
ਸੁਣ ਵੇ ਨਵਿਆਂ ਵਰ੍ਹਿਆ, ਜ਼ਿੰਦਗੀ ਦੀਆਂ ਬਰੂਹਾਂ ਉਤੇ, ਖ਼ੁਸ਼ੀਆਂ ਲੈ ਕੇ ਆਵੀਂ,
ਸੁਣ ਵੇ ਨਵਿਆਂ ਵਰ੍ਹਿਆ,
ਜ਼ਿੰਦਗੀ ਦੀਆਂ ਬਰੂਹਾਂ ਉਤੇ, ਖ਼ੁਸ਼ੀਆਂ ਲੈ ਕੇ ਆਵੀਂ,
ਡਿੱਗੇ ਨਾ ਕਿਸੇ ਦਾ ਹੰਝੂ, ਤੂੰ ਸਭਨਾਂ ਨੂੰ ਹਸਾਵੀਂ।
ਸੁਣ ਵੇ ਨਵਿਆਂ ਵਰ੍ਹਿਆ,
ਸੱਭ ਨੂੰ ਪਿਆਰ ਦੇ ਗੀਤ ਸੁਣਾਵੀਂ,
ਕੱਢੀ ਨਫ਼ਰਤ ਹਰ ਇਕ ਦੇ ਦਿਲ ਵਿਚੋਂ,
ਸੱਭ ਦੇ ਦਿਲ ਵਿਚ ਪਿਆਰ ਜਗਾਵੀਂ।
ਸੁਣ ਵੇ ਨਵਿਆਂ ਵਰ੍ਹਿਆ,
ਅਕਲ ਦਾ ਚਾਨਣ ਹਰ ਕੋਨੇ ਵਿਚ ਖਿੰਡਾਵੀਂ,
ਘੁੱਟੇ ਨਾ ਕੁੱਖ ਵਿਚ ਦਮ ਕਿਸੇ ਧੀ ਦਾ,
ਇਸ ਵਰ੍ਹੇ ਧੀਆਂ ਨੂੰ ਬਚਾਵੀਂ।
ਸੁਣ ਵੇ ਨਵਿਆਂ ਵਰ੍ਹਿਆ,
ਹਰ ਇਕ ਜ਼ਿੰਦਗੀ ਵਿਚੋਂ ਕਰੀਂ ਦੂਰ ਹਨੇਰਾ,
ਰਹੇ ਨਾ ਬੇਰੁਜ਼ਗਾਰ ਕੋਈ ਇਥੇ,
ਰੁਸ਼ਨਾਈਂ ਹਰ ਇਕ ਸਵੇਰਾ।
ਸੁਣ ਵੇ ਨਵਿਆਂ ਵਰ੍ਹਿਆ,
ਨਸ਼ੇ ਦਾ ਵਗੇ ਜੋ ਛੇਵਾਂ ਦਰਿਆ, ਬੰਨ੍ਹ ਉਸ ਨੂੰ ਲਾਵੀਂ,
ਪੁੱਤਰ ਮਰੇ ਨਾ ਕਿਸੇ ਮਾਂ ਬਾਪ ਦਾ 'ਸਤਿੰਦਰਾ',
ਇਸ ਦੁਨੀਆਂ ਵਿਚੋਂ ਨਸ਼ਿਆਂ ਨੂੰ ਮੁਕਾਵੀਂ।
ਸਤਿੰਦਰ ਭੋਪਾਲ,
ਬਸੀ ਪਠਾਣਾਂ, ਫ਼ਤਿਹਗੜ੍ਹ ਸਾਹਿਬ।
ਮੋਬਾਈਲ: 90231-78469