
ਘਪਲੇ ਅੰਦਰ ਹੀ ਪਈਆਂ ਅਮਾਨਤਾਂ ਨੇ, ਤੇ ਬਾਹਰ ਖੜਾ ਹੈ ਪਹਿਰੇਦਾਰ ਘਪਲਾ
ਘਪਲੇ ਤੇ ਘਪਲੇ ਠਾਹ ਘਪਲਾ,
ਹਰ ਮਹਿਕਮੇ ਦੀ ਬਣਿਆ ਗੁਲਜ਼ਾਰ ਘਪਲਾ।
ਘਪਲੇ ਅੰਦਰ ਹੀ ਪਈਆਂ ਅਮਾਨਤਾਂ ਨੇ,
ਤੇ ਬਾਹਰ ਖੜਾ ਹੈ ਪਹਿਰੇਦਾਰ ਘਪਲਾ
ਵੜ ਗਿਆ ਰੱਬ ਦੇ ਘਰਾਂ ਵਿਚ ਧੁੱਸ ਦੇ ਕੇ,
ਕਰਨ ਆਇਆ ਸੀ ਨਮਸਕਾਰ ਘਪਲਾ
ਖੇਡਾਂ, ਕੋਲਾ, ਲੋਹਾ ਲੁਕ ਰੇਤ ਬਜਰੀ,
ਸੀਮੰਟ ਮੌਜਾਂ ’ਚ ਜਾਂਦੇ ਡਕਾਰ ਘਪਲਾ
ਇਹ ਤਾਂ ਰਾਤ ਨੂੰ ਥੋੜਾ ਸੁਸਤਾ ਜਾਂਦੈ,
ਦਿਨ ਚੜ੍ਹਦੇ ਨੂੰ ਹੁੰਦੈ ਤਿਆਰ ਘਪਲਾ
ਮਗਰਮੱਛ ਦੇ ਹੰਝੂ ਵਹਾਉਣਾ ਜਾਣੇ,
ਧਨਾਢ ਲੋਕਾਂ ਨੂੰ ਕਰਦਾ ਹੈ ਪਿਆਰ ਘਪਲਾ
ਹਰ ਪਿੰਡ ਅਤੇ ਹਰ ਇਕ ਸ਼ਹਿਰ ਅੰਦਰ,
ਫਿਰਦਾ ਰਹਿੰਦਾ ਹੈ ਸ਼ਰੇ ਬਾਜ਼ਾਰ ਘਪਲਾ।
ਸ਼ਾਨ ਬਣੂੰ ‘ਅਸਮਾਨੀ’ ਸੰਸਾਰ ਉਤੇ,
ਜਦੋਂ ਲਿਆ ਸਰਕਾਰ ਨੇ ਮਾਰ ਘਪਲਾ।
- ਜਸਵੰਤ ਸਿੰਘ ‘ਅਸਮਾਨੀ’, ਕਿਸ਼ਨਗੜ੍ਹ ਵਾਲਾ ਸੁਨਾਮ।
ਮੋਬਾਈਲ : 98720-67104