‘‘ਪੁੱਤਰ, ਬੜਾ ਔਖਾ ਹੈ ਸਿੱਖ ਪੱਤਰਕਾਰ ਹੋਣਾ, ਉਹ ਵੀ ਗੁਰਸਿੱਖ ਪੱਤਰਕਾਰ ਹੋਣਾ’’
Published : Aug 28, 2022, 10:19 am IST
Updated : Sep 4, 2022, 7:10 am IST
SHARE ARTICLE
"Son, it is very difficult to be a Sikh journalist, that too to be a Gur Sikh journalist"

ਅਮਰੀਕਾ ’ਚ ਰਹਿੰਦੇ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਹੀ ਵਾਪਸ ਅਮਰੀਕਾ ਭੇਜ ਦੇਣ ਤੇ ਉਸ ਦੀ ਮਾਤਾ ਵਲੋਂ ਬੋਲਿਆ ਸੱਚ 

ਅੰਗਦ ਸਿੰਘ ਅਮਰੀਕਾ ਵਿਚ ਵੈੱਬਸਾਈਟ ਲਈ ਡਾਕੂਮੈਂਟਰੀ ਫ਼ਿਲਮਾਂ ਤਿਆਰ ਕਰਦਾ ਗੁਰਸਿੱਖ ਹੈ। ਉਹ ਸਿਰਫ਼ ਸੱਚ ਬੋਲਦਾ ਹੈ, ਸੱਚ ਲਿਖਦਾ ਹੈ ਤੇ ਸੱਚ ਹੀ ਵਿਖਾਂਦਾ ਹੈ। ਅਪਣੇ ਪ੍ਰਵਾਰ ਨੂੰ ਮਿਲਣ ਲਈ ਉਹ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਉਸ ਨੂੰ ਫੜ ਕੇ ਅਗਲੀ ਫ਼ਲਾਈਟ ਤੇ ਅਮਰੀਕਾ ਭੇਜ ਦਿਤਾ। ਅਪਣੇ ਪੁੱਤਰ ਨੂੰ ਫ਼ੇਸਬੁਕ ਰਾਹੀਂ ਸੰਦੇਸ਼ ਭੇਜਦੀ ਹੋਈ ਉਸ ਦੀ ਮਾਤਾ ਕਹਿੰਦੀ ਹੈ, ‘‘ਤੂੰ ਸਦਾ ਚੜ੍ਹਦੀ ਕਲਾ ਵਿਚ ਰਹੇਂ ਮੇਰੇ ਬੱਚੇ। ਸਿੱਖ ਵਜੋਂ ਰਹਿਣਾ ਤੇ ਉਹ ਵੀ ਇਕ ਪੱਕੇ ਗੁਰਸਿੱਖ ਵਜੋਂ ਪ੍ਰਸਿੱਧੀ ਦੀਆਂ ਉਚਾਈਆਂ ਛੂਹਣ ਵਾਲੇ ਪੱਤਰਕਾਰ ਵਜੋਂ, ਸੱਚਾਈ ਅਤੇ ਨਿਆਂ ਲਈ ਲੜਨ ਵਾਲੇ ਇਕ ਯੋਧੇ ਵਜੋਂ ਜੀਣਾ ਸੌਖਾ ਨਹੀਂ ਹੈ ਮੇਰੇ ਪੁੱਤਰ!’’ ਇਸ ਮਾਂ ਦੀ ਅਸੀਸ ਹਰ ਸਿੱਖ ਨੌਜੁਆਨ ਤਕ ਪਹੁੰਚਾਈ ਜਾਣੀ ਚਾਹੀਦੀ ਹੈ ਕਿਉਂਕਿ ਸਿੱਖ ਹੋਣ ਦਾ ਮਤਲਬ ਹੁੰਦਾ ਹੈ ਸੱਚ ਲਈ ਲੜਦੇ ਰਹਿਣਾ ਤੇ ਉਸ ਲਈ ਵੱਡੀ ਤੋਂ ਵੱਡੀ ਕੀਮਤ ਤਾਰਨ ਲਈ ਤਿਆਰ ਰਹਿਣਾ। ਨਾਲ ਹੀ ਅਪਣੇ ਕੰਮ ਵਿਚ ਸੱਭ ਤੋਂ ਅੱਗੇ ਰਹਿਣਾ ਤੇ ਪਹਿਲੇ ਨੰਬਰ ’ਤੇ ਆਉਣ ਤੋਂ ਪਹਿਲਾਂ ਨਹੀਂ ਰੁਕਣਾ।

