
ਸਰਕਾਰਾਂ
ਵੇਖਦੇ ਸੁਣਦੇ ਚਿਰਾਂ ਦੇ ਅਸੀ ਆਉਂਦੇ, ਝੂਠੇ ਲੋਕਾਂ ਨੂੰ ਲਾਰੇ ਸਦਾ ਲਾਉਣ ਸਰਕਾਰਾਂ,
ਹਾਲਤ ਲੋਕਾਂ ਦੀ ਕੋਈ ਨਾ ਠੀਕ ਹੁੰਦੀ, ਬਦਲ ਬਦਲ ਕੇ ਭਾਵੇਂ ਆਉਣ ਸਰਕਾਰਾਂ,
ਲੈ ਕੇ ਡਿਗਰੀਆਂ ਜਵਾਨੀ ਫਿਰੇ ਵਿਹਲੀ, ਦੇਣੀ ਨੌਕਰੀ ਕੀ ਡਾਂਗਾਂ ਵਰ੍ਹਾਉਣ ਸਰਕਾਰਾਂ,
ਪਖੰਡੀ ਸਾਧਾਂ ਦੇ ਕਿਵੇਂ ਬੰਦ ਹੋਣ ਡੇਰੇ, ਵੋਟਾਂ ਇਨ੍ਹਾਂ ਰਾਹੀਂ ਜਦੋਂ ਪਵਾਉਣ ਸਰਕਾਰਾਂ,
ਨਸ਼ਾ ਗੱਲ ਦੂਰ, ਚਿੜੀ ਨੀ ਲੰਘ ਸਕਦੀ, ਸੱਚ ਮੁੱਚ ਜੇ ਸਖ਼ਤੀ ਵਿਖਾਉਣ ਸਰਕਾਰਾਂ,
ਦਿਨਾਂ ਵਿਚ ਇਥੇ ਵੀ ਹੋ ਸੁਧਾਰ ਸਕਦੈ, ਕਰਨਾ ਸੁਧਾਰ ਜੇ ਕਿਤੇ ਚਾਹੁਣ ਸਰਕਾਰਾਂ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585