ਸੋ ਦਰ ਤੇਰਾ ਕੇਹਾ
Published : Oct 25, 2017, 1:05 am IST
Updated : Oct 25, 2017, 5:08 am IST
SHARE ARTICLE

ਸਾਡੇ ਕਥਾਕਾਰ, ਪਹਿਲਾ ਸਵਾਲ 'ਸੋ ਦਰੁ ਤੇਰਾ ਕੇਹਾ'
ਨੂੰ ਤਾਂ ਜਗਿਆਸੂ ਦਾ ਸਵਾਲ ਮੰਨ ਲੈਂਦੇ ਹਨ

ਪਰ ਬਾਕੀ ਸਵਾਲਾਂ ਨੂੰ ਬਾਬੇ ਨਾਨਕ ਦਾ ਬਿਆਨ ਹੀ ਮੰਨ ਲੈਣ ਦੀ ਗ਼ਲਤੀ ਕਰ ਬੈਠਦੇ ਹਨ

ਜਿਸ ਤਰ੍ਹਾਂ ਸ਼ਾਇਰ ਨੇ ਉਪਰ ਕਿਹਾ ਹੈ ਕਿ ਉਸ ਦੇ ਬਿਆਨ ਨੂੰ, ਉਸ ਵਲੋਂ ਦਿਤੀਆਂ ਆਮ-ਫ਼ਹਿਮ ਮਿਸਾਲਾਂ ਦੇ ਬਰਾਬਰ ਰੱਖ ਕੇ ਤੇ ਉਸ ਦੀ ਬਰਿਆਨੀ ਨੂੰ ਉਸ ਦੀ ਸਸਤੀ ਜਹੀ ਤਸ਼ਤਰੀ ਦੇ ਬਰਾਬਰ ਰੱਖ ਕੇ, ਉਸ ਦੇ ਪ੍ਰਸ਼ੰਸਕ, ਪਾਠਕ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਹੈ, ਇਸੇ ਤਰ੍ਹਾਂ ਬਾਬੇ ਨਾਨਕ ਦੀ ਬਾਣੀ ਦੇ ਪ੍ਰਸ਼ੰਸਕ ਵੀ ਜਦੋਂ 'ਸੋ ਦਰੁ' ਦੇ ਅਰਥ ਕਰਦੇ ਹੋਏ, ਬਾਬੇ ਨਾਨਕ ਦੇ ਸੰਦੇਸ਼ ਨੂੰ, ਆਮ-ਫ਼ਹਿਮ ਮਿਸਾਲਾਂ ਜਾਂ ਜਗਿਆਸੂਆਂ ਦੇ ਪ੍ਰਸ਼ਨਾਂ ਦੇ ਬਰਾਬਰ ਰੱਖ ਦੇਂਦੇ ਹਨ ਤਾਂ ਉਹ ਵੀ ਅਣਜਾਣੇ ਵਿਚ ਬਾਬਾ ਨਾਨਕ ਨਾਲ ਬੇਇਨਸਾਫ਼ੀ ਹੀ ਕਰ ਰਹੇ ਹੁੰਦੇ ਹਨ।
ਹੁਣ ਸਿਧਾਂਤਕ ਸਥਿਤੀ ਸਪੱਸ਼ਟ ਹੋ ਚੁੱਕੀ ਹੈ ਤੇ ਅਸੀ 'ਸੋਦਰੁ' ਸ਼ਬਦ ਵਿਚ ਬਾਬੇ ਨਾਨਕ ਦੇ ਸੰਦੇਸ਼ ਅਤੇ ਜਗਿਆਸੂਆਂ ਦੇ ਪ੍ਰਸ਼ਨਾਂ ਨੂੰ ਵੱਖ-ਵੱਖ ਕਰ ਕੇ ਅਰਥ ਕਰਾਂਗੇ ਤਾਂ ਆਪ ਹੀ ਸਾਨੂੰ ਮਹਿਸੂਸ ਹੋਣ ਲੱਗੇਗਾ ਕਿ ਹੁਣ ਅਸੀ ਬਾਬੇ ਨਾਨਕ ਦੀ ਬਾਣੀ ਨਾਲ ਇਨਸਾਫ਼ ਕਰ ਰਹੇ ਹਾਂ।
ੴ ਸਤਿਗੁਰ ਪ੍ਰਸਾਦਿ£
ਸੋ ਦਰੁ ਰਾਗੁ ਆਸਾ ਮਹਲਾ ੧
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ£
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ£
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ£