ਅੰਗਦ ਸਿੰਘ ਇਕ ਨੌਜੁਆਨ ਸਿੱਖ, 6 ਫ਼ੁਟ 5 ਇੰਚ ਲੰਮਾ, ਇਕ ਅਮਰੀਕੀ ਨਾਗਰਿਕ ਹੈ ਤੇ ਪੱਤਰਕਾਰੀ ਵਿਚ ਉਸ ਦੇਸ਼ ਵਿਚ ਚੰਗਾ ਨਾਂ ਬਣਾ ਚੁਕਿਆ ਹੈ। ਨਾਂ ਉਸ ਦਾ ਹੀ ਬਣਦਾ ਹੈ ਜੋ ਕਲਮ ਜਾਂ ਕੈਮਰੇ ਦੀ ਵਰਤੋਂ ਕਰਨ ਲਗਿਆਂ, ਅਪਣੀ ਨਜ਼ਰ ਕੇਵਲ ਸੱਚ ਉਤੇ ਟਿਕਾਈ ਰੱਖੇ ਤੇ ਸੱਚ ਬਿਆਨ ਕਰਨ  ਲਗਿਆਂ, ਡਰੇ ਬਿਲਕੁਲ ਨਾ। ਹੁਣੇ ਜਹੇ ਦਿੱਲੀ ਵਿਚ ਕਿਸਾਨ ਅੰਦੋਲਨ ਵੇਲੇ ਉਸ ਨੇ ਸੱਚ ਉਤੇ ਹੀ ਅਪਣੇ ਕੈਮਰੇ ਦੀ ਨਜ਼ਰ ਟਿਕਾਈ ਰੱਖੀ ਤੇ ਪੂਰੀ ਸਚਾਈ ਦੁਨੀਆਂ ਅੱਗੇ ਰੱਖ ਵਿਖਾਈ। ਕੁਦਰਤੀ ਤੌਰ ’ਤੇ ਇਥੇ ਹਰ ਉਹ ਸਿੱਖ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਜੋ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਕੋਈ ਕੰਮ ਕਰਦਾ ਨਜ਼ਰ ਆਇਆ, ਖ਼ਾਸ ਤੌਰ ’ਤੇ ਜੇ ਉਹ ਵਿਦੇਸ਼ ਤੋਂ ਆ ਕੇ ਇਥੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸੱਚ ਉਜਾਗਰ ਕਰਦਾ ਰਿਹਾ ਹੋਵੇ।

ਅੰਗਦ ਸਿੰਘ 18 ਘੰਟੇ ਦਾ ਹਵਾਈ ਸਫ਼ਰ ਤੈਅ ਕਰ ਕੇ ਸਵੇਰ ਵੇਲੇ ਦਿੱਲੀ ਪੁੱਜਾ ਤਾਂ ਉਸ ਦਾ ਦਿਲ ਕਰਦਾ ਸੀ ਅਪਣੀ ਮਾਂ ਨੂੰ ਮਿਲੇ ਤੇ ਕੁੱਝ ਘੰਟੇ ਲੱਤਾਂ ਲੰਮੀਆਂ ਕਰ ਕੇ ਸੌਂ ਜਾਵੇ। ਹਵਾਈ ਜਹਾਜ਼ ਵਿਚ 18 ਘੰਟੇ ਬੈਠ ਕੇ, ਸ੍ਰੀਰ ਆਕੜ ਜਾਂਦਾ ਹੈ। ਪਰ ਅੰਗਦ ਸਿੰਘ ਨੂੰ ਦਿੱਲੀ ਨਾ ਉਤਰਨ ਦਿਤਾ ਗਿਆ ਤੇ ਅਮਰੀਕਾ ਜਾ  ਰਹੀ ਅਗਲੀ ਫ਼ਲਾਈਟ ਵਿਚ ਬਿਠਾ ਕੇ, ਵਾਪਸ ਅਮਰੀਕਾ ਭੇਜ ਦਿਤਾ ਗਿਆ। ਕੋਈ ਕਾਰਨ ਨਾ ਦਸਿਆ ਗਿਆ ਕਿ ਉਸ ਨੂੰ ਭਾਰਤ ਵਿਚ ਕਿਉਂ ਨਹੀਂ ਰੁਕਣ ਦਿਤਾ ਗਿਆ। ਉਹ ਅਪਣੇ ਪ੍ਰਵਾਰ ਨੂੰ ਮਿਲਣ ਲਈ ਹੀ ਆਇਆ ਸੀ।

ਅੰਗਦ ਸਿੰਘ ਦੀ ਮਾਤਾ ਨੇ ‘ਫ਼ੇਸਬੁਕ’ ਤੇ ਜਵਾਬ ਦਿਤਾ, ‘‘ਕੋਈ ਕਾਰਨ ਨਹੀਂ ਦਸਿਆ ਗਿਆ ਉਸ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦੇਣ ਦਾ। ਪਰ ਸਾਨੂੰ ਪਤਾ ਹੈ, ਪੱਤਰਕਾਰੀ ਵਿਚ ਵੱਡਾ ਨਾਂ ਕਮਾਉਣ ਕਰ ਕੇ ਅਤੇ ਉਸ ਵਲੋਂ ਸੱਚ ਦੀ ਖੋਜ ਵਾਲੀਆਂ ਬਣਾਈਆਂ ਫ਼ਿਲਮਾਂ ਅਤੇ ਜੋ ਉਹਨੇ ਹੋਰ ਬਣਾਉਣੀਆਂ ਹਨ, ਉਨ੍ਹਾਂ ਤੋਂ ਡਰ ਕੇ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ ਹੈ।’’

