
ਜਿਵੇਂ ਕਿਵੇਂ ‘ਤੰਦੂਰ’ ਨੂੰ ਗਰਮ ਕਰ ਕੇ, ਆਪੋ ਅਪਣੀਆਂ ਸੇਕਦੇ ਰੋਟੀਆਂ ਜੀ।
ਬੀਬੇ ਰਾਣੇ ਜਿਹੇ ਉਤੋਂ ਹੀ ਜਾਪਦੇ ਨੇ,
ਨੀਤਾਂ ਅੰਦਰੋਂ ਅਤਿ ਦੀਆਂ ਖੋਟੀਆਂ ਜੀ।
ਜਿਵੇਂ ਕਿਵੇਂ ‘ਤੰਦੂਰ’ ਨੂੰ ਗਰਮ ਕਰ ਕੇ,
ਆਪੋ ਅਪਣੀਆਂ ਸੇਕਦੇ ਰੋਟੀਆਂ ਜੀ।
ਖ਼ੂਨੀ ਕਾਂਡ ਕਰਾਉਣ ਤੋਂ ਝਿਜਕਦੇ ਨਾ,
ਇੱਲਾਂ ਵਾਂਗ ਫਿਰ ਖਾਂਦੇ ਨੇ ਬੋਟੀਆਂ ਜੀ।
ਚਾਲਾਂ ਚਲ ਸ਼ਤਰੰਜ ਦੀ ਖੇਡ ਵਾਂਗੂੰ,
ਗੱਲਾਂ ਹੋਰ ਸਟੇਜਾਂ ਤੇ ਘੋਟੀਆਂ ਜੀ।
ਕਠਪੁਤਲੀਆਂ ਵਾਂਗ ਨਚਾਉਣ ਲਈ,
ਫ਼ੰਡ ਦਿੰਦੀਆਂ ਸਾਮੀਆਂ ਮੋਟੀਆਂ ਜੀ।
ਬੁੱਧੀ ਚਾਣਕ ਜਿਹੀ ਹੋਵੇ ਤਾਂ ਜਾਣ ਲਈਏ,
ਕੌਣ ਪਿਆਦੇ ਤੇ ਕਿਹੜੀਆਂ ਗੋਟੀਆਂ ਜੀ!
- ਤਰਲੋਚਨ ਸਿੰਘ ਦੁਪਾਲਪੁਰ
ਮੋਬਾਈਲ : 78146-92724