
ਅਪਣੀ ਬੁਰਾਈ ਨਹੀਂ ਸੁਣ ਕੇ ਕੋਈ ਵੀ ਰਾਜ਼ੀ, ਮੱਤਾਂ ਦੂਜਿਆਂ ਨੂੰ ਦਿੰਦੇ ਲੋਕੀ ਬੜੇ ਵੇਖੇ,
ਅਪਣੀ ਬੁਰਾਈ ਨਹੀਂ ਸੁਣ ਕੇ ਕੋਈ ਵੀ ਰਾਜ਼ੀ, ਮੱਤਾਂ ਦੂਜਿਆਂ ਨੂੰ ਦਿੰਦੇ ਲੋਕੀ ਬੜੇ ਵੇਖੇ,
ਆਪ ਕਈਆਂ ਤੋਂ ਖ਼ੁਦ ਨੀ ਕੁੱਝ ਕਰ ਹੁੰਦਾ, ਤਰੱਕੀ ਹੋਰਾਂ ਦੀ ਤੇ ਉਂਜ ਉਹ ਸੜੇ ਵੇਖੇ,
ਪੜ੍ਹ ਲਿਖ ਕੇ ਸੁਣਿਆ ਸੀ ਅਕਲ ਆਉਂਦੀ, ਵਹਿਮਾਂ ਭਰਮਾਂ ਵਿਚ ਪਏ ਕਈ ਪੜ੍ਹੇ ਵੇਖੇ,
ਵੇਚ ਮੋਟਾ ਨਸ਼ਾ ਕਈ ਲੁੱਟਦੇ ਪਏ ਮੌਜਾਂ, ਗ੍ਰਾਮਾਂ ਵਾਲੇ ਕਈ ਜੇਲਾਂ ਵਿਚ ਫੜੇ ਵੇਖੇ,
ਇਕ ਧਿਰ ਕਰੇ ਤਾਂ ਦੂਜੀ ਖਿੱਚੀ ਜਾਵੇ ਲੱਤਾਂ, ਹਰ ਪਿੰਡ ਵਿਚ ਬਣੇ ਕਈ-ਕਈ ਧੜੇ ਵੇਖੇ,
ਜਜ਼ਬਾ ਮਿਹਨਤ ਦਾ ਜਿੰਨ੍ਹਾਂ ਦੇ ਕੋਲ ਰਾਜੇ, ਕੰਮ ਔਖੇ ਤੋਂ ਔਖੇ ਨਾ ਉਨ੍ਹਾਂ ਅੱਗੇ ਅੜੇ ਵੇਖੇ।
-ਰਾਜਾ ਗਿੱਲ ‘ਚੜਿੱਕ’, ਸੰਪਰਕ : 94654-11585