ਅੰਗਦ ਸਿੰਘ, ਅਮਰੀਕਾ ਵਿਚ ਇਕ ਵੈੱਬਸਾਈਟ ‘ਵਾਈਸ ਨਿਊਜ਼’ ਲਈ ਡਾਕੂਮੈਂਟਰੀ ਫ਼ਿਲਮਾਂ ਤਿਆਰ ਕਰਦਾ ਹੈ ਤੇ ਉਸ ਨੇ ਭਾਰਤ ਵਿਚ ਵੀ ਕਿਸਾਨ ਅੰਦੋਲਨ, ਕੋਰੋਨਾ (ਕੋਵਿਡ) ਨਾਲ ਨਜਿੱਠਣ ਵੇਲੇ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਡਾਕੂਮੈਂਟਰੀਆਂ ਬਣਾਈਆਂ ਹਨ ਜਿਨ੍ਹਾਂ ਕਰ ਕੇ ਭਾਰਤ ਸਰਕਾਰ ਉਸ ਨਾਲ ਖ਼ੁਸ਼ ਨਹੀਂ। ਉਸ ਦੀ ਮਾਤਾ ਗੁਰਮੀਤ ਕੌਰ, ਜੋ ਆਪ ਵੀ ਇਕ ਪੰਜਾਬੀ ਲੇਖਕਾ ਹੈ ਤੇ ਜਿਸ ਨੇ ਜਸਵੰਤ ਸਿੰਘ ਖਾਲੜਾ ਬਾਰੇ ਵੀ ਇਕ ਕਿਤਾਬ ਲਿਖੀ ਹੋਈ ਹੈ, ਨੇ ਕਿਹਾ ਕਿ ‘‘ਮੇਰੇ ਪੁੱਤਰ ਦਾ ਦੇਸ਼-ਪ੍ਰੇਮ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ।’’ ਅਪਣੇ ਪੁੱਤਰ ਨੂੰ ਫ਼ੇਸਬੁਕ ਰਾਹੀਂ ਸੰਦੇਸ਼ ਭੇਜਦੀ ਹੋਈ ਉਸ ਦੀ ਮਾਤਾ ਕਹਿੰਦੀ ਹੈ :

    ‘‘ਤੂੰ ਸਦਾ ਚੜ੍ਹਦੀ ਕਲਾ ਵਿਚ ਰਹੇਂ ਮੇਰੇ ਬੱਚੇ। ਸਿੱਖ ਵਜੋਂ ਰਹਿਣਾ ਤੇ ਉਹ ਵੀ ਇਕ ਪੱਕੇ ਗੁਰਸਿੱਖ ਵਜੋਂ ਪ੍ਰਸਿੱਧੀ ਦੀਆਂ ਉਚਾਈਆਂ ਛੂਹਣ ਵਾਲੇ ਪੱਤਰਕਾਰ ਵਜੋਂ, ਸੱਚਾਈ ਅਤੇ ਨਿਆਂ ਲਈ ਲੜਨ ਵਾਲੇ ਇਕ ਯੋਧੇ ਵਜੋਂ ਜੀਣਾ ਸੌਖਾ ਨਹੀਂ ਹੈ ਮੇਰੇ ਪੁੱਤਰ!’’
ਇਸ ਮਾਂ ਦੀ ਅਸੀਸ ਹਰ ਸਿੱਖ ਨੌਜੁਆਨ ਤਕ ਪਹੁੰਚਾਈ ਜਾਣੀ ਚਾਹੀਦੀ ਹੈ ਕਿਉਂਕਿ ਸਿੱਖ ਹੋਣ ਦਾ ਮਤਲਬ ਹੁੰਦਾ ਹੈ ਸੱਚ ਲਈ ਲੜਦੇ ਰਹਿਣਾ ਤੇ ਉਸ ਲਈ ਵੱਡੀ ਤੋਂ ਵੱਡੀ ਕੀਮਤ ਤਾਰਨ ਲਈ ਤਿਆਰ ਰਹਿਣਾ। ਨਾਲ ਹੀ ਅਪਣੇ ਕੰਮ ਵਿਚ ਸੱਭ ਤੋਂ ਅੱਗੇ ਰਹਿਣਾ ਤੇ ਪਹਿਲੇ ਨੰਬਰ ’ਤੇ ਆਉਣ ਤੋਂ ਪਹਿਲਾਂ ਨਹੀਂ ਰੁਕਣਾ। 
ਅੰਗਦ ਸਿੰਘ ਦੀ ਮਾਤਾ ਬੀਬੀ ਗੁਰਮੀਤ ਕੌਰ ਦਾ ਅਪਣੇ ਪੁੱਤਰ ਨੂੰ ਦਿਤਾ ਸੰਦੇਸ਼ ਪੜ੍ਹ ਕੇ ਮੈਨੂੰ ਸਪੋਕਸਮੈਨ ਦੀ ਬਿਰਥਾ ਯਾਦ ਆ ਰਹੀ ਹੈ ਕਿ ਜਦ ਮੈਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਕੀਤਾ ਤਾਂ ਸਾਡੇ ਪ੍ਰਤੀਨਿਧ ਹਿੰਦੂ ਕੰਪਨੀਆਂ ਦੇ ਮਾਲਕਾਂ ਕੋਲ ਜਾਂਦੇ ਤਾਂ ਉਹ ਕਹਿੰਦੇ, ‘‘ਤੁਹਾਨੂੰ ਇਸ਼ਤਿਹਾਰ ਨਹੀਂ ਦੇ ਸਕਦੇ ਕਿਉਂਕਿ ਤੁਹਾਡਾ ਅਖ਼ਬਾਰ ਕੱਟੜ ਸਿੱਖ ਅਖ਼ਬਾਰ ਹੈ।’’

