
ਹੱਕ ਸਮਝਣ ਲੱਗ ਜਾਂਦਾ ਹੈ। ਮੇਰੇ ਨਾਲ ਵੀ ਇਹੀ ਹੋ ਰਿਹਾ ਹੈ!
ਇਸ ਪੈਮਾਨੇ ਤੇ, ਜ਼ਰਾ ਪਾਠਕਾਂ ਵਲੋਂ 'ਉੱਚਾ ਦਰ' ਦੀ ਉਸਾਰੀ ਲਈ ਕੀਤੀ ਜਾ ਰਹੀ 'ਮਦਦ' ਨੂੰ ਵੀ ਪਰਖੀਏ ਤਾਂ ਲੱਗੇਗਾ ਕਿ ਪਾਠਕ ਵੀ 'ਪੂਰੀ ਮਦਦ' ਕਰਨ ਦੇ ਨਾਨਕੀ ਢੰਗ ਦੀ ਵਰਤੋਂ ਕਰਨ ਦੀ ਬਜਾਏ, ਥੋੜੀ ਥੋੜੀ ਅਧੂਰੀ ਮਦਦ ਵਾਲੇ ਬ੍ਰਾਹਮਣੀ ਢੰਗ ਤੇ ਹੀ ਅਟਕੇ ਹੋਏ ਹਨ। ਅਸਲ ਵਿਚ ਜਦ ਅਸੀ ਅਪਣਾ ਸੱਭ ਕੁੱਝ ਇਕੋ ਵਾਰ ਇਸ ਵੱਡੇ ਕਾਰਜ ਲਈ ਦੇ ਦਿਤਾ ਸੀ ਤਾਂ ਪਾਠਕਾਂ ਨੂੰ ਇਕੱਠੇ ਹੋ ਕੇ ਨਿਰਣਾ ਕਰਨਾ ਚਾਹੀਦਾ ਸੀ ਕਿ ਸਾਰੇ ਪਾਠਕ ਰਲ ਕੇ, ਉਸਾਰੀ ਦਾ ਖ਼ਰਚਾ ਇਕੋ ਵਾਰ ਤੇ ਇਕੱਠਾ ਕਿਵੇਂ ਦੇਣਗੇ। ਅਸੀ ਤਾਂ ਫਿਰ ਹਰ ਪਾਠਕ ਵਲੋਂ 10-10 ਹਜ਼ਾਰ ਦੇਣ ਦੀ ਤਜਵੀਜ਼ ਰੱਖੀ ਸੀ
ਪਰ ਉਹ ਵੀ ਪੰਜ ਸੌ ਪਾਠਕਾਂ ਤੋਂ ਅੱਗੇ ਕਿਸੇ ਨੇ ਨਾ ਸੁਣੀ। ਅਸੀ ਰਿਆਇਤੀ ਦਰਾਂ ਤੇ ਸਰਪ੍ਰਸਤ ਤੇ ਲਾਈਫ਼ ਮੈਂਬਰ ਬਣਨ ਦੀ ਤਜਵੀਜ਼ ਰੱਖੀ ਤਾਂ ਉਹ ਵੀ 100 ਪਾਠਕਾਂ ਤੋਂ ਅੱਗੇ ਨਾ ਵੱਧ ਸਕੀ। ਉੱਨਤ ਕੌਮਾਂ ਜਾਂ ਅਪਣਾ ਕੁੱਝ ਬਣਦਾ ਵੇਖਣਾ ਚਾਹੁਣ ਵਾਲੀਆਂ ਕੌਮਾਂ ਇਸ ਤਰ੍ਹਾਂ ਨਹੀਂ ਕਰਦੀਆਂ। ਉਹ ਨਵਾਂ ਵਿਚਾਰ ਦੇਣ ਵਾਲੇ ਨੂੰ ਅਪੀਲਾਂ ਕਰਨ ਲਈ ਨਹੀਂ ਛੱਡ ਦੇਂਦੀਆਂ ਤੇ ਆਪ ਸਾਰਾ ਪੈਸਾ ਇਕੱਠਾ ਕਰ ਕੇ ਦੇਂਦੀਆਂ ਹਨ। ਅਸੀ ਵਿਧਵਾਵਾਂ, ਧਰਮੀ ਫ਼ੌਜੀਆਂ, ਲਾਪਤਾ ਕੀਤੇ ਨੌਜੁਆਨਾਂ ਤੇ ਜੇਲਾਂ ਵਿਚ ਬੰਦ ਨੌਜੁਆਨਾਂ ਦੀ ਮਦਦ ਲਈ ਇਹੋ ਜਿਹਾ ਕੋਈ ਢੰਗ ਅਪਣਾਉਂਦੇ ਤਾਂ ਕੁੱਝ ਨਾ ਕੁੱਝ ਪ੍ਰਾਪਤ ਜ਼ਰੂਰ ਹੋ ਜਾਂਦਾ।