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ£
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ£
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ£
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ£
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ£
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ£
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ£
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ£
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ£
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ£
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ£
ਹੁਣ ਤਕ ਦੀ ਵਿਚਾਰ ਵਿਚ ਅਸੀ ਸਮਝ ਲਿਆ ਸੀ ਕਿ 'ਸੋ ਦਰੁ' ਸ਼ਬਦ ਦੇ ਅਰਥ, ਬਾਕੀ ਦੀ ਗੁਰਬਾਣੀ ਨਾਲੋਂ ਵਖਰੇ ਤੇ ਸਾਰੀ ਬਾਣੀ ਨੂੰ ਕੱਟਣ ਵਾਲੇ ਇਸ ਲਈ ਨਿਕਲਦੇ ਹਨ ਕਿਉਂਕਿ ਸਾਰੇ ਸ਼ਬਦ ਨੂੰ ਸਾਡੇ ਕਥਾਕਾਰ (ਸ਼੍ਰੋਮਣੀ ਵਿਆਖਿਆਕਾਰਾਂ ਸਮੇਤ) ਬਾਬੇ ਨਾਨਕ ਦਾ ਬਿਆਨ ਸਮਝ ਕੇ ਉਸ ਦੀ ਕਥਾ ਕਰਨ ਲੱਗ ਪੈਂਦੇ ਹਨ, ਜੋ ਕਿ ਸਹੀ ਨਹੀਂ ਹੈ। ਕਵਿਤਾ ਦੀ ਜਿਹੜੀ ਵਨਗੀ ਨੂੰ ਇਥੇ ਵਰਤਿਆ ਗਿਆ ਹੈ, ਉਸ ਵਿਚ ਉਨ੍ਹਾਂ ਦਾ ਅਪਣਾ ਬਿਆਨ ਤਾਂ ਬੜਾ ਛੋਟਾ ਜਿਹਾ ਹੈ ਤੇ ਬਾਕੀ ਦੇ ਸਾਰੇ ਤਾਂ ਜਗਿਆਸੂਆਂ ਦੇ ਪ੍ਰਸ਼ਨ ਹਨ ਜਾਂ ਦ੍ਰਿਸ਼ਟਾਂਤ ਹਨ। ਬਾਬਾ ਨਾਨਕ ਨੇ ਅਪਣਾ ਜਵਾਬ ਅਖ਼ੀਰ ਵਿਚ ਦਰਜ ਕੀਤਾ ਹੈ ਤੇ ਪਹਿਲਾਂ ਜਗਿਆਸੂਆਂ ਦੇ ਪ੍ਰਸ਼ਨ ਦਰਜ ਕੀਤੇ ਹਨ। ਇਹੀ ਠੀਕ ਢੰਗ ਹੈ ਤੇ ਸਾਰੇ ਕਵੀ ਇਹੀ ਢੰਗ ਵਰਤਦੇ ਹਨ।