ਕਾਂਗਰਸੀਆਂ ਕੋਲ ਜਾਂਦੇ ਤਾਂ ਉਹ ਕਹਿੰਦੇ, ‘‘ਬੇਸ਼ੱਕ ਤੁਸੀ ਬਾਦਲਾਂ ਵਿਰੁਧ ਵੱਡੀ ਜੰਗ ਲੜ ਰਹੇ ਹੋ ਪਰ ਦਿਲੋਂ ਤਾਂ ਤੁਸੀ ਅਕਾਲੀ ਹੀ ਹੋ।’’ ਸਾਡੇ ਪ੍ਰਤੀਨਿਧ ਜਵਾਬ ਦੇਂਦੇ ਸੀ ਕਿ ਸਪੋਕਸਮੈਨ ‘ਅਕਾਲੀ’ ਨਹੀਂ, ਸਿੱਖ ਪਰਚਾ ਹੈ ਪਰ ਕਾਂਗਰਸੀ, ਕਮਿਊਨਿਸਟ, ਬੀਜੇਪੀ ਵਾਲੇ ਤੇ ਸਾਰੇ ਵਪਾਰੀ ਸਿੱਖ ਪਰਚੇ ਦੀ ਗੱਲ ਸੁਣ ਕੇ ਹੋਰ ਵੀ ਚਿੜ ਜਾਂਦੇ ਤੇ ਸਾਫ਼ ਨਾਂਹ ਕਰ ਦੇਂਦੇ। ਅਤੇ  ‘ਅਕਾਲੀਆਂ’ ਦਾ ਕੀ ਜਵਾਬ ਹੁੰਦਾ ਸੀ? ਉਹ ਤਾਂ ਸਾਨੂੰ ਅਪਣਾ ਸੱਭ ਤੋਂ ਵੱਡਾ ਵੈਰੀ ਸਮਝਦੇ ਸਨ ਕਿਉਂਕਿ ਉਨ੍ਹਾਂ ਬਾਰੇ ਲਿਖਿਆ ਸੱਚ ਤਾਂ ਉਨ੍ਹਾਂ ਨੂੰ ਰੋਜ਼ ਚੁਭਦਾ ਸੀ। ਉਹ ‘ਪੰਥਕ’ ਉਸ ਨੂੰ ਹੀ ਮੰਨਦੇ ਸਨ ਜੋ ਉਨ੍ਹਾਂ ਦੀਆਂ ਗ਼ਲਤ ਗੱਲਾਂ ਵੇਖ ਸੁਣ ਕੇ ਵੀ ਬੋਲੇ ਨਾ ਸਗੋਂ ਉਨ੍ਹਾਂ ਦੇ ਗੁਣ ਗਾਉਂਦਾ ਰਹੇ। 

ਸਿੱਖਾਂ ਦੀ ਵੀ ਕੋਈ ਧਿਰ ਸੀ ਜਿਥੇ ਪੰਥ ਪ੍ਰਤੀ ਸਾਡੀ ਮਿਹਨਤ ਅਤੇ ਲਗਨ ਨੂੰ ਵੀ ਸਵੀਕਾਰਿਆ ਗਿਆ ਹੋਵੇ? ਨਹੀਂ ਕੋਈ ਨਹੀਂ। ਸ਼੍ਰੋਮਣੀ ਕਮੇਟੀ ਕੋਲ ਜਾਉ ਤਾਂ ਉਥੇ ਵੀ ਅਕਾਲੀ ਸਿਆਸਤਦਾਨਾਂ  ਦੀ ਸਿਫ਼ਾਰਸ਼ੀ ਪਰਚੀ ਚਾਹੀਦੀ ਹੁੰਦੀ ਸੀ ਨਹੀਂ ਤਾਂ ‘ਪੰਥ ਵਿਰੋਧੀ’ ਹੋਣ ਦਾ ਖ਼ਿਤਾਬ ਝੱਟ ਮਿਲ ਜਾਂਦਾ ਸੀ। ਅਕਾਲ ਤਖ਼ਤ ’ਤੇ ਜਾਉ ਤਾਂ ਉਥੇ ਵੀ ‘ਮਾਲਕਾਂ (ਬਾਦਲਾਂ) ਦਾ ਹੁਕਮ ਹੀ ਮੰਨਿਆ ਜਾਂਦਾ ਹੈ। ਪਰ ਸਾਰੇ ਦਰਵਾਜ਼ੇ ਬੰਦ ਵੇਖ ਕੇ ਵੀ ਨਾ ਅਸੀ ਡਰੇ, ਨਾ ਅਪਣੀ ਵਿਚਾਰਧਾਰਾ ਛੱਡੀ, ਨਾ ਅਪਣੇ ਫ਼ਰਜ਼ ਹੀ ਭੁਲਾਏ। ਨਤੀਜਾ ਤੁਹਾਡੇ ਸਾਹਮਣੇ ਹੀ ਹੈ। ‘ਉੱਚਾ ਦਰ’ ਚਾਲੂ ਹੋਣ ਮਗਰੋਂ ਸਾਰੀ ਜਦੋ-ਜਹਿਦ ਅਤੇ ਜੰਗ ਦੇ ਨਤੀਜੇ ਤੁਹਾਡੇ ਸਾਹਮਣੇ ਆ ਜਾਣਗੇ। ਪਰ ਇਸ ਦੌਰਾਨ ਮੈਨੂੰ ਹਰ ਮਹੀਨੇ ਫ਼ੋਨ ’ਤੇ ਧਮਕੀ ਜ਼ਰੂਰ ਆ ਜਾਂਦੀ ਸੀ ਕਿ ‘ਤੇਰੇ ਲਈ ਗੋਲੀ ਤਿਆਰ ਹੋ ਗਈ ਹੈ, ਤੂੰ ਤਿਆਰ ਰਹਿ, ਤੈਨੂੰ ਮਾਰਨ ਲਈ ਆ ਰਹੇ ਹਾਂ।’’ ਮੈਂ ਹੱਸ ਕੇ ਕਹਿ ਦੇਂਦਾ, ‘‘ਏਨਾ ਕੌੜਾ ਕਿਉਂ ਲਗਦਾ ਹੈ ਤੁਹਾਨੂੰ ਸਪੋਕਸਮੈਨ ਦਾ ਸੱਚ? ਮੈਨੂੰ ਗੋਲੀ ਲੱਗਣ ਨਾਲ ਇਹ ਸੱਚ ਨਹੀਂ ਮਰ ਜਾਣਾ, ਹੋਰ ਚਮਕੇਗਾ। ਅਜ਼ਮਾ ਕੇ ਵੇਖ ਲਉ।’’

