
Manmohan Singh News: ਦੇਸ਼ ਮੇਰੇ ਦੇ ਮਨਮੋਹਨ ਪਿਆਰੇ, ਹੁਣ ਕਿੱਥੇ ਤੁਸੀਂ ਜਾ ਪਧਾਰੇ? ਅੱਡੀਆਂ ਚੁੱਕ ਚੁੱਕ ਕੇ ਲੋਕੀ ਦੇਖਣ, ਯਾਦ ਕਰਦੇ ਨੇ ਗ਼ਰੀਬ ਵਿਚਾਰੇ।
ਦੇਸ਼ ਮੇਰੇ ਦੇ ਮਨਮੋਹਨ ਪਿਆਰੇ, ਹੁਣ ਕਿੱਥੇ ਤੁਸੀਂ ਜਾ ਪਧਾਰੇ?
ਅੱਡੀਆਂ ਚੁੱਕ ਚੁੱਕ ਕੇ ਲੋਕੀ ਦੇਖਣ, ਯਾਦ ਕਰਦੇ ਨੇ ਗ਼ਰੀਬ ਵਿਚਾਰੇ।
ਵਿਚ ਸਿੱਖ ਸੰਗਤਾਂ ਸੋਗ ਬੜਾ ਏ, ਜਿਨ੍ਹਾਂ ਦੇ ਸੀ ਬੜੇ ਪਿਆਰੇ।
ਘੱਟ ਬੋਲਦੇ, ਕੰਮ ਵੱਧ ਕਰਦੇ, ਤਾਂਹੀਉਂ ਜਾਂਦੇ ਸੀ ਖ਼ੂਬ ਸਤਿਕਾਰੇ।
ਗ਼ਰੀਬ ਬੱਚਿਆਂ ਲਈ ਉੱਤਮ ਸਿਖਿਆ, ਬਣਾਏ ਸੀ ਤੁਸੀਂ ਕਾਨੂੰਨ ਨਿਆਰੇ।
ਪਿੰਡ-ਪਿੰਡ ਰੁਜ਼ਗਾਰ ਦੇਣ ਲਈ, ਨਾਲ ਮਨਰੇਗਾ ਕੀਤੇ ਪਾਰ ਉਤਾਰੇ।
ਗ਼ਰੀਬ ਔਰਤਾਂ ਗੱਲਾਂ ਕਰਦੀਆਂ, ਕਾਨੂੰਨ ਚਾਹੀਦੇ ਅਜਿਹੇ ਹੋਰ ਦੋ-ਚਾਰੇ।
ਨੱਥ ਪਾ ਗ਼ਰੀਬੀ ਸੀ ਨੱਪੀ, ਕਹਿੰਦੇ ਗ਼ਰੀਬ ਸੀ ਵਾਹ-ਸਰਕਾਰੇ।
ਸਿਖਿਆ, ਸੜਕਾਂ, ਅਰਥ ਵਿਵਸਥਾ, ਪੱਧਰੇ ਕਰ ਪਾ ਰਾਹ ਸੁਧਾਰੇ।
ਦੇਸ਼ ਨੂੰ ਤਾਂ ਮਾਣ ਬੜਾ ਸੀ, ਮੁਲਕ ਵਿਦੇਸ਼ੀ ਦੇਖਣ ਸਾਰੇ।
‘ਗੋਸਲ’ ਦਾ ਵੀ ਮਨ ਸੀ ਮੋਹਿਆ, ਬਿਨਾਂ ਬਹੁ-ਮਤ, ਸਾਲ ਦਸ ਗੁਜ਼ਾਰੇ।
- ਬਹਾਦਰ ਸਿੰਘ ਗੋਸਲ, ਚੰਡੀਗੜ੍ਹ। ਮੋਬਾ 98764-52223