
ਕਦੇ ਵੋਟਾਂ ਲਈ ਕਦੇ ਰੇਤੇ ਲਈ, ਕਿਉਂ ਪੱਗਾਂ ਲਾਹੀ ਜਾਂਦੇ ਜੇ.......
ਕਦੇ ਵੋਟਾਂ ਲਈ ਕਦੇ ਰੇਤੇ ਲਈ, ਕਿਉਂ ਪੱਗਾਂ ਲਾਹੀ ਜਾਂਦੇ ਜੇ,
ਅਪਣੇ ਆਪ ਹੀ ਅਪਣੇ ਸਿਰ ਵਿਚ, ਖੇਹ ਪਵਾਈ ਜਾਂਦੇ ਜੇ,
ਸਿੱਖ ਕੌਮ ਨੇ ਮਾਰੀਆ ਮੱਲਾਂ ਕੁੱਲ ਦੁਨੀਆ ਦੇ ਉਤੇ ਬਈ,
ਅਪਣੀ ਕੌਮ ਨੂੰ ਆਹ ਕਿਹੜਾ, ਰੁਤਬਾ ਦਵਾਈ ਜਾਂਦੇ ਜੇ,
ਪੈਸੇ ਦੇ ਨੇ ਰੌਲੇ ਸਾਰੇ, ਆਪਸ ਦੇ ਵਿਚ ਲੜ-ਲੜ ਕੇ,
ਪੈਰੀਂ ਰੋਲ ਕੇ ਪੱਗਾਂ ਦੀ ਕਿਉਂ, ਸ਼ਾਨ ਘਟਾਈ ਜਾਂਦੇ ਜੇ,
ਪੁੱਤਰ ਮਾਰਦਾ ਬਾਪੂ ਨੂੰ, ਤੇ ਬਾਪੂ ਹੱਥੋਂ ਪੁੱਤਰ ਮਰੇ,
ਇਹ ਕਿਹੜਾ ਨਵੇਂ ਜ਼ਮਾਨੇ ਨੂੰ, ਤੁਸੀ ਰਾਹ ਵਿਖਾਈ ਜਾਂਦੇ ਜੇ
ਗ਼ੁਲਾਮੀ ਵਾਲਾ ਬੂਟਾ ਆਖੇ, ਕੁੱਝ ਤਾਂ ਭਲਿਉ ਹੋਸ਼ ਕਰੋ,
ਕਿਉਂ ਮਾੜੇ ਜਿਹੇ ਰੌਲੇ ਨੂੰ ਲੜਾਈਆਂ ਬਣਾਈ ਜਾਂਦੇ ਜੇ।
-ਬੂਟਾ ਗ਼ੁਲਾਮੀ ਵਾਲਾ, ਸੰਪਰਕ : 94171-97395