ਪਰ ਉਸ ਦਿਨ ਤਾਂ ਹੱਦ ਹੀ ਹੋ ਗਈ ਜਦ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੇਰੇ ਬਾਰੇ ਵਿਚਾਰ ਕਰਨ ਲਈ ਸੱਦੀ ਗਈ ਇਕ ਮੀਟਿੰਗ ਵਿਚ ਜੋਗਿੰਦਰ ਸਿੰਘ ਵੇਦਾਂਤੀ (ਉਸ ਵੇਲੇ ਦੇ ਜਥੇਦਾਰ) ਨੇ ਕਹਿ ਦਿਤਾ, ‘‘ਜਦ ਰਸਤੇ ਦਾ ਕੰਡਾ ਪੈਰਾਂ ਵਿਚ ਚੁਭਣ ਲੱਗ ਜਾਏ ਤਾਂ ਜੁੱਤੀ ਨਾਲ ਉਸ ਨੂੰ ਫੇਹ ਦੇਣਾ ਚਾਹੀਦਾ ਹੈ। ਨਿਤਰਨ ਕੁੱਝ ਨੌਜੁਆਨ ਜੋ ਇਸ ਜੋਗਿੰਦਰ ਸਿੰਘ ਨਾਂ ਦੇ ਕੰਡੇ ਨੂੰ ਫੇਹ ਦੇਣ (ਮਾਰ ਦੇਣ)।’’ 

ਮੈਂ ਅਗਲੇ ਦਿਨ ਹੀ ਪਹਿਲੇ ਪੰਨੇ ’ਤੇ ਸੰਪਾਦਕੀ ਲਿਖ ਦਿਤਾ ਕਿ, ‘‘ਤੁਸੀ ਨੌਜੁਆਨਾਂ ਨੂੰ ਕਿਉਂ ਮਰਵਾਉਂਦੇ ਹੋ ਤੇ ਜੇਲ੍ਹਾਂ ਵਿਚ ਕਿਉਂ ਸੁਟਣਾ ਚਾਹੁੰਦੇ ਹੋ? ਥਾਂ ਦੱਸੋ, ਮੈਂ ਨੰਗੇ ਪਿੰਡੇ ਉਥੇ ਪਹੁੰਚ ਜਾਂਦਾ ਹਾਂ। ਤੁਸੀ (ਮੱਕੜ ਤੇ ਵੇਦਾਂਤੀ) ਪਸਤੌਲਾਂ ਲੈ ਕੇ ਆ ਜਾਉ ਤੇ ਸੱਚ ਨੂੰ ਆਪ ਗੋਲੀ ਮਾਰ ਕੇ ਅਪਣਾ ਕਲੇਜਾ ਠੰਢਾ ਕਰ ਲਉ ਤੇ ਫਿਰ ਵੇਖਿਉ, ਕੁਦਰਤ ਸੱਚ ਦੇ ਕਤਲ ਦਾ ਕੀ ਜਵਾਬ ਦੇਂਦੀ ਹੈ।’’ ਉਹ ਫਿਰ ਕਦੇ ਨਾ ਬੋਲੇ।

