
ਇਕੋ ਜਹੇ ਨੇ ਲਗਦੇ ਇਥੇ ਸੱਭ ਲੀਡਰ, ਰਲ ਮਿਲ ਲੋਕਾਂ ਨਾਲ ਕਰੀ ਕਲੋਲ ਜਾਂਦੇ,
ਇਕੋ ਜਹੇ ਨੇ ਲਗਦੇ ਇਥੇ ਸੱਭ ਲੀਡਰ, ਰਲ ਮਿਲ ਲੋਕਾਂ ਨਾਲ ਕਰੀ ਕਲੋਲ ਜਾਂਦੇ,
ਆਪਸ ਵਿਚ ਨੇ ਇਨ੍ਹਾਂ ਦੇ ਕੰਮਕਾਰ ਸਾਂਝੇ, ਕੰਮੀਂ ਧੰਦੀਂ ਨਿੱਤ ਇਕ ਦੂਜੇ ਦੇ ਕੋਲ ਜਾਂਦੇ,
ਅੰਦਰਖਾਤੇ ਹੈ ਸੱਭ ਦੀ ਬੜੀ ਸਾਂਝ ਗੂੜ੍ਹੀ, ਬੋਲੀ ਸਟੇਜਾਂ ਉਤੋਂ ਭਾਵੇਂ ਕੌੜੇ ਬੋਲ ਜਾਂਦੇ,
ਇਕ ਦੂਜੇ ਪ੍ਰਤੀ ਇਨ੍ਹਾਂ ਦੇ ਬਿਆਨ ਸੁਣ ਕੇ, ਲੋਕੀ ਐਵੇਂ ਹੀ ਦਿਲਾਂ ਵਿਚ ਜ਼ਹਿਰ ਘੋਲ ਜਾਂਦੇ,
ਉਨ੍ਹਾਂ ਨੇ ਉਹ ਕੀਤਾ ਤੇ ਅਸੀ ਆਹ ਕਰਨਾ, ਗੱਪ ਵੱਡੇ-ਵੱਡੇ ਕਰੀ ਸਾਰੇ ਹੀ ਗੋਲ ਜਾਂਦੇ,
ਆਮ ਲੋਕਾਂ ਦੀ ਨਹੀਂ ਕਰਦਾ ਕੋਈ ਗੱਲ ਰਾਜੇ, ਬਸ ਖੋਲ੍ਹੀ ਰੈਲੀਆਂ ਵਿਚ ਦੂਜੇ ਦੀ ਪੋਲ ਜਾਂਦੇ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585