
ਕਦੇ ਫੁੱਫੜਾਂ ਦੀ ਹੁੰਦੀ ਫੁੱਲ ਚੜ੍ਹਾਈ ਸੀ, ਬਰਦਾਸ਼ਤ ਹੁੰਦੀ ਇਨ੍ਹਾਂ ਦੀ ਹਰ ਲੜਾਈ ਸੀ।
ਕਦੇ ਫੁੱਫੜਾਂ ਦੀ ਹੁੰਦੀ ਫੁੱਲ ਚੜ੍ਹਾਈ ਸੀ,
ਬਰਦਾਸ਼ਤ ਹੁੰਦੀ ਇਨ੍ਹਾਂ ਦੀ ਹਰ ਲੜਾਈ ਸੀ।
ਇਨ੍ਹਾਂ ਤੋਂ ਪੁਛੇ ਬਿਨਾਂ ਨਾ ਹੁੰਦਾ ਕੋਈ ਕਾਰਜ ਸੀ,
ਹਰ ਖ਼ੁਸ਼ੀ ਗ਼ਮੀ ਦਾ ਫੁੱਫੜ ਹੁੰਦਾ ਇੰਚਾਰਜ ਸੀ।
ਵਿਚਾਰੇ ਫੁੱਫੜਾਂ ਦੀ ਕਿਸਮਤ ਐਸੀ ਹਾਰ ਦਿਤੀ,
ਇਨ੍ਹਾਂ ਨੇ ਤਾਂ ਭੂਆ ਦੀ ਕਦਰ ਵੀ ਮਾਰ ਦਿਤੀ।
ਹੁਣ ਤਾਂ ਭੂਆ ਫੁੱਫੜ ਪੈਸੇ ਵੇਲੇ ਹੀ ਚੇਤੇ ਆਉਂਦੇ ਨੇ,
ਭੰਨਾ ਕੇ ਭੱਤਾ ਰਹਿੰਦੇ ਫੇਰ ਪਛਤਾਉਂਦੇ ਨੇ।
ਜਿਸ ਘਰ ਵੀ ਸਾਲੇਹਾਰਾਂ ਦੇ ਹੱਥ ਕਬੀਲਦਾਰੀ ਆ,
ਉਸ ਘਰ ਮਾਸੜਾਂ ਨੇ ਖੋਹੀ ਫੁੱਫੜਾਂ ਦੀ ਸਰਦਾਰੀ ਆ।
ਬਹੁਤੇ ਘਰਾਂ ’ਚ ਹੁਣ ਫੁੱਫੜਾਂ ਨੂੰ ਕੋਈ ਪੁਛਦਾ ਨਹੀਂ,
ਤਾਹੀਉਂ ਤਾਂ ਵਿਚਾਰਾ ਫੁੱਫੜ ਡਰਦਾ ਰੁਸਦਾ ਨਹੀਂ।
ਫੁੱਫੜ ਸੱਭ ਜਾਣਦੈ ਫ਼ੋਨ ਕਿਸੇ ਦਾ ਆਉਣਾ ਨਹੀਂ,
ਜੇ ਰੁਸ ਬੈਠੇ ਤਾਂ ਕਿਸੇ ਮਨਾਉਣਾ ਨਹੀਂ।
ਚੇਤੇ ਰੱਖਿਉ ਫੁੱਫੜ ਕੋਲ ਵੱਡਾ ਹਥਿਆਰ ਹੁੰਦੈ,
ਸਹੁਰੇ ਘਰ ਵੀ ਉਹ ਜਾਇਦਾਦ ਦਾ ਹਿੱਸੇਦਾਰ ਹੁੰਦੈ।
ਜੇ ਸਿੱਖ ਲੈਂਦਾ ਤੂੰ ਵੀ ਰੋਅਬ ਜਮਾਉਣਾ ਉਏ,
ਖੁੱਡੀ ਵਾਲਿਆਂ ਫਿਰ ਪੈਂਦਾ ਨਾ ਪਛਤਾਉਣਾ ਉਏ।
ਫੁੱਫੜ ਦੀ ਗ਼ੈਰ ਹਾਜ਼ਰੀ ਦਾ ਜਵਾਬ ਦੇਣਾ ਪੈਣਾ ਏ,
ਬਿੰਦਰ ਸਿਹੁੰ ਨੀ ਦਿਸਦਾ ਆ ਕੇ ਸੱਭ ਨੇ ਕਹਿਣਾ ਏ।
-ਬਿੰਦਰ ਸਿੰਘ ਖੁੱਡੀ ਕਲਾਂ,
98786-05965