ਪ੍ਰਕਾਸ਼ ਸਿੰਘ ਬਾਦਲ ਕਦੇ ਕਿਸੇ ਪੰਥਕ ਸੋਚ ਵਾਲੇ ਨੂੰ ਨੇੜੇ ਨਹੀਂ ਸੀ ਢੁਕਣ ਦੇਂਦੇ। ਪੰਜਾਬੀ ਦਾ ਜਿਹੜਾ ਅਖ਼ਬਾਰ ਉਨ੍ਹਾਂ ਦਾ ਚਹੇਤਾ ਬਣਿਆ ਹੋਇਆ ਸੀ, ਉਸ ਦਾ ਐਡੀਟਰ ਕੱਟੜ ਕਾਮਰੇਡ ਸੀ ਤੇ ਉਸ ਦੇ ਪਿਤਾ ਨੇ ਇਸੇ ਕਾਰਨ ਉਸ ਨੂੰ ਦੋ ਲੱਖ ਰੁਪਏ ਦੇ ਕੇ ਘਰੋਂ ਵੱਖ ਕਰ ਦਿਤਾ ਸੀ। ਬਾਦਲਾਂ ਦਾ ਮੀਡੀਆ ਐਡਵਾਈਜ਼ਰ ਇਕ ਮੋਨਾ ਸਿੱਖ ਸੀ ਤੇ ਹੁਣ ਵੀ ਹੈ। ਇਹ ਭੂੰਦੜ, ਮਰਹੂਮ ਜਸਵਿੰਦਰ ਸਿੰਘ ਤੇ ਚੰਦੂਮਾਜਰਾ ਸਮੇਤ ਕਈ ਹੋਰ ਇਸੇ ਲਈ ਟਿਕੇ ਰਹੇ ਕਿਉਂਕਿ ਪੰਥਕ ਸੋਚ ਦੀ ਬਜਾਏ ਉਹ ਕਿਸੇ ਹੋਰ ਸੋਚ ਵਿਚੋਂ ਆਏ ਸਨ। ਪੰਥਕ ਸੋਚ ਵਾਲੇ ਤੋਂ ਤਾਂ ਬਾਦਲ ਸਾਹਿਬ ਨੂੰ ‘ਅਲਰਜੀ’ ਹੋਣ ਲਗਦੀ ਸੀ ਤੇ ਉਹ ਉਸ ਨੂੰ ਦੂਰ ਵਗਾਹ ਸੁਟਦੇ ਸਨ।

ਮੈਂ ਇਕ ਵਾਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਬੈਠਾ ਕਿ ਉਹ ਕਿਸੇ ਚੰਗੇ ਸਿੱਖ ਨੂੰ ਪਾਰਲੀਮੈਂਟ ਵਿਚ ਅਕਾਲੀਆਂ ਦਾ ਪ੍ਰਤੀਨਿਧ ਬਣਾ ਕੇ ਭੇਜਣਾ ਚਾਹੁੰਦੇ ਹਨ ਤਾਂ ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਨੂੰ ਕਿਉਂ ਨਹੀਂ ਭੇਜ ਦੇਂਦੇ? ਸ. ਬਾਦਲ ਇਕਦੰਮ ਬੋਲੇ, ‘‘ਨਾ ਨਾ ਨਾ, ਉਹ ਤਾਂ ਬੜਾ ਕੱਟੜ ਸਿੱਖ ਹੈ, ਉਹਨੂੰ ਨਹੀਂ ਟਿਕਟ ਦੇਣੀ।’’

ਮਤਲਬ ਕਿ ਬੀਬੀ ਗੁਰਮੀਤ ਕੌਰ ਨੇ ਜੋ ਕਿਹਾ ਹੈ, ਉਹ 16 ਆਨੇ ਸੱਚ ਹੈ ਅਰਥਾਤ ਪੱਕਾ ਸਿੱਖ ਹੋ ਕੇ ਸਿਆਸਤਦਾਨ ਵਜੋਂ ਵੀ ਤੇ ਪੱਤਰਕਾਰ ਵਜੋਂ ਵੀ ਜੀਣਾ ਬੜਾ ਔਖਾ ਹੈ। ਬੜਾ ਹੀ ਔਖਾ ਹੈ। ਸਿੱਖ-ਵਿਰੋਧੀ ਲੋਕ, ਜਿੰਨੀ ਨਫ਼ਰਤ ਤੁਹਾਨੂੰ ਕਰਦੇ ਹਨ, ਉਸ ਤੋਂ ਵੱਧ ਨਫ਼ਰਤ ਤੁਹਾਨੂੰ ਸਿੱਖੀ ਦੇ ਠੇਕੇਦਾਰ  ਕਰਦੇ ਹਨ ਕਿਉਂਕਿ ਤੁਹਾਡਾ ਸੱਚ ਉਨ੍ਹਾਂ ਨੂੰ ਬਹੁਤ ਦੁਖੀ ਕਰਦਾ ਹੈ ਤੇ ਤੁਹਾਡੇ ਨਾਲੋਂ ਜ਼ਿਆਦਾ ਅਧਰਮੀਆਂ ਤੇ ਕਾਮਰੇਡਾਂ ਨੂੰ ਨੇੜੇ ਰੱਖ ਕੇ ਉਹ ਖ਼ੁਸ਼ ਹੁੰਦੇ ਹਨ! ਬਿਲਕੁਲ ਸੱਚ ਕਹਿੰਦੇ ਹਨ ਅੰਗਦ ਸਿੰਘ ਦੇ ਮਾਤਾ ਬੀਬੀ ਗੁਰਮੀਤ ਕੌਰ ਜੀ!

