ਦਿਲ ਤੋੜ ਕੇ ਛੋੜ ਗਿਆ ਮੈਨੂੰ, ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
ਦਿਲ ਤੋੜ ਕੇ ਛੋੜ ਗਿਆ ਮੈਨੂੰ...
ਦਿਲ ਤੋੜ ਕੇ ਛੋੜ ਗਿਆ ਮੈਨੂੰ,
ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
ਆਸ ਬੜੀ ਸੀ ਤੇਰੇ ਉਤੇ,
ਆਸਾਂ ਨੂੰ ਨਾ ਬੂਰ ਪਿਆ,
ਭੱਠੀ ਵਾਲੀ ਬਣ ਤੂੰ ਭੁੰਨਿਆ,
ਉਮਰ ਦਾ ਪਿੱਛੇ ਪੂਰ ਪਿਆ,
ਦਾਣਿਆਂ ਦੇ ਵਿਚ ਦਾਤੀ ਬਣ ਕੇ,
ਪਲਟ-ਪਲਟ ਕੇ ਮੋੜ ਗਿਆ ਮੈਨੂੰ,
ਦਿਲ ਤੋੜ ਕੇ ਛੋੜ ਗਿਆ ਮੈਨੂੰ,
ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
ਕੀ ਮਿਲਿਆ ਵੇ ਧੋਖੇਬਾਜ਼ਾਂ,
ਪਹਿਲ ਕਾਹਤੋਂ ਤੂੰ ਕਰਨੀ ਸੀ,
ਹੱਸ-ਹੱਸ ਲਾ ਕੇ ਮੋੜਿਆ ਮੁੱਖ ਨੂੰ,
ਤੇਰੀ ਕੀਤੀ ਵੇ ਮੈਂ ਭਰਨੀ ਸੀ,
ਤੇਰੇ ਦੁੱਖ ਵੇ ਬਣ ਗਏ ਅੱਖ਼ਰ,
ਕਵਿਤਾਵਾਂ ਨਾਲ ਤੂੰ ਜੋੜ ਗਿਆ ਮੈਨੂੰ,
ਦਿਲ ਤੋੜ ਕੇ ਛੋੜ ਗਿਆ ਮੈਨੂੰ,
ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
ਜਿਹੜੇ ਕਰਦੇ ਉਹੀ ਭਰਦੇ,
ਵਿਚ ਕਿਤਾਬਾਂ ਲਿਖਿਆ ਵੇ,
ਸ਼ੁਕਰ ਕਰਾਂ ਮੈਂ ਫਿਰ ਵੀ ਤੇਰਾ,
ਤੈਥੋਂ ਬਹੁਤ ਕੱੁਝ ਸਿਖਿਆ ਵੇ,
ਉਥੇ ਹੀ ਮੈਨੂੰ ਮੁਰਸ਼ਦ ਮਿਲਿਆ,
ਜਿਥੇ ਤੂੰ ਛੋੜ ਗਿਆ ਮੈਨੂੰ,
ਦਿਲ ਤੋੜ ਕੇ ਤੋੜ ਗਿਆ ਮੈਨੂੰ,
ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
‘ਸੁਰਿੰਦਰ’ ਵੇ ਤੂੰ ਉਦਾਸ ਹੋਈ ਨਾ,
ਉਦਾਸਿਆਂ ਦਾ ਕੋਈ ਯਾਰ ਨਹੀਂ,
ਰੱਬ ਬਣ ਕੇ ਇਥੇ ਕੋਈ ਨਹੀਂ ਮਿਲਦਾ,
ਰੱਬ ਜਿਹਾ ਕੋਈ ਪਿਆਰ ਨਹੀਂ,
ਤੇਰੇ ਕਰ ਕੇ ਰੱਬ ਵੇ ਮਿਲਿਆ,
ਦੇ ਖ਼ੁਸ਼ੀਆਂ ਲੱਖ ਕਰੋੜ ਗਿਆ ਮੈਨੂੰ,
ਦਿਲ ਤੋੜ ਕੇ ਛੋੜ ਗਿਆ ਮੈਨੂੰ,
ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
-ਸੁਰਿੰਦਰ ‘ਮਾਣੂੰਕੇ ਗਿੱਲ’।
8872321000