
ਤੂੰ ਉਡਣਾ ਚਾਹੇਂ ਤਾਂ ਜੀਅ ਭਰ ਕੇ ਉਡ ਸੱਜਣਾ...
ਤੂੰ ਉਡਣਾ ਚਾਹੇਂ ਤਾਂ ਜੀਅ ਭਰ ਕੇ ਉਡ ਸੱਜਣਾ,
ਤੂੰ ਮੁੜਨਾ ਚਾਹੇਂ ਤਾਂ ਜੀਅ ਭਰ ਕੇ ਮੁੜ ਸੱਜਣਾ,
ਮੇਰਾ ਪਿਆਰ ਤੇਰੇ ਪੈਰਾਂ ਵਿਚ ਬੇੜੀ ਪਾ ਨਹੀਂ ਸਕਦਾ,
ਮੈਂ ਤਾਂ ਵੀ ਖ਼ੁਸ਼ ਕਿ ਤੂੰ ਮੇਰੇ ਕੋਲ ਆ ਨਹੀਂ ਸਕਦਾ।
ਫਿਰ ਕੀ ਹੋਇਆ ਜੇ ਚਾਹਤਾਂ ਨੂੰ ਮੈਂ ਬਿਆਨ ਨਾ ਕਰ ਸਕਿਆ,
ਫਿਰ ਕੀ ਹੋਇਆ ਮੇਰੀ ਪੀੜਾ ਵਲ ਤੂੰ ਧਿਆਨ ਨਾ ਕਰ ਸਕਿਆ,
ਤੈਨੂੰ ਜਿਸ ਦਿਨ ਵੀ ਅਹਿਸਾਸ ਮੇਰੇ ਪਿਆਰਾਂ ਦਾ ਹੋਵੇਗਾ,
ਸ਼ਮਸ਼ਾਨਾਂ ਤੋਂ ਅੱਗੇ ਫਿਰ ਤੂੰ ਆ ਨਹੀਂ ਸਕਦਾ,
ਮੈਂ ਸਮਝਾਂ ਜ਼ਿੰਦਗੀ ਤੇਰੀ ਤੇ ਹੱਕ ਜਤਾ ਕੇ ਕੀ ਲੈਣੈ,
ਤੇਰੇ ਸੁਪਨਿਆਂ ਵਿਚ ਅਪਣੀ ਜਗ੍ਹਾ ਬਣਾ ਕੇ ਕੀ ਲੈਣੈ,
ਮੌਜੂਦਗੀ ਮੇਰੀ ਕੀ ਪਤਾ ਤੇਰੀ ਖ਼ੁਸ਼ੀ ਹੀ ਨਾ ਖੋਹ ਲਏ,
ਏਸੇ ਡਰ ਤੋਂ ਤੇਰੀ ਜ਼ਿੰਦਗੀ ਵਿਚ ਆ ਨਹੀਂ ਸਕਦਾ,
ਵਿਛੜਨ ਦੇ ਦਿਨ ਤੋਂ ਚਾਹਤਾਂ ਸਾਰੀਆਂ ਦੱਬ ਕੇ ਘਰ ਆਇਆ,
ਤੇਰੇ ਵਲ ਮੁੜਾਂ ਨਾ ਏਸੇ ਲਈ ਰਾਹ ਲੱਭ ਕੇ ਘਰ ਆਇਆਂ,
ਕਿਸੇ ਹੋਰ ਨਾਲ ਤੂੰ ਖ਼ੁਸ਼ ਹੈਂ ਤਾਂ ਮੈਂ ਵੀ ਖ਼ੁਸ਼ ਸੱਜਣਾਂ,
ਭੋਰਾ ਦੁੱਖ ਲੈ ਕੇ ਕੋਲ ਤੇਰੇ ਹੁਣ ਜਾ ਨਹੀਂ ਸਕਦਾ,
ਮੈਂ ਤਾਂ ਵੀ ਖ਼ੁਸ਼ ਕਿ ਤੂੰ ਮੇਰੇ ਕੋਲ ਆ ਨਹੀਂ ਸਕਦਾ।
ਪਿਆਰ ਹੋਵੇ ਤੇ ਉਹ ਮਿਲ ਜਾਵੇ ਜ਼ਰੂਰੀ ਨਹੀਂ ਹੁੰਦਾ,
ਕੋਈ ਕਲੀ ਹਮੇਸ਼ਾ ਖਿੜ ਜਾਵੇ ਜ਼ਰੀ ਨਹੀਂ ਹੁੰਦਾ,
ਤੇਰੇ ਕੋਲੋਂ ਦੂਰੀ ਮਰਜ਼ੀ ਰੱਬ ਦੀ ਮੰਨ ਬੈਠਾ,
ਤੇ ਰੱਬ ਦੀ ਮਰਜ਼ੀ ਤੋਂ ਬਾਹਰ 'ਪੁਨੀਤ' ਕਦੇ ਜਾ ਨਹੀਂ ਸਕਦਾ,
ਮੈਂ ਤਾਂ ਵੀ ਖ਼ੁਸ਼ ਕਿ ਤੂੰ ਮੇਰੇ ਕੋਲ ਆ ਨਹੀਂ ਸਕਦਾ।
-ਪੁਨੀਤ ਸਿੰਘ ਲਾਲੀ, ਸੰਪਰਕ : puneetfirdousi0gmail.com