Ucha Dar Baba Nanak Da
ਪਰ ਅਸੀ ਸਰਕਾਰ ਨੂੰ 'ਕੁੱਝ ਕਰਨ' ਦੀਆਂ ਅਪੀਲਾਂ ਕਰਨ ਤਕ ਹੀ ਸੀਮਤ ਹੋ ਕੇ ਰਹਿ ਗਏ। ਨਤੀਜੇ ਵਜੋਂ ਸਾਡਾ ਕੁੱਝ ਵੀ ਨਾ ਬਣਿਆ ਤੇ ਦੁਖੀਆਂ ਨੂੰ ਕਿਸੇ ਪਾਸਿਉਂ ਕੋਈ ਹਕੀਕੀ ਮਦਦ ਨਾ ਮਿਲ ਸਕੀ। ਇਹ ਅਜੀਬ ਗੱਲ ਹੈ ਕਿ ਜਿਸ ਬਾਬੇ ਨਾਨਕ ਨੇ 'ਮਦਦ ਕਰੋ ਤਾਂ ਪੂਰੀ ਕਰੋ' ਦਾ ਸਿਧਾਂਤ ਦਿਤਾ ਸੀ, ਉਸ ਦੇ 'ਉੱਚਾ ਦਰ' ਦੀ ਉਸਾਰੀ ਕਰਨ ਲਈ ਸਪੋਕਸਮੈਨ ਦੇ ਪਾਠਕ ਵੀ, ਥੋੜੀ ਥੋੜੀ ਅਧੂਰੀ ਮਦਦ ਦੇ ਕੇ, ਮੈਨੂੰ 'ਮੰਗਤਾ' ਬਣਾਈ ਰਖਣਾ ਚਾਹੁੰਦੇ ਹਨ ਤੇ ਜਿਨ੍ਹਾਂ ਨੂੰ ਮੈਂ ਮਾਣ ਦੇਂਦਾ ਹਾਂ, ਉਹ ਮੈਨੂੰ ਇਹ ਸੋਚਣ ਲਈ ਮਜਬੂਰ ਕਰਦੇ ਰਹਿੰਦੇ ਹਨ ਕਿ ਮੈਂ ਕੌਮੀ ਅਦਾਰਾ ਉਸਾਰ ਕੇ ਤੇ ਉਸ ਲਈ ਅਪਣਾ ਸੱਭ ਕੁੱਝ ਦੇ ਕੇ ਵੱਡੀ ਗ਼ਲਤੀ ਕਰ ਬੈਠਾ ਹਾਂ।
ਹੁਣ ਵੀ 'ਉੱਚਾ ਦਰ ਬਾਬਾ ਨਾਨਕ ਦਾ' ਲਈ ਜੇ ਇਹੀ ਨੀਤੀ ਪਾਠਕਾਂ ਵਲੋਂ ਜਾਰੀ ਰੱਖੀ ਗਈ ਤਾਂ ਮੈਂ ਟੀ.ਵੀ. ਚੈਨਲ ਜਾਂ ਹੋਰ ਕਿਸੇ ਕੌਮੀ ਪ੍ਰਾਜੈਕਟ ਨੂੰ ਹੱਥ ਵੀ ਨਹੀਂ ਲਾਵਾਂਗਾ -- ਜਦ ਤਕ ਪੂਰੀ ਰਕਮ ਮੈਨੂੰ ਪਹਿਲਾਂ ਨਹੀਂ ਦੇ ਦਿਤੀ ਜਾਂਦੀ -- ਕਿਉਂਕਿ ਬਾਬੇ ਨਾਨਕ ਦੇ ਸਕੂਲ ਦਾ ਵਿਦਿਆਰਥੀ ਹੋਣ ਕਰ ਕੇ, ਮੈਨੂੰ ਲਗਾਤਾਰ 'ਮੰਗਤਾ' ਬਣਿਆ ਰਹਿਣਾ ਮੰਨਜ਼ੂਰ ਨਹੀਂ ਤੇ ਹੁਣ ਕੌਮੀ ਕਾਰਜਾਂ ਲਈ ਮੰਗਦਾ ਮੰਗਦਾ ਮੈਂ ਥੱਕ ਵੀ ਗਿਆ ਹਾਂ। ਹੁਣ ਮੈਂ ਸੱਭ ਕੁੱਝ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ ਹਵਾਲੇ ਕਰ ਦਿਤਾ ਹੈ। ਅਗਲੀਆਂ ਨੀਤੀਆਂ ਉਸ ਦੇ ਟਰੱਸਟੀ ਹੀ ਬਣਾਉਣ।