ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ 'ਤੇ ਘੁਮਾ ਘੁਮਾ ਕੇ ਪੈਸੇ ਕਿਉਂ ਇਕੱਠੇ ਕਰਦੇ ਹੋ? (2)
Published : Oct 25, 2019, 9:25 am IST
Updated : Oct 25, 2019, 9:31 am IST
SHARE ARTICLE
Guru Granth Sahib ji
Guru Granth Sahib ji

ਸਿੱਖ ਸਮਾਜ ਦੇ ਭਲੇ ਵਾਲਾ ਕੋਈ ਝੂਠਾ ਸੱਚਾ ਬਹਾਨਾ ਹੀ ਘੜ ਲਉ!

ਮੈਂ ਕਲ ਵੀ ਕਿਹਾ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ,ਪੈਸੇ ਲਈ ਦੁਰਉਪਯੋਗ ਤੇ ਅਪਮਾਨ ਹੈ ਤੇ ਇਸ ਅਪਾਨ ਵਿਰੁਧ ਅਦਾਲਤ ਦੀ ਮਦਦ ਲੈਣੀ ਚਾਹੀਦੀ ਹੈ। ਕੋਈ ਹੋਰ ਧਰਮ,ਅਪਣੇ ਪੂਜ ਗ੍ਰੰਥ ਨੂੰ ਸੜਕਾਂ 'ਤੇ ਘੁਮਾ ਘੁਮਾ ਕੇ ਇਸ ਤਰ੍ਹਾਂ ਪੈਸੇ ਨਹੀਂ ਇਕੱਤਰ ਕਰਦਾ---ਉਹ ਹਿੰਦੂ ਵੀ ਨਹੀਂ ਕਰਦੇ ਜਿਨ੍ਹਾਂ ਨੇ ਇਹ ਰੀਤ ਚਲਾਈ ਸੀ। ਵੇਦਾਂ, ਪੁਰਾਣਾਂ ਦੀ ਥਾਂ ਉਹ ਮੂਰਤੀਆਂ ਤੇ ਝਾਕੀਆਂ ਤੋਂ ਕੰਮ ਲੈਂਦੇ ਹਨ। ਅਜੀਬ ਗੱਲ ਹੈ ਕਿ ਦੁਨੀਆਂ ਦਾ ਸੱਭ ਤੋਂ ਨਵੀਨਤਮ ਧਰਮ, ਗੰ੍ਰਥ ਸਾਹਿਬ ਨੂੰ ਜ਼ਬਾਨੀ ਕਲਾਮੀ ਸੱਭ ਤੋਂ ਵੱਧ ਸਤਿਕਾਰ ਦੇਂਦਾ ਹੋਇਆ ਵੀ, ਪੈਸਿਆਂ ਖ਼ਾਤਰ ਇਸ ਨੂੰ ਸੜਕਾਂ 'ਤੇ ਘੁਮਾਉਣਾ ਜਾਇਜ਼ ਮੰਨਦਾ ਹੈ।

 Guru Granth Sahib jiGuru Granth Sahib ji

ਪਰ ਗੁਰੂ ਨੂੰ ਵਿਖਾਵੇ ਦੀ ਵਸਤ ਬਣਾ ਕੇ ਪੈਸੇ ਇਕੱਤਰ ਕਰਨ ਦਾ ਮਕਸਦ ਕੀ ਹੁੰਦਾ ਹੈ ਤੇ ਪੈਸੇ ਜਾਂਦੇ ਕਿਥੇ ਹਨ? ਜ਼ਮੀਨ ਤੇ ਚਲਣ ਵਾਲਿਆਂ ਨੂੰ ਤਾਂ ਸੱਭ ਪਤਾ ਹੈ ਕਿ ਗੁਰੂ ਦੇ ਨਾਂ 'ਤੇ ਇਕੱਤਰ ਕੀਤੀ ਮਾਇਆ ਕਿਹੜੀਆਂ ਜੇਬਾਂ ਵਿਚ ਤੇ ਕਿਹੜੀਆਂ ਤਜੌਰੀਆਂ ਵਿਚ ਤੁੰਨੀ ਜਾਂਦੀ ਹੈ। ਪਰ ਜੇ ਤਖ਼ਤਾਂ ਉਤੇ ਬੈਠੇ ਪੰਥ ਦੇ 'ਥਾਣੇਦਾਰਾਂ' ਨੂੰ ਕੋਈ ਪੁੱਛੇ ਕਿ ਉਹ ਕੀ ਜਾਣਦੇ ਹਨ ਤਾਂ ਉਹ ਬੜੇ ਬੀਬੇ ਰਾਣੇ ਬਣ ਕੇ ਕਹਿ ਦੇਣਗੇ,''ਸਿੱਖਾਂ ਨੇ ਗੁਰੂ ਅੱਗੇ ਮਾਇਆ ਟੇਕੀ। ਅੱਗੋਂ ਗੁਰੂ ਨੇ ਉਸ ਮਾਇਆ ਦਾ ਕੀਤਾ, ਇਹ ਤਾਂ ਗੁਰੂ ਦੀਆਂ ਗੁਰੂ ਹੀ ਜਾਣੇ, ਅਸੀ ਕੀ ਕਹਿ ਸਕਦੇ ਹਾਂ।'' ਉੱਚੀਆਂ ਥਾਵਾਂ ਤੇ ਬੈਠਣ ਵਾਲਿਆਂ ਨੂੰ ਕੁੱਝ ਨਹੀਂ ਦਿਸਦਾ ਪਰ ਜ਼ਮੀਨ ਤੇ ਅੱਖਾਂ ਖੋਲ੍ਹ ਕੇ ਚਲਣ ਵਾਲਿਆਂ ਨੂੰ ਸੱਭ ਪਤਾ ਹੈ।