ਸਾਡੇ ਕਥਾਕਾਰ, ਪਹਿਲਾ ਸਵਾਲ 'ਸੋ ਦਰੁ ਤੇਰਾ ਕੇਹਾ' ਨੂੰ ਤਾਂ ਜਗਿਆਸੂ ਦਾ ਸਵਾਲ ਮੰਨ ਲੈਂਦੇ ਹਨ ਪਰ ਅਪਣੇ ਆਪ ਹੀ ਇਸ ਨਤੀਜੇ ਉਤੇ ਪਹੁੰਚ ਜਾਂਦੇ ਹਨ ਕਿ ਬਾਕੀ ਦਾ ਸਾਰਾ ਕੁੱਝ ਬਾਬੇ ਨਾਨਕ ਦਾ ਅਪਣਾ ਬਿਆਨ ਹੀ ਹੈ। ਅਜਿਹਾ ਕਰਦੇ ਹੋਏ ਜੇ ਉਹ ਸਾਰੀ ਬਾਣੀ ਵਲ ਝਾਤ ਨਾ ਵੀ ਮਾਰਨ ਤੇ ਕੇਵਲ 'ਜਪੁਜੀ' ਸਾਹਿਬ ਦੀ ਬਾਣੀ ਵਲ ਹੀ ਧਿਆਨ ਨਾਲ ਵੇਖ ਲੈਣ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਕਿ ਬਾਬਾ ਨਾਨਕ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਰੁਧ ਬਿਆਨ ਬਾਣੀ ਰਾਹੀਂ ਦੇ ਚੁਕੇ ਹਨ ਜਿਨ੍ਹਾਂ ਨੂੰ ਇਸ ਸ਼ਬਦ ਰਾਹੀਂ, ਗੁਰੂ ਦਾ ਬਿਆਨ ਦਸਿਆ ਜਾ ਰਿਹਾ ਹੈ। ਜੇ ਇਸ ਸ਼ਬਦ ਨੂੰ ਬਾਬਾ ਨਾਨਕ ਜੀ ਦਾ ਬਿਆਨ ਮੰਨ ਲਿਆ ਗਿਆ ਤਾਂ ਸਾਰੀ  ਬਾਣੀ ਅਪਣੇ ਆਪ ਕੱਟੀ ਜਾਏਗੀ ਤੇ ਕਣ ਕਣ ਵਿਚ ਰਮਿਆ ਹੋਇਆ ਅਕਾਲ ਪੁਰਖ, ਇਕ ਮਹਿਲ-ਨੁਮਾ ਦਰਬਾਰ ਦਾ ਮੁਖੀਆ ਜਾਂ ਰਾਜਾ ਬਣ ਕੇ ਰਹਿ ਜਾਵੇਗਾ ਜਿਵੇਂ ਕਿ ਪੰਜਾਬੀ ਯੂਨੀਵਰਸਟੀ ਵਲੋਂ ਪ੍ਰਕਾਸ਼ਤ ਪੁਸਤਕ 'ਗੁਰੂ ਨਾਨਕ ਬਾਣੀ ਪ੍ਰਕਾਸ਼' ਵੀ, ਅਰਥ ਕਰਦਿਆਂ ਹੋਇਆਂ ਕਹਿੰਦੀ ਹੈ:-
ਨੋਟ : ''(ਪ੍ਰਭੂ ਦੀ ਵਡਿਆਈ ਹੁਣ ਇਕ ਦਰਬਾਰ ਰਚ ਕੇ ਦੱਸੀ ਹੈ ਜਿਸ ਦਰਬਾਰ ਵਿਚ ਮਨੁੱਖੀ ਤਜਰਬੇ ਵਿਚ ਆਈਆਂ ਧਰਤ ਅਸਮਾਨ ਦੀਆਂ ਸਾਰੀਆਂ ਤਾਕਤਾਂ ਪ੍ਰਭੂ ਦੇ ਉਸ ਦਰਬਾਰ ਵਿਚ ਖੜੋ ਕੇ ਉਸ ਦੇ ਗੁਣ ਗਾਉਂਦੀਆਂ ਵਿਖਾਈਆਂ ਹਨ। ਇਹ ਸਾਰੇ ਉਸ ਦੀ ਬੇਅੰਤ ਰਜ਼ਾ ਵਿਚ ਨੱਥੇ ਹੋਏ ਉਸ ਦੇ ਹੁਕਮ ਵਿਚ ਚਲ ਰਹੇ ਹਨ, ਇਸ ਲਈ ਹਰ ਜੀਵ ਨੂੰ ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ।)''ਬਾਬੇ ਨਾਨਕ ਨੂੰ ਜਿਹੜੇ ਸਵਾਲ ਪੁੱਛੇ ਗਏ, ਉਨ੍ਹਾਂ ਨੂੰ ਹੀ ਸਾਡੇ ਉਲਥਾਕਾਰਾਂ ਨੇ, ਬਾਬੇ ਨਾਨਕ ਦੇ ਜਵਾਬ ਕਹਿ ਕੇ, ਘੋਰ ਅਨਿਆਂ ਕੀਤਾਬਾਬਾ ਨਾਨਕ ਦਾ ਅਕਾਲ ਪੁਰਖ ਹਰ ਥਾਂ ਹੀ ਮੌਜੂਦ ਹੈ, ਉਹ ਆਪ ਹੀ ਆਪ ਹੈ, ਉਹਨੂੰਵਜ਼ੀਰਾਂ ਦੀ ਲੋੜ ਨਹੀਂ, ਉਹਨੂੰ ਕਿਸੇ ਇਕ ਮਹਿਲ-ਨੁਮਾ ਟਿਕਾਣੇ ਦੀ ਲੋੜ ਨਹੀਂ ਪਰ ਅਸੀਕਿਉਂਕਿ ਜਗਿਆਸੂਆਂ ਦੇ ਸਵਾਲਾਂ ਨੂੰ ਬਾਬੇ ਨਾਨਕ ਦਾ ਬਿਆਨ ਮੰਨ ਕੇ ਚਲਣ ਦੇ ਆਦੀ ਹੋ ਗਏ ਹਾਂ, ਇਸ ਲਈ ਭੁਲ ਭੁਲਈਆਂ 'ਚੋਂ ਨਿਕਲਣ ਲਈ ਕਦੀ ਇਕ ਘਾੜਤ ਘੜਦੇ ਹਾਂ, ਕਦੇ ਦੂਜੀ ਪਰ ਸਿੱਧਾ ਨਾਨਕ ਦੀ ਬਾਣੀ 'ਚੋਂ ਜਵਾਬ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ²ਸ਼ਬਦਵਿਚ ਜਗਿਆਸੂਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ, ਬਾਬਾ ਨਾਨਕ ਨੇ ਬਾਣੀ ਰਾਹੀਂ ਦਿਤੇ ਅਪਣੇ ਬਿਆਨਾਂ ਵਿਚ ਸਪੱਸ਼ਟ ਦਿਤੇ ਹਨ। ਅਸੀ ਇਕ ਇਕ ਕਰ ਕੇ ਉੁਨ੍ਹਾਂ ਵਲ ਵੀਆਵਾਂਗੇ। ਪਰ ਇਥੇ ਇਸ ਸ਼ਬਦ ਵਿਚ ਜਗਿਆਸੂਆਂ ਵਲੋਂ ਪੁੱਛੇ ਗਏ ਸੁਆਲਾਂ ਦਾ ਪਹਿਲਾਂ  ਤਤਕਰਾ ਤਾਂ ਤਿਆਰ ਕਰ ਲਈਏ। ਸ਼ੁਰੂ ਵਿਚ ਸਾਰਾ ਸ਼ਬਦ ਪੜ੍ਹੋ ਤੇ ਉਸ ਵਿਚ ਪੁਛਿਆਗਿਆ ਇਕ ਇਕ ਸਵਾਲ ਹੇਠਾਂ ਪੜ੍ਹੋ: 


1. ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ, ਜਿਥੇ ਬੈਠ ਕੇ ਉਹ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ?
2. ਕੀ (ਉਥੇ) ਅਨੇਕਾਂ, ਅਸੰਖਾਂ ਵਾਜੇ ਵਜ ਰਹੇ ਹਨ ਅਤੇ ਵਾਜੇ ਵਜਾਣ ਵਾਲੇ ਬਹੁਤ ਸਾਰੇ ਹਨ?
3. ਉਥੇ ਬਹੁਤ ਸਾਰੇ ਰਾਗ, ਸਣੇ ਰਾਗਣੀਆਂ ਦੇ, ਗਾਏ ਜਾ ਰਹੇ ਹਨ ਤੇ ਬਹੁਤ ਸਾਰੇ ਰਾਗ ਰਾਗਣੀਆਂ ਗਾਣ ਵਾਲੇ ਹਨ?
4. ਉਥੇ ਪੌਣ, ਪਾਣੀ ਅਤੇ ਅੱਗ ਉਸ ਦੀ ਸਿਫ਼ਤ ਗਾ ਰਹੇ ਹਨ ਤੇ ਧਰਮ ਰਾਜ ਵੀ ਉਸ ਦੀ ਸਿਫ਼ਤ ਗਾ ਰਿਹਾ ਹੈ?
5. ਉਹ ਚਿਤਰ ਗੁਪਤ ਵੀ ਉਸ ਨੂੰ ਗਾਉਂਦੇ ਹਨ, ਜੋ ਮਨੁੱਖਾਂ ਦੇ ਕਰਮਾਂ ਨੂੰ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਅਨੁਸਾਰ ਧਰਮ ਰਾਜਾ ਜੀਵਾਂ ਦੀ ਗਤੀ ਵਿਚਾਰਦਾ ਹੈ?
6. ਉਥੇ ਸ਼ਿਵ, ਬ੍ਰਹਮਾ ਤੇ ਦੇਵੀਆਂ, ਜੋ ਉਸ ਦੇ ਸਵਾਰੇ ਹੋਏ ਹਨ, ਉਸ ਨੂੰ ਗਾ ਰਹੇ ਹਨ?
7. ਕਈ ਇੰਦਰ ਅਪਣੇ ਤਖ਼ਤਾਂ ਤੇ ਬੈਠੇ, ਸਣੇ ਦੇਵਤਿਆਂ ਦੇ, ਉਸ ਦੇ ਦਰ ਤੇ ਉਸ ਦੀ ਸਿਫ਼ਤ ਗਾ ਰਹੇ ਹਨ?
8. ਉਥੇ ਸਿਧ ਲੋਕ ਸਮਾਧੀਆਂ ਲਾਈ, ਉਸ ਨੂੰ ਗਾ ਰਹੇ ਹਨ ਅਤੇ ਸਾਧ ਵਿਚਾਰ ਦੁਆਰਾ ਉਸ ਨੂੰ ਗਾ ਰਹੇ ਹਨ?
9. ਉਥੇ ਜਤੀ, ਸਤੀ ਤੇ ਸੰਤੋਖੀ ਪੁਰਸ਼ ਉਸ ਨੂੰ ਗਾ ਰਹੇ ਹਨ, ਬੜੇ ਬੜੇ ਕਰੜੇ (ਤਕੜੇ) ਸੂਰਮੇ ਉਸ ਨੂੰ ਗਾ ਰਹੇ ਹਨ?
10. ਪੰਡਤ ਤੇ ਵੱਡੇ ਰਿਸ਼ੀ ਜੋ ਵੇਦਾਂ ਨੂੰ ਪੜ੍ਹਦੇ ਹਨ, ਸਣੇ ਅਪਣੇ ਅਪਣੇ ਯੁਗਾਂ ਯੁਗਾਂ ਦੇ ਵੇਦਾਂ ਦੇ, ਉਸ ਨੂੰ ਉਥੇ ਬੈਠੇ ਗਾ ਰਹੇ ਹਨ?
11. ਉਥੇ ਸੁਰਗ ਲੋਕ, ਮਾਤ ਲੋਕ ਅਤੇ ਪਾਤਾਲ ਦੀਆਂ ਮਨ ਮੋਹਣ ਵਾਲੀਆਂ ਸੁੰਦਰੀਆਂ ਉਸ ਨੂੰ ਗਾ ਰਹੀਆਂ ਹਨ?
12. ਚੌਦਾਂ ਰਤਨ ਅਤੇ ਅਠਾਹਠ ਤੀਰਥ, ਜੋ ਉਸ ਦੇ ਪੈਦਾ ਕੀਤੇ ਹੋਏ ਹਨ, ਉਸ ਨੂੰ ਹੀ ਗਾ ਰਹੇ ਹਨ?
13. ਯੋਧੇ, ਮਹਾਬਲੀ ਅਤੇ ਸੂਰਮੇ ਉਸ ਨੂੰ ਗਾ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਵੀ ਉਸ ਨੂੰ ਗਾ ਰਹੇ ਹਨ?


ਇਹ ਸਾਰੇ ਦੇ ਸਾਰੇ ਸਵਾਲ ਬ੍ਰਾਹਮਣ ਗ੍ਰੰਥਾਂ, ਵੇਦਾਂ, ਪੁਰਾਣਾਂ ਤੇ ਹੋਰ ਧਾਰਮਕ ਲਿਖਤਾਂ ਵਿਚ ਪਹਿਲਾਂ ਹੀ ਮੌਜੂਦ ਹਨ ਤੇ ਇਥੇ ਇਨ੍ਹਾਂ ਨੂੰ ਦੁਹਰਾਇਆ ਹੀ ਗਿਆ ਹੈ ਤਾਕਿ ਬਾਬਾ ਨਾਨਕ ਤੋਂ ਇਨ੍ਹਾਂ ਦਾ ਜਵਾਬ ਪ੍ਰਾਪਤ ਕੀਤਾ ਜਾ ਸਕੇ। ਅਸੀ ਸਵਾਲਾਂ ਨੂੰ ਜਵਾਬ ਮੰਨ ਕੇ ਪਾਠ ਕਰਨ ਤਕ ਇਸ ਹੱਦ ਤਕ ਅਗੇ ਵੱਧ ਚੁਕੇ ਹਾਂ ਕਿ ਜੇ 'ਰਾਗਮਾਲਾ' ਵੀ ਸਾਹਮਣੇ ਆ ਗਈ ਤਾਂ ਇਸ ਨੂੰ ਵੀ 'ਗੁਰਬਾਣੀ' ਕਹਿ ਕੇ ਇਸ ਦਾ ਪਾਠ ਸ਼ੁਰੂ ਕਰ ਦਿਤਾ ਕਿਉਂਕਿ ਅਰਥ ਸਮਝ ਕੇ, ਕਿਸੇ ਲਿਖਤ ਨੂੰ ਸਿਰ ਨਿਵਾਉਣ ਦੀ ਬਿਰਤੀ ਨੂੰ ਹੀ, ਬ੍ਰਾਹਮਣ ਨੇ ਸਦੀਆਂ ਤੋਂ ਖ਼ਤਮ ਕੀਤਾ ਹੋਇਆ ਸੀ। ਪ੍ਰੋ: ਸਾਹਿਬ ਸਿੰਘ ਵਰਗੇ ਮਹਾਂ-ਵਿਦਵਾਨ ਵੀ ਭੁਲੇਖਾ ਖਾ ਗਏ ਪਰ ਇਹ ਕੋਈ ਅਲੋਕਾਰੀ ਗੱਲ ਨਹੀਂ। ਵਿਚਾਰਾਂ ਦੀ ਦੁਨੀਆਂ ਬੜੀ ਨਿਰਾਲੀ ਹੈ ਜਿਥੇ ਧੁਰੰਦਰ ਵਿਦਵਾਨ ਬਹੁਤ ਵੱਡੀਆਂ-ਵੱਡੀਆਂ ਗ਼ਲਤੀਆਂ ਕਰਦੇ ਵੇਖੇ ਗਏ ਹਨ ਤੇ ਉੁਨ੍ਹਾਂ ਗ਼ਲਤੀਆਂ ਵਲ ਉਨ੍ਹਾਂ ਦਾ ਧਿਆਨ ਦਿਵਾਉਣ ਵਾਲੇ ਅਕਸਰ ਬਹੁਤ ਛੋਟੇ ਬੰਦੇ ਹੀ ਹੁੰਦੇ ਹਨ। ਹੁਣ ਇਨ੍ਹਾਂ ਪ੍ਰਸ਼ਨਾਂ ਦਾ ਜੋ ਉੱਤਰ ਬਾਬਾ ਨਾਨਕ ਨੇ ਸ਼ਬਦ ਦੇ ਅਖ਼ੀਰ ਵਿਚ ਦਿਤਾ ਹੈ, ਅਸੀ ਉਸ ਬਾਰੇ ਵਿਚਾਰ ਕਰਾਂਗੇ।ਮਨੁੱਖ ਨੂੰ ਸ਼ਾਂਤ ਕਰਨ ਲਈ ਸੁਪਨਾ ਵਿਖਾ ਦਿਤਾ ਜਾਂਦਾ ਸੀ ਕਿ ਪ੍ਰਮਾਤਮਾ ਕਿਸੇ ਉਪਰਲੇ ਅਸਮਾਨ ਵਿਚ, ਧਰਤੀ ਦੇ ਰਾਜਿਆਂ ਵਾਂਗ ਦਰਬਾਰ ਲਾ ਕੇ ਬੈਠਾ ਹੈ ਤੇ ਰਾਜਿਆਂ ਦੇ ਦਰਬਾਰ ਵਾਂਗ ਹੀ, ਉਸ ਪ੍ਰਮਾਤਮਾ ਦੇ ਦਰਬਾਰ ਵਿਚ ਵੀ, ਪੰਡਤ, ਰਿਸ਼ੀ, ਦੇਵਤੇ, ਯੋਧੇ, ਸੰਗੀਤਕਾਰ ਤੇ ਇਹੋ ਜਹੇ ਹੋਰ ਦਰਬਾਰੀ ਬੈਠੇ ਹੁੰਦੇ ਹਨ ਤੇ ਨਾਲ ਹੀ ਨਾਲ ਧਰਮ ਰਾਜ ਅਪਣਾ ਲੇਖਾ ਕੱਢ ਕੇ ਵੀ ਰੱਬ ਨੂੰ ਸੁਣਾਈ ਜਾਂਦਾ ਹੈ। ਇਹ ਦਰਬਾਰ ਕਿੰਨਾ ਵੀ ਫ਼ਰਜ਼ੀ ਤੇ ਕਾਲਪਨਿਕ ਕਿਉਂ ਨਾ ਹੋਵੇ ਪਰ ਆਮ ਆਦਮੀ ਇਸ ਕਲਪਨਾ ਨੂੰ ਸੱਚ ਸਮਝ ਲੈਣ ਵਿਚ ਕੋਈ ਔਖਿਆਈ ਨਹੀਂ ਮਹਿਸੂਸ ਕਰਦਾ ਕਿਉਂਕਿ ਉਸ ਨੇ ਧਰਤੀ ਉਤੇ ਠੀਕ ਇਹੋ ਜਹੇ ਦਰਬਾਰ ਰਾਜਿਆਂ ਦੇ ਵੀ ਵੇਖੇ ਹੋਏ ਹੁੰਦੇ ਹਨ। ਉਹ ਇਹੀ ਸਮਝਦਾ ਹੈ ਕਿ ਜਿਵੇਂ ਇਕ ਰਾਜੇ ਦਾ ਮਹੱਲ ਤੇ ਦਰਬਾਰ ਧਰਤੀ 'ਤੇ ਹੁੰਦਾ ਹੈ, ਇਹੋ ਜਿਹਾ ਦਰਬਾਰ, ਆਕਾਸ਼ ਵਿਚ ਕਿਸੇ ਥਾਂ, ਰੱਬ ਦਾ ਵੀ ਹੁੰਦਾ ਹੋਵੇਗਾ। ਇਸੇ ਲਈ ਰੱਬ ਦੇ ਦਰਬਾਰ ਬਾਰੇ ਵੱਡੀ ਤੋਂ ਵੱਡੀ ਗੱਪ, ਵੱਡੀ ਤੋਂ ਵੱਡੀ ਕਲਪਨਾ ਤੇ ਵੱਡੇ ਤੋਂ ਵੱਡਾ  ਝੂਠ, ਆਮ ਆਦਮੀ ਨੂੰ ਬੜੀ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਜਦੋਂ ਕੋਈ ਬੰਦਾ, ਧਰਮ ਦਾ  ਚੋਲਾ ਪਾ ਕੇ, ਧਰਮ ਦੇ ਨਾਂ ਤੇ, ਇਹ ਦਾਅਵਾ ਕਰਦਾ ਹੈ ਕਿ 'ਰੱਬ ਦਾ ਦਰਬਾਰ ਇਹੋ ਜਿਹਾ ਹੁੰਦਾ ਹੈ' ਤਾਂ ਬੜੇ ਲੋਕ ਇਸ ਦਾਅਵੇ ਨੂੰ ਮੰਨਣ ਲਈ ਤਿਆਰ ਹੋ ਜਾਂਦੇ ਹਨ।ਪਰ ਯੁਗ-ਪੁਰਸ਼ ਬਾਬਾ ਨਾਨਕ ਦਾ ਤਾਂ ਜਦ ਮਿਸ਼ਨ ਹੀ ਇਹ ਸੀ ਕਿ ਧਰਮ ਦੇ ਨਾਂ 'ਤੇ ਮਨੁੱਖ ਦੇ ਸਾਰੇ ਭੁਲੇਖੇ ਖ਼ਤਮ ਕਰਨੇ ਹਨ ਤਾਂ ਉਹ ਚੁੱਪ ਕਿਵੇਂ ਰਹਿੰਦੇ? ਉਨ੍ਹਾਂ ਅਪਣੀ ਬਾਣੀ ਵਿਚ ਸਾਰੇ ਦੇ ਸਾਰੇ 13 ਪ੍ਰਸ਼ਨਾਂ ਵਿਚ ਆਉਂਦੇ ਪਾਤਰਾਂ ਦੀ ਹੋਂਦ ਤੋਂ ਹੀ ਇਨਕਾਰ ਕੀਤਾ ਤੇ ਮਨੁੱਖ ਨੂੰ ਸਮਝਾਇਆ ਕਿ ਸਾਰੇ ਬ੍ਰਹਿਮੰਡ ਦਾ ਇਕੋ ਮਾਲਕ ਹੈ ਤੇ ਉਹ ਹਰ ਥਾਂ ਮੌਜੂਦ ਹੈ, ਉਹਨੂੰ ਇਕ ਮਕਾਨ ਬਣਾ ਕੇ, ਕਿਸੇ ਇਕ ਥਾਂ ਰਹਿਣ ਦੀ ਲੋੜ ਨਹੀਂ ਕਿਉਂਕਿ ਉਹ ਇਕੋ ਇਕ ਹੀ ਐਸੀ ਹਸਤੀ ਹੈ ਜੋ ਸਰਬ-ਵਿਆਪਕ ਹੈ ਤੇ ਅਪਣੀ ਸਾਜੀ ਹੋਈ ਹਰ ਚੀਜ਼ ਵਿਚ ਮੌਜੂਦ ਹੈ। ਇਹ ਗੱਲ ਸਮਝਣੀ ਜ਼ਰਾ ਔਖੀ ਹੁੰਦੀ ਹੈ ਕਿਉਂਕਿ ਆਮ ਆਦਮੀ ਨੂੰ ਉਹੀ ਚੀਜ਼ ਸਮਝ ਵਿਚ ਆ ਸਕਦੀ ਹੈ ਜਿਸ ਵਰਗੀ ਚੀਜ਼ ਉਸ ਨੇ ਦੋ ਅੱਖਾਂ ਨਾਲ ਵੇਖੀ ਹੋਈ ਹੋਵੇ। ਕਲਪਨਾ ਵਾਲੇ 'ਰੱਬ ਦੇ ਦਰਬਾਰ' ਵਰਗਾ ਰਾਜੇ ਦਾ ਦਰਬਾਰ ਉਸ ਨੇ ਵੇਖਿਆ ਹੋਇਆ ਹੈ, ਇਸ ਲਈ ਉਹ ਇਸ ਨੂੰ ਪ੍ਰਵਾਨ ਕਰ ਲੈਂਦਾ ਹੈ ਪਰ ਧਰਤੀ ਉਤੇ, ਅਪਣੀਆਂ ਦੋ ਅੱਖਾਂ ਨਾਲ ਉਸ ਨੇ ਕੋਈ ਐਸੀ ਚੀਜ਼ ਨਹੀਂ ਵੇਖੀ ਜੋ ਸਰਬ-ਵਿਆਪਕ ਹੋਵੇ, ਕਿਣਕੇ ਕਿਣਕੇ ਵਿਚ ਰਮੀ ਹੋਈ ਹੋਵੇ, ਇਸ ਲਈ ਉਹਨੂੰ ਰੂਹਾਨੀ ਦੁਨੀਆਂ ਦੇ ਉਸ ਰੱਬ ਦੀ ਗੱਲ ਛੇਤੀ ਸਮਝ ਨਹੀਂ ਆਉਂਦੀ ਜਿਸਨੂੰ ਬਾਹਰਲੀਆਂ ਅੱਖਾਂ ਨਾਲ ਨਹੀਂ, ਰੂਹਾਨੀਅਤ ਦੀਆਂ ਅੰਦਰਲੀਆਂ ਅੱਖਾਂ ਨਾਲ ਵੇਖਿਆ ਜਾਸਕਦਾ ਹੈ। ਜਦ ਸਮਝ ਨਹੀਂ ਆਉਂਦੀ ਤਾਂ ਉਹ ਸਵਾਲ ਉਠਦੇ ਹਨ ਜਿਨ੍ਹਾਂ ਦਾ ਜ਼ਿਕਰ ਬਾਬਾਨਾਨਕ ਨੇ ਸੋਦਰੁ ਦੇ ਪਹਿਲੇ ਭਾਗ ਵਿਚ ਕੀਤਾ ਹੈ। 

SHARE ARTICLE
Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement