰੇ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ, ਹੋਰ ਕਿਸੇ ਤਰ੍ਹਾਂ ਨਹੀਂ। ਸਪੇਨ ਵਿਚੋਂ ਮੁਸਲਮਾਨਾਂ ਨੂੰ ਵੀ ਕੱਢ ਹੀ ਦਿਤਾ ਗਿਆ ਸੀ.....।’’ ਸ. ਕਪੂਰ ਸਿੰਘ ਨੂੰ ਵੀ ਇਹ ਸਾਰੀਆਂ ਦਲੀਲਾਂ ਦਿਤੀਆਂ ਗਈਆਂ ਪਰ ਉਨ੍ਹਾਂ ਲਈ ਲਾਰਡ ਵੇਵਲ ਤੇ ਜਿਨਾਹ ਨਾਲ ਕੀਤਾ ਅਪਣਾ ਵਾਅਦਾ ਜ਼ਿਆਦਾ ਮਹੱਤਵਪੂਰਨ ਸੀ ਤੇ ਸਾਰੀ ਸਿੱਖ ਕੌਮ ਦਾ ਸਰਬ ਸੰਮਤੀ ਵਾਲਾ ਫ਼ੈਸਲਾ ‘ਮੂਰਖਾਂ ਵਾਲਾ’ ਸੀ। ਸੋ ਉਨ੍ਹਾਂ ਨੇ ‘ਸਾਚੀ ਸਾਖੀ’ ਲਿਖਣ ਲਗਿਆਂ ਵੀ, ਅਪਣੀ ਅਕਲ ਵਰਤਣ ਅਤੇ ਸਾਰੇ ਪੰਥ ਦਾ ਸਾਂਝਾ ਮਾਂਜਾ ਫ਼ੈਸਲਾ ਮੰਨਣ ਵਾਲੇ ਸਿੱਖ ਲੀਡਰਾਂ ਵਿਰੁਧ ਖ਼ੂਬ ਅੱਗ ਉਗਲੀ ਪਰ ਆਪ ਜਿਨਾਹ ਤੇ ਵੇਵਲ ਦੇ ਢੰਡੋਰਚੀ ਹੀ ਬਣੇ ਰਹੇ। ਉਸ ਬਾਰੇ ਅਗਲੇ ਹਫ਼ਤੇ ਹੋਰ ਦੁਰਲੱਭ ਜਾਣਕਾਰੀ ਵਿਚਾਰੀ ਜਾਵੇਗੀ।     (ਚਲਦਾ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement