
ਖੇਤੀ ਆਰਡੀਨੈਂਸ ਨੇ ਕਿਸਾਨਾਂ ਲਈ ਬੜੇ ਮਾਰੂ
ਖੇਤੀ ਆਰਡੀਨੈਂਸ ਨੇ ਕਿਸਾਨਾਂ ਲਈ ਬੜੇ ਮਾਰੂ,
ਸੋਚ-ਸੋਚ ਕੇ ਹਰ ਇਕ ਦੇ ਦਿਲ ਡੋਲੀ ਜਾਂਦੇ ਨੇ,
ਇਸ ਮੁੱਦੇ ਤੇ ਸਿਆਸਤ ਵੀ ਗਰਮਾਈ ਹੈ ਪੂਰੀ,
ਸੱਭ ਲੀਡਰ ਆਪੋ ਅਪਣੀ ਬੋਲੀ ਬੋਲੀ ਜਾਂਦੇ ਨੇ,
ਵਾਅਦੇ ਕਰ ਕੇ ਪਹਿਲਾਂ ਪਿਛੋਂ ਪਾਉਂਦੇ ਨੇ ਸਾਂਝਾਂ,
ਭਾਸ਼ਣਾਂ ਵਿਚ ਕੁਫ਼ਰ ਬਥੇਰਾ ਤੋਲੀ ਜਾਂਦੇ ਨੇ,
ਉਤੋਂ ਭਾਵੇਂ ਵੱਖ ਪਰ ਅੰਦਰੋਂ ਸਾਂਝਾਂ ਗੂੜ੍ਹੀਆਂ ਨੇ,
ਇਕ ਦੂਜੇ ਦੇ ਐਵੇਂ ਪੋਤੜੇ ਨਿੱਤ ਫਰੋਲੀ ਜਾਂਦੇ ਨੇ,
ਉਨ੍ਹਾਂ ਕੱਖ ਨੀ ਕੀਤਾ ਤੇ ਅਸੀ ਆਹ ਕਰ ਦੇਵਾਂਗੇ,
ਗੱਲੀਂਬਾਤੀਂ ਸੱਭ ਹੀ ਖ਼ਜ਼ਾਨੇ ਖੋਲ੍ਹੀ ਜਾਦੇ ਨੇ,
ਆਖੇ ਰਾਜਾ ਸਮਝੋ ਇਨ੍ਹਾਂ ਦੀਆਂ ਲੂੰਬੜ ਚਾਲਾਂ ਨੂੰ,
ਇਹ ਤਾਂ ਹਰ ਥਾਂ ਵੋਟਾਂ ਅਪਣੀਆਂ ਹੀ ਟੋਲੀ ਜਾਂਦੇ ਨੇ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585