ਚਲੋ ਬਾਕੀ ਗੱਲਾਂ ਭੁਲ ਕੇ ਵੀ ਜੇ ਐਲਾਨ ਕਰ ਦੇਣ ਕਿ 'ਨਗਰ ਕੀਰਤਨ' ਵਿਚ ਇਕੱਤਰ ਹੋਇਆ ਅੱਧਾ ਪੈਸਾ
1. ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਰਾਂ ਉਤੇ ਖੜੇ ਕਰਨ ਲਈ ਇਕ 'ਬੇਰੁਜ਼ਗਾਰ ਬੋਰਡ' ਬਣਾ ਕੇ ਉਸ ਨੂੰ ਦੇ ਦਿਤਾ ਜਾਏਗਾ।
2. ਇਕ ਚੌਥਾਈ ਹਿੱਸਾ ਦੁਖੀ ਸਿੱਖ ਕਿਸਾਨਾਂ ਦੀ ਮਦਦ ਲਈ ਦੇ ਦਿਤਾ ਜਾਏਗਾ।
3. ਇਕ ਚੌਥਾਈ ਹਿੱਸਾ ਔਰਤਾਂ ਅਤੇ ਬੱਚੀਆਂ ਦੀ ਮਦਦ ਲਈ ਬੇਬੇ ਨਾਨਕੀ ਫ਼ੰਡ ਬਣਾ ਕੇ ਉਸ ਨੂੰ ਦੇ ਦਿਤਾ ਜਾਏਗਾ।

Ucha dar Babe nanak DaUcha dar Babe nanak Da

4. ਉੱਚਾ ਦਰ ਬਾਬੇ ਨਾਨਕ ਵਰਗੇ ਆਧੁਨਿਕ ਨਾਨਕੀ ਅਦਾਰੇ ਜੋ 10-12 ਕਰੋੜ ਪਿੱਛੇ ਰੁਕੇ ਪਏ ਹਨ, ਉਨ੍ਹਾਂ ਨੂੰ ਚਾਲੂ ਕਰਨ ਲਈ ਮਦਦ ਵਜੋਂ 10-12 ਕਰੋੜ ਦੇ ਦਿਤੇ ਜਾਣਗੇ ਵਗ਼ੈਰਾ
ਤਾਂ ਵੀ ਗੁਰੂ ਨੂੰ ਅੱਗੇ ਕਰ ਕੇ ਪੈਸਾ ਇਕੱਤਰ ਕਰਨ ਦੀ ਕੁੱਝ ਤਾਂ ਗੱਲ ਸਮਝ ਵਿਚ ਆ ਸਕਦੀ ਹੈ। ਪਰ ਨਹੀਂ, ਇਹ ਅਰਬਾਂ ਰੁਪਿਆ ਇਕੱਠਾ ਕਰ ਕੇ ਵੀ ਕਿਸੇ ਦੀ ਧੇਲੇ ਜਿੰਨੀ ਮਦਦ ਨਹੀਂ ਕਰਨਗੇ ਤੇ ਅਪਣੀਆਂ ਤਜੌਰੀਆਂ ਦਾ ਪਤਾ ਟਿਕਾਣਾ ਵੀ ਕਿਸੇ ਨੂੰ ਨਹੀਂ ਦੱਸਣਗੇ। ਇਕ ਵਾਰ ਦੀ ਗੱਲ ਨਹੀਂ, ਹਰ ਸਾਲ ਗੁਰਪੁਰਬਾਂ ਤੇ ਇਹੀ ਕੁੱਝ ਹੁੰਦਾ ਹੈ। ਸਿੱਖ ਸਮਾਜ ਭ੍ਰਿਸ਼ਟਾਚਾਰੀ ਆਗੂਆਂ ਦੇ ਪੰਜੇ ਵਿਚ ਫਸ ਗਿਆ ਹੈ ਤੇ 'ਧਰਮ ਪੰਥ ਕਰ ਉਡਰਿਆ' ਵਾਲੀ ਹਾਲਤ ਬਣ ਗਈ ਹੈ। ਸੱਭ ਤੋਂ ਵੱਡਾ ਦੋਸ਼ੀ ਕੌਣ ਹੈ? ਸਿੱਖ ਸਮਾਜ ਤੇ ਸਿਰਫ਼ ਸਿੱਖ ਸਮਾਜ। ਕਲ ਗੱਲ ਕਰਾਂਗੇ। (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement