
ਘੜਾ ਭਰ ਗਿਆ ਹੈ ਤੇਰੇ ਪਾਪਾਂ ਦਾ ਸਾਹਮਣੇ ਵੇਖ ਤੇਰਾ ਕਿਰਦਾਰ ਬਾਬਾ
ਘੜਾ ਭਰ ਗਿਆ ਹੈ ਤੇਰੇ ਪਾਪਾਂ ਦਾ ਸਾਹਮਣੇ ਵੇਖ ਤੇਰਾ ਕਿਰਦਾਰ ਬਾਬਾ,
ਜੋ 40 ਸਾਲ ਬਖ਼ਸ਼ਿਆ ਤਾਜ ਤੈਨੂੰ, ਹਿਸਾਬ ਦੇਣ ਲਈ ਰਹੀਂ ਤਿਆਰ ਬਾਬਾ,
ਲੁਕਿਆ ਰਿਹਾ ਵਿਚ ਪੰਥ ਦੇ ਚੋਲੇ ਦੇ, ਮੂਰਖ ਬਣੇ ਅਸੀ ਕਈ ਵਾਰ ਬਾਬਾ,
ਸਾਨੂੰ ਖੇਲ ਸਮਝ ਤੇਰਾ ਆਇਆ ਨਹੀਂ, ਅੱਖੀਆਂ ਬੰਦ ਕਰ ਕੀਤਾ ਇਤਬਾਰ ਬਾਬਾ,
ਅਸੀ ਮੰਨਦੇ ਰਹੇ ਤੈਨੂੰ ਰੱਬ ਅਪਣਾ, ਤੂੰ ਸਾਡਾ ਕਰਦਾ ਰਿਹਾ ਸ਼ਿਕਾਰ ਬਾਬਾ,
ਧੋਖਾ ਕੌਮ ਸਾਡੀ ਨਾਲ ਕਰਦਾ ਰਿਹਾ, ਪੇਸ਼ ਬਣ ਕੇ ਆਇਆ ਗ਼ਦਾਰ ਬਾਬਾ,
ਵਾਕ ਇਕ ਇਕ ਲਿਖਿਆ ਘੁੰਮਣ ਨੇ, ਤੂੰ ਕਿੰਨੀ ਵਾਰ ਚੁੱਕੇ ਹਥਿਆਰ ਬਾਬਾ,
ਨੇੜੇ ਅੰਤ ਆਇਆ ਤੇਰਾ ਦਿਸਦਾ ਏ, ਯਾਦ ਕਰ ਲੈ ਉਹ ਅਤਿਆਚਾਰ ਬਾਬਾ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688