
ਸਮੁੰਦਰ ਦੇ ਪਾਣੀਆਂ ਵਾਂਗ ਤਰਾਂਗੇ, ਅਸੀ ਕੋਰੋਨਾ ਤੋਂ ਬਿਲਕੁਲ ਨਹੀਂ ਡਰਾਂਗੇ,
ਸਮੁੰਦਰ ਦੇ ਪਾਣੀਆਂ ਵਾਂਗ ਤਰਾਂਗੇ, ਅਸੀ ਕੋਰੋਨਾ ਤੋਂ ਬਿਲਕੁਲ ਨਹੀਂ ਡਰਾਂਗੇ,
ਜ਼ਿੰਦਗੀ ਵਿਚ ਫਿਰ ਬਹਾਰਾਂ ਆਉਣਗੀਆਂ, ਉਸ ਵੇਲੇ ਦਾ ਇੰਤਜ਼ਾਰ ਘਰ ਬੈਠ ਕਰਾਂਗੇ,
ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿਣਾ ਆਪਾਂ, ਚੰਗੀਆਂ ਕਿਤਾਬਾਂ ਹਰ ਰੋਜ਼ ਪੜ੍ਹਾਂਗੇ,
ਘਰ ਵਿਚ ਹੀ ਸੁਰੱਖਿਅਤ ਹਾਂ ਸਾਰੇ, ਬਿਨਾਂ ਕੰਮ ਸੜਕਾਂ ਤੇ ਪੈਰ ਨਹੀਂ ਧਰਾਂਗੇ,
ਰੁਕਦੀ ਨਹੀਂ ਜ਼ਿੰਦਗੀ ਭਾਵੇਂ ਕਿੰਨੀ ਵੀ ਔਖ ਹੋਵੇ, ਇਤਿਹਾਸ ਤੋਂ ਸੇਧ ਸਦਾ ਲੈਂਦੇ ਰਹਾਂਗੇ,
ਮੁਸ਼ਕਿਲ ਦੀ ਇਸ ਘੜੀ ਵਿਚ ਇਕੱਠੇ ਹਾਂ ਸਾਰੇ, ਕੁੱਝ ਦਿਨਾਂ ਵਿਚ ਜੰਗ ਜਿੱਤ ਲਵਾਂਗੇ।
-ਪ੍ਰਿੰਸ ਅਰੋੜਾ, ਲੁਧਿਆਣਾ।