
ਪਰਦੇ ਖੋਲ੍ਹਦਾ ਸਾਧਾਂ ਪਖੰਡੀਆਂ ਦੇ, ਕਰੇਂ ਲੀਡਰਾਂ ਦਾ ਬੁਰਾ ਹਾਲ ਮੀਆਂ।
ਸਪੋਕਸਮੈਨ ਵਰਗਾ ਕੋਈ ਮਿੱਤਰ ਹੈ ਨਹੀਂ, ਸੱਚ ਲਿਖੇ ਤੇ ਕਰੇ ਕਮਾਲ ਮੀਆਂ।
ਪਰਦੇ ਖੋਲ੍ਹਦਾ ਸਾਧਾਂ ਪਖੰਡੀਆਂ ਦੇ, ਕਰੇਂ ਲੀਡਰਾਂ ਦਾ ਬੁਰਾ ਹਾਲ ਮੀਆਂ।
ਸਪੋਕਸਮੈਨ ਨੂੰ ਆਖਿਆ ਜੀ ਆਇਆਂ, ਬੁੱਢਾ, ਜਵਾਨ ਤੇ ਕੀ ਬਾਲ ਮੀਆਂ।
ਦੁੱਖ-ਸੁੱਖ ਵਿਚ ਸੱਭ ਨੇ ਨਾਲ ਤੇਰੇ, ਹੀਰੇ ਵਾਂਗ ਅੱਜ ਚਮਕਦਾ ਲਾਲ ਮੀਆਂ।
ਪੱਖ ਪੂਰਦਾ ਨਹੀਂ ਵਜ਼ੀਰੀਆਂ ਦਾ, ਤਾਹੀਂ ਲੀਡਰ ਨਾਲ ਨਾ ਗਲੇ ਦਾਲ ਮੀਆਂ।
ਇਹਨੇ ਲੱਖ ਮੁਸੀਬਤਾਂ ਝਲੀਆਂ ਨੇ, ਫਸਿਆ ਨਹੀਂ ਸਿਆਸਤ ਦੇ ਜਾਲ ਮੀਆਂ।
ਕਈ ਤਰ੍ਹਾਂ ਦੀਆਂ ਮਿਲੀਆਂ ਧਮਕੀਆਂ ਨੇ, ਅੱਗੇ ਖੜ ਗਿਆ ਬਣ ਕੇ ਢਾਲ ਮੀਆਂ।
ਹੰਸਾਂ ਵਾਂਗ ਤੁਰੀ ਜਾਂਦਾ ਤੋਰ ਪਿਆਰੇ, ਵੇਖੋ ਵਖਰੀ ਇਸ ਦੀ ਚਾਲ ਮੀਆਂ।
ਸਤਾਰਾਂ ਸਾਲ ਖ਼ੁਸ਼ੀ ਨਾਲ ਕੀਤੇ ਪੂਰੇ, ਹੁਣ ਲਗਣੈ ਅਠਾਰਵਾਂ ਸਾਲ ਮੀਆਂ।
ਜਸਵੰਤ ਮੋਗਾ ਬਗਰਾੜੀ ਤੇ ਸਪੋਕਸਮੈਨੀ, ਕਾਵਿ ਲਿਖਦੇ ਭਾਲ-ਭਾਲ ਮੀਆਂ।
ਨਾਂ ਰੋਸ਼ਨ ਕਰੇ ਸੰਧੂ ਲਿਖਾਰੀਆਂ ਦਾ, ਸਭਿਆਚਾਰ ਨੂੰ ਰਿਹਾ ਸੰਭਾਲ ਮੀਆਂ।
- ਹਰੀ ਸਿੰਘ ਸੰਧੂ, ਮੋਬਾਈਲ : 95170-00290