
ਇਕ ਨਾਮੁਰਾਦ ਬੀਮਾਰੀ ਚੱਲੀ,
ਇਕ ਨਾਮੁਰਾਦ ਬੀਮਾਰੀ ਚੱਲੀ,
ਦੁਨੀਆਂ ਦਾ ਕੀਤਾ ਨਾਸ ਮੀਆਂ,
ਹਸਦਾ ਖੇਡਦਾ ਸੰਸਾਰ ਸਾਰਾ,
ਆਇਆ ਨਾ ਚੀਨ ਨੂੰ ਰਾਸ ਮੀਆਂ,
ਅੱਜ ਕਿੰਨੇ ਲੱਭੇ, ਕਿੰਨੇ ਮਰ ਗਏ,
ਇਹੀ ਮੁੱਦਾ ਆਮ ਤੇ ਖ਼ਾਸ ਮੀਆਂ,
ਰੱਬ ਕਰੇ ਦਵਾਈ ਲੱਭੇ ਛੇਤੀ,
ਦੁਨੀਆਂ ਇਹੀ ਲਾਈ ਬੈਠੀ ਆਸ ਮੀਆਂ,
ਵਕਤ ਰਹਿੰਦਿਆਂ ਸੰਭਲੋ ਲੋਕੋ,
ਨਹੀਂ ਪੱਲੇ ਰਹਿਣੀ ਕਾਸ਼ ਮੀਆਂ,
ਹੁਣ ਵਿਹਲੇ ਹੋ ਕੇ ਕਰਫ਼ਿਊ ਵਿਚ,
ਬਹੁਤੇ ਕੁੱਟੀ ਜਾਂਦੇ ਨੇ ਤਾਸ਼ ਮੀਆਂ।
-ਮਨਦੀਪ ਸਿੰਘ ਸ਼ੇਰੋਂ, ਸੁਨਾਮ, ਸੰਪਰਕ : 73076-25006