ਸਪੋਕਸਮੈਨ ਨੇ ਸਿੱਖ ਪਰਚੇ ਵਜੋਂ ਸਾਰਾ ਜਬਰ ਅਪਣੇ ਪਿੰਡੇ ਤੇ ਹੰਢਾਇਆ ਹੈ...
ਜਦ ਮੈਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਕੀਤਾ ਤਾਂ ਸਾਡੇ ਪ੍ਰਤੀਨਿਧ ਹਿੰਦੂ ਕੰਪਨੀਆਂ ਦੇ ਮਾਲਕਾਂ ਕੋਲ ਜਾਂਦੇ ਤਾਂ ਉਹ ਕਹਿੰਦੇ, ‘‘ਤੁਹਾਨੂੰ ਇਸ਼ਤਿਹਾਰ ਨਹੀਂ ਦੇ ਸਕਦੇ ਕਿਉਂਕਿ ਤੁਹਾਡਾ ਅਖ਼ਬਾਰ ਕੱਟੜ ਸਿੱਖ ਅਖ਼ਬਾਰ ਹੈ।’’ ਕਾਂਗਰਸੀਆਂ ਕੋਲ ਜਾਂਦੇ ਤਾਂ ਉਹ ਕਹਿੰਦੇ, ‘‘ਬੇਸ਼ੱਕ ਤੁਸੀ ਬਾਦਲਾਂ ਵਿਰੁਧ ਵੱਡੀ ਜੰਗ ਲੜ ਰਹੇ ਹੋ ਪਰ ਦਿਲੋਂ ਤਾਂ ਤੁਸੀ ਅਕਾਲੀ ਹੀ ਹੋ।’’ ਸਾਡੇ ਪ੍ਰਤੀਨਿਧ ਜਵਾਬ ਦੇਂਦੇ ਸੀ ਕਿ ਸਪੋਕਸਮੈਨ ‘ਅਕਾਲੀ’ ਨਹੀਂ, ਸਿੱਖ ਪਰਚਾ ਹੈ ਪਰ ਕਾਂਗਰਸੀ, ਕਮਿਊਨਿਸਟ, ਬੀਜੇਪੀ ਵਾਲੇ ਤੇ ਸਾਰੇ ਵਪਾਰੀ  ‘ਸਿੱਖ ਅਖ਼ਬਾਰ’ ਦੀ ਗੱਲ ਸੁਣ ਕੇ ਹੋਰ ਵੀ ਚਿੜ ਜਾਂਦੇ ਤੇ ਸਾਫ਼ ਨਾਂਹ ਕਰ ਦੇਂਦੇ। ਅਤੇ ‘ਅਕਾਲੀਆਂ’ ਦਾ ਕੀ ਜਵਾਬ ਹੁੰਦਾ ਸੀ? ਉਹ ਤਾਂ ਸਾਨੂੰ ਅਪਣਾ ਸੱਭ ਤੋਂ ਵੱਡਾ ਵੈਰੀ ਸਮਝਦੇ ਸਨ ਕਿਉਂਕਿ ਉਨ੍ਹਾਂ ਬਾਰੇ ਲਿਖਿਆ ਸੱਚ ਤਾਂ ਉਨ੍ਹਾਂ ਨੂੰ ਰੋਜ਼ ਚੁਭਦਾ ਸੀ। ਉਹ ‘ਪੰਥਕ’ ਉਸ ਨੂੰ ਹੀ ਮੰਨਦੇ ਸਨ ਜੋ ਉਨ੍ਹਾਂ ਦੀਆਂ ਗ਼ਲਤ ਗੱਲਾਂ ਵੇਖ ਸੁਣ ਕੇ ਵੀ ਬੋਲੇ ਨਾ ਸਗੋਂ ਉਨ੍ਹਾਂ ਦੇ ਗੁਣ ਹੀ ਗਾਉਂਦਾ ਰਹੇ। 

