
ਹੁਣ ਜਾ ਕੇ ਸਰਕਾਰ ਦੀ ਅੱਖ ਖੁੱਲ੍ਹੀ, ਨਸ਼ੇ ਪੰਜਾਬ ਵਿਚੋਂ ਬੰਦ ਕਰਾਉਣ ਲੱਗੇ.............
ਹੁਣ ਜਾ ਕੇ ਸਰਕਾਰ ਦੀ ਅੱਖ ਖੁੱਲ੍ਹੀ, ਨਸ਼ੇ ਪੰਜਾਬ ਵਿਚੋਂ ਬੰਦ ਕਰਾਉਣ ਲੱਗੇ,
ਹੋਇਆ ਸਖ਼ਤ ਰਵਈਆ ਅਫ਼ਸਰਾਂ ਦਾ, ਥਾਂ-ਥਾਂ ਉਤੇ ਨਾਕੇ ਲਗਾਉਣ ਲੱਗੇ,
ਵੱਡੇ ਫੜ ਕੇ ਸਮਗਲਰ ਕਰ ਦਿਤੇ ਅੰਦਰ ਤੇ ਛੋਟਿਆਂ ਦੀ ਨੀਂਦ ਉਡਾਉਣ ਲੱਗੇ,
ਪੁਲਿਸ ਮਹਿਕਮੇ ਨੂੰ ਸਖ਼ਤ ਹੁਕਮ ਹੋਏ, ਕੋਈ ਛੱਡੋ ਨਾ ਜੇ ਛੁਡਾਉਣ ਲੱਗੇ,
ਜੁਰਅਤ ਕਿਸੇ ਦੀ ਕੀ ਨਸ਼ਾ ਵੇਚ ਜਾਏ, ਮਨ ਅੰਦਰੋਂ ਸੱਭ ਹਟਾਉਣ ਲੱਗੇ,
ਏਨੇ ਗੱਭਰੂ ਪੰਜਾਬ ਵਿਚ ਨਾ ਮਰਦੇ, ਨਸ਼ੇ ਛੱਡਣ ਦੇ ਕੇਂਦਰ ਬਣਾਉਣ ਲੱਗੇ,
ਪਿੰਡਾਂ ਵਾਲੇ ਵੀ ਸਾਥ ਦੇਣ, ਸਾਰੇ ਵੇਚਣ ਵਾਲੇ ਨੂੰ ਫੜ ਕੇ ਢਾਉਣ ਲੱਗੇ,
ਹੁਣ ਦਿਨਾਂ ਵਿਚ, ਨਸ਼ਾ ਬੰਦ ਹੋਣਾ, ਗੌਰਮਿੰਟ ਜੇ ਦਿਲੋਂ ਚਾਹੁਣ ਲੱਗੇ,
ਸਰਕਾਰ ਸਖ਼ਤੀ ਤੋਂ ਲੈਂਦੀ ਕੰਮ ਪਹਿਲਾਂ, ਨਸ਼ੇ ਕਿਥੋਂ ਸੀ ਪੰਜਾਬ ਵਿਚ, ਆਉਣ ਲੱਗੇ।
-ਹਰੀ ਸਿੰਘ 'ਸੰਧੂ', ਸੰਪਰਕ : 98774-76161