
ਨਵੇਂ ਸਾਲ ਦੇ ਸੂਰਜਾ, ਚੜ੍ਹੀਂ ਘਰ ਘਰ ਜਾ ਕੇ,
ਨਵੇਂ ਸਾਲ ਦੇ ਸੂਰਜਾ, ਚੜ੍ਹੀਂ ਘਰ ਘਰ ਜਾ ਕੇ,
ਹਨੇਰੀਆਂ ਝੁੱਗੀਆਂ ਝੋਪੜੀਆਂ ਵੀ ਆਈਂ ਰੁਸ਼ਨਾ ਕੇ।
ਨਵੇਂ ਸਾਲ ਦੇ ਸੂਰਜਾ ਚੜ੍ਹੀਂ ਸੱਭ ਦੇ ਵਿਹੜੇ,
ਝਾਤੀ ਮਾਰ ਜਗਾ ਕੇ ਆਵੀਂ, ਸੁੱਤੇ ਪਏ ਜਿਹੜੇ।
ਨਵੇਂ ਸਾਲ ਦੇ ਸੂਰਜਾ, ਕਰੀਂ ਚਾਨਣ ਚੋਖਾ,
ਮਿਟੇ ਧੁੰਦ ਸੱਭ ਮੁਲਕ ਦੀ, ਆਵੇ ਸਾਹ ਸੌਖਾ।
ਨਵੇਂ ਸਾਲ ਦੇ ਸੂਰਜਾ, ਕੋਈ ਪਹਿਰਾ ਲਾਵੀਂ,
ਜੰਗਲੀ ਕੁੱਤਿਆਂ, ਭੇੜੀਆਂ ਤੋਂ, ਮਜ਼ਲੂਮ ਬਚਾਵੀਂ।
ਨਵੇਂ ਸਾਲ ਦੇ ਸੂਰਜਾ, ਕਰੀਂ ਚਾਨਣ ਖੁੱਲ੍ਹਾ,
ਕਿਸੇ ਗ਼ਰੀਬ ਮਜ਼ਦੂਰ ਦਾ ਠੰਢਾ ਰਹੇ ਨਾ ਚੁੱਲ੍ਹਾ।
ਨਵੇਂ ਸਾਲ ਦੇ ਸੂਰਜਾ, ਰੱਖੀਂ ਠੰਢ ਵਰਤਾਅ ਕੇ,
ਇਨਸਾਨੀ ਭਾਈਚਾਰੇ ਦੀ ਰੱਖੀਂ ਗੰਢ ਬਣਾ ਕੇ।
ਨਵੇਂ ਸਾਲ ਦੇ ਸੂਰਜਾ ਰੱਖੀਂ ਵਤਨ 'ਤੇ ਮਿਹਰਾਂ,
ਸਰ ਜ਼ਮੀਂ 'ਤੇ ਰਹਿਣ ਵਗਦੀਆਂ ਸ਼ਾਂਤੀ ਨਹਿਰਾਂ।
-ਪੋਰਿੰਦਰ ਸਿੰਗਲਾ 'ਢਪਾਲੀ', ਸੰਪਰਕ : 95010-00276