ਸਿੱਖਾਂ ਦੀ ਵੀ ਕੋਈ ਧਿਰ ਸੀ ਜਿਥੇ ਪੰਥ ਪ੍ਰਤੀ ਸਾਡੀ ਮਿਹਨਤ ਅਤੇ ਲਗਨ ਨੂੰ ਵੀ ਸਵੀਕਾਰਿਆ ਗਿਆ ਹੋਵੇ? ਨਹੀਂ ਕੋਈ ਨਹੀਂ। ਸ਼੍ਰੋਮਣੀ ਕਮੇਟੀ ਕੋਲ ਜਾਉ ਤਾਂ ਉਥੇ ਵੀ ਅਕਾਲੀ ਸਿਆਸਤਦਾਨਾਂ ਦੀ ਸਿਫ਼ਾਰਸ਼ੀ ਪਰਚੀ ਚਾਹੀਦੀ ਹੁੰਦੀ ਸੀ ਨਹੀਂ ਤਾਂ ‘ਪੰਥ ਵਿਰੋਧੀ’ ਹੋਣ ਦਾ ਖ਼ਿਤਾਬ ਝੱਟ ਮਿਲ ਜਾਂਦਾ ਸੀ। ਅਕਾਲ ਤਖ਼ਤ ’ਤੇ ਜਾਉ ਤਾਂ ਉਥੇ ਵੀ ‘ਮਾਲਕਾਂ (ਬਾਦਲਾਂ) ਦਾ ਹੁਕਮ ਹੀ ਮੰਨਿਆ ਜਾਂਦਾ ਹੈ। ਪਰ ਸਾਰੇ ਦਰਵਾਜ਼ੇ ਬੰਦ ਵੇਖ ਕੇ ਵੀ ਨਾ ਅਸੀ ਡਰੇ, ਨਾ ਅਪਣੀ ਵਿਚਾਰਧਾਰਾ ਛੱਡੀ, ਨਾ ਅਪਣੇ ਫ਼ਰਜ਼ ਹੀ ਭੁਲਾਏ। ਨਤੀਜਾ ਤੁਹਾਡੇ ਸਾਹਮਣੇ ਹੀ ਹੈ। ‘ਉੱਚਾ ਦਰ’ ਚਾਲੂ ਹੋਣ ਮਗਰੋਂ ਸਾਰੀ ਜਦੋਜਹਿਦ ਅਤੇ ਜੰਗ ਦੇ ਨਤੀਜੇ ਤੁਹਾਡੇ ਸਾਹਮਣੇ ਆ ਜਾਣਗੇ। ਪਰ ਇਸ ਦੌਰਾਨ ਮੈਨੂੰ ਹਰ ਮਹੀਨੇ ਫ਼ੋਨ ’ਤੇ ਧਮਕੀ ਜ਼ਰੂਰ ਆ ਜਾਂਦੀ ਸੀ ਕਿ ‘ਤੇਰੇ ਲਈ ਗੋਲੀ ਤਿਆਰ ਹੋ ਗਈ ਹੈ, ਤੂੰ ਤਿਆਰ ਰਹਿ, ਤੈਨੂੰ ਮਾਰਨ ਲਈ ਆ ਰਹੇ ਹਾਂ।’’ ਮੈਂ ਹੱਸ ਕੇ ਕਹਿ ਦੇਂਦਾ, ‘‘ਏਨਾ ਕੌੜਾ ਕਿਉਂ ਲਗਦਾ ਹੈ ਤੁਹਾਨੂੰ ਸਪੋਕਸਮੈਨ ਦਾ ਸੱਚ? ਮੈਨੂੰ ਗੋਲੀ ਲੱਗਣ ਨਾਲ ਇਹ ਸੱਚ ਨਹੀਂ ਮਰ ਜਾਣਾ, ਹੋਰ ਚਮਕੇਗਾ। ਅਜ਼ਮਾ ਕੇ ਵੇਖ ਲਉ।’’

ਪਰ ਉਸ ਦਿਨ ਤਾਂ ਹੱਦ ਹੀ ਹੋ ਗਈ ਜਦ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੇਰੇ ਬਾਰੇ ਵਿਚਾਰ ਕਰਨ ਲਈ ਸੱਦੀ ਗਈ ਇਕ ਮੀਟਿੰਗ ਵਿਚ ਜੋਗਿੰਦਰ ਸਿੰਘ ਵੇਦਾਂਤੀ (ਉਸ ਵੇਲੇ ਦੇ ਜਥੇਦਾਰ) ਨੇ ਕਹਿ ਦਿਤਾ, ‘‘ਜਦ ਰਸਤੇ ਦਾ ਕੰਡਾ ਪੈਰਾਂ ਵਿਚ ਚੁਭਣ ਲੱਗ ਜਾਏ ਤਾਂ ਜੁੱਤੀ ਨਾਲ ਉਸ ਨੂੰ ਫੇਹ ਦੇਣਾ ਚਾਹੀਦਾ ਹੈ। ਨਿਤਰਨ ਕੁੱਝ ਨੌਜੁਆਨ ਜੋ ਇਸ ਜੋਗਿੰਦਰ ਸਿੰਘ ਨਾਂ ਦੇ ਕੰਡੇ ਨੂੰ ਫੇਹ ਦੇਣ (ਮਾਰ ਦੇਣ)।’’ 

ਮੈਂ ਅਗਲੇ ਦਿਨ ਹੀ ਪਹਿਲੇ ਪੰਨੇ ’ਤੇ ਸੰਪਾਦਕੀ ਲਿਖ ਦਿਤਾ ਕਿ, ‘‘ਤੁਸੀ ਨੌਜੁਆਨਾਂ ਨੂੰ ਕਿਉਂ ਮਰਵਾਉਂਦੇ ਹੋ ਤੇ ਜੇਲ੍ਹਾਂ ’ਚ ਕਿਉਂ ਸੁਟਣਾ ਚਾਹੁੰਦੇ ਹੋ? ਥਾਂ ਦੱਸੋ, ਮੈਂ ਨੰਗੇ ਪਿੰਡੇ ਉਥੇ ਪਹੁੰਚ ਜਾਂਦਾ ਹਾਂ। ਤੁਸੀ (ਮੱਕੜ ਤੇ ਵੇਦਾਂਤੀ) ਪਸਤੌਲਾਂ ਲੈ ਕੇ ਆ ਜਾਉ ਤੇ ਸੱਚ ਨੂੰ ਗੋਲੀ ਮਾਰ ਕੇ ਅਪਣਾ ਕਲੇਜਾ ਠੰਢਾ ਕਰ ਲਉ ਤੇ ਫਿਰ ਵੇਖਿਉ, ਕੁਦਰਤ ਸੱਚ ਦੇ ਕਤਲ ਦਾ ਕੀ ਜਵਾਬ ਦੇਂਦੀ ਹੈ।’’ ਉਹ ਫਿਰ ਕਦੇ ਨਾ ਬੋਲੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement