
ਇਕ ਦੇਸ਼ ਮੇਰੇ ਦਾ ਨੇਤਾ ਸ਼ਾਹੀ ਬਾਬੂ ਬਣ ਕੇ ਵੀ ਚੌਕੀਦਾਰ ਕਹਾਉਂਦਾ ਏ
ਇਕ ਦੇਸ਼ ਮੇਰੇ ਦਾ ਨੇਤਾ ਸ਼ਾਹੀ ਬਾਬੂ ਬਣ ਕੇ ਵੀ ਚੌਕੀਦਾਰ ਕਹਾਉਂਦਾ ਏ,
ਕਦੇ ਕਦੇ ਮਨ ਕੀ ਬਾਤ ਸੁਣਾਉਣ ਬਹਿ ਜਾਵੇ ਪਰ ਮਨ ਕੀ ਬਾਤ ਨਹੀ ਬਤਾਉਂਦਾ ਏ,
ਰਾਜ ਗੱਦੀ ਤੇ ਬਹਿਣ ਲਈ ਅੱਛੇ ਦਿਨਾਂ ਦੇ ਜ਼ੋਰ-ਜ਼ੋਰ ਦੀ ਨਾਅਰੇ ਵੀ ਲਗਾਉਂਦਾ ਏ,
ਜੀ, ਐੱਸ.ਟੀ. ਨੋਟਬੰਦੀ ਦੇ ਵੀ ਪੰਗੇ ਪਾ ਜਨਤਾ ਦੇ ਹੋਸ਼ ਉਡਾਉਂਦਾ ਏ,
ਕੋਰੋਨਾ ਨੂੰ ਭਜਾਉਣ ਲਈ ਕਦੇ ਮੋਮਬੱਤੀਆਂ ਜਗਾਵੇ, ਕਦੇ ਭਾਂਡੇ ਵੀ ਖੜਕਾਉਂਦਾ ਏ,
ਜਿਸ ਅੰਨਦਾਤੇ ਨੇ ਦੇਸ਼ ਦਾ ਢਿੱਡ ਭਰਿਆ, ਉਸ ਨੂੰ ਉਜਾੜਨ ਦੇ ਹੁਕਮ ਸੁਣਾਉਂਦਾ ਏ,
ਇਹ ਕਿਹੋ ਜਿਹਾ ਹੈ ਚੌਕੀਦਾਰ ਯਾਰੋ, ਵਖਤ ਜਨਤਾ ਨੂੰ ਪਾਉਂਦਾ ਏ।
-ਬਲਤੇਜ ਸੰਧੂ ਬੁਰਜ ਲੱਧਾ, ਜ਼ਿਲ੍ਹਾ ਬਠਿੰਡਾ।