
ਦਾਅ-ਪੇਚ ਜਾਣਦਾ ਏ ਸੌੜੀਆਂ ਸਿਆਸਤਾਂ ਦੇ, ਸਿਰੇ ਦਾ ਮੱਕਾਰ ਤੇ ਚਲਾਕ ਸਾਰੇ ਜੱਗ ਦਾ
ਤਹਿ-ਸ਼ੁਦਾ ਬਣਾ ਕੇ ‘ਗੇਮ’ ਪਾਉਂਦਾ ਏ ਭੰਬਲਭੂਸੇ,
ਨਵਾਂ ਨਹੀਂਉਂ ਪਹਿਲਾਂ ਤੋਂ ਹੀ ਆਇਆ ਏ ਠਗਦਾ।
ਦਾਅ-ਪੇਚ ਜਾਣਦਾ ਏ ਸੌੜੀਆਂ ਸਿਆਸਤਾਂ ਦੇ,
ਸਿਰੇ ਦਾ ਮੱਕਾਰ ਤੇ ਚਲਾਕ ਸਾਰੇ ਜੱਗ ਦਾ।
ਮਿੱਥ ਲਏ ‘ਨਿਸ਼ਾਨੇ’ ਸਰ ਕਰਨੇ ਅਵੱਸ਼ ਹੁੰਦੇ,
ਕਰੇ ਨਾ ਤਰਸ ਉਹ ਪਲੀਤਾ ਲਾਉਣੋਂ ਅੱਗ ਦਾ।
ਹੋ ਕੇ ਜਜ਼ਬਾਤੀ ਭੋਲੇ ਫਸਦੇ ਭੁਲੇਖਿਆਂ ’ਚ,
ਵਾਕਫ਼ ਪੰਜਾਬੀਆਂ ਦੀ ਜਾਪੇ ਰਗ ਰਗ ਦਾ।
ਬਣਦੇ ਹਾਂ ਸੂਰਮੇ ਬਹਾਦਰੀ ’ਚ ਆਪਾਂ ਭਾਵੇਂ,
ਉਹਦੀਆਂ ਪਲੈਨਾਂ ਅੱਗੇ ਕੋਈ ਨਹੀਂ ਤਗਦਾ।
ਲੱਤ ਹੇਠੋਂ ਅਪਣੇ ਲੰਘਾਉਣ ਲਈ ਨਾਬਰਾਂ ਨੂੰ,
ਚਾਣਕਾ ਪੰਜਾਬ ਦੇ ਮਗਰ ਪਿਆ ਲਗਦਾ!
- ਤਰਲੋਚਨ ਸਿੰਘ ਦੁਪਾਲ ਪੁਰ। ਮੋ :001